ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਅਤੇ ਸੰਯੁਕਤ ਅਰਬ ਅਮੀਰਾਤ ਦੇ ਹਥਿਆਰਬੰਦ ਬਲਾਂ ਦੇ ਡਿਪਟੀ ਸੁਪਰੀਮ ਕਮਾਂਡਰ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨਾਲ ਗੱਲਬਾਤ ਕੀਤੀ

Posted On: 28 JAN 2021 8:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਅਤੇ ਸੰਯੁਕਤ ਅਰਬ ਅਮੀਰਾਤ (UAE) ਦੇ ਹਥਿਆਰਬੰਦ ਬਲਾਂ ਦੇ ਡਿਪਟੀ ਸੁਪਰੀਮ ਕਮਾਂਡਰ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ।

 

ਦੋਵੇਂ ਆਗੂਆਂ ਨੇ ਇਸ ਖੇਤਰ ਵਿੱਚ ਕੋਵਿਡ ਮਹਾਮਾਰੀ ਦੇ ਅਸਰ ਬਾਰੇ ਵਿਚਾਰ–ਵਟਾਂਦਰਾ ਕੀਤਾ ਅਤੇ ਇਹ ਤਸੱਲੀ ਪ੍ਰਗਟਾਈ ਕਿ ਸਿਹਤ ਸੰਕਟ ਦੌਰਾਨ ਵੀ ਭਾਰਤ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਰਮਿਆਨ ਸਹਿਯੋਗ ਰੁਕਿਆ ਨਹੀਂ ਸੀ।

 

ਉਹ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਭਾਰਤ–ਯੂਏਈ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਹਿਤ ਨੇੜਿਓਂ ਨਿਰੰਤਰ ਸਲਾਹ–ਮਸ਼ਵਰਾ ਕਰਨ ਤੇ ਸਹਿਯੋਗ ਦੇਣ ਲਈ ਸਹਿਮਤ ਹੋਏ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਵਪਾਰ ਤੇ ਨਿਵੇਸ਼ ਸਬੰਧਾਂ ਵਿੱਚ ਹੋਰ ਵਿਵਿਧਤਾ ਲਿਆਉਣ ਲਈ ਮੌਕਿਆਂ ਬਾਰੇ ਵਿਚਾਰ–ਚਰਚਾ ਕੀਤੀ।

 

ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਪ੍ਰਵਾਸੀ ਭਾਰਤੀਆਂ ਦੀ ਸਲਾਮਤੀ ਲਈ ਮਹਾਮਹਿਮ ਵੱਲੋਂ ਰੱਖੇ ਨਿਜੀ ਖ਼ਿਆਲ ਤੇ ਪਰਵਾਹ ਦੀ ਖ਼ਾਸ ਸ਼ਲਾਘਾ ਕੀਤੀ।

 

ਦੋਵੇਂ ਆਗੂਆਂ ਨੇ ਆਪਣਾ ਭਰੋਸਾ ਪ੍ਰਗਟਾਇਆ ਕਿ ਕੋਵਿਡ ਸੰਕਟ ਛੇਤੀ ਹੀ ਖ਼ਤਮ ਹੋ ਜਾਵੇਗਾ ਤੇ ਨੇੜ ਭਵਿੱਖ ਵਿੱਚ ਨਿਜੀ ਬੈਠਕ ਕਰਨ ਦੀ ਇੱਛਾ ਪ੍ਰਗਟਾਈ।

 

****

 

ਡੀਐੱਸ/ਏਕੇਜੇ



(Release ID: 1693185) Visitor Counter : 121