ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਡਕਰੀ ਨੇ ਇਲੈਕਟ੍ਰਿਕ ਵਹੀਕਲਜ਼ ਲਈ ਖੋਜ ਤੇ ਵਿਕਾਸ ਅਤੇ ਵਿਕਲਪਕ ਬੈਟਰੀ ਤਕਨਾਲੋਜੀਆਂ ਵੱਲ ਤਬਦੀਲ ਹੋਣ ਦਾ ਸੱਦਾ ਦਿੱਤਾ

Posted On: 28 JAN 2021 2:30PM by PIB Chandigarh

ਇਲੈਕਟ੍ਰਿਕ ਵਾਹਨਾਂ ਦੇ ਤੇਜ਼ੀ ਨਾਲ ਨਵੀਂ ਹਕੀਕਤ ਬਣਨ ਨਾਲ, ਸੂਖਮ, ਲਘੂ ਅਤੇ ਦਰਮਿਆਨੇ ਅਦਾਰੇ (ਐੱਮਐੱਸਐੱਮਈ) ਅਤੇ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਪ੍ਰਮੁੱਖ ਬੈਟਰੀ ਅਤੇ ਪਾਵਰ-ਟ੍ਰੇਨ ਤਕਨਾਲੋਜੀ ਵਿਕਸਿਤ ਕਰਨ ਵਿੱਚ ਮੋਹਰੀ ਬਣਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।

 

 ਇਹ ਦੱਸਦੇ ਹੋਏ ਕਿ ਇਸ ਸਮੇਂ ਅਸੀਂ ਜਿਸ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ, ਉਹ ਲਿਥੀਅਮ ਦੇ ਰਣਨੀਤਕ ਭੰਡਾਰਾਂ 'ਤੇ ਨਿਯੰਤਰਣ ਹੈ, ਜੋ ਕਿ ਵਾਹਨਾਂ ਵਿੱਚ ਵਰਤੀ ਜਾਂਦੀ ਲਿਥੀਅਮ-ਆਯਨ ਰੀਚਾਰਜੇਬਲ ਬੈਟਰੀ ਤਿਆਰ ਕਰਨ ਲਈ ਵਰਤੀ ਜਾਂਦੀ ਹੈ। ਮੰਤਰੀ ਨੇ ਆਉਣ ਵਾਲੇ ਸਾਲਾਂ ਵਿੱਚ ਈਵੀ ਸੈਕਟਰ ਨੂੰ ਇੱਕ ਪੂਰੀ ਸਵਦੇਸ਼ੀ ਬੈਟਰੀ ਤਕਨਾਲੋਜੀ ਵੱਲ ਤਬਦੀਲ ਹੋਣ ਦਾ ਸੱਦਾ ਦਿੱਤਾ। ਇਹ ਆਰਐਂਡਡੀ ਪਾਈਪਲਾਈਨ ਵਿੱਚ ਧਾਤੂ-ਹਵਾ, ਧਾਤੂ-ਆਯਨ ਅਤੇ ਹੋਰ ਸੰਭਾਵਿਤ ਤਕਨਾਲੋਜੀਆਂ ਹੋ ਸਕਦੀਆਂ ਹਨ।

 

 ਟ੍ਰਾਂਸਪੋਰਟ ਸੈਕਟਰ ਵਿੱਚ ਆਤਮ ਨਿਰਭਰ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਵੱਲ ਇਸ਼ਾਰਾ ਕਰਦਿਆਂ, ਸ੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਾਡੀਆਂ ਇੰਸਟੀਚਿਊਸ਼ਨਜ਼ ਆਫ ਐਮਿਨੈਂਸ (ਆਈਓਈਜ਼), ਉਦਯੋਗ, ਵਿਗਿਆਨੀਆਂ, ਇੰਜੀਨੀਅਰਾਂ ਅਤੇ ਸਰਕਾਰ ਦੇ ਸਹਿਯੋਗ ਨਾਲ ਆਉਣ ਵਾਲੇ ਸਾਲਾਂ ਨੂੰ ਅਜਿਹੀਆਂ ਬਦਲਵੀਆਂ ਬੈਟਰੀ ਤਕਨਾਲੋਜੀਆਂ ਸਬੰਧੀ ਸਖਤ ਮਿਹਨਤ ਨਾਲ ਖੋਜ ਅਤੇ ਵਿਕਾਸ ਲਈ ਸਮਰਪਿਤ ਕਰਨ ਦੀ ਲੋੜ ਹੈ।

 

**********

 ਬੀਐੱਨ: ਐੱਮਐੱਸ

 



(Release ID: 1693080) Visitor Counter : 141