ਗ੍ਰਹਿ ਮੰਤਰਾਲਾ

ਗ੍ਰਿਹ ਮੰਤਰਾਲੇ ਨੇ ਨਿਗਰਾਨੀ, ਕਾਬੂ ਪਾਉਣ ਤੇ ਸਾਵਧਾਨੀ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ


ਕੰਟੇਨਮੈਂਟ ਜ਼ੋਨ ਤੋਂ ਬਾਹਰ ਸਾਰੀਆਂ ਗਤੀਵਿਧੀਆਂ ਨੂੰ ਪ੍ਰਵਾਨਗੀ ਦਿੱਤੀ ਗਈ

ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ ਉਚਿਤ ਵਿਹਾਰ ਅਤੇ ਵੱਖ ਵੱਖ ਗਤੀਵਿਧੀਆਂ ਐੱਸ ਓ ਪੀਜ਼ ਅਤੇ ਕਾਬੂ ਕਰਨ ਲਈ ਉਪਰਾਲਿਆਂ ਨੂੰ ਲਗਾਤਾਰ ਲਾਗੂ ਕਰਨ ਲਈ ਕਿਹਾ ਗਿਆ ਹੈ

Posted On: 27 JAN 2021 6:11PM by PIB Chandigarh

1.   ਗ੍ਰਿਹ ਮੰਤਰਾਲੇ ਨੇ ਸਾਵਧਾਨੀ , ਨਿਗਰਾਨੀ , ਕੋਵਿਡ 19 ਤੇ ਕਾਬੂ ਪਾਉਣ ਲਈ 01 ਫਰਵਰੀ ਤੋਂ ਲੈ ਕੇ 28 ਫਰਵਰੀ 2021 ਤੱਕ ਲਾਗੂ ਰਹਿਣ ਵਾਲੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਇਹਨਾਂ ਦਿਸ਼ਾ ਨਿਰਦੇਸ਼ਾਂ ਦਾ ਮੁੱਖ ਧਿਆਨ ਹੁਣ ਤੱਕ ਮਿਲੇ ਲਾਭ ਜੋ ਕੋਵਿਡ 19 ਦੇ ਫੈਲ੍ਹਣ ਨੂੰ ਰੋਕਣ ਲਈ ਪ੍ਰਾਪਤ ਕੀਤੇ ਗਏ ਹਨ , ਨੂੰ ਮਜ਼ਬੂਤ ਕਰਨ ਤੇ ਕੇਂਦਰਿਤ ਕੀਤਾ ਜਾਵੇਗਾ , ਜੋ ਪਿਛਲੇ 4 ਮਹੀਨਿਆਂ ਵਿੱਚ ਦੇਸ਼ ਵਿੱਚ ਐਕਟਿਵ ਤੇ ਨਵੇਂ ਕੇਸਾਂ ਦੀ ਗਿਣਤੀ ਵਿੱਚ ਆ ਰਹੀ ਗਿਰਾਵਟ ਵਿੱਚ ਨਜ਼ਰ ਆ ਰਹੇ ਹਨ । ਇਸ ਲਈ ਮਹਾਮਾਰੀ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਜ਼ੋਰ ਦਿੱਤਾ ਗਿਆ ਹੈ ਕਿ ਸਾਵਧਾਨੀ ਰੱਖਣ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਐੱਸ ਓ ਪੀਜ਼/ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਕੇ ਨਿਗਰਾਨੀ ਕਰਨ , ਕਾਬੂ ਪਾਉਣ ਅਤੇ ਨਿਰਧਾਰਿਤ ਕੰਟੇਨਮੈਂਟ ਨੀਤੀ ਤੇ ਧਿਆਨ ਕੇਂਦਰਿਤ ਕਰਕੇ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ ।

ਨਿਗਰਾਨੀ ਤੇ ਕਾਬੂ ਪਾਉਣਾ :—


1.   ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਜੇਕਰ ਜ਼ਰੂਰਤ ਹੋਵੇ ਤਾਂ ਛੋਟੇ ਪੱਧਰ ਤੇ ਕੰਟੇਨਮੈਂਟ ਜ਼ੋਨਾਂ ਦੀ ਫਿਰ ਤੋਂ ਨਿਸ਼ਾਨਦੇਹੀ ਕੀਤੀ ਜਾਵੇਗੀ । ਨਿਸ਼ਾਨਦੇਹੀ ਵਾਲੇ ਕੰਟੇਨਮੈਂਟ ਜੋ਼ਨ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਨਿਰਧਾਰਿਤ ਕਾਬੂ ਪਾਉਣ ਵਾਲੇ ਉਪਰਾਲਿਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ।
2.   ਸਥਾਨਕ ਜਿ਼ਲ੍ਹਾ , ਪੁਲਿਸ ਤੇ ਮਿਊਂਸਿਪਲ ਅਧਿਕਾਰੀ ਨਿਰਧਾਰਿਤ ਕੰਟੇਨਮੈਂਟ ਉਪਰਾਲਿਆਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਲਈ ਜਿ਼ੰਮੇਵਾਰ ਹੋਣਗੇ ਅਤੇ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਇਸ ਸੰਬੰਧ ਵਿੱਚ ਸੰਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣਾਉਣਗੀਆਂ ।

ਕੋਵਿਡ ਉਚਿਤ ਵਿਹਾਰ :—

 

1.   ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਕੋਵਿਡ 19 ਉਚਿਤ ਵਿਹਾਰ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਜ਼ਰੂਰੀ ਉਪਰਾਲੇ ਕਰਨਗੀਆਂ ਅਤੇ ਮੂੰਹ ਤੇ ਮਾਸਕ ਪਾਉਣਾ , ਹੱਥਾਂ ਦੀ ਸਫਾਈ ਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣਗੀਆਂ ।
2.   ਕੋਵਿਡ 19 ਪ੍ਰਬੰਧਨ ਲਈ ਕੌਮੀ ਨਿਰਦੇਸ਼ਾਂ ਸਾਰੇ ਦੇਸ਼ ਵਿੱਚ ਲਗਾਤਾਰ ਪਾਲਣਾ ਕੀਤੀ ਜਾਵੇਗੀ ਤਾਂ ਜੋ ਕੋਵਿਡ 19 ਉਚਿਤ ਵਿਹਾਰ ਨੂੰ ਲਾਗੂ ਕੀਤਾ ਜਾ ਸਕੇ ।

ਨਿਰਧਾਰਿਤ ਐੱਸ ਓ ਪੀਜ਼ ਦੀ ਸਖ਼ਤ ਪਾਲਣਾ :—

 

1.   ਕੰਟੇਨਮੈਂਟ ਜ਼ੋਨ ਤੋਂ ਬਾਹਰ ਸਾਰੀ ਗਤੀਵਿਧੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪਰ ਐੱਸ ਓ ਪੀਜ਼ ਦੀ ਸਖ਼ਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੋਵੇਗੀ ਤੇ ਉਹ ਵੀ ਖਾਸ ਕਰਕੇ ਹੇਠ ਲਿਖੀਆਂ ਥਾਵਾਂ ਵਿੱਚ : ਸਮਾਜਿਕ / ਧਾਰਮਿਕ / ਸਪੋਰਟਸ / ਮਨੋਰੰਜਨ / ਵਿਦਿਅਕ / ਸਭਿਆਚਾਰ / ਧਾਰਮਿਕ ਇਕੱਠਾਂ ਨੂੰ ਪਹਿਲਾਂ ਹੀ ਹਾਲ ਦੀ ਸਮਰੱਥਾ ਦੀ ਵੱਧ ਤੋਂ ਵੱਧ 50% ਲਈ ਪ੍ਰਵਾਨਗੀ ਦਿੱਤੀ ਗਈ ਹੈ , ਬੰਦ ਜਗ੍ਹਾ ਵਿੱਚ 200 ਵਿਅਕਤੀਆਂ ਦੀ ਸੀਮਾ ਹੈ ਅਤੇ ਇਸ ਲਈ ਖੁੱਲ੍ਹੀਆਂ ਜਗ੍ਹਾ ਅਤੇ ਗਰਾਉਂਡ ਤੇ ਜਗ੍ਹਾ ਦੇ ਅਕਾਰ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ । ਹੁਣ ਅਜਿਹੇ ਇਕੱਠਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ , ਜੋ ਸੰਬੰਧਤ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਐੱਸ ਓ ਪੀਜ਼ ਦੀ ਪਾਲਣਾ ਕਰਨਗੇ ।
ਸਿਨੇਮਾ ਹਾਲ ਅਤੇ ਥਿਅੇਟਰਜ਼ ਨੂੰ ਪਹਿਲਾਂ ਹੀ ਸੀਟਿੰਗ ਸਮਰੱਥਾ ਦੇ 50% ਸੀਟਿੰਗ ਦੀ ਇਜਾਜ਼ਤ ਦਿੱਤੀ ਗਈ ਹੈ । ਹੁਣ ਉਹਨਾਂ ਨੂੰ ਇਸ ਤੋਂ ਵਧੇਰੇ ਸੀਟਿੰਗ ਸਮਰੱਥਾ ਲਈ ਪ੍ਰਵਾਨਗੀ ਦਿਤੀ ਜਾਵੇਗੀ , ਜਿਸ ਲਈ ਸੂਚਨਾਂ ਤੇ ਪ੍ਰਸਾਰਨ ਮੰਤਰਾਲਾ , ਗ੍ਰਿਹ ਮੰਤਰਾਲੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੋਧਿਆ ਹੋਇਆ , ਐੱਸ ਓ ਪੀ ਜਾਰੀ ਕਰੇਗਾ ।
ਖਿਡਾਰੀਆਂ ਲਈ ਸਵੀਮਿੰਗ ਪੂਲਜ਼ ਲਈ ਪਹਿਲਾਂ ਹੀ ਇਜਾਜ਼ਤ ਦਿਤੀ ਗਈ ਹੈ । ਹੁਣ ਸਾਰਿਆਂ ਨੂੰ ਸਵੀਮਿੰਗ ਪੂਲ ਵਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ , ਜਿਸ ਲਈ ਯੁਵਾ ਮਾਮਲੇ ਅਤੇ ਖੇਡਾਂ ਮੰਤਰਾਲਾ , ਗ੍ਰਿਹ ਮੰਤਰਾਲੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੋਧਿਆ ਹੋਇਆ ਐੱਸ ਓ ਪੀ ਜਾਰੀ ਕਰੇਗਾ ।
ਬਿਜਨੇਸ ਟੂ ਬਿਜਨੇਸ (ਬੀ ਟੂ ਬੀ) ਪ੍ਰਦਰਸ਼ਨੀ ਹਾਲਾਂ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਗਈ ਹੈ । ਹੁਣ ਸਾਰੀ ਕਿਸਮ ਦੇ ਪ੍ਰਦਰਸ਼ਨੀ ਹਾਲਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ , ਜਿਸ ਲਈ ਵਣਜ ਮੰਤਰਾਲਾ ਗ੍ਰਿਹ ਮੰਤਰਾਲੇ ਦੀ ਸਲਾਹ ਨਾਲ ਸੋਧਿਆ ਐੱਸ ਓ ਪੀ ਜਾਰੀ ਕਰੇਗਾ ।
ਮੁਸਾਫਰਾਂ ਲਈ ਅੰਤਰਰਾਸ਼ਟਰੀ ਸਫ਼ਰ ਨੂੰ ਹੋਰ ਖੋਲ੍ਹਣ ਬਾਰੇ ਹਵਾਬਾਜ਼ੀ ਮੰਤਰਾਲੇ ਸਥਿਤੀ ਦੀ ਸਮੀਖਿਆ ਦੇ ਅਧਾਰ ਤੇ ਗ੍ਰਿਹ ਮੰਤਰਾਲੇ ਨਾਲ ਮਸ਼ਵਰੇ ਤੋਂ ਬਾਅਦ ਫੈਸਲਾ ਲੈ ਸਕਦਾ ਹੈ ।
ਸਮੇਂ-ਸਮੇਂ ਤੇ ਅਪਡੇਟ ਕੀਤੇ ਐੱਸ ਓ ਪੀਜ਼ ਵੱਖ ਵੱਖ ਗਤੀਵਿਧੀਆਂ ਲਈ ਨਿਰਧਾਰਿਤ ਕੀਤੇ ਗਏ ਹਨ , ਇਹਨਾਂ ਵਿੱਚ ਮੁਸਾਫਰ ਗੱਡੀਆਂ ਦੀ ਆਵਾਜਾਈ , ਹਵਾਈ ਸਫ਼ਰ , ਮੈਟਰੋ ਗੱਡੀਆਂ , ਸਕੂਲ , ਉੱਚ ਵਿਦਿਅਕ ਸੰਸਥਾਵਾਂ , ਹੋਟਲ ਅਤੇ ਰੈਸਟੋਰੈਂਟ , ਸ਼ਾਪਿੰਗ ਮਾਲਜ਼ , ਮਲਟੀਪਲੈਕਸੇਜ਼ ਅਤੇ ਮਨੋਰੰਜਨ ਪਾਰਕਸ , ਯੋਗ ਸੈਂਟਰਜ਼ ਅਤੇ ਜਿਮਨੇਜ਼ੀਅਮਜ਼ ਆਦਿ । ਇਹਨਾਂ ਐੱਸ ਓ ਪੀਜ਼ ਨੂੰ ਸੰਬੰਧਤ ਅਧਿਕਾਰੀਆਂ ਵੱਲੋਂ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਇਹ ਅਧਿਕਾਰੀ ਇਹਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜਿ਼ੰਮੇਵਾਰ ਹੋਣਗੇ ।

ਸਥਾਨਕ ਰੋਕਾਂ :—


ਵਿਅਕਤੀਆਂ ਅਤੇ ਵਸਤਾਂ ਲਈ ਅੰਤਰ ਸੂਬਾ ਅਤੇ ਸੂਬੇ ਦੇ ਅੰਦਰ ਕੋਈ ਰੋਕ ਨਹੀਂ ਹੋਵੇਗੀ । ਇਹਨਾਂ ਵਿੱਚ ਗੁਆਂਢੀ ਮੁਲਕਾਂ ਨਾਲ ਸਮਝੌਤਿਆਂ ਅਨੁਸਾਰ ਜ਼ਮੀਨੀ ਸਰਹੱਦਾਂ ਰਾਹੀਂ ਵਪਾਰ ਵੀ ਸ਼ਾਮਲ ਹੋਵੇਗਾ । ਅਜਿਹੀ ਆਵਾਜਾਈ ਲਈ ਕੋਈ ਵੱਖਰੀ ਪ੍ਰਵਾਨਗੀ / ਮੰਜ਼ੂਰੀ / ਈ ਪਰਮਿਟ ਦੀ ਲੋੜ ਨਹੀਂ ਹੋਵੇਗੀ ।

ਕਮਜ਼ੋਰ ਵਿਅਕਤੀਆਂ ਦੀ ਸੁਰੱਖਿਆ :—


65 ਸਾਲ ਤੋਂ ਉੱਪਰ ਦੀ ਉਮਰ ਦੇ ਵਿਅਕਤੀਆਂ , ਹੋਰ ਬਿਮਾਰੀਆਂ ਨਾਲ ਗ੍ਰਸਤ ਵਿਅਕਤੀਆਂ , ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਛੋਟੇ ਬੱਚਿਆਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ ।

ਆਰੋਗਯ ਸੇਤੂ ਦੀ ਵਰਤੋਂ :—

 

ਆਰੋਗਯ ਸੇਤੂ ਮੋਬਾਈਲ ਐਪ ਦੀ ਵਰਤੋਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾਵੇਗਾ ।

 


ਐੱਨ ਡੀ ਡਬਲਯੁ / ਆਰ ਕੇ / ਪੀ ਕੇ / ਏ ਡੀ / ਡੀ ਡੀ ਡੀ



(Release ID: 1692777) Visitor Counter : 196