ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪਿਛਲੇ 20 ਦਿਨਾਂ ਤੋਂ ਭਾਰਤ ਵਿੱਚ ਰੋਜ਼ਾਨਾ ਪੁਸ਼ਟੀ ਵਾਲੇ ਮਾਮਲੇ ਰੋਜ਼ਾਨਾ ਰਿਕਵਰੀ ਦੇ ਨਵੇਂ ਮਾਮਲਿਆਂ ਨਾਲੋਂ ਕਿਤੇ ਵੱਧ ਦਰਜ ਹੋ ਰਹੇ ਹਨ
ਭਾਰਤ ਪਿਛਲੇ 7 ਦਿਨਾਂ ਦੌਰਾਨ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਸਭ ਤੋਂ ਘੱਟ ਨਵੇਂ ਪੁਸ਼ਟੀ ਵਾਲੇ ਕੇਸ ਅਤੇ ਨਵੇਂ ਮੌਤ ਦੇ ਮਾਮਲੇ ਦਰਜ ਕਰਵਾਉਣ ਵਾਲੇ ਦੇਸ਼ਾਂ ਵਿੱਚ ਕਾਇਮ
Posted On:
27 JAN 2021 11:56AM by PIB Chandigarh
ਭਾਰਤ ਵਿੱਚ ਰੋਜ਼ਾਨਾ ਰਿਕਵਰ ਹੋ ਰਹੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਛਾੜਦੇ ਨਜ਼ਰ ਆ ਰਹੇ ਹਨ
। ਪਿਛਲੇ 20 ਦਿਨਾਂ ਤੋਂ ਰੋਜ਼ਾਨਾ ਰਿਕਵਰੀ ਦੀ ਗਿਣਤੀ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨੂੰ ਪਛਾੜ ਰਹੀ ਹੈ।
ਰਿਕਵਰੀ ਦੀ ਕੁੱਲ ਗਿਣਤੀ ਅੱਜ ਵੱਧ ਕੇ 1,03,59,305 ਤੱਕ ਪਹੁੰਚ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ 13,320 ਮਰੀਜ਼ ਸਿਹਤਯਾਬ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਸ਼ਟਰੀ ਰਿਕਵਰੀ ਦੀ ਦਰ ਹੋਰ ਅੱਗੇ ਵੱਧ ਕੇ 96.91 ਫ਼ੀਸਦ ਹੋ ਗਈ ਹੈ।
ਹੇਠਾਂ ਦਿੱਤਾ ਗਿਆ ਗ੍ਰਾਫ ਪਿਛਲੇ ਕੁਝ ਹਫਤਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ ਦਿਨ ਪ੍ਰਤੀ ਦਿਨ ਦੀ ਤਬਦੀਲੀ ਨੂੰ ਦਰਸ਼ਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 12,689 ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸ ਕੌਮੀ ਸੂਚੀ ਵਿੱਚ ਸ਼ਾਮਲ ਕੀਤੇ ਗਏ।
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘੱਟ ਕੇ 1,76,498 ਰਹਿ ਗਈ ਹੈ।
ਭਾਰਤ ਦੇ ਮੌਜੂਦਾ ਐਕਟਿਵ ਮਾਮਲੇ ਹੁਣ ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ ਸਿਰਫ 1.65 ਫ਼ੀਸਦ ਰਹਿ ਗਏ ਹਨ ।
ਪਿਛਲੇ 7 ਦਿਨਾਂ ਦੌਰਾਨ ਭਾਰਤ ਪ੍ਰਤੀ ਮਿਲੀਅਨ ਆਬਾਦੀ ਮਗਰ ਰੋਜ਼ਾਨਾ ਸਭ ਤੋਂ ਘੱਟ (69) ਮੌਤ ਦੇ ਮਾਮਲੇ ਦਰਜ ਕਰਵਾਉਣ ਵਾਲੇ ਦੇਸ਼ਾਂ ਵਿੱਚੋਂ ਇਕ ਹੈ।
ਇਹ ਨਿਰੰਤਰ ਉਤਸ਼ਾਹਜਨਕ ਨਤੀਜੇ ਟੈਸਟ -ਟਰੈਕ - ਟਰੀਟ - ਟੈਕਨੋਲੋਜੀ ਦੀ ਵਰਤੋਂ ਸੰਬੰਧੀ ਕੇਂਦਰ ਦੀ ਅਗਵਾਈ ਹੇਠ ਅਪਣਾਈ ਜਾ ਰਹੀ ਕਾਰਜ ਯੋਜਨਾ ਅਤੇ ਪੂਰੇ ਦੇਸ਼ ਵਿੱਚ ਸਿਹਤਯਾਬੀ ਲਈ ਲਾਗੂ ਕੀਤੀ ਜਾ ਰਹੀ ਸਾਂਝੀ ਰਣਨੀਤੀ ਨਾਲ ਸੰਭਵ ਹੋ ਸਕਿਆ ਹੈ । ਵੱਡੇ ਪੱਧਰ ਅਤੇ ਤੇਜ਼ੀ ਨਾਲ ਪਰੀਖਣ, ਤੁਰੰਤ ਨਿਗਰਾਨੀ ਅਤੇ ਟ੍ਰੈਕਿੰਗ ਰਾਹੀਂ ਨਿਗਰਾਨੀ ਦੇ ਨਾਲ ਨਾਲ ਘਰਾਂ ਵਿੱਚ ਹੀ ਏਕਾਂਤਵਾਸ ਵਿਚ ਰੱਖਣ ਲਈ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਸਟੈਂਡਰਡ ਆਫ਼ ਕੇਅਰ ਪ੍ਰੋਟੋਕੋਲ ਦੀ ਪਾਲਣਾ ਮਗਰੋਂ ਉੱਚ ਕੁਆਲਟੀ ਦੀ ਡਾਕਟਰੀ ਦੇਖਭਾਲ ਅਤੇ ਨਿਗਰਾਨੀ ਸਦਕਾ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਧ ਮਾਮਲੇ ਦਰਜ ਹੋਣ ਵਿੱਚ ਸਹਾਇਤਾ ਮਿਲ ਰਹੀ ਹੈ।
ਕੇਂਦਰ ਸਰਕਾਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵਲੋਂ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਲੋੜੀਂਦੇ ਸੁਧਾਰਾਂ ਅਤੇ ਤੁਰੰਤ ਤੇ ਫੌਰੀ ਇਲਾਜ ਪ੍ਰਬੰਧਨ , ਘਰਾਂ ਵਿੱਚ ਨਿਗਰਾਨੀ ਅਧੀਨ ਅਲੱਗ-ਥਲੱਗ ਰਖਣ, ਲੋੜ ਪੈਣ ' ਤੇ ਘਰ ਵਿੱਚ ਹੀ ਆਕਸੀਜਨ ਦੀ ਸਹਾਇਤਾ ਦੇਣ , ਸਟੀਰੌਇਡਾਂ, ਐਂਟੀਵਾਇਰਲ ਦਵਾਈਆਂ ਦੀ ਵਰਤੋਂ, ਅਤੇ ਮਰੀਜ਼ਾਂ ਨੂੰ ਲੈ ਕੇ ਜਾਣ ਲਈ ਐਂਬੂਲੈਂਸਾਂ ਦੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਵਰਗੀਆਂ ਸੇਵਾਵਾਂ ਵੱਲ ਨਿਰੰਤਰ ਧਿਆਨ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵਲੋਂ ਰਾਜਾੰ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਕਾਫ਼ੀ ਮਾਤਰਾ ਵਿੱਚ ਵੈਂਟੀਲੇਟਰਾਂ, ਪੀਪੀਈ ਕਿੱਟਾਂ, ਦਵਾਈਆਂ ਆਦਿ ਦੀ ਸਹਾਇਤਾ ਵੀ ਯਕੀਨੀ ਕਰਵਾਈ ਗਈ ਹੈ। ਆਸ਼ਾ ਵਰਕਰਾਂ ਵਲੋਂ ਅਣਥੱਕ ਯਤਨਾਂ ਰਾਹੀਂ ਕੋਵਿਡ ਦੇ ਮਾਮਲਿਆਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਕਰਨ ਅਤੇ ਨਿਗਰਾਨੀ ਅਧੀਨ ਘਰਾਂ ਵਿੱਚ ਇਕੱਲਿਆਂ ਨਜ਼ਰ ਰੱਖਣ ਦੀ ਪ੍ਰਕ੍ਰਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
‘ਈ-ਸੰਜੀਵਨੀ’ ਡਿਜੀਟਲ ਪਲੇਟਫਾਰਮ ਦੀ ਮਦਦ ਨਾਲ ਟੈਲੀ-ਮੈਡੀਸਨ ਸੇਵਾਵਾਂ ਨੂੰ ਸਮਰੱਥ ਬਣਾਇਆ ਹੈ ਜੋ ਕਿ ਕੋਵਿਡ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਫਲ ਰਹੀਆਂ ਹਨ ਅਤੇ ਨਾਲ ਹੀ ਗ਼ੈਰ-ਕੋਵਿਡ ਜ਼ਰੂਰੀ ਸਿਹਤ ਦੇਖਭਾਲ ਦੇ ਪ੍ਰਬੰਧ ਵੀ ਕਰਦੀਆਂ ਹਨ । ਕੇਂਦਰ ਨੇ ਆਈ.ਸੀ.ਯੂ. ਦੀ ਦੇਖਭਾਲ ਕਰਨ ਵਾਲੇ ਡਾਕਟਰਾਂ ਦੀ ਕਲੀਨਿਕਲ ਪ੍ਰਬੰਧਨ ਦੀਆਂ ਸਮਰੱਥਾਵਾਂ ਬਣਾਉਣ 'ਤੇ ਵੀ ਜ਼ੋਰ ਦਿੱਤਾ ਹੈ। ਏਮਜ਼, ਨਵੀਂ ਦਿੱਲੀ ਦੇ ਡੋਮੇਨ ਮਾਹਰਾਂ ਵਲੋਂ ਕਰਵਾਏ ਗਏ 'ਨੈਸ਼ਨਲ ਈ-ਆਈਸੀਯੂ ਆਨ ਕੋਵਿਡ -19 ਮੈਨੇਜਮੈਂਟ' ਅਭਿਆਸ ਨੇ ਇਸ ਵਿੱਚ ਕਾਫ਼ੀ ਮਦਦ ਕੀਤੀ ਹੈ।
27 ਜਨਵਰੀ, 2021 ਨੂੰ ਸਵੇਰੇ 8 ਵਜੇ ਤੱਕ, 20 ਲੱਖ ਤੋਂ ਵੱਧ (20,29,480) ਲਾਭਪਾਤਰੀਆਂ ਨੇ ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਅਭਿਆਸ ਤਹਿਤ ਟੀਕਾਕਰਨ ਪੂਰਾ ਕੀਤਾ ਹੈ।
ਪਿਛਲੇ 24 ਘੰਟਿਆਂ ਦੌਰਾਨ, 194 ਸੈਸ਼ਨਾਂ ਰਾਹੀਂ 5,671 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਸੀ। ਹੁਣ ਤੱਕ ਕੁੱਲ 36,572 ਸੈਸ਼ਨ ਆਯੋਜਿਤ ਕੀਤੇ ਗਏ ਹਨ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 84.52 ਫੀਸਦ ਮਾਮਲੇ 9 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ। ਕੇਰਲ ਨੇ ਨਵੇਂ ਰਿਕਵਰ 5,290 ਮਾਮਲਿਆਂ ਨਾਲ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿੱਚ 2,106 ਜਦੋਂਕਿ ਕਰਨਾਟਕ ਵਿੱਚ 738 ਵਿਅਕਤੀ ਸਿਹਤਯਾਬ ਰਿਪੋਰਟ ਰਿਕਵਰ ਹੋਏ ਹਨ।
84.73 ਫ਼ੀਸਦ ਪੁਸ਼ਟੀ ਵਾਲੇ ਨਵੇਂ ਕੇਸ 7 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।
ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਰਿਪੋਰਟ 6,293 ਦਰਜ ਹੋਈ ਹੈ।. ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 2,405 ਨਵੇਂ ਕੇਸ ਦਰਜ ਹੋਏ ਹਨ, ਜਦੋਂਕਿ ਕਰਨਾਟਕ ਵਿੱਚ 529 ਨਵੇਂ ਕੇਸ ਸਾਹਮਣੇ ਆਏ ਹਨ।
ਸੱਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਨਵੀਂ ਦਰਜ ਮੌਤਾਂ ਦਾ ਹਿੱਸਾ 83.94 ਫ਼ੀਸਦ ਹੈ I ਮਹਾਰਾਸ਼ਟਰ ਵਿਚ ਸਭ ਤੋਂ ਵੱਧ (47) ਮੌਤਾਂ ਹੋਇਆਂ ਹਨ ।. ਕੇਰਲ ਵਿੱਚ 19 ਮੌਤਾਂ ਅਤੇ ਛੱਤੀਸਗੜ ਵਿੱਚ 14 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਭਾਰਤ ਨੇ ਪਿਛਲੇ ਸੱਤ ਦਿਨਾਂ ਵਿੱਚ ਪ੍ਰਤੀ ਮਿਲੀਅਨ ਆਬਾਦੀ ਮਗਰ ਸਿਰਫ 1 ਮਰੀਜ਼ ਦੀ ਮੌਤ ਦੱਸੀ ਹੈ।
*******
ਐਮਵੀ / ਐਸਜੇ
(Release ID: 1692693)
Visitor Counter : 225
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Tamil
,
Telugu
,
Malayalam