ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ 8 ਮਹੀਨਿਆਂ ਮਗਰੋਂ ਸਭ ਤੋਂ ਘੱਟ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ; ਪਿਛਲੇ 24 ਘੰਟਿਆਂ ਵਿੱਚ 9,102 ਐਕਟਿਵ ਮਾਮਲੇ ਪਾਏ ਗਏ ਹਨ


ਐਕਟਿਵ ਕੇਸ ਹੁਣ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਸਿਰਫ 1.66 ਫ਼ੀਸਦ ਰਹਿ ਗਏ ਹਨ

8 ਮਹੀਨਿਆਂ ਤੋਂ ਵੱਧ ਅਰਸੇ ਮਗਰੋਂ ਰੋਜ਼ਾਨਾ ਮੌਤਾਂ ਦੀ ਗਿਣਤੀ 117 ਰਹਿ ਗਈ ਹੈ

ਟੀਕੇ ਲਗਵਾ ਚੁੱਕੇ ਸਿਹਤ ਸੰਭਾਲ ਕਰਮਚਾਰੀਆਂ ਦੀ ਕੁੱਲ ਗਿਣਤੀ 20 ਲੱਖ ਨੂੰ ਪਾਰ ਕਰ ਗਈ ਹੈ

Posted On: 26 JAN 2021 11:18AM by PIB Chandigarh

ਭਾਰਤ ਨੇ ਵਿਸ਼ਵ ਵਿਆਪੀ ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਦੌਰਾਨ ਇਕ ਹੋਰ ਮਹੱਤਵਪੂਰਨ ਮੀਲਪੱਥਰ ਨੂੰ ਪਾਰ ਕੀਤਾ ਹੈ। ਨਿੱਤ ਨਵੇਂ ਦਰਜ ਹੋਣ ਵਾਲੇ ਕੇਸਾਂ ਨੇ ਗਿਣਤੀ ਦੇ ਲਿਹਾਜ਼ ਨਾਲ ਅੱਜ ਇੱਕ ਨਵੇਂ ਹੇਠਲੇ ਪੱਧਰ ਨੂੰ ਛੂਹ ਲਿਆ ਹੈ।

ਪਿਛਲੇ 24 ਘੰਟਿਆਂ ਵਿੱਚ 237 ਦਿਨਾਂ ਬਾਅਦ ਰਾਸ਼ਟਰੀ ਗਿਣਤੀ ਵਿੱਚ ਸਿਰਫ 9,102 ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ ਸ਼ਾਮਲ ਕੀਤੇ ਗਏ ਹਨ । 4 ਜੂਨ, 2020 ਨੂੰ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ  ਦੀ ਗਿਣਤੀ  9,304 ਦਰਜ ਕੀਤੀ ਗਈ ਸੀ।

 ‘ਪੂਰੀ ਸਰਕਾਰ’ ਅਤੇ ‘ਸਮੁੱਚੇ ਸਮਾਜ’ ਦੀ ਪਹੁੰਚ ਦੇ ਅਧਾਰ ‘ਤੇ ਕੇਂਦਰ ਦੀ ਚਲਾਈ ਜਾ ਰਹੀ ਇੱਕ ਸਥਿਰ, ਪ੍ਰੋ-ਐਕਟਿਵ ਅਤੇ ਪੂਰੇ ਦੇਸ਼ ਵਿੱਚ ਇਲਾਜ ਲਈ ਸਮਾਨਾਂਤਰ ਰਣਨੀਤੀ ਦੇ ਬਦੌਲਤ, ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਵਿੱਚਨਿਰੰਤਰ ਗਿਰਾਵਟ ਦੇਖਣ ਨੂੰ ਮਿਲ ਰਹਿ ਹੈ। ਇਸਨੇ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਵੀ ਲਗਾਤਾਰ ਗਿਰਾਵਟ ਨੂੰ ਯਕੀਨੀ ਬਣਾਇਆ ਗਿਆ ਹੈ। 8 ਮਹੀਨਿਆਂ (8 ਮਹੀਨੇ 9 ਦਿਨਾਂ) ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 120 (117) ਤੋਂ ਘੱਟ ਮੌਤਾਂ ਦਰਜ ਕੀਤੀਆਂ ਗਈਆਂ ਹਨ।

C:\Users\dell\Desktop\image001Y31M.jpg

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਅੱਜ ਘੱਟ ਕੇ 1,77,266 'ਤੇ ਆ ਗਈ ਹੈ। ਕੁੱਲ ਪੋਜ਼ੀਟਿਵ  ਮਾਮਲਿਆਂ ਵਿੱਚ ਐਕਟਿਵ ਕੇਸਾਂ ਦਾ ਹਿੱਸਾ ਹੋਰ ਘੱਟ ਕੇ 1.66 ਫੀਸਦ ਮਾਮਲਿਆਂ ਦੀ ਕੁੱਲ ਗਿਣਤੀ ਨੂੰ ਦਰਸਾਉਂਦਾ ਹੈ।

ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 6,916 ਕੇਸਾਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ।

ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਐਕਟਿਵ ਮਾਮਲੇ (128) ਵਿਸ਼ਵ ਵਿੱਚ ਸਭ ਤੋਂ ਘੱਟ ਰਹਿ ਗਏ ਹਨ। ਜਰਮਨੀ, ਰੂਸ, ਬ੍ਰਾਜ਼ੀਲ, ਇਟਲੀ, ਬਰਤਾਨੀਆ ਅਤੇ ਅਮਰੀਕਾ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਲਿਹਾਜ਼ ਨਾਲ ਬਹੁਤ ਜ਼ਿਆਦਾ ਦਰਜ ਹੋ ਰਹੀ ਹੈ।

C:\Users\dell\Desktop\image002NJ00.jpg

ਭਾਰਤ ਪ੍ਰਤੀ ਮਿਲੀਅਨ ਆਬਾਦੀ ਮਗਰ ਸਭ ਤੋਂ ਘੱਟ ਕੇਸ ਦਰਜ (7,736) ਕਰਵਾਉਣ ਵਾਲੇ ਦੁਨੀਆ ਦੇ ਦੇਸ਼ਾ ਵਿੱਚੋਂ  ਇੱਕ ਹੈ।

C:\Users\dell\Desktop\image0032CV6.jpg

26 ਜਨਵਰੀ, 2021 ਨੂੰ ਸਵੇਰੇ 8 ਵਜੇ ਤੱਕ, ਦੇਸ਼ ਭਰ ਦੇ ਕੋਵਿਡ 19 ਟੀਕਾਕਰਨ ਮੁਹਿੰਮ ਤਹਿਤ  20,23,809 ਲਾਭਪਾਤਰੀਆਂ ਨੇ ਟੀਕਾ ਲਗਵਾ ਲਿਆ ਹੈ।

ਪਿਛਲੇ 24 ਘੰਟਿਆਂ ਦੌਰਾਨ, 7,764 ਸੈਸ਼ਨਾਂ ਰਾਹੀਂ 4,08,305 ਲੋਕ ਕੋਰੋਨਾ ਦਾ ਟੀਕਾ ਲਗਵਾ ਚੁੱਕੇ ਹਨ।

ਹੁਣ ਤੱਕ ਟੀਕਾਕਰਨ ਦੇ  36,378 ਸੈਸ਼ਨ ਆਯੋਜਿਤ ਕੀਤੇ ਜਾ ਚੁੱਕੇ ਹਨ।

S. No.

State/UT

Beneficiaries vaccinated

1

A & N Islands

2,369

2

Andhra Pradesh

1,56,120

3

Arunachal Pradesh

7,307

4

Assam

19,837

5

Bihar

88,450

6

Chandigarh

1,928

7

Chhattisgarh

40,025

8

Dadra & Nagar Haveli

345

9

Daman & Diu

320

10

Delhi

33,219

11

Goa

1,796

12

Gujarat

91,927

13

Haryana

1,05,419

14

Himachal Pradesh

13,544

15

Jammu & Kashmir

16,173

16

Jharkhand

18,413

17

Karnataka

2,31,172

18

Kerala

71,973

19

Ladakh

670

20

Lakshadweep

676

21

Madhya Pradesh

67,083

22

Maharashtra

1,36,901

23

Manipur

2,485

24

Meghalaya

2,748

25

Mizoram

4,852

26

Nagaland

3,675

27

Odisha

1,77,090

28

Puducherry

1,813

29

Punjab

39,418

30

Rajasthan

1,61,116

31

Sikkim

1,047

32

Tamil Nadu

69,027

33

Telangana

1,30,390

34

Tripura

19,698

35

Uttar Pradesh

1,23,761

36

Uttarakhand

14,546

37

West Bengal

1,22,851

38

Miscellaneous

43,625

 

Total

20,23,809

 

ਕੁੱਲ ਰਿਕਵਰ ਮਾਮਲਿਆਂ ਦੀ ਗਿਣਤੀ ਅੱਜ ਵੱਧ ਕੇ 1.03 ਕਰੋੜ (1,03,45,985) ਹੋ ਗਈ ਹੈ ਜੋ ਕਿ 96.90 ਫੀਸਦ ਦੀ ਰਿਕਵਰੀ ਦਰ ਨੂੰ ਦਰਸ਼ਾ ਰਹੀ ਹੈ ।  ਰਿਕਵਰ ਕੀਤੇ ਗਏ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਇਹ ਪਾੜਾ 1,01,68,719 ਦੀ ਗਿਣਤੀ ਤੱਕ ਪਹੁੰਚ ਗਿਆ ਹੈ।

ਪਿਛਲੇ 24 ਘੰਟਿਆਂ ਦੌਰਾਨ 15,901 ਰਿਕਵਰੀ ਦੇ ਮਾਮਲੇ ਸਾਹਮਣੇ ਆਏ ਹਨ।

ਨਵੇਂ ਰਿਕਵਰ ਕੇਸਾਂ ਵਿਚੋਂ 83.68 ਫ਼ੀਸਦ ਮਾਮਲਿਆਂ ਨੂੰ 9 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ  ਮੰਨਿਆ ਜਾ ਰਿਹਾ ਹੈ।

ਕੇਰਲ ਵਿੱਚ ਇੱਕ ਦਿਨ ਦੀ ਸਭ ਤੋਂ ਵੱਧ 5,606 ਮਾਮਲਿਆਂ ਦੀ ਰਿਕਵਰੀ ਰਿਪੋਰਟ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ 3,080 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਕਰਨਾਟਕ ਵਿੱਚ ਰੋਜ਼ਾਨਾ 1,036 ਹੋਰ ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ।

C:\Users\dell\Desktop\image004NO6F.jpg

ਨਵੇਂ ਪੁਸ਼ਟੀ ਵਾਲੇ 81.76 ਫੀਸਦ ਮਾਮਲੇ  8 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਪਾਏ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ ਕੇਰਲ ਵਿੱਚ ਸਭ ਤੋਂ ਵੱਧ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸ ਦਰਜ ਕੀਤੇ ਗਏ, ਜਿਨ੍ਹਾਂ ਦੀ ਗਿਣਤੀ 3,361 ਦਰਜ ਹੋ ਰਹੀ ਹੈ। ਮਹਾਰਾਸ਼ਟਰ ਵਿੱਚ 1,842 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਤਾਮਿਲਨਾਡੂ ਵਿੱਚ ਕੱਲ੍ਹ 540 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ।

C:\Users\dell\Desktop\image005WQOF.jpg

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 117 ਮਾਮਲਿਆਂ ਵਿੱਚੋਂ ਪੰਜ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 63.25 ਫ਼ੀਸਦ ਰਿਪੋਰਟ ਕੀਤਾ ਜਾ ਰਿਹਾ  ਹੈ।

ਮਹਾਰਾਸ਼ਟਰ ਵਿੱਚ 30 ਨਵੀਆਂ ਮੌਤਾਂ ਦਰਜ ਹੋਈਆਂ ਹਨ । ਕੇਰਲਾ ਅਤੇ ਛੱਤੀਸਗੜ੍ਹ ਵਿਚ ਕ੍ਰਮਵਾਰ 17 ਅਤੇ 13 ਨਵੀਂਆਂ ਮੌਤਾਂ  ਹੋਈਆਂ ਹਨ।

C:\Users\dell\Desktop\image006S5QI.jpg

ਭਾਰਤ ਵਿੱਚ ਪ੍ਰਤੀ ਮਿਲੀਅਨ ਅਬਾਦੀ ਦੇ ਮਗਰ ਦਰਜ ਹੋ ਰਹੀਆਂ  (111)  ਮੌਤਾਂ ਗਿਣਤੀ ਦੇ ਲਿਹਾਜ਼ ਨਾਲ ਵਿਸ਼ਵ ਪੱਧਰ ਤੇ ਰਿਪੋਰਟ ਹੋ ਰਹੀਆਂ ਮੌਤਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ।

C:\Users\dell\Desktop\image0071D57.jpg

                                                                                                                                       ***

ਐਮ ਵੀ / ਐਸ ਜੇ



(Release ID: 1692530) Visitor Counter : 229