ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਮਾਮਿਲਆਂ ਦੀ ਗਿਣਤੀ ਹੋਰ ਘਟ ਕੇ 1.84 ਲੱਖ ਰਹਿ ਗਈ


ਅੱਜ ਸਵੇਰੇ 8 ਵਜੇ ਤੱਕ ਤਕਰੀਬਨ 16 ਲੱਖ ਸਿਹਤ ਕਰਮਚਾਰੀਆਂ ਦਾ ਟੀਕਾਕਰਨ ਹੋ ਚੁੱਕਾ ਸੀ

ਭਾਰਤ ਵਿੱਚ ਸਿਰਫ 6 ਦਿਨਾਂ ਦੌਰਾਨ 10 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 24 JAN 2021 11:08AM by PIB Chandigarh

ਟੈਸਟ-ਟਰੈਕ-ਟ੍ਰੀਟ-ਟੈਸਟ-ਤਕਨੋਲੋਜੀ ਦੀ ਰਣਨੀਤੀ ਦੇ ਇਕ ਪ੍ਰਮਾਣ ਅਨੁਸਾਰ, ਭਾਰਤ  ਵਿੱਚ ਰੋਜ਼ਾਨਾ ਨਵੇਂ  ਪੁਸ਼ਟੀ ਵਾਲੇ ਮਾਮਲਿਆਂ ਵਿਚ ਨਿਰੰਤਰ ਗਿਰਾਵਟ ਦਾ ਰੁਝਾਨ ਜਾਰੀ ਹੈ ਅਤੇ ਇਸ ਦੇ ਸਿੱਟੇ ਵਜੋਂ ਐਕਟਿਵ ਮਾਮਲਿਆਂ ਚ ਲਗਾਤਾਰ ਕਮੀ ਦੇਖੀ ਜਾ ਰਹੀ ਹੈ ।

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 1,84,408 ਰਹਿ ਗਈ ਹੈ ।  ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਐਕਟਿਵ ਕੇਸਾਂ ਦਾ ਹਿੱਸਾ ਹੋਰ ਘਟ ਕੇ 1.73 ਫੀਸਦ ਰਹਿ ਗਿਆ ਹੈ।

ਪਿਛਲੇ 24 ਘੰਟਿਆਂ ਦੌਰਾਨ 15,948 ਰਿਕਵਰੀਆਂ ਦਰਜ ਹੋਈਆਂ ਹਨ , ਪਿਛਲੇ 24 ਘੰਟਿਆਂ ਵਿੱਚ ਕੁੱਲ ਐਕਟਿਵ ਮਾਮਲਿਆਂ ਚ 1,254 ਕੇਸਾਂ ਦੀ ਕੁੱਲ ਗਿਰਾਵਟ ਦਰਜ ਕੀਤੀ ਗਈ ਹੈ।

ਪੰਜ ਰਾਜਾਂ ਜਿਨ੍ਹਾਂ ਵਿੱਚ ਕੇਰਲ, ਮਹਾਰਾਸ਼ਟਰ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸ਼ਾਮਿਲ ਹਨ, ਵਿੱਚ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਦੇ 75 ਫੀਸਦ ਮਾਮਲੇ ਦਰਜ ਹੋ ਰਹੇ ਹਨ ।

 

ਹੇਠਾਂ ਦਿੱਤਾ ਅੰਕੜਾ ਪਿਛਲੇ ਮਹੀਨੇ ਵਿੱਚ ਚੋਟੀ ਦੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਤਬਦੀਲੀ ਨੂੰ ਦਰਸਾਉਂਦਾ ਹੈ।

 

24 ਜਨਵਰੀ, 2021 ਨੂੰ ਸਵੇਰੇ 8 ਵਜੇ ਤੱਕ, ਲਗਭਗ 16 ਲੱਖ (15,82,201) ਲਾਭਪਾਤਰੀਆਂ ਦਾ ਕੋਵਿਡ 19 ਟੀਕਾਕਰਣ ਹੋ ਚੁੱਕਾ ਸੀ।

S. No.

State/UT

Beneficiaries vaccinated

1

A & N Islands

1,998

2

Andhra Pradesh

1,47,030

3

Arunachal Pradesh

6,511

4

Assam

13,881

5

Bihar

76,125

6

Chandigarh

1,502

7

Chhattisgarh

28,732

8

Dadra & Nagar Haveli

345

9

Daman & Diu

283

10

Delhi

25,811

11

Goa

1,561

12

Gujarat

78,466

13

Haryana

71,297

14

Himachal Pradesh

13,544

15

Jammu & Kashmir

11,647

16

Jharkhand

14,806

17

Karnataka

1,88,971

18

Kerala

53,529

19

Ladakh

558

20

Lakshadweep

633

21

Madhya Pradesh

38,278

22

Maharashtra

99,885

23

Manipur

2,319

24

Meghalaya

2,236

25

Mizoram

3,979

26

Nagaland

3,443

27

Odisha

1,52,371

28

Puducherry

1,478

29

Punjab

30,319

30

Rajasthan

67,270

31

Sikkim

960

32

Tamil Nadu

59,226

33

Telangana

1,10,031

34

Tripura

14,252

35

Uttar Pradesh

1,23,761

36

Uttarakhand

10,514

37

West Bengal

84,505

38

Miscellaneous

40,144

Total

15,82,201

 

ਪਿਛਲੇ 24 ਘੰਟਿਆਂ ਦੌਰਾਨ  3,512 ਸੈਸ਼ਨਾਂ ਵਿੱਚ 2 ਲੱਖ ਦੇ ਕਰੀਬ  (1,91,609) ਸਿਹਤ ਕਾਮਿਆਂ ਨੂੰ ਟੀਕਾ ਲਗਾਇਆ ਗਿਆ ਹੈ ।  ਹੁਣ ਤੱਕ 27,920 ਸੈਸ਼ਨ ਆਯੋਜਿਤ ਕੀਤੇ ਗਏ ਹਨ।

ਭਾਰਤ ਵਿੱਚ ਸਿਰਫ 6 ਦਿਨਾ ਦੌਰਾਨ ਹੀ 10 ਲੱਖ ਟੀਕੇ ਲਗਾਏ ਗਏ ਹਨ ।  ਇਹ ਗਿਣਤੀ ਅਮਰੀਕਾ ਅਤੇ ਬਰਤਾਨੀਆ ਵਰਗੇ ਦੇਸ਼ਾਂ ਨਾਲੋਂ ਕਿਤੇ ਜ਼ਿਆਦਾ ਹੈ । ਬਰਤਾਨੀਆ ਵਿੱਚ ਏਨੇ ਟੀਕੇ 18 ਦਿਨਾ ਵਿੱਚ ਜਦਕਿ ਅਮਰੀਕਾ ਵਿੱਚ 10 ਦਿਨਾ ਚ 10 ਲੱਖ ਦੇ ਟੀਕਾਕਰਨ ਦੇ ਅੰਕੜੇ ਨੂੰ ਹਾਸਲ ਕੀਤਾ ਗਿਆ ਸੀ।

ਕੁੱਲ ਰਿਕਵਰ ਕੇਸਾਂ ਦੀ ਗਿਣਤੀ 10,316,786 ਹੋ ਗਈ ਹੈ ਜਿਸ ਨਾਲ ਰਿਕਵਰੀ ਦੀ ਦਰ 96.83 ਫੀਸਦ ਤੱਕ ਵਧ ਗਈ ਹੈ ਅਤੇ ਇਹ ਦਰ ਲਗਾਤਾਰ ਵਧ ਰਹੀ ਹੈ।

ਨਵੇਂ ਰਿਕਵਰ ਕੇਸਾਂ ਵਿੱਚੋਂ 84.30 ਫੀਸਦ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੇਂਦਰਿਤ ਪਾਏ ਗਏ ਹਨ।

ਕੇਰਲ ਵਿੱਚ ਇੱਕ ਦਿਨ ਦੌਰਾਨ ਸਭ ਤੋਂ ਵੱਧ 5,283  ਰਿਕਵਰੀਆਂ ਦੀ ਰਿਪੋਰਟ  ਮਿਲੀ ਹੈ। ਮਹਾਰਾਸ਼ਟਰ ਵਿੱਚ 3,694 ਨਵੀਆਂ ਰਿਕਵਰੀਆਂ ਦਰਜ ਹੋਈਆਂ ਹਨ।

 

ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਦੇ 14,849 ਨਵੇਂ ਮਾਮਲੇ ਦਰਜ ਹੋਏ ਹਨ।

ਨਵੇਂ ਪੁਸ਼ਟੀ ਵਾਲੇ ਕੇਸਾਂ ਵਿਚੋਂ 80.67 ਫੀਸਦ ਮਾਮਲੇ ਛੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੇਂਦਰਤ ਹਨ ।

ਕੇਰਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਦੀ ਗਿਣਤੀ 6,960 ਹੈ। ਮਹਾਰਾਸ਼ਟਰ ਵਿੱਚ 2,697 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਕਰਨਾਟਕ ਵਿੱਚ ਕੱਲ੍ 902 ਨਵੇਂ ਕੇਸ ਦਰਜ ਹੋਏ ਹਨ।

ਸੱਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਹੋਈਆਂ 155 ਮੌਤਾਂ ਵਿੱਚ 79.35 ਫੀਸਦ ਦਾ ਹਿੱਸਾ ਪਾਇਆ ਹੈ।

ਮਹਾਰਾਸ਼ਟਰ ਵਿੱਚ 56 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਕੇਰਲ ਅਤੇ ਦਿੱਲੀ ਵਿਚ ਕ੍ਰਮਵਾਰ 23 ਅਤੇ 10 ਨਵੀਂਆਂ ਮੌਤਾਂ ਹੋਈਆਂ ਹਨ।

 

 ****

 

ਐਮਵੀ / ਐਸਜੇ


(Release ID: 1691957) Visitor Counter : 222