ਭਾਰਤ ਚੋਣ ਕਮਿਸ਼ਨ

11ਵਾਂ ਰਾਸ਼ਟਰੀ ਵੋਟਰਜ਼ ਦਿਵਸ (ਐਨਵੀਡੀ) 25 ਜਨਵਰੀ, 2021 ਨੂੰ ਮਨਾਇਆ ਜਾਵੇਗਾ


ਐਨਵੀਡੀ ਦਾ ਇਸ ਵਰ੍ਹੇ ਦਾ ਵਿਸ਼ਾ 'ਆਪਣੇ ਵੋਟਰਾਂ ਨੂੰ ਸਸ਼ਕਤ, ਚੌਕਸ, ਸੁਰੱਖਿਅਤ ਅਤੇ ਜਾਣਕਾਰ ਬਣਾਉਣਾ' ਹੈ

Posted On: 24 JAN 2021 5:19AM by PIB Chandigarh

ਭਾਰਤੀ ਚੋਣ ਕਮਿਸ਼ਨ 25 ਜਨਵਰੀ, 2021 ਨੂੰ 11 ਵਾਂ ਰਾਸ਼ਟਰੀ ਵੋਟਰ ਦਿਵਸ ਮਨਾ ਰਿਹਾ ਹੈ। ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨਵੀਂ ਦਿੱਲੀ ਵਿਚ ਆਯੋਜਿਤ ਕੀਤੇ ਜਾਣ ਵਾਲੇ ਰਾਸ਼ਟਰੀ ਸਮਾਗਮ ਵਿਖੇ ਮੁੱਖ ਮਹਿਮਾਨ ਹੋਣਗੇ। ਸਮਾਗਮ ਨਵੀਂ ਦਿੱਲੀ ਦੇ ਅਸ਼ੋਕ ਹੋਟਲ ਵਿਚ ਆਯੋਜਿਤ ਕੀਤਾ ਜਾਵੇਗਾ ਅਤੇ ਮਾਣਯੋਗ ਰਾਸ਼ਟਰਪਤੀ ਵਰਚੁਅਲ ਤੌਰ ਤੇ ਰਾਸ਼ਟਰਪਤੀ ਭਵਨ ਤੋਂ ਇਸ ਮੌਕੇ ਸ਼ਾਮਿਲ ਹੋਣਗੇ।

 

ਕੇਂਦਰੀ ਕਾਨੂੰਨ ਅਤੇ ਨਿਆਂ, ਸੰਚਾਰ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਸਮਾਗਮ ਵਿਚ ਗੈਸਟ ਆਫ ਔਨਰ ਹੋਣਗੇ।

 

ਐਨਵੀਡੀ ਦਾ ਇਸ ਸਾਲ ਦਾ ਵਿਸ਼ਾ ਆਪਣੇ 'ਵੋਟਰਾਂ ਨੂੰ ਸਸ਼ਕਤ, ਚੌਕਸ, ਸੁਰੱਖਿਅਤ ਅਤੇ ਜਾਣਕਾਰ' ਬਣਾਉਣਾ ਹੈ, ਜਿਸ ਦੀ ਕਲਪਨਾ ਚੋਣਾਂ ਦੌਰਾਨ ਸਰਗਰਮ ਅਤੇ ਭਾਗੀਦਾਰੀ ਵੋਟਰਾਂ ਵਜੋਂ ਕੀਤੀ ਗਈ ਹੈ। ਇਹ ਭਾਰਤੀ ਚੋਣ ਕਮਿਸ਼ਨ ਦੀ ਕੋਵਿਡ-19 ਮਹਾਂਮਾਰੀ ਦੌਰਾਨ ਸੁਰੱਖਿਅਤ ਢੰਗ ਨਾਲ ਚੋਣਾਂ ਕਰਵਾਉਣ ਪ੍ਰਤੀ ਉਸ ਦੀ ਵਚਨਬੱਧਤਾ ਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ।

 

ਰਾਸ਼ਟਰੀ ਵੋਟਰ ਦਿਵਸ 2011 ਤੋਂ ਹਰ ਸਾਲ 25 ਜਨਵਰੀ ਨੂੰ ਪੂਰੇ ਦੇਸ਼ ਵਿਚ ਮਨਾਇਆ ਜਾਂਦਾ ਹੈ, ਜੋ ਭਾਰਤੀ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ ਯਾਨੀ ਕਿ 25 ਜਨਵਰੀ, 1950 ਨੂੰ ਸਥਾਪਨਾ ਦਿਵਸ ਦੀ ਨਿਸ਼ਾਨਦੇਹੀ ਕਰਦਾ ਹੈ। ਐਨਵੀਡੀ ਸਮਾਗਮ ਮਨਾਉਣ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਵੋਟਰਾਂ, ਵਿਸ਼ੇਸ਼ ਤੌਰ ਤੇ ਨਵੇਂ ਵੋਟਰਾਂ ਨੂੰ ਐਨਰੋਲ ਕਰਨਾ, ਉਤਸ਼ਾਹਤ ਕਰਨਾ ਅਤੇ ਉਨ੍ਹਾਂ ਨੂੰ ਵੋਟ ਬਣਾਉਣ ਦੀ ਸਹੂਲਤ ਦੇਣਾ ਹੈ। ਦੇਸ਼ ਦੇ ਵੋਟਰਾਂ ਨੂੰ ਸਮਰਪਤ ਇਹ ਦਿਨ ਵੋਟਰਾਂ ਵਿਚ ਜਾਗਰੂਕਤਾ ਫੈਲਾਉਣ ਅਤੇ ਚੋਣ ਪ੍ਰਕ੍ਰਿਆ ਵਿਚ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਨਵੇਂ ਵੋਟਰਾਂ ਨੂੰ ਵੋਟਾਂ ਬਣਵਾਉਣ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਐਨਵੀਡੀ ਸਮਾਗਮਾਂ ਵਿਚ ਉਨ੍ਹਾਂ ਦੇ ਇਲੈਕਟਰ ਫੋਟੋ ਆਇਡੈਂਟਿਟੀ ਕਾਰਡ (ਈਪੀਆਈਸੀ) ਸੌਂਪੇ ਜਾਂਦੇ ਹਨ।

 

ਸਮਾਗਮ ਦੌਰਾਨ, ਭਾਰਤ ਦੇ ਮਾਣਯੋਗ ਰਾਸ਼ਟਰਪਤੀ 2020-21 ਦੇ ਸਾਲ ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨਗੇ ਅਤੇ 'ਹੈਲੋ ਵੋਟਰਜ਼' ਨਾਂ ਦੇ ਭਾਰਤੀ ਚੋਣ ਕਮਿਸ਼ਨ ਦਾ ਵੈਬ ਰੇ਼ਡੀਓ ਲਾਂਚ  ਕਰਨਗੇ। ਸਰਵੋਤਮ ਚੋਣ ਅਭਿਆਸਾਂ ਲਈ ਰਾਸ਼ਟਰੀ ਪੁਰਸਕਾਰ ਵੱਖ-ਵੱਖ ਖੇਤਰਾਂ ਵਿਚ, ਜਿਵੇਂ ਕਿ ਆਈਟੀ ਪਹਿਲਕਦਮੀਆਂ, ਸੁਰੱਖਿਆ ਪ੍ਰਬੰਧਨ, ਕੋਵਿਡ-19 ਦੌਰਾਨ ਚੋਣ ਪ੍ਰਬੰਧਨ ਅਤੇ ਵੋਟਰ ਜਾਗਰੂਕਤਾ ਅਤੇ ਆਊਟਰੀਚ ਦੇ ਖੇਤਰ ਵਿਚ ਯੋਗਦਾਨ ਲਈ ਰਾਜ ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਬੇਮਿਸਾਲ ਕਾਰਗੁਜ਼ਾਰੀ ਲਈ ਦਿੱਤੇ ਜਾਂਦੇ ਹਨ। ਰਾਸ਼ਟਰੀ ਪੁਰਸਕਾਰ ਰਾਸ਼ਟਰੀ ਸ਼ਖ਼ਸੀਅਤਾਂ, ਸੀਐਸਓ'ਜ਼ ਅਤੇ ਮੀਡੀਆ ਗਰੁੱਪਾਂ ਵਰਗੇ ਮਹੱਤਵਪੂਰਨ ਹਿੱਤਧਾਰਕਾਂ ਨੂੰ ਵੀ ਵੋਟਰ ਜਾਗਰੂਕਤਾ ਦੇ ਕੰਮ ਵਿਚ ਵਡਮੁੱਲਾ ਯੋਗਦਾਨ ਪਾਉਣ ਲਈ ਦਿੱਤੇ ਜਾਂਦੇ ਹਨ।

 

ਭਾਰਤੀ ਚੋਣ ਕਮਿਸ਼ਨ ਦਾ ਵੈਬ ਰੇਡੀਓ 'ਹੈਲੋ ਵੋਟਰਜ਼' - ਇਹ ਆਨਲਾਈਨ  ਡਿਜੀਟਲ ਰੇਡੀਓ ਸੇਵਾ ਵੋਟਰਾਂ ਵਿਚ ਜਾਗਰੂਕਤਾ ਪ੍ਰੋਗਰਾਮਾਂ ਨੂੰ ਗਤੀ ਦੇਵੇਗੀ। ਇਹ ਭਾਰਤੀ ਚੋਣ ਕਮਿਸ਼ਨ ਦੀ ਵੈਬ-ਸਾਈਟ ਤੇ ਇਕ ਲਿੰਕ ਰਾਹੀਂ ਪਹੁੰਚ ਯੋਗ ਹੋਵੇਗੀ। ਰੇਡੀਓ ਹੈਲੋ ਵੋਟਰਜ਼ ਦੀ ਪ੍ਰੋਗਰਾਮ ਸ਼ੈਲੀ ਲੋਕਪ੍ਰਿਯ ਐਫਐਮ ਰੇਡੀਓ ਸੇਵਾਵਾਂ ਦੇ ਮੁਕਾਬਲੇ ਹੋਣ ਦੀ ਕਲਪਨਾ ਕੀਤੀ ਗਈ ਹੈ। ਇਹ ਸਮੁੱਚੇ ਦੇਸ਼ ਤੋਂ ਹਿੰਦੀ, ਅੰਗਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਿਚ ਗੀਤਾਂ, ਡਰਾਮਿਆਂ, ਵਿਚਾਰ ਚਰਚਾਵਾਂ, ਸਪਾਟਸ, ਚੋਣਾਂ ਦੀਆਂ ਕਹਾਣੀਆਂ ਰਾਹੀਂ ਚੋਣ ਪ੍ਰਕ੍ਰਿਆਵਾਂ ਤੇ ਸੂਚਨਾ ਅਤੇ ਸਿੱਖਿਆ ਪ੍ਰਦਾਨ ਕਰੇਗਾ।

 

ਕੇਂਦਰੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਈ-ਈਪੀਆਈਸੀ ਪ੍ਰੋਗਰਾਮ ਲਾਂਚ ਕਰਨਗੇ ਅਤੇ  ਈਪੀਆਈਸੀ'ਜ਼ ਦੀ ਵੰਡ ਕਰਨਗੇ ਅਤੇ 5 ਨਵੇਂ ਵੋਟਰਾਂ ਨੂੰ ਇਲੈਕਟਰ ਫੋਟੋ ਪਛਾਣ ਕਾਰਡ ਦੇਣਗੇ, ਈਪੀਆਈਸੀ, ਜੋ ਇਲੈਕਟਰ ਫੋਟੋ ਪਛਾਣ ਕਾਰਡ ਦਾ ਇਕ ਅਨੁਵਾਦ ਹੈ, ਵੋਟਰ ਹੈਲਪਲਾਈਨ ਐਪ ਅਤੇ ਵੈਬ-ਸਾਈਟਾਂ https://voterportal.eci.gov.in/   ਅਤੇ   https://www.nvsp.in/. ਰਾਹੀਂ ਪਹੁੰਚਯੋਗ ਹੈ।

 

ਸ਼੍ਰੀ ਪ੍ਰਸਾਦ ਸਮਾਗਮ ਦੌਰਾਨ ਚੋਣ ਕਮਿਸ਼ਨ ਦੀਆਂ ਤਿੰਨ ਪਬਲਿਕੇਸ਼ਨਾਂ ਵੀ ਜਾਰੀ ਕਰਨਗੇ। ਇਨ੍ਹਾਂ ਦਸਤਾਵੇਜ਼ਾਂ ਦੀਆਂ ਪ੍ਰਤੀਆਂ ਮਾਣਯੋਗ ਰਾਸ਼ਟਰਪਤੀ ਨੂੰ ਵੀ ਭੇਂਟ ਕੀਤੀਆਂ ਜਾਣਗੀਆਂ। ਪਬਲਿਕੇਸ਼ਨਾਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ -

 

ਮਹਾਮਾਰੀ ਦੌਰਾਨ ਚੋਣਾਂ ਕਰਵਾਉਣਾ : ਇਕ ਚਿੱਤਰ ਯਾਤਰਾ - ਇਹ ਫੋਟੋ ਬੁੱਕ ਮਹਾਮਾਰੀ ਦੌਰਾਨ ਚੋਣਾਂ ਕਰਵਾਉਣ ਦੇ ਇਕ ਚੁਣੌਤੀ ਭਰੇ ਸਫਰ ਨੂੰ ਦਰਸਾਉਂਦੀ ਹੈ। ਕਮਿਸ਼ਨ ਨੇ ਰਾਜ ਸਭਾ ਦੀਆਂ ਦੋ-ਸਾਲਾ ਚੋਣਾਂ ਨਾਲ ਦੇਸ਼ ਵਿਚ ਕਈ ਚੋਣਾਂ ਸਫਲਤਾ ਪੂਰਵਕ ਕਰਵਾਈਆਂ। ਇਸ ਤੋਂ ਬਾਅਦ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਕਰਵਾਈਆਂ ਗਈਆਂ ਜੋ ਮਹਾਮਾਰੀ ਦੌਰਾਨ ਵਿਸ਼ਵ ਭਰ ਵਿਚ ਅਜਿਹੇ ਸਭ ਤੋਂ ਵੱਡੇ ਅਭਿਆਸਾਂ ਵਿਚੋਂ ਇਕ ਸੀ। ਦੇਸ਼ ਦੇ ਵੱਖ-ਵੱਖ ਰਾਜਾਂ ਵਿਚ 60 ਹਲਕਿਆਂ ਲਈ ਉਪ-ਚੋਣਾਂ ਵੀ ਕਰਵਾਈਆਂ ਗਈਆਂ। ਸਵੀਪ ਉੱਦਮ : ਲੋਕ ਸਭਾ ਚੋਣਾਂ 2019 ਦੌਰਾਨ ਜਾਗਰੂਕਤਾ ਪਹਿਲਕਦਮੀਆਂ - ਇਹ ਪੁਸਤਕ 2019 ਵਿਚ ਕਰਵਾਈਆਂ ਗਈਆਂ 17ਵੀਂਆਂ ਆਮ ਚੋਣਾਂ ਦੌਰਾਨ ਵੋਟਰ ਜਾਗਰੂਕਤਾ ਦਖ਼ਲਅੰਦਾਜ਼ੀਆਂ, ਨਵੀਨਤਾਕਾਰੀਆਂ ਅਤੇ ਪਹਿਲਕਦਮੀਆਂ ਦੇ ਅੰਤਰਦ੍ਰਿਸ਼ਟੀ ਵੇਰਵੇ ਮੁਹੱਈਆ ਕਰਵਾਉਂਦੀ ਹੈ। ਇਸ ਦੇ ਦਸਤਾਵੇਜ਼ਾਂ ਵਿਚ 'ਦੇਸ਼ ਕਾ ਮਹਾਤਿਉਹਾਰ' ਦੀ ਭਾਵਨਾ ਨੂੰ,  ਜੋ ਲਿੰਗ ਭੇਦ, ਜਾਤ-ਪਾਤ ਅਤੇ ਧਰਮ ਤੋਂ ਉੱਪਰ ਉਠ ਕੇ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਦੀ ਭਾਵਨਾ ਨੂੰ ਦਰਸਾਉਂਦੀ ਹੈ। ਚਲੋ ਕਰੇਂ ਮੱਤਦਾਨ - ਇਹ ਇਕ ਕੌਮਿਕ ਪੁਸਤਕ ਹੈ,  ਜਿਸ ਦਾ ਉਦੇਸ਼ ਮਨੋਰੰਜਨ ਅਤੇ ਵਿਚਾਰਸ਼ੀਲ ਮਾਰਗ ਨਾਲ ਵੋਟਰ ਦੀ ਸਿੱਖਿਆ ਦਾ ਹੈ। ਨੌਜਵਾਨ ਨਵੇਂ ਅਤੇ ਭਵਿੱਖ ਦੇ ਵੋਟਰਾਂ ਨੂੰ ਟਾਰਗੈੱਟ ਕਰਦਿਆਂ ਇਸ ਕੌਮਿਕ ਪੁਸਤਕ ਵਿਚ  ਚੋਣ ਪ੍ਰਕ੍ਰਿਆਵਾਂ ਤੇ ਵੱਡੀ ਪੱਧਰ ਤੇ ਵੋਟਰਾਂ ਨੂੰ ਸਿਖਿਅਤ ਕਰਨ ਦਿਲਚਸਪ ਅਤੇ ਸੰਬੰਧਤ ਪਾਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।  

 ----------------------

ਐਸਬੀਐਸ/ਆਰਪੀ



(Release ID: 1691928) Visitor Counter : 545