ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਹੋਰ ਘੱਟ ਕੇ 1.92 ਲੱਖ ਹੋ ਗਈ ਹੈ
ਅੱਜ ਸਵੇਰੇ 7 ਵਜੇ ਤੱਕ 8 ਲੱਖ ਤੋਂ ਵੱਧ ਸਿਹਤ ਕਰਮਚਾਰੀਆਂ ਦੇ ਟੀਕੇ ਲਗਾਏ ਗਏ
17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਆਬਾਦੀ ਮਗਰ ਮਾਮਲਿਆਂ ਦੀ ਗਿਣਤੀ ਕੌਮੀ ਅੋਸਤ ਨਾਲੋਂ ਘੱਟ ਹੈ
प्रविष्टि तिथि:
21 JAN 2021 10:48AM by PIB Chandigarh
ਭਾਰਤ ਦੇ ਐਕਟਿਵ ਮਾਮਲੇ ਅੱਜ 1,92,308 ਰਹਿ ਗਏ ਹਨ। ਕੁੱਲ ਪੋਜ਼ੀਟਿਵ ਮਾਮਲਿਆਂ ਵਿੱਚ ਐਕਟਿਵ ਕੇਸਾਂ ਦਾ ਹਿੱਸਾ ਹੋਰ ਘਟ ਕੇ 1.81 ਫ਼ੀਸਦ ਰਹਿ ਗਿਆ ਹੈ।
ਰੋਜ਼ਾਨਾ ਵੱਧ ਰਹੇ ਰਿਕਵਰੀ ਦੇ ਮਾਮਲਿਆਂ ਅਤੇ ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ ਗਿਰਾਵਟ ਨੇ ਐਕਟਿਵ ਕੇਸ ਕੇਸਾਂ ਦੀ ਕੁੱਲ ਗਿਣਤੀ ਵਿੱਚ ਕਮੀ ਨੂੰ ਯਕੀਨੀ ਬਣਾਇਆ ਹੈ
ਪਿਛਲੇ 24 ਘੰਟਿਆਂ ਦੌਰਾਨ ਕੁੱਲ ਪੋਜ਼ੀਟਿਵ ਮਾਮਲਿਆਂ ਵਿੱਚ 4,893 ਕੇਸਾਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ।
ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇ ਕੌਮੀ ਰੁਝਾਨ ਤੋਂ ਬਾਅਦ, 17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਅਬਾਦੀ ਦੇ ਮਗਰ ਕੌਮੀ ਅੋਸਤ ਘੱਟ ਦਰਜ ਕੀਤੀ ਜਾ ਰਹੀ ਹੈ। ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਕੇਸ 7,689 ਦਰਜ ਹੋ ਰਹੇ ਹਨ।

ਪੰਜ ਰਾਜਾਂ ਜਿਵੇਂ ਕਿ- ਕੇਰਲ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਪੱਛਮੀ ਬੰਗਾਲ ਵਿੱਚ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 73 ਫ਼ੀਸਦ ਕੇਸ ਦਰਜ ਹੋ ਰਹੇ ਹਨ।
21 ਜਨਵਰੀ, 2021 ਨੂੰ ਸਵੇਰੇ 7 ਵਜੇ ਤੱਕ, ਕੁੱਲ 8,06,484 ਲਾਭਪਾਤਰੀਆਂ ਦਾ ਟੀਕਾਕਰਨ ਮੁੰਕਮਲ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ, 2,398 ਸੈਸ਼ਨਾਂ ਵਿੱਚ 1,31,649 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ । ਹੁਣ ਤੱਕ 14,118 ਸੈਸ਼ਨ ਆਯੋਜਿਤ ਕੀਤੇ ਜਾ ਚੁੱਕੇ ਹਨ।
ਪਿਛਲੇ 24 ਘੰਟਿਆਂ ਦੌਰਾਨ 19,965 ਮਾਮਲੇ ਰਿਕਵਰ ਕੀਤੇ ਹੋਏ ਹਨ।
ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਗਿਣਤੀ 10,265,706 ਹੋ ਗਈ ਹੈ ਜੋ ਰਿਕਵਰੀ ਦੀ ਦਰ ਨੂੰ 96.75 ਫ਼ੀਸਦ ਤੱਕ ਸੁਧਾਰ ਕਰਨ ਵਿੱਚ ਕਾਮਯਾਬ ਰਹੇ ਹਨ।
ਨਵੇਂ ਰਿਕਵਰ ਮਾਮਲਿਆਂ ਵਿੱਚੋਂ 87.06 ਫੀਸਦ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਕੇਰਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 7,364 ਰਿਕਵਰੀ ਦੇ ਮਾਮਲੇ ਰਿਪੋਰਟ ਕੀਤੇ ਗਏ ਹਨ। ਇੱਸ ਤੋਂ ਬਾਅਦ ਮਹਾਰਾਸ਼ਟਰ ਤੋਂ 4,589 ਨਵੇਂ ਰਿਕਵਰੀ ਦੇ ਕੇਸ ਰਿਪੋਰਟ ਹੋਏ ਹਨ।

ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ 83.84 ਫੀਸਦ ਕੇਸ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਹਨ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਗਿਣਤੀ 6,815 ਬਣਦੀ ਹੈ। ਮਹਾਰਾਸ਼ਟਰ ਵਿੱਚ 3,015 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਛੱਤੀਸਗੜ੍ਹ ਵਿੱਚ ਕੱਲ੍ਹ 594 ਨਵੇਂ ਕੇਸ ਦਰਜ ਕੀਤੇ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ 151 ਮੌਤ ਦੇ ਮਾਮਲਿਆਂ ਵਿਚੋਂ ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 83.44 ਫੀਸਦ ਦੀ ਹਿੱਸੇਦਾਰੀ ਦਰਸ਼ਾਈ ਹੈ ।
ਮਹਾਰਾਸ਼ਟਰ ਵਿੱਚ 59 ਮੌਤਾਂ ਰਿਪੋਰਟ ਹੋਈਆਂ ਹਨ। ਕੇਰਲ ਅਤੇ ਛੱਤੀਸਗੜ੍ਹ ਵਿੱਚ ਕ੍ਰਮਵਾਰ 18 ਅਤੇ 10 ਨਵੀਂਆਂ ਮੌਤਾਂ ਦਰਜ ਹੋਈਆਂ ਹਨ।

19 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਤ ਪ੍ਰਤੀ ਮਿਲੀਅਨ ਮਗਰ ਕੌਮੀ ਅੋਸਤ ਨਾਲੋਂ ਘੱਟ ਹੈ। ਭਾਰਤ ਵਿੱਚ ਪ੍ਰਤੀ ਮਿਲੀਅਨ ਅਬਾਦੀ ਮਗਰ 111 ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਮੌਤ ਦਰ ਸਿਰਫ 1.44 ਫੀਸਦ ਹੀ ਹੈ।

ਦੂਜੇ ਪਾਸੇ, 17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਤ ਦੀ ਦਰ ਪ੍ਰਤੀ ਕੌਮੀ ਅੋਸਤ ਨਾਲੋਂ ਪ੍ਰਤੀ ਮਿਲੀਅਨ ਅਬਾਦੀ ਮਗਰ ਵਧੇਰੇ ਰਿਪੋਰਟ ਹੋ ਰਹੀ ਹੈ।
******
ਐਮਵੀ / ਐਸਜੇ
(रिलीज़ आईडी: 1690917)
आगंतुक पटल : 253