ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜਲਪਾਈਗੁੜੀ (ਪੱਛਮ ਬੰਗਾਲ) ਦੇ ਧੂਪਗੁੜੀ ਵਿੱਚ ਸੜਕ ਦੁਰਘਟਨਾ ਦੇ ਕਾਰਨ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟਾਇਆ ਅਤੇ ਪੀਐੱਮਐੱਨਆਰਐੱਫ ਵਿੱਚੋਂ ਅਨੁਗ੍ਰਹਿ ਰਾਸ਼ੀ ਦੇਣ ਦਾ ਐਲਾਨ ਕੀਤਾ

Posted On: 20 JAN 2021 11:18AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਲਪਾਈਗੁੜੀ  (ਪੱਛਮ ਬੰਗਾਲ)  ਦੇ ਧੂਪਗੁੜੀ ਵਿੱਚ ਸੜਕ ਦੁਰਘਟਨਾ ਕਾਰਨ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟਾਇਆ ਹੈ ਅਤੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ  (ਪੀਐੱਮਐੱਨਆਰਐੱਫ) ਵਿੱਚੋਂ ਅਨੁਗ੍ਰਹਿ ਰਾਸ਼ੀ ਦੇਣ ਦਾ ਐਲਾਨ ਕੀਤਾ।

 

ਟਵੀਟਾਂ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਜਲਪਾਈਗੁੜੀ  (ਪੱਛਮ ਬੰਗਾਲ)   ਦੇ ਧੂਪਗੁੜੀ ਵਿੱਚ ਹੋਈ ਸੜਕ ਦੁਰਘਟਨਾ ਬੇਹੱਦ ਦੁਖਦਾਈ ਹੈ।  ਦੁਖ ਦੀ ਇਸ ਘੜੀ ਵਿੱਚ ਮੈਂ ਦੁਖੀ ਪਰਿਵਾਰਾਂ ਦੇ ਪ੍ਰਤੀ ਸੰਵੇਦਨਾਵਾਂ ਵਿਅਕਤ ਕਰਦਾ ਹਾਂ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

 

ਪੱਛਮ ਬੰਗਾਲ ਵਿੱਚ ਹੋਈ ਇਸ ਦੁਰਘਟਨਾ ਵਿੱਚ ਮ੍ਰਿਤਕਾਂ ਦੇ ਨਿਕਟ ਸਬੰਧੀਆਂ ਨੂੰ ਪੀਐੱਮਐੱਨਆਰਐੱਫ ਵਿੱਚੋਂ 2-2 ਲੱਖ ਰੁਪਏ ਅਤੇ ਹਰੇਕ ਜਖ਼ਮੀ ਨੂੰ 50-50 ਹਜ਼ਾਰ ਰੁਪਏ ਦੀ ਅਨੁਗ੍ਰਹਿ ਰਾਸ਼ੀ ਦਿੱਤੀ ਜਾਵੇਗੀ।"

 

 

****

 

ਡੀਐੱਸ/ਐੱਸਐੱਚ(Release ID: 1690572) Visitor Counter : 133