ਨੀਤੀ ਆਯੋਗ

ਨੀਤੀ ਆਯੋਗ ਇੰਡੀਆ ਇਨੋਵੇਸ਼ਨ ਇੰਡੈਕਸ 2020 ਦਾ ਦੂਜਾ ਐਡੀਸ਼ਨ ਲਾਂਚ ਕਰੇਗਾ

Posted On: 19 JAN 2021 10:27AM by PIB Chandigarh

ਨੀਤੀ ਆਯੋਗ 20 ਜਨਵਰੀ ਨੂੰ ਇੱਕ ਵਰਚੁਅਲ ਪ੍ਰੋਗਰਾਮ ਵਿੱਚ  ਇੰਡੀਆ ਇਨੋਵੇਸ਼ਨ ਇੰਡੈਕਸ 2020 ਦਾ ਦੂਜਾ ਐਡੀਸ਼ਨ ਜਾਰੀ ਕਰੇਗਾ। ਇਸ ਇੰਡੈਕਸ ਨੂੰ ਨੀਤੀ ਆਯੋਗ ਦੇ ਵਾਇਸ ਚੇਅਰਮੈਨ ਡਾ: ਰਾਜੀਵ ਕੁਮਾਰ ਦੁਆਰਾ ਨੀਤੀ ਆਯੋਗ ਦੇ ਮੈਂਬਰ ਡਾ: ਵੀਕੇ ਸਾਰਸਵਤ ਅਤੇ ਸੀਈਓ ਅਮਿਤਾਭ ਕਾਂਤ ਦੀ ਮੌਜੂਦਗੀ ਵਿੱਚ ਜਾਰੀ ਕੀਤਾ ਜਾਵੇਗਾ।

ਇਸ ਇੰਡੈਕਸ (ਸੂਚਕਾਂਕ) ਦੇ ਦੂਜੇ ਸੰਸਕਰਣ ਦਾ ਰਿਲੀਜ਼ ਹੋਣਾ (ਪਹਿਲਾਂ ਅਕਤੂਬਰ 2019 ਵਿੱਚ ਲਾਂਚ ਕੀਤਾ ਗਿਆ ਸੀ) ਦੇਸ਼ ਨੂੰ ਇੱਕ ਇਨੋਵੇਸ਼ਨ-ਡ੍ਰਿਵਨ ਅਰਥਵਿਵਸਥਾ ਵਿੱਚ ਬਦਲਣ ਪ੍ਰਤੀ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇੰਡੀਆ ਇਨੋਵੇਸ਼ਨ ਸੂਚਕਾਂਕ 2020 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਇਨੋਵੇਸ਼ਨ ਦਾ ਸਮਰਥਨ ਕੀਤੇ ਜਾਣ ਨਾਲ ਸਬੰਧਤ ਕਾਰਗੁਜ਼ਾਰੀ ਦੇ ਅਧਾਰ ’ਤੇ ਦਰਜਾਬੰਦੀ ਕਰਨ ਅਤੇ ਉਨ੍ਹਾਂ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਉਜਾਗਰ ਕਰਦਿਆਂ ਇਨੋਵੇਸ਼ਨ ਨੀਤੀਆਂ ਵਿੱਚ ਸੁਧਾਰ ਕਰਨ ਲਈ ਉਨ੍ਹਾਂ ਨੂੰ ਸਸ਼ਕਤ ਕਰਨ ਦਾ ਪ੍ਰਯਤਨ ਕਰਦਾ ਹੈ ਰੈਂਕਿੰਗ ਪ੍ਰਣਾਲੀ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਰਾਜ, ਇਨੋਵੇਸ਼ਨ ਦੇ ਨੈਸ਼ਨਲ ਲੀਡਰਾਂ ਤੋਂ ਸਬਕ ਲੈ ਸਕਦੇ ਹਨ ਉਮੀਦ ਹੈ ਕਿ ਇਸ ਨਾਲ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ ਇੱਕ ਸਿਹਤਮੰਦ ਮੁਕਾਬਲਾ ਹੋਏਗਾ, ਜਿਸ ਨਾਲ ਕੰਪੀਟੀਟਿਵ ਫੈਡਰਲਿਜ਼ਮ ਨੂੰ ਪ੍ਰੋਤਸਾਹਨ ਮਿਲੇਗਾ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕਾਰਗੁਜ਼ਾਰੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਤੁਲਨਾ ਕਰਨ ਲਈ ਉਨ੍ਹਾਂ ਨੂੰ 17 ‘ਪ੍ਰਮੁੱਖ ਰਾਜਾਂ’, 10 ‘ਉੱਤਰ-ਪੂਰਬ ਅਤੇ ਪਹਾੜੀ ਰਾਜਾਂ’, ਅਤੇ 9 ‘ਸਿਟੀ ਸਟੇਟਸ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ’ ਵਿੱਚ ਵੰਡਿਆ ਗਿਆ ਹੈ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੋ ਵਿਆਪਕ ਸ਼੍ਰੇਣੀਆਂ ਦਾ ਦਰਜਾ ਦਿੱਤਾ ਗਿਆ ਹੈ: ਨਤੀਜਾ ਅਤੇ ਸ਼ਾਸਨ ਕੁੱਲ ਮਿਲਾ ਕੇ, ਇੰਡੀਆ ਇਨੋਵੇਸ਼ਨ ਇੰਡੈਕਸ 2020 ਦੇ ਫਰੇਮਵਰਕ ਵਿੱਚ 36 ਇੰਡੀਕੇਟਰ ਸ਼ਾਮਲ ਹਨ, ਜਿਨ੍ਹਾਂ ਵਿੱਚ ਹਾਰਡ ਡਾਟਾ (32 ਇੰਡੀਕੇਟਰਸ) ਅਤੇ ਚਾਰ ਕੰਪੋਜ਼ਿਟ ਇੰਡੀਕੇਟਰ ਸ਼ਾਮਿਲ ਹਨ

ਇੰਡੀਆ ਇਨੋਵੇਸ਼ਨ ਇੰਡੈਕਸ 2020  ਵਧੇਰੇ ਮੈਟ੍ਰਿਕਸ ਦੀ ਸ਼ੁਰੂਆਤ ਕਰਦਿਆਂ ਅਤੇ ਭਾਰਤੀ ਇਨੋਵੇਸ਼ਨ ਈਕੋਸਿਸਟਮ ਦੀ ਇੱਕ ਸੰਪੂਰਨ ਆਊਟਲੁੱਕ  ਪ੍ਰਦਾਨ ਕਰਦਿਆਂ ਪਿਛਲੇ ਸਾਲ ਦੀ ਕਾਰਜ- ਪ੍ਰਣਾਲੀ ’ਤੇ ਅਧਾਰਿਤ ਹੈਇਨੋਵੇਸ਼ਨ ਨੂੰ ਮਾਪਣ ਲਈ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਮਾਪਦੰਡਾਂ (ਜਿਵੇਂ ਕਿ ਖੋਜ ਅਤੇ ਵਿਕਾਸ 'ਤੇ ਵਰਤੇ ਗਏ ਕੁੱਲ ਘਰੇਲੂ ਉਤਪਾਦਾਂ ਦੀ ਪ੍ਰਤੀਸ਼ਤਤਾ) ਨੂੰ ਸ਼ਾਮਲ ਕਰਨ ਲਈ ਫਰੇਮਵਰਕ ਨੂੰ ਅੱਪਡੇਟ ਕੀਤਾ ਗਿਆ ਹੈ, ਜਦੋਂਕਿ ਭਾਰਤੀ ਅਰਥਵਿਵਸਥਾ ਨਾਲ ਸਬੰਧਿਤ ਵਿਸ਼ੇਸ਼ ਮਾਪਦੰਡਾਂ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ

ਇਸ ਸੂਚਕਾਂਕ ਦੀ ਰੁਝਾਨਾਂ ’ਤੇ ਪਕੜ ਹੈ ਅਤੇ ਦੇਸ਼, ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਇਨੋਵੇਸ਼ਨ ਕਰਨ ਵਾਲੇ ਵੱਖ-ਵੱਖ ਕਾਰਕਾਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਪ੍ਰਦਾਨ ਕਰਦਾ ਹੈ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਵਿਸ਼ਲੇਸ਼ਣ ਨੀਤੀ ਨਿਰਮਾਤਿਆਂ ਨੂੰ ਰਾਸ਼ਟਰੀ ਅਤੇ ਉਪ-ਰਾਸ਼ਟਰੀ ਪੱਧਰ 'ਤੇ ਇਨੋਵੇਸ਼ਨ ਦੇ ਉਤਪ੍ਰੇਰਕਾਂ ਅਤੇ  ਵਿਘਨਾਂ ਦੀ ਪਹਿਚਾਣ ਕਰਨ ਦੇ ਸਮਰੱਥ ਬਣਾਏਗਾ

ਆਯੋਜਨ ਨੂੰ https://www.youtube.com/watch?v=i7AD_1uc0Is&feature=youtu.be 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ

***

ਡੀਐੱਸ / ਏਕੇਜੇ


(Release ID: 1690427) Visitor Counter : 169