ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਭਾਰਤ ਤੇ ਜਾਪਾਨ ਨੇ ਆਈ ਸੀ ਟੀ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਇੱਕ ਸਮਝੌਤੇ ਤੇ ਦਸਤਖ਼ਤ ਕੀਤੇ
ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਜਾਪਾਨ ਦੇ ਅੰਦਰੂਨੀ ਮਾਮਲਿਆਂ ਤੇ ਸੰਚਾਰ ਬਾਰੇ ਮੰਤਰੀ ਤਕੇਦਾ ਰੋਇਤਾ ਨੇ ਵਰਚੂਅਲੀ ਸਮਝੌਤਿਆਂ ਤੇ ਦਸਤਖ਼ਤ ਕੀਤੇ
ਦੋਨੋਂ ਮੁਲਕ 5—ਜੀ , ਟੈਲੀਕਾਮ ਸੁਰੱਖਿਆ , ਸਮੁੰਦਰ ਹੇਠਾਂ ਆਪਟੀਕਲ ਫਾਈਬਰ ਕੇਬਲ ਵਿਛਾਉਣ , ਸਮਾਰਟ ਸਿਟੀ ਲਈ ਕੰਮ ਕਰਨ ਤੇ ਸਹਿਮਤ ਹੋਏ
Posted On:
15 JAN 2021 5:01PM by PIB Chandigarh
ਭਾਰਤ ਅਤੇ ਜਾਪਾਨ ਨੇ ਜਾਣਕਾਰੀ ਅਤੇ ਸੰਚਾਰ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਹਨ । ਸਮਝੌਤੇ ਉਪਰ ਕੇਂਦਰੀ ਸੰਚਾਰ , ਇਲੈਕਟ੍ਰੋਨਿਕਸ ਤੇ ਆਈ ਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਜਾਪਾਨ ਦੇ ਅੰਦਰੂਨੀ ਮਾਮਲਿਆਂ ਤੇ ਸੰਚਾਰ ਬਾਰੇ ਮੰਤਰੀ ਤਕੇਦਾ ਰੋਇਤਾ ਨੇ ਦਸਤਖ਼ਤ ਕੀਤੇ ਹਨ ਅਤੇ ਇਹਨਾਂ ਸਮਝੌਤਿਆਂ ਦਾ ਅੱਜ ਵੀਡੀਓ ਕਾਨਫਰੰਸ ਰਾਹੀਂ ਅਦਾਨ ਪ੍ਰਦਾਨ ਕੀਤਾ ਗਿਆ ।
ਭਾਰਤ ਸਰਕਾਰ ਦੇ ਟੈਲੀਕਾਮ ਵਿਭਾਗ ਅਤੇ ਜਾਪਾਨ ਸਰਕਾਰ ਦੇ ਸੰਚਾਰ ਮੰਤਰਾਲਾ 5—ਜੀ ਤਕਨਾਲੋਜੀ , ਟੈਲੀਕਾਮ ਸੁਰੱਖਿਆ , ਸਮੁੰਦਰ ਹੇਠ ਆਪਟੀਕਲ ਫਾਈਬਰ ਕੇਬਲ ਪ੍ਰਣਾਲੀ ਭਾਰਤ ਦੇ ਦੀਪਾਂ ਵਿੱਚ ਵਿਛਾਉਣ , ਸਪੈਕਟ੍ਰਮ ਪ੍ਰਬੰਧਨ , ਸਮਾਰਟ ਸਿਟੀਜ਼ , ਬਿਨਾਂ ਸੰਪਰਕ ਵਾਲੇ ਖੇਤਰਾਂ ਵਿੱਚ ਬਰੋਡਬੈਂਡ ਲਈ ਹਾਈ ਆਲਟੀਚਿਊਡ ਪਲੇਟਫਾਰਮ , ਆਪਦਾ ਪ੍ਰਬੰਧਨ ਅਤੇ ਜਨਤਕ ਸੁਰੱਖਿਆ ਆਦਿ ਵਿੱਚ ਆਪਸੀ ਸਹਿਯੋਗ ਵਧਾਉਣ ਲਈ ਕੰਮ ਕਰਨਗੇ । ਇਹ ਵੀ ਸਹਿਮਤੀ ਪ੍ਰਗਟ ਕੀਤੀ ਗਈ ਕਿ ਮੰਤਰਾਲਾ ਪੱਧਰ ਦੇ ਸਹਿਯੋਗ ਤੋਂ ਇਲਾਵਾ ਭਾਰਤ ਸਰਕਾਰ ਦੀਆਂ ਸੰਸਥਾਵਾਂ ਜਿਵੇਂ ਸੀ ਡਾਟ ਅਤੇ ਆਈ ਟੀ ਆਈ ਲਿਮਟਿਡ ਜਾਪਾਨ ਤੋਂ ਉਦਯੋਗਿਕ ਭਾਈਵਾਲਾਂ ਨਾਲ ਵੀ ਇਹ ਸਹਿਯੋਗ ਦੇਣਗੀਆਂ ।
ਇਸ ਮੌਕੇ ਬੋਲਦਿਆਂ ਕੇਂਦਰੀ ਸੰਚਾਰ , ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਸਮੁੰਦਰ ਹੇਠਾਂ ਆਪਟੀਕੇਬਲ ਫਾਈਬਰ ਕੇਬਲ ਵਿਛਾਉਣ ਦੇ ਕੰਮ ਨੂੰ ਸਮੇਂ ਸਿਰ ਕਰਨਾ ਭਾਰਤ ਅਤੇ ਜਾਪਾਨ ਵਿਚਾਲੇ ਇੱਕ ਮਹਾਨ ਉਦਾਹਰਣ ਦੇ ਤੌਰ ਤੇ ਉਜਾਗਰ ਕੀਤਾ । ਉਹਨਾਂ ਨੇ ਕੋਵਿਡ 19 ਮਹਾਮਾਰੀ ਦੌਰਾਨ ਖੋਜਕਾਰੀ ਡਿਜੀਟਲ ਤਕਨਾਲੋਜੀਆਂ ਨੂੰ ਤੇਜ਼ੀ ਨਾਲ ਅਪਨਾਉਣ ਬਾਰੇ ਵੀ ਵਿਚਾਰ ਸਾਂਝੇ ਕੀਤੇ ਅਤੇ ਤਕਨਾਲੋਜੀਆਂ ਦੀਆਂ ਉਦਾਹਰਣਾਂ ਵਿੱਚ ਆਰੋਗਿਯ ਸੇਤੂ ਐਪ, ਆਧਾਰ ਕਾਰਡ ਇਨੇਬਲਡ ਭੁਗਤਾਨ ਪ੍ਰਣਾਲੀ ਜੋ ਇੰਡੀਆ ਪੋਸਟ ਵੱਲੋਂ ਘਰਾਂ ਵਿੱਚ ਨਗਦੀ ਵੰਡਣ ਲਈ ਵਰਤੀ ਜਾਂਦੀ ਹੈ , ਭਾਰਤ ਦੀਆਂ ਅਦਾਲਤਾਂ ਵਿੱਚ ਡਿਜੀਟਲ ਸੁਣਵਾਈਆਂ ਅਤੇ ਡਿਜੀਟਲ ਭੁਗਤਾਨ ਵਿੱਚ ਤੁਰੰਤ ਵਾਧਾ ਆਦਿ ਸ਼ਾਮਲ ਹਨ, ਦਿਤੀਆਂ । ਉਹਨਾਂ ਨੇ ਇਹ ਵੀ ਉਜਾਗਰ ਕੀਤਾ ਕਿ ਕੋਵਿਡ 19 ਮਹਾਮਾਰੀ ਦੌਰਾਨ ਆਕਰਸਿ਼ਤ ਨੀਤੀਆਂ ਜਿਵੇਂ ਪੀ ਐੱਲ ਆਈ ਅਤੇ ਸਪੈਕਸ ਕਰਕੇ ਵੱਡੀ ਰਾਸ਼ੀ ਦੇ ਨਿਵੇਸ਼ ਭਾਰਤ ਵਿੱਚ ਇਲੈਕਟ੍ਰੋਨਿਕਸ ਨਿਰਮਾਣ ਵਿੱਚ ਆਏ ਹਨ । ਉਹਨਾਂ ਨੇ ਜਾਪਾਨ ਇਲੈਕਟ੍ਰੋਨਿਕਸ ਉਦਯੋਗ ਨੂੰ ਭਾਰਤ ਵਿੱਚ ਨਿਵੇਸ਼ ਕਰਨ ਅਤੇ ਨਵੀਂਆਂ ਤਕਨਾਲੋਜੀਆਂ ਦੀ ਉਪਲਬੱਧਤਾ ਦੇ ਫਾਇਦੇ ਉਠਾਉਣ ਲਈ ਜ਼ੋਰਦਾਰ ਅਪੀਲ ਕੀਤੀ । ਮੰਤਰੀ ਨੇ 5—ਜੀ ਅਤੇ 5—ਜੀ ਅਧਾਰਿਤ ਸੇਵਾਵਾਂ , ਇੰਟਰਨੈੱਟ ਆਫ ਥਿੰਗਸ , ਡਿਜੀਟਲ ਸਿਹਤ ਤਕਨਾਲੋਜੀਆਂ ਆਦਿ ਖੇਤਰ ਵਿੱਚ ਜਾਪਾਨੀ ਨਿਵੇਸ਼ਕਾਂ ਲਈ ਭਾਰਤ ਵਿੱਚ ਬਹੁਤ ਜਿ਼ਆਦਾ ਸੰਭਾਵਨਾ ਨੂੰ ਉਜਾਗਰ ਕੀਤਾ ।
ਜਾਪਾਨੀ ਮੰਤਰੀ ਸ਼੍ਰੀ ਤਕੇਦਾ ਰਿਓਤਾ ਨੇ ਭਾਰਤ ਤੇ ਜਾਪਾਨ ਵਿਚਾਲੇ ਸਮਝੌਤੇ ਤੇ ਦਸਤਖ਼ਤ ਕਰਨ ਉਪਰੰਤ ਖੁਸ਼ੀ ਪ੍ਰਗਟ ਕੀਤੀ ਅਤੇ ਭਾਰਤ ਵਿੱਚ ਆਪਸੀ ਸਹਿਯੋਗ ਅਤੇ ਨਿਵੇਸ਼ਾਂ ਲਈ ਜਾਪਾਨ ਸਰਕਾਰ ਦੀ ਵਚਨਬੱਧਤਾ ਪ੍ਰਗਟ ਕੀਤੀ ।
ਐੱਮ / ਆਰ ਐੱਨ ਐੱਮ
(Release ID: 1688879)
Visitor Counter : 290