ਰਸਾਇਣ ਤੇ ਖਾਦ ਮੰਤਰਾਲਾ

ਇਸ ਵਿੱਤੀ ਸਾਲ ਵਿੱਚ ਜਨ ਔਸ਼ਧੀ ਕੇਂਦਰਾਂ ਨੇ 484 ਕਰੋੜ ਰੁਪਏ ਦੀ ਰਿਕਾਰਡ ਵਿਕਰੀ ਕੀਤੀ

Posted On: 14 JAN 2021 3:27PM by PIB Chandigarh

ਵਿੱਤੀ ਸਾਲ 2020—21 (12 ਜਨਵਰੀ 2021 ਤੱਕ) , ਦੇਸ਼ ਦੇ ਸਾਰੇ ਜਿ਼ਲਿ੍ਆਂ ਵਿੱਚ ਸਥਾਪਿਤ 7,064 ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰਾਂ ਨੇ 484 ਕਰੋੜ ਰੁਪਏ ਦੀ ਮਿਆਰੀ ਜੈਨੇਰਿਕ ਦਵਾਈਆਂ ਦੀ ਵਿਕਰੀ ਕੀਤੀ ਹੈ । ਇਹ ਅੰਕੜਾ ਪਿਛਲੇ ਸਾਲ ਦੇ ਇਸੇ ਸਮੇਂ ਮੁਕਾਬਲੇ 60% ਵਧੇਰੇ ਹੈ ਤੇ ਇਸ ਨਾਲ ਦੇਸ਼ ਦੇ ਨਾਗਰਿਕਾਂ ਨੂੰ ਕਰੀਬ 3,000 ਕਰੋੜ ਰੁਪਏ ਦੀ ਬਚਤ ਹੋਈ ਹੈ । ਇਸਦਾ ਐਲਾਨ ਅੱਜ ਕਰਨਾਟਕ ਵਿੱਚ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਸਦਾਨੰਦ ਗੌੜਾ ਨੇ ਕੀਤਾ ਹੈ ।
ਵਿੱਤੀ ਸਾਲ 2019—20 ਵਿੱਚ ਜਨ ਔਸ਼ਧੀ ਕੇਂਦਰਾਂ ਦੀ ਵਿਕਰੀ 35.51 ਕਰੋੜ ਰੁਪਏ ਸੀ , ਜਦਕਿ ਨਾਗਰਿਕਾਂ ਦੀ ਬਚਤ 2,600 ਕਰੋੜ ਰੁਪਏ ਸੀ ।
ਮੰਤਰੀ ਨੇ ਹੋਰ ਇਹ ਵੀ ਐਲਾਨ ਕੀਤਾ ਕਿ ਦੇਸ਼ ਭਰ ਵਿੱਚ ਔਰਤਾਂ ਦੇ ਸਸ਼ਕਤੀਕਰਨ ਵੱਲ ਕਦਮ ਚੁੱਕਦਿਆਂ ਹੁਣ ਤੱਕ 10 ਕਰੋੜ ਜਨ ਔਸ਼ਧੀ "ਸੁਵਿਧਾ" ਸੈਨੇਟਰੀ ਪੈਡ ਇੱਕ ਰੁਪਏ ਕੀਮਤ ਤੇ ਵੇਚੇ ਗਏ ਹਨ । ਦਸੰਬਰ 2020 ਵਿੱਚ 3.6 ਕਰੋੜ ਰੁਪਏ ਦੀ ਲਾਗਤ ਨਾਲ ਜਨ ਔਸ਼ਧੀ "ਸੁਵਿਧਾ" ਸੈਨੇਟਰੀ ਪੈਡਸ ਖਰੀਦਣ ਦਾ ਆਰਡਰ ਕੀਤਾ ਗਿਆ ਸੀ । 30 ਕਰੋੜ ਜਨ ਔਸ਼ਧੀ ਸੁਵਿਧਾ ਸੈਨੇਟਰੀ ਪੈਡ ਲਈ ਟੈਂਡਰਾਂ ਤੇ ਅੰਤਿਮ ਫੈਸਲਾ ਹੋ ਚੁੱਕਾ ਹੈ ।
ਵਿਸ਼ੇਸ਼ ਤੌਰ ਤੇ ਕਰਨਾਟਕ ਬਾਰੇ ਬੋਲਦਿਆਂ ਸ਼੍ਰੀ ਗੋੜਾ ਨੇ ਕਿਹਾ ਕਿ ਇਸ ਵੇਲੇ ਕਰਨਾਟਕ ਵਿੱਚ 788 ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ ਨਾਗਰਿਕਾਂ ਦੀ ਸੇਵਾ ਕਰਦਿਆਂ ਉਹਨਾਂ ਨੂੰ ਕਿਫਾਇਤੀ ਤੇ ਉੱਚ ਮਿਆਰੀ ਜੈਨੇਰਿਕ ਦਵਾਈਆਂ ਮੁਹੱਈਆ ਕਰ ਰਹੇ ਹਨ । ਕਰਨਾਟਕ ਨੇ ਸੂਬੇ ਵਿੱਚ ਮਾਰਚ 2021 ਤੱਕ ਕੁੱਲ 800 ਪੀ ਐੱਮ ਬੀ ਜੇ ਕੇ ਖੋਲ੍ਹਣ ਦਾ ਟੀਚਾ ਮਿੱਥਿਆ ਹੈ । ਦਵਾਈਆਂ ਵਿੱਚ ਵੱਡੀ ਰੇਂਜ ਨਾਲ ਸਿਹਤ ਖੇਤਰ ਵਿੱਚ ਇਸ ਨੇ ਇੱਕ ਵਿਲੱਖਣ ਸਫਲਤਾ ਪ੍ਰਾਪਤ ਕਰਦਿਆਂ ਪੀ ਐੱਮ ਭੀ ਜੇ ਪੀ ਕੇਂਦਰਾਂ ਨੇ ਕਰਨਾਟਕ ਵਿੱਚ ਮਾਰਚ 2021 ਤੱਕ 125 ਕਰੋੜ ਰੁਪਏ ਦੀ ਵਿਕਰੀ ਪ੍ਰਾਪਤ ਕਰਨ ਦਾ ਟੀਚਾ ਮਿੱਥਿਆ ਹੈ ।
ਐੱਮ ਸੀ / ਏ ਕੇ

 (Release ID: 1688624) Visitor Counter : 222