ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪੋਲੀਓ ਰਾਸ਼ਟਰੀ ਟੀਕਾਕਰਨ ਦਿਵਸ ਮੁੜ ਨਿਰਧਾਰਤ ਕਰਕੇ 31 ਜਨਵਰੀ 2021 ਕੀਤਾ ਗਿਆ

ਭਾਰਤ ਦੇ ਰਾਸ਼ਟਰਪਤੀ 30 ਜਨਵਰੀ 2021 ਨੂੰ ਐਨਆਈਡੀ ਦੀ ਸ਼ੁਰੂਆਤ ਕਰਨਗੇ

Posted On: 14 JAN 2021 12:10PM by PIB Chandigarh

ਵਿਸ਼ਾਲ ਦੇਸ਼ਵਿਆਪੀ ਕੋਵਿਡ -19 ਟੀਕਾਕਰਣ ਅਭਿਆਨ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ 16 ਜਨਵਰੀ, 2021 ਤੋਂ ਸ਼ੁਰੂ ਕੀਤਾ ਜਾਵੇਗਾ । ਇਹ ਵਿਸ਼ਵ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਆਨ ਹੋਵੇਗਾ। ਇਸ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਓਐਚਐਫਡਬਲਯੂ) ਵੱਲੋਂ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੇ ਦਫਤਰ ਨਾਲ ਸਲਾਹ ਮਸ਼ਵਰਾ ਕਰਕੇ ਪੋਲੀਓ ਟੀਕਾਕਰਨ ਦਿਵਸ ਨੂੰ ਫਿਰ ਤੋਂ  ਨਿਰਧਾਰਤ ਕਰਨ ਦਾ ਫੈਸਲਾ ਲਿਆ ਗਿਆ, ਜਿਸ ਨੂੰ ਕੌਮੀ ਟੀਕਾਕਰਨ ਦਿਵਸ (ਐਨਆਈਡੀ) ਜਾਂ “ਪੋਲੀਓ ਰਵੀਵਾਰ” ਤੋਂ 31 ਜਨਵਰੀ 2021 (ਐਤਵਾਰ) ਨਾਲ ਵੀ ਜਾਣਿਆ ਜਾਂਦਾ ਹੈ। 

 ਮਾਣਯੋਗ ਰਾਸ਼ਟਰਪਤੀ 30 ਜਨਵਰੀ 2021 (ਸ਼ਨੀਵਾਰ) ਨੂੰ ਪੋਲੀਓ ਰਾਸ਼ਟਰੀ ਟੀਕਾਕਰਨ ਦਿਵਸ ਦੀ ਸ਼ੁਰੂਆਤ ਤੇ ਰਾਸ਼ਟਰਪਤੀ ਭਵਨ ਵਿਖੇ ਸਵੇਰੇ 11.45 ਵਜੇ ਕੁਝ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੇ।

ਇਹ ਫ਼ੈਸਲਾ ਸਿਹਤ ਮੰਤਰਾਲੇ ਦੀ ਤੈਅ ਨੀਤੀ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾਵੇ ਕਿ ਕੋਵਿਡ ਪ੍ਰਬੰਧਨ ਅਤੇ ਟੀਕਾਕਰਨ ਸੇਵਾਵਾਂ ਦੇ ਨਾਲ-ਨਾਲ ਗ਼ੈਰ-ਕੋਵਿਡ ਜਰੂਰੀ ਸਿਹਤ ਸੇਵਾਵਾਂ ਇਕ ਦੂਜੇ 'ਤੇ ਬੁਰਾ ਅਸਰ ਪਏ ਬਗੈਰ ਜਾਰੀ ਰਹਿਣ। 

------------------ 

ਐਮ ਵੀ /ਐਸ ਜੇ (Release ID: 1688622) Visitor Counter : 94