ਰੱਖਿਆ ਮੰਤਰਾਲਾ

ਵੈਟਨਰਸ ਦਿਵਸ 14 ਜਨਵਰੀ 2021

Posted On: 13 JAN 2021 4:41PM by PIB Chandigarh

ਭਾਰਤੀ ਹਥਿਆਰਬੰਦ ਸੈਨਾ 14 ਜਨਵਰੀ 2021 ਨੂੰ ਵੈਟਰਨ ਦਿਵਸ ਮਨਾਏਗੀ , ਇਹ ਦਿਨ ਪਹਿਲੇ ਭਾਰਤੀ ਹਥਿਆਰਬੰਦ ਸੈਨਾ ਦੇ ਪਹਿਲੇ ਕਮਾਂਡਰ ਇਨ ਚੀਫ ਫੀਲਡ ਮਾਰਸ਼ਲ ਕੇ ਐੱਮ ਕਰਿਅੱਪਾ , ਓ ਬੀ ਈ ਜੋ ਅੱਜ ਦੇ ਦਿਨ 1953 ਵਿੱਚ ਰਟਾਇਰ ਹੋਏ ਸਨ, ਵੱਲੋਂ ਦਿੱਤੀਆਂ ਸੇਵਾਵਾਂ ਦੀ ਮਾਨਤਾ ਵਜੋਂ ਚੁਣਿਆ ਗਿਆ ਹੈ । ਵੱਖ ਵੱਖ ਮਿਲਟ੍ਰੀ ਸਟੇਸ਼ਨਾਂ ਤੇ "ਰੀਥ ਲੇਈਂਗ ਸੈਰੀਮਨੀਜ਼" ਤੇ ਵੈਟਰਨ ਨੀਟਸ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਜੋ ਸਾਡੇ ਬਹਾਦਰ ਦਿਲਾਂ ਦੇ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਅਤੇ ਏਕਤਾ ਦਾ ਪ੍ਰਗਟਾਵਾ ਹੈ ਅਤੇ ਸਾਡੇ ਵੈਟਰਨਸ ਲਈ ਰਾਸ਼ਟਰ ਪ੍ਰਤੀ ਉਹਨਾਂ ਦੀ ਨਿਸਵਾਰਥ ਸੇਵਾ ਅਤੇ ਕੁਰਬਾਨੀਆਂ ਨੂੰ ਇੱਜ਼ਤ ਮਾਣ ਦੇਣ ਦਾ ਪ੍ਰਗਟਾਵਾ ਹੈ । 


ਮਾਣਯੋਗ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ, ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨਾਲ ਬੈਂਗਲੋਰ ਏਅਰ ਫੋਰਸ ਸਟੇਸ਼ਨ ਤੇ ਹੋਣ ਵਾਲੀ ਵੈਟਰਨਸ ਮੀਟ ਵਿੱਚ ਸ਼ਾਮਲ ਹੋਣਗੇ । ਐੱਨ ਓ ਕੇ , ਵੈਟਰਨਸ ਅਤੇ ਵੱਖ ਵੱਖ ਐਕਸ ਸਰਵਿਸ ਮੈਨ ਸੰਸਥਾਵਾਂ ਦੇ ਪ੍ਰਤੀਨਿੱਧ ਵੀ ਇਸ ਵਿੱਚ ਸ਼ਾਮਲ ਹੋਣਗੇ । 


ਰਾਸ਼ਟਰੀ ਰਾਜਧਾਨੀ ਵਿੱਚ ਕੌਮੀ ਜੰਗੀ ਸ਼ਹੀਦਾਂ ਦੀ ਯਾਦਗਾਰ ਤੇ ਫੁੱਲ ਮਾਲਾ ਭੇਟ ਕਰਨ ਦੇ ਸਮਾਰੋਹ ਨਾਲ ਇਹ ਜਸ਼ਨ ਸ਼ੁਰੂ ਹੋਣਗੇ । ਸੀਨੀਅਰ ਮਿਲਟ੍ਰੀ ਪਤਵੰਤੇ , ਚੋਣਵੇਂ ਸੇਵਾ ਵਿਚਲੇ ਅਧਿਕਾਰੀ ਅਤੇ ਕਈ ਵੈਟਰਨ ਕੌਮੀ ਜੰਗੀ ਯਾਦਗਾਰ ਤੇ ਸ਼ਰਧਾਂਜਲੀ ਭੇਟ ਕਰਨਗੇ । ਇਸ ਤੋਂ ਬਾਅਦ ਏ ਪੀ ਐੱਸ ਧੌਲਾਕੁਆਂ ਦੇ ਰੈਣਾ ਆਡੀਟੋਰੀਅਮ ਵਿੱਚ ਵੈਟਰਨਸ ਮੀਟ ਆਯੋਜਿਤ ਕੀਤੀ ਜਾਵੇਗੀ , ਜਿਸ ਵਿੱਚ ਤਿੰਨਾਂ ਸੈਨਾਵਾਂ ਦੇ ਮੁਖੀ ਸ਼ਾਮਲ ਹੋਣਗੇ । ਜਲ ਸੈਨਾ ਮੁਖੀ ਐਡਮਿਰਲ ਕਰਮਵੀਰ ਸਿੰਘ ਇਸ ਸਮਾਗਮ ਦੇ ਚੀਫ ਗੈਸਟ ਹੋਣਗੇ । ਵੈਟਰਨਸ , ਐੱਕਸ ਸਰਵਿਸਮੈਨ ਜੱਥੇਬੰਦੀਆਂ ਦੇ ਪ੍ਰਤੀਨਿੱਧ , ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਵੈਟਰਨਜ਼ ਦੀ ਭਲਾਈ ਵਿੱਚ ਲੱਗੀਆਂ ਤਿੰਨਾਂ ਸੈਨਾਵਾਂ ਇਸ ਵਿੱਚ ਸ਼ਾਮਲ ਹੋਣਗੀਆਂ । ਦਾਖ਼ਲਾ ਸੀਮਤ ਹੈ ਅਤੇ ਕੋਵਿਡ ਰੋਕਾਂ ਕਰਕੇ ਕੇਵਲ ਸੱਦਾ ਪੱਤਰ ਰਾਹੀਂ ਹੀ ਹੈ ।
 

ਏ ਏ ਬੀ ਐੱਸ / ਬੀ ਬੀ ਵਾਈ


(Release ID: 1688306) Visitor Counter : 206