ਨੀਤੀ ਆਯੋਗ

ਰਾਸ਼ਟਰੀ ਯੁਵਕ ਦਿਵਸ ਦੇ ਅਵਸਰ ‘ਤੇ, ਅਟਲ ਇਨੋਵੇਸ਼ਨ ਮਿਸ਼ਨ ਨੇ ਅਟਲ ਟਿੰਕਰਿੰਗ ਲੈੱਬ ਹੈਂਡਬੁੱਕ ਦਾ ਨਵਾਂ ਸੰਸਕਰਣ ਲਾਂਚ ਕੀਤਾ

प्रविष्टि तिथि: 12 JAN 2021 7:16PM by PIB Chandigarh

ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਨੇ ਅੱਜ ਆਪਣੀ ਅਟਲ ਟਿੰਕਰਿੰਗ ਲੈੱਬ ਹੈਂਡਬੁੱਕ ਦਾ ਨਵਾਂ ਐਡੀਸ਼ਨ ਲਾਂਚ ਕੀਤਾ ਜੋ ਅਟਲ ਟਿੰਕਰਿੰਗ ਲੈਬਜ਼ ਦੀ ਵਿਸਤ੍ਰਿਤ ਸਥਾਪਤੀ ਅਤੇ ਸੰਚਾਲਨ ਪ੍ਰਕਿਰਿਆਵਾਂ ਅਤੇ ਇੱਕ ਨਵੀਨਤਾਕਾਰੀ ‘ਆਤਮਨਿਰਭਰ ਭਾਰਤ’ ਦੀ ਯਾਤਰਾ ਨੂੰ ਹੋਰ ਮਜ਼ਬੂਤ ​​ਕਰਦੀ ਹੈ।

 

 ਇਤਫਾਕਨ ਇਹ ਪ੍ਰਕਾਸ਼ਨ ਸੁਆਮੀ ਵਿਵੇਕਾਨੰਦ ਦੀ ਜਯੰਤੀ ਦੇ ਅਵਸਰ ‘ਤੇ ਜਾਰੀ ਹੋਇਆ ਹੈ, ਸੁਆਮੀ ਵਿਵੇਕਾਨੰਦ ਦੇ ਜਨਮਦਿਨ ਦੇ ਸਨਮਾਨ ਲਈ ਅੱਜ ਦਾ ਦਿਨ ਰਾਸ਼ਟਰੀ ਯੁਵਕ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਇੱਕ ਮਜ਼ਬੂਤ ​​ਰਾਸ਼ਟਰ ਦੀ ਉਸਾਰੀ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਬਾਰੇ ਜੀਵਨ ਭਰ ਅਵਾਜ਼ ਉਠਾਈ।

 

 ‘ਦਿ ਅਟਲ ਟਿੰਕਰਿੰਗ ਲੈਬ ਹੈਂਡਬੁੱਕ 2.0’ ਨਾਮਕ ਕਿਤਾਬਚੇ ਵਿੱਚ ਏਆਈਐੱਮ ਦੇ ਪ੍ਰਮੁੱਖ ਏਟੀਐੱਲ ਪ੍ਰੋਗਰਾਮ ਦੇ ਢਾਂਚਾਗਤ, ਚੋਣ, ਸਥਾਪਤੀ ਅਤੇ ਜਸ਼ਨ ਪਹਿਲੂਆਂ ਬਾਰੇ ਵਿਹਾਰਕ ਸੇਧ ਦੀ ਰੂਪ ਰੇਖਾ ਦਰਸਾਈ ਗਈ ਹੈ।

 

 ਇਹ ਹੈਂਡਬੁੱਕ, ਜੋ ਏਆਈਐੱਮ ਦੀ ਅਧਿਕਾਰਿਤ ਵੈੱਬਸਾਈਟ ‘ਤੇ ਔਨਲਾਈਨ ਉਪਲਬਧ ਹੈ, ਦੇਸ਼ ਭਰ ਦੇ ਸਕੂਲਾਂ ਨੂੰ ਏਟੀਐੱਲਜ਼ ਦੁਆਰਾ ਗਰਾਸ-ਰੂਟ ਪੱਧਰ ਦੀਆਂ ਕਾਢਾਂ ਦੇ ਤਕਨੀਕੀ ਤੌਰ ‘ਤੇ ਮਜਬੂਤ ਢਾਂਚੇ ਦੀ ਉਸਾਰੀ ਬਾਰੇ ਵਿਸਤ੍ਰਿਤ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ।

 

 ਇਸ ਮੌਕੇ ਆਪਣੇ ਇੱਕ ਵਿਸ਼ੇਸ਼ ਵੀਡੀਓ ਸੰਦੇਸ਼ ਜ਼ਰੀਏ ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਕਿਹਾ, “ਅੱਜ, ਵਿਵੇਕਾਨੰਦ ਜਯੰਤੀ ਦੇ ਮੌਕੇ ‘ਤੇ, ਅਸੀਂ ਏਟੀਐੱਲ ਹੈਂਡਬੁੱਕ ਦਾ ਦੂਜਾ ਸੰਸਕਰਣ ਲਾਂਚ ਕਰ ਰਹੇ ਹਾਂ ਜਿਸ ਵਿੱਚ ਏਆਈਐੱਮ ਦੀ ਟੀਮ ਦੁਆਰਾ ATL ਪਹਿਲ ਦੇ 4 ਮੁੱਖ ਥੰਮ੍ਹਾਂ - ਚੋਣ, ਸਥਾਪਨਾ, ਯੋਗਤਾ ਅਤੇ ਜਸ਼ਨਾਂ ਦੀ ਵਰਤੋਂ ਕਰਕੇ ਇੱਕ ਫਰੇਮਵਰਕ ਵਿੱਚ 3 ਸਾਲਾਂ ਦੇ ਜ਼ਮੀਨੀ ਪੱਧਰ ਦੇ ਕੰਮ ਸ਼ਾਮਲ ਹਨ।

ਇਹ ਹੈਂਡਬੁੱਕ ਨੀਤੀ ਆਯੋਗ ਦੀ ਗੁਣਵੱਤਾ ਵਾਲੀ ਨੀਤੀ ਦੇ ਕਾਰਜਾਂ ਲਈ ਇੱਕ ਹੋਰ ਮਹੱਤਵਪੂਰਣ ਕੁੰਜੀ ਹੈ, ਅਤੇ ਹੇਠਲੇ ਪੱਧਰ ਦੇ ਤਜ਼ਰਬਿਆਂ ਅਤੇ ਸਭ ਤੋਂ ਵਧੀਆ ਅਭਿਆਸਾਂ ਦੇ ਦਖਲ ਨਾਲ ਇਸ ਦਾ ਮੁੱਢ ਬੱਝਾ ਹੋਇਆ ਹੈ।”

 

 ਏਆਈਐੱਮ ਦੇ ਮਿਸ਼ਨ ਡਾਇਰੈਕਟਰ ਅਤੇ ਨੀਤੀ ਆਯੋਗ ਦੇ ਅਡੀਸ਼ਨਲ ਸਕੱਤਰ ਸ੍ਰੀ ਆਰ  ਰਮਨਨ ਨੇ ਹੈਂਡਬੁੱਕ ਦੀ ਵਰਚੁਅਲ ਰਿਲੀਜ਼ ਮੌਕੇ  ਏਆਈਐੱਮ ਅਟਲ ਟਿੰਕਰਿੰਗ ਲੈਬਜ਼ ਦੇ ਇਸ ਬਹੁਤ ਹੀ ਅਭਿਲਾਸ਼ੀ ਪ੍ਰੋਗਰਾਮ ਦੇ ਉਦੇਸ਼ਾਂ ਬਾਰੇ ਦੱਸਿਆ, ਅਤੇ ਭਾਗੀਦਾਰਾਂ ਨੂੰ ਇਸਦੇ ਲਾਭ ਬਾਰੇ ਚਾਨਣਾ ਪਾਇਆ।

 

 ਉਨ੍ਹਾਂ ਅੱਗੇ ਕਿਹਾ “ਇਹ ਕਿਤਾਬ ਅਟਲ ਟਿੰਕਰਿੰਗ ਲੈਬਾਂ ਦੇ ਵਿਭਿੰਨ ਪਹਿਲੂਆਂ ਨੂੰ ਜਾਣਨ ਅਤੇ ਇਸਦਾ ਲਾਭ ਉਠਾਉਣ ਲਈ ਸਾਰੇ ਸਕੂਲਾਂ, ਸਲਾਹਕਾਰਾਂ ਅਤੇ ਨਵੀਨਤਾਵਾਂ ਲਈ ਇੱਕ ਸਟਾਪ ਹਵਾਲਾ ਹੋਵੇਗੀ। ਅਸੀਂ ਇਸ ਕਿਤਾਬ ਨੂੰ ਇਸ ਦੀ ਵਰਤੋਂ ਵਿੱਚ ਸਰਲ ਬਣਾਇਆ ਹੈ ਅਤੇ ਇਸ ਵਿੱਚ ਕਿਊਆਰ ਕੋਡ (QR codes) ਹਨ ਜੋ ਪ੍ਰੋਗਰਾਮ ਦੇ ਵਿਭਿੰਨ ਪਹਿਲੂਆਂ ਬਾਰੇ ਵਧੇਰੇ ਵਿਸਤ੍ਰਿਤ ਲਿੰਕਸ ਵੱਲ ਲੈ ਜਾਂਦੇ ਹਨ।”

 

 ਮਿਸ਼ਨ ਉੱਚ ਪੱਧਰੀ ਕਮੇਟੀ (ਐੱਮਐੱਚਐੱਲਸੀ) ਬੋਰਡ ਦੇ ਮੈਂਬਰ, AIM, NITI ਆਯੋਗ, ਡਾ. ਵਿਜੈ ਚੌਥਾਈਵਾਲੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੁਆਮੀ ਵਿਵੇਕਾਨੰਦ ਦਾ ਹਵਾਲਾ ਦਿੱਤਾ ਅਤੇ ਉਨ੍ਹਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਸਾਹਸੀ ਟੀਚਿਆਂ ਦੀ ਪ੍ਰਾਪਤੀ ਲਈ ਸੁਆਮੀ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਸਲਾਹ ਦਿੱਤੀ।

 

  ਉਨ੍ਹਾਂ ਜ਼ੋਰ ਦੇਕੇ ਕਿਹਾ “ਏਟੀਐੱਲ ਸਾਡੇ ਸਾਰਿਆਂ ਲਈ ਇਹ ਸਿਖਣ ਦਾ ਇੱਕ ਬਹੁਤ ਵੱਡਾ ਤਜਰਬਾ ਰਿਹਾ ਹੈ ਕਿ ਕਿਵੇਂ ਅਟਲ ਇਨੋਵੇਸ਼ਨ ਮਿਸ਼ਨ ਦੁਆਰਾ ਦੇਸ਼ ਦੇ ਨੌਜਵਾਨ ਮਨਾਂ ਵਿੱਚ ਨਵੀਨਤਾ ਈਕੋਸਿਸਟਮ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮੈਂ ਸਾਰੇ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਕਾਸ਼ਨ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਦੀ ਸਲਾਹ ਦੇਵਾਂਗਾ। ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਸਾਰੇ ਵਿਦਿਆਰਥੀਆਂ ਨੂੰ ਜੋਖਮ ਲੈਣ ਦੇ ਸਮਰੱਥ ਬਣਨਾ ਚਾਹੀਦਾ ਹੈ ਅਤੇ ਨਾਕਾਮੀ ਤੋਂ ਡਰਨਾ ਨਹੀਂ ਚਾਹੀਦਾ।”


 

ਹੈਂਡਬੁੱਕ ਦੀ ਕਾੱਪੀ  https://aim.gov.in/pdf/ATL_Handbook_2021.pdf  'ਤੇ ਐਕਸੈੱਸ ਕੀਤੀ ਅਤੇ ਡਾਊਨਲੋਡ ਕੀਤੀ ਜਾ ਸਕਦੀ ਹੈ।

 

 ਏਟੀਐੱਲ ਬਾਰੇ:

  ਇੱਕ ਅਟਲ ਟਿੰਕਰਿੰਗ ਲੈਬ ਇੱਕ ਮੇਕਰਸਪੇਸ ਪ੍ਰਦਾਨ ਕਰਦੀ ਹੈ ਜਿਥੇ ਨੌਜਵਾਨ ਦਿਮਾਗ ਆਪਣੇ ਵਿਚਾਰਾਂ ਨੂੰ ਖੁਦ ਆਪਣੇ ਆਪ, ਆਪਣੇ ਢੰਗ ਨਾਲ ਰੂਪਮਾਨ ਕਰ ਸਕਦੇ ਹਨ; ਅਤੇ ਨਵੀਨਤਾ ਦੇ ਹੁਨਰ ਸਿੱਖ ਸਕਦੇ ਹਨ। ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ, ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਅਯੋਗ ਨੇ ਹੁਣ ਤੱਕ ਦੇਸ਼ ਭਰ ਵਿੱਚ 7000 ਤੋਂ ਵੱਧ ਏਟੀਐੱਲ ਸਥਾਪਿਤ ਕੀਤੇ ਹਨ, ਅਤੇ ਗ੍ਰੇਡ VI ਤੋਂ ਬਾਰ੍ਹਵੀਂ ਤੱਕ ਦੇ 3 ਮਿਲੀਅਨ ਤੋਂ ਵੱਧ ਵਿਦਿਆਰਥੀਆਂ ਨੂੰ ਸਮੱਸਿਆ ਹੱਲ ਕਰਨ, ਟਿੰਕਰਿੰਗ ਅਤੇ ਨਵੀਨਤਾਕਾਰੀ ਮਾਨਸਿਕਤਾ ਪ੍ਰਾਪਤ ਕਰਨ ਦੇ ਯੋਗ ਬਣਾਇਆ ਗਿਆ ਹੈ। 

 

  

*********


 

 ਡੀਐੱਸ/ਏਕੇਜੇ


(रिलीज़ आईडी: 1688100) आगंतुक पटल : 264
इस विज्ञप्ति को इन भाषाओं में पढ़ें: English , Urdu , हिन्दी , Bengali , Assamese , Manipuri , Tamil , Telugu , Kannada