ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿਚ ਕੋਰੋਨਾ ਦੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਘਟਦੇ ਜਾ ਰਹੇ ਹਨ; ਪਿਛਲੇ 24 ਘੰਟਿਆਂ ਵਿੱਚ 16,311 ਨਵੇਂ ਕੇਸ


229 ਦਿਨਾਂ ਬਾਅਦ ਪ੍ਰਤੀ ਦਿਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 170 ਤੋਂ ਘੱਟ

Posted On: 11 JAN 2021 11:02AM by PIB Chandigarh

ਪਿਛਲੇ ਕਈ ਦਿਨਾਂ ਤੋਂ ਭਾਰਤ ਵਿੱਚ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ, 16,311 ਨਵੇਂ ਕੇਸ ਸਾਹਮਣੇ ਆਏ ਹਨ।

 C:\Users\dell\Desktop\image001HHKO.jpg

ਭਾਰਤ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੇ ਨਵੇਂ ਮਾਮਲਿਆਂ ਵਿਚ ਵੀ ਮਹੱਤਵਪੂਰਣ ਗਿਰਾਵਟ ਨਜ਼ਰ ਆ ਰਹੀ ਹੈ ।

 

ਪਿਛਲੇ 229 ਦਿਨਾਂ ਤੋਂ ਰੋਜ਼ਾਨਾ 170 ਤੋਂ ਘੱਟ ਮੌਤਾਂ ਦਰਜ ਹੋ ਰਹੀਆਂ ਹਨ। ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਕਮੀ ਦੇ ਨਾਲ ਨਾਲ ਲਾਗ ਤੋਂ ਮੁਕਤ ਹੋਣ ਦੀ ਉੱਚ ਦਰ ਦੇ ਨਤੀਜੇ ਵਜੋਂ ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਵੀ ਨਿਰੰਤਰ ਘਟਦੀ ਜਾ ਰਹੀ ਹੈ। 

C:\Users\dell\Desktop\image002SG74.jpg

ਅੱਜ ਭਾਰਤ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ 2.25 ਲੱਖ (2,22,526) ਤੱਕ ਪਹੁੰਚ ਗਈ ਹੈ। ਮੌਜੂਦਾ ਸਮੇਂ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਭਾਰਤ ਵਿੱਚ ਹੁਣ ਤੱਕ ਕੁੱਲ ਸੰਕਰਮਿਤ ਮਾਮਲਿਆਂ ਦੀ ਸਿਰਫ  2.13 ਫ਼ੀਸਦ ਰਹਿ ਗਈ ਹੈ।

ਪਿਛਲੇ 24 ਘੰਟਿਆਂ ਵਿੱਚ, ਰਿਕਵਰੀ ਦੇ 16959 ਮਾਮਲੇ ਆਏ ਹਨ ਅਤੇ ਲਾਗ ਨਾਲ ਪ੍ਰਭਾਵਿਤ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਇਸੇ ਸਮੇਂ ਦੌਰਾਨ , ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ  ਵਿੱਚ 809 ਕੇਸਾਂ ਦੀ ਕਮੀ ਦਰਜ ਕੀਤੀ ਗਈ ਹੈ। 

C:\Users\dell\Desktop\image003AS36.jpg

 

ਕੁੱਲ ਰਿਕਵਰ ਕੀਤੇ ਗਏ ਮਾਮਲਿਆਂ ਦੀ ਗਿਣਤੀ 10,092,909  ਹੋ ਗਈ ਹੈ। ਰਿਕਵਰੀ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ, ਜੋ ਕਿ ਨਿਰੰਤਰ ਵਧ ਰਿਹਾ ਹੈ, ਹੁਣ ਦੋਨਾਂ ਦੇ ਵਿੱਚਲਾ ਫ਼ਰਕ ਤਕਰੀਬਨ  99 ਲੱਖ ਦੇ ਨੇੜੇ ਪਹੁੰਚ ਗਿਆ ਹੈ ਅਤੇ ਇਸ ਸਮੇਂ ਇਹ ਪਾੜਾ  98,70,383 ਹੋ ਗਿਆ ਹੈ।

ਹੁਣ ਤੱਕ ਕੁੱਲ 10,092,909 ਮਰੀਜ਼ ਸਿਹਤਮੰਦ ਹਨ। ਸਿਹਤਮੰਦ ਲੋਕਾਂ ਅਤੇ ਕੋਰੋਨਾ ਨਾਲ ਸੰਕਰਮਿਤ ਲੋਕਾਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ, ਜੋ ਕਿ ਲਗਭਗ 99 ਲੱਖ ਹੈ ਅਤੇ ਇਸ ਵੇਲੇ 98,70,383 ਹੈ I

ਇਨਫੈਕਸ਼ਨ ਮੁਕਤ ਹੋਣ ਦੀ ਦਰ ਵੀ ਅੱਜ ਵਧ ਕੇ 96.43  ਫੀਸਦ ਹੋ ਗਈ ਹੈ। ਇਹ ਦੁਨੀਆ ਭਰ ਦੇ ਸਭ ਤੋਂ ਉੱਚੇ ਅੰਕੜਿਆਂ ਵਿੱਚ ਸ਼ਾਮਲ ਹੈ।

ਨਵੇਂ ਰਿਕਵਰ ਕੀਤੇ ਗਏ ਮਾਮਲਿਆਂ ਵਿਚੋਂ 78.56 ਫ਼ੀਸਦ ਮਾਮਲੇ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ  ਚੋਂ  ਰਿਪੋਰਟ ਕੀਤੇ ਗਏ ਹਨ।

ਕੇਰਲ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 4,659 ਰਿਕਵਰੀ , ਮਹਾਰਾਸ਼ਟਰ ਵਿੱਚ 2302 ਜਦੋਂ ਕਿ ਛੱਤੀਸਗੜ੍ਹ ਵਿੱਚ 962 ਰਿਕਵਰੀ ਦੇ ਕੇਸ ਦਰਜ ਕੀਤੇ ਗਏ ਹਨ।

 C:\Users\dell\Desktop\image004D2QY.jpg

9 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ, ਕੋਰੋਨਾ ਦੇ 80.25 ਫੀਸਦ ਨਵੇਂ ਮਾਮਲੇ ਸਾਹਮਣੇ ਆਏ ਹਨ।

ਕੇਰਲ ਵਿੱਚ ਵੀ ਸਭ ਤੋਂ ਵੱਧ ਰੋਜ਼ਾਨਾ 4,545 ਕੇਸ  ਦਰਜ ਕੀਤੇ ਗਏ ਹਨ ।ਇਸ ਤੋਂ ਬਾਅਦ ਮਹਾਰਾਸ਼ਟਰ ਵਿਚ 3,558 ਨਵੇਂ ਕੇਸ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਤੋਂ 161 ਮਰੀਜ਼ਾਂ ਦੀ ਮੌਤ ਹੋਈ ਹੈ।

C:\Users\dell\Desktop\image005ANPQ.jpg

6 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੇ 69.57 ਫ਼ੀਸਦ ਮਾਮਲੇ ਸਾਹਮਣੇ ਆਏ ਹਨ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 34 ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ ਕੇਰਲ ਅਤੇ ਪੱਛਮੀ ਬੰਗਾਲ ਵਿੱਚ ਪ੍ਰਤੀ ਦਿਨ ਕ੍ਰਮਵਾਰ 23 ਅਤੇ 19 ਮੌਤਾਂ ਹੋਈਆਂ ਹਨ।

C:\Users\dell\Desktop\image006USK1.jpg

                                                                                                                                      

**

ਐਮਵੀ / ਐਸਜੇ



(Release ID: 1687754) Visitor Counter : 153