ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸ਼੍ਰੀ ਗਡਕਰੀ ਕਲ੍ਹ ਇਨੋਵੇਟਿਵ, ਵਾਤਾਵਰਨ ਮਿੱਤਰ, ਨਾਨ-ਟੌਕਸਿਕ ਵਾਲ ਪੇਂਟ ਲਾਂਚ ਕਰਨਗੇ
Posted On:
11 JAN 2021 11:44AM by PIB Chandigarh
ਕੇਂਦਰੀ ਸਡ਼ਕ ਅਤੇ ਟ੍ਰਾਂਸਪੋਰਟ ਅਤੇ ਹਾਈਵੇ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ 12 ਜਨਵਰੀ, 2021 ਨੂੰ ਆਪਣੇ ਨਿਵਾਸ ਅਸਥਾਨ ਤੇ ਖਾਦੀ ਅਤੇ ਗ੍ਰਾਮ ਉਦਯੋਗ ਵਲੋਂ ਵਿਕਸਤ ਇਕ ਇਨੋਵੇਟਿਵ ਨਵੇਂ ਪੇਂਟ ਨੂੰ ਲਾਂਚ ਕਰਨਗੇ। "ਖਾਦੀ ਪ੍ਰਾਕ੍ਰਿਤਕ ਪੇਂਟ" ਨਾਮਕ ਇਹ ਪੇਂਟ ਆਪਣੀ ਕਿਸਮ ਦਾ ਇਕ ਪਹਿਲਾ ਪੇਂਟ ਹੈ ਜੋ ਐਂਟੀ ਬੈਕਟੀਰੀਅਲ, ਐਂਟੀ ਫੰਗਲ ਗੁਣਾਂ ਵਾਲਾ ਹੈ। ਮੁੱਖ ਘਟਕ ਦੇ ਰੂਪ ਵਿਚ ਗਾਂ ਦੇ ਗੋਬਰ ਤੇ ਆਧਾਰਿਤ ਇਹ ਪੇਂਟ ਕਿਫਾਇਤੀ ਅਤੇ ਗੰਧਹੀਣ ਹੈ, ਜਿਸ ਨੂੰ ਭਾਰਤੀ ਸਟੈਂਡਰਡ ਬਿਊਰੋ ਵਲੋਂ ਪ੍ਰਮਾਣਤ ਕੀਤਾ ਗਿਆ ਹੈ।
ਖਾਦੀ ਕੁਦਰਤੀ ਪੇਂਟ ਦੋ ਰੂਪਾਂ, ਯਾਨੀਕਿ ਡਿਸਟੈਂਪਰ ਪੇਂਟ ਅਤੇ ਪਲਾਸਟਿਕ ਇਮਲਸ਼ਨ ਪੇਂਟ ਵਿਚ ਉਪਲਬਧ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਵਿਜ਼ਨ ਅਨੁਸਾਰ ਖਾਦੀ ਪ੍ਰਾਕ੍ਰਿਤਕ ਪੇਂਟ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਖਾਦੀ ਗ੍ਰਾਮ ਉਦਯੋਗ ਆਯੋਗ (ਕੇਵੀਆਈਸੀ) ਦੇ ਚੇਅਰਮੈਨ ਵਲੋਂ ਮਾਰਚ, 2020 ਵਿਚ ਇਸ ਯੋਜਨਾ ਦੀ ਰੂਪਰੇਖਾ ਤਿਆਰ ਕੀਤੀ ਗਈ ਸੀ। ਇਸ ਤੋਂ ਬਾਅਦ ਕੁਮਾਰੱਪਾ ਨੈਸ਼ਨਲ ਹੈਂਡਮੇਡ ਪੇਪਰ ਇੰਸਟੀਚਿਊਟ, ਜੈਪੁਰ (ਕੇਵੀਆਈਸੀ ਦੀ ਇਕਾਈ) ਵਲੋਂ ਇਸ ਨੂੰ ਵਿਕਸਤ ਕੀਤਾ ਗਿਆ।
ਇਹ ਪੇਂਟ ਸੀਸਾ, ਪਾਰਾ, ਕ੍ਰੋਮੀਅਮ, ਆਰਸੈਨਿਕ ਅਤੇ ਹੋਰ ਭਾਰੀ ਧਾਤਾਂ ਆਦਿ ਤੋਂ ਮੁਕਤ ਹੈ। ਇਸ ਨਾਲ ਸਥਾਨਕ ਨਿਰਮਾਤਾ ਸਸ਼ਕਤ ਬਣਨਗੇ ਅਤੇ ਟੈਕਨੋਲੋਜੀ ਤਬਦੀਲੀ ਨਾਲ ਟਿਕਾਊ ਸਥਾਨਕ ਰੁਜ਼ਗਾਰ ਪੈਦਾ ਹੋਵੇਗਾ। ਇਸ ਟੈਕਨੋਲੋਜੀ ਨਾਲ ਵਾਤਾਵਰਨ ਅਨੁਕੂਲ ਉਤਪਾਦਾਂ ਲਈ ਕੱਚੇ ਮਾਲ ਦੇ ਤੌਰ ਤੇ ਗਾਂ ਦੇ ਗੋਬਰ ਦੀ ਖਪਤ ਵਧੇਗੀ ਅਤੇ ਕਿਸਾਨਾਂ ਅਤੇ ਗਊਸ਼ਾਲਾਵਾਂ ਦੀ ਆਮਦਨ ਵਧੇਗੀ। ਇਕ ਅਨੁਮਾਨ ਅਨੁਸਾਰ ਕਿਸਾਨਾਂ, ਗਊਸ਼ਾਲਾਵਾਂ ਦੀ ਪ੍ਰਤੀ ਸਾਲ, ਪ੍ਰਤੀ ਪਸ਼ੂ ਲਗਭਗ 30,000 ਰੁਪਏ ਦੀ ਵਾਧੂ ਆਮਦਨ ਹੋਵੇਗੀ। ਗਾਂ ਦੇ ਗੋਬਰ ਦੀ ਵਰਤੋਂ ਨਾਲ ਵਾਤਾਵਰਨ ਸਵੱਛ ਹੋਵੇਗਾ ਅਤੇ ਇਸ ਨਾਲ ਪਾਣੀ ਨਿਕਾਸੀ ਦੀ ਰੁਕਾਵਟ ਵੀ ਦੂਰ ਹੋਵੇਗੀ।
ਖਾਦੀ ਪ੍ਰਾਕ੍ਰਿਤਕ ਡਿਸਟੈਂਪਰ ਐਂਡ ਇਮਲਸ਼ਨ ਪੇਂਟਸ ਦੀ ਤਿੰਨ ਰਾਸ਼ਟਰੀ ਨਾਮਵਰ ਲੈਬਾਰਟਰੀਆਂ ਵਿਚ ਜਾਂਚ ਕੀਤੀ ਗਈ ਹੈ। ਇਹ ਲੈਬਾਰਟਰੀਆਂ ਹਨ - ਨੈਸ਼ਨਲ ਟੈਸਟ ਹਾਊਸ, ਮੁੰਬਈ, ਸ਼੍ਰੀ ਰਾਮ ਇੰਸਟੀਚਿਊਟ ਫਾਰ ਇੰਡਸਟ੍ਰੀਅਲ ਰਿਸਰਚ, ਨਵੀਂ ਦਿੱਲੀ ਅਤੇ ਨੈਸ਼ਨਲ ਟੈਸਟ ਹਾਊਸ, ਗਾਜ਼ੀਆਬਾਦ।
ਖਾਦੀ ਪ੍ਰਾਕ੍ਰਿਤਕ ਇਮਲਸ਼ਨ ਪੇਂਟ ਬੀਆਈਐਸ 15489- 2013 ਦੇ ਮਿਆਰਾਂ ਨੂੰ ਪੂਰਾ ਕਰਦਾ ਹੈ, ਜਦਕਿ ਖਾਦੀ ਪ੍ਰਾਕ੍ਰਿਤਕ ਡਿਸਪੈਂਸਰ ਪੇਂਟ ਬੀਆਈਐਸ 428 - 2013 ਦੇ ਮਿਆਰਾਂ ਨੂੰ ਪੂਰਾ ਕਰਦਾ ਹੈ।
ਬੀਐਨ/ ਐਮ
(Release ID: 1687748)
Visitor Counter : 250