ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 11 JAN 2021 3:11PM by PIB Chandigarh

11 ਜਨਵਰੀ ਤਕ ਦੇਸ਼ ਦੇ ਦਸ ਰਾਜਾਂ ਵਿੱਚ ਏਵੀਅਨ ਇਨਫਲੂਐਂਜ਼ਾ (ਬਰਡ ਫਲੂ) ਦੀ ਪੁਸ਼ਟੀ ਹੋ ਚੁਕੀ ਹੈ। ਆਈਸੀਏਆਰ - ਐਨਆਈਐਚਐਸਏਡੀ ਨੇ ਰਾਜਸਥਾਨ ਦੇ ਟੋਂਕ, ਕਰੌਲੀ, ਭੀਲਵਾਡ਼ਾ ਜ਼ਿਲ੍ਹਿਆਂ ਅਤੇ ਗੁਜਰਾਤ ਦੇ ਵਲਸਾਡ਼, ਵਡੋਦਰਾ ਅਤੇ ਸੂਰਤ ਜ਼ਿਲ੍ਹਿਆਂ ਵਿਚ ਕਾਵਾਂ ਅਤੇ ਪ੍ਰਵਾਸੀ ਜੰਗਲੀ ਪੰਛੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਉੱਤਰਾਖੰਡ ਦੇ ਕੋਟਦਵਾਰ ਅਤੇ ਦੇਹਰਾਦੂਨ ਜ਼ਿਲ੍ਹਿਆਂ ਵਿਚ ਵੀ ਕਾਵਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਨਵੀਂ ਦਿੱਲੀ ਵਿਚ ਕਾਵਾਂ ਅਤੇ ਸੰਜਯ ਝੀਲ ਦੇ ਖੇਤਰਾਂ ਵਿਚ ਬਤਖਾਂ ਦੀ ਮੌਤ ਹੋਣ ਦੀ ਵੀ ਜਾਣਕਾਰੀ ਮਿਲੀ ਹੈ।

 

ਇਸ ਤੋਂ ਇਲਾਵਾ ਪਰਭਾਨੀ ਜ਼ਿਲ੍ਹੇ ਵਿਚ ਮੁਰਗੀਆਂ ਦੇ ਬਰਡ ਫਲੂ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਮਹਾਰਾਸ਼ਟਰ ਦੇ ਮੁੰਬਈ, ਠਾਣੇ, ਦਾਪੋਲੀ ਅਤੇ ਬੀਡ ਵਿਚ ਵੀ ਬਰਡ ਫਲੂ ਦੀ ਪੁਸ਼ਟੀ ਹੋਈ ਹੈ।

 

ਹਰਿਆਣਾ ਵਿਚ ਇਸ ਬੀਮਾਰੀ ਦੀ ਰੋਕਥਾਮ ਅਤੇ ਕੰਟਰੋਲ ਲਈ ਇਨਫੈਕਟਿਡ ਪੰਛੀਆਂ ਨੂੰ ਮਾਰਨ ਦਾ ਕੰਮ ਜਾਰੀ ਹੈ। ਇਕ ਕੇਂਦਰੀ ਟੀਮ ਨੇ ਹਿਮਾਚਲ ਪ੍ਰਦੇਸ਼ ਦਾ ਦੌਰਾ ਕੀਤਾ ਹੈ ਅਤੇ ਇਹ ਟੀਮ ਐਪਿਕਸੈਂਟਰ ਸਾਈਟ ਥਾਵਾਂ ਦੀ ਨਿਗਰਾਨੀ ਕਰਨ ਅਤੇ ਮਹਾਮਾਰੀ ਵਿਗਿਆਨ ਸੰਬੰਧੀ ਜਾਂਚ-ਪਡ਼ਤਾਲ ਕਰਨ ਲਈ 11 ਜਨਵਰੀ, 2021 ਨੂੰ ਪੰਚਕੁਲਾ ਪਹੁੰਚੇਗੀ ।

 

ਰਾਜਾਂ ਨੂੰ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਅਤੇ ਗਲਤ ਜਾਣਕਾਰੀ ਦਾ ਪ੍ਰਸਾਰ ਰੋਕਣ ਲਈ ਬੇਨਤੀ ਕੀਤੀ ਗਈ ਹੈ। ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਵਾਟਰ ਬਾਡੀਜ਼, ਪੰਛੀ ਬਾਜ਼ਾਰਾਂ, ਚਿਡ਼ੀਆਘਰਾਂ, ਪੋਲਟਰੀ ਫਾਰਮਾਂ ਆਦਿ ਦੇ ਆਸਪਾਸ ਨਿਗਰਾਨੀ ਵਧਾਉਣ, ਪੰਛੀਆਂ ਦੇ ਮਿਰਤਕ ਸ਼ਰੀਰਾਂ ਦਾ ਉਚਿਤ ਨਿਪਟਾਰਾ ਕਰਨ ਅਤੇ ਪੋਲਟਰੀ ਫਾਰਮਾਂ ਵਿਚ ਜੈਵ-ਸੁਰੱਖਿਆ ਨੂੰ ਮਜ਼ਬੂਤ ਬਣਾਉਣ। ਇਸ ਤੋਂ ਇਲਾਵਾ ਕੁਲਿੰਗ ਪ੍ਰਕ੍ਰਿਆਵਾਂ ਲਈ ਜ਼ਰੂਰੀ ਪੀਪੀਈ ਕਿੱਟਾਂ ਅਤੇ ਸਹਾਇਕ ਉਪਕਰਣਾਂ ਦਾ ਵੀ ਜਰੂਰੀ ਮਾਤਰਾ ਵਿਚ ਭੰਡਾਰਨ ਕੀਤਾ ਜਾਵੇ। ਡੀਏਐਚਡੀ ਦੇ ਸੱਕਤਰ ਨੇ ਰਾਜ ਪਸ਼ੂਪਾਲਣ ਵਿਭਾਗਾਂ ਨੂੰ ਬੇਨਤੀ ਕੀਤੀ ਹੈ ਇਸ ਬੀਮਾਰੀ ਦੀ ਸਥਿਤੀ ਦੀ ਕਡ਼ੀ ਨਿਗਰਾਨੀ ਲਈ ਸਿਹਤ ਵਿਭਾਗ ਦੇ ਨਾਲ ਪ੍ਰਭਾਵੀ ਸੰਚਾਰ ਅਤੇ ਤਾਲਮੇਲ ਸੁਨਿਸ਼ਚਿਤ ਕਰਨ ਅਤੇ ਇਸ ਬੀਮਾਰੀ ਦੀ ਮਨੁੱਖਾਂ ਵਿਚ ਫੈਲਣ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਿਆ ਜਾਵੇ। 

------------------------------------ 

ਏਪੀਐਸ/ ਐਮਜੀ



(Release ID: 1687746) Visitor Counter : 145