ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅਟਲ ਸੁਰੰਗ ਬਾਰੇ ਵੈਬੀਨਾਰ ਦਾ ਕੀਤਾ ਉਦਘਾਟਨ ; ਕਿਹਾ ਅਜਿਹੇ ਮਹਾਨ ਢਾਂਚਿਆਂ ਦੇ ਨਿਰਮਾਣ ਲਈ ਕੌਮੀ ਸਵੈ ਮਾਨ ਦੀ ਭਾਵਨਾ ਦਾ ਬਹੁਤ ਮਹੱਤਵ ਹੈ

Posted On: 11 JAN 2021 4:18PM by PIB Chandigarh

ਬਾਰਡਰ ਰੋਡਸ ਆਰਗਨਾਈਜੇਸ਼ਨ ਨੇ 11 ਜਨਵਰੀ ਨੂੰ ਆਈ ਆਈ ਟੀਜ਼ , ਐੱਨ ਆਈ ਟੀਜ਼ ਤੇ ਹੋਰ ਤਕਨੀਕੀ ਸੰਸਥਾਵਾਂ ਦੇ ਫਾਇਦੇ ਲਈ ਇਸ ਸੁਰੰਗ ਤੋਂ ਮਿਲੇ ਤਜ਼ਰਬਿਆਂ ਬਾਰੇ ਜਾਣਕਾਰੀ ਦੇਣ ਲਈ ਇੱਕ ਵੈਬੀਨਾਰ ਆਯੋਜਿਤ ਕੀਤਾ ।
ਦਿਨ ਭਰ ਚੱਲੇ ਵੈਬੀਨਾਰ ਦਾ ਉਦਘਾਟਨ ਕਰਦਿਆਂ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ 19 ਦੀਆਂ ਪਾਬੰਦੀਆਂ ਦੇ ਬਾਵਜੂਦ ਆਈਆਂ ਕਈ ਤਕਨੀਕੀ ਚੁਣੌਤੀਆਂ ਨੂੰ ਨਜਿੱਠਦਿਆਂ ਇਸ ਇੰਜੀਨੀਅਰਿੰਗ ਅਜੂਬੇ ਨੂੰ ਬਣਾਉਣ ਲਈ ਬੀ ਆਰ ਓ ਇੰਜੀਨੀਅਰਾਂ ਦੀ ਸ਼ਲਾਘਾ ਕੀਤੀ । ਉਹਨਾਂ ਨੇ ਸਿਰੀਨੱਲਾ , ਜਿੱਥੇ ਇੱਕ ਜ਼ੋਨ ਵਿੱਚ ਖਰਾਬੀ ਆ ਗਈ ਸੀ , ਦੀ ਉਦਾਹਰਣ ਦਿੱਤੀ ਕਿ ਕਿਵੇਂ ਉਸ ਨੇ ਵਿਦੇਸ਼ੀ ਦੇਸ਼ਾਂ ਦੇ ਇੰਜੀਨੀਅਰਾਂ ਲਈ ਗੰਭੀਰ ਚੁਣੌਤੀ ਖੜੀ ਕੀਤੀ , “ਪਰ ਸਾਡੇ ਇੰਜੀਨੀਅਰ ਸਿਰੀਨੱਲਾ ਦੀ ਚੁਣੌਤੀ ਨੂੰ ਪਾਰ ਕਰਨ ਵਿੱਚ ਸਫ਼ਲ ਹੋ ਗਏ” । ਰਕਸ਼ਾ ਮੰਤਰੀ ਨੇ ਕਿਹਾ ਕਿ ਅਟਲ ਸੁਰੰਗ ਵਰਗੇ ਮਹਾਨ ਢਾਂਚੇ ਨੂੰ ਬਣਾਉਣ ਲਈ ਨਾ ਸਿਰਫ਼ ਇੱਟਾਂ ਅਤੇ ਮੋਰਟਾਰ ਹੀ ਨਹੀਂ ਚਾਹੀਦੇ ਹਨ ਬਲਕਿ ਰਾਸ਼ਟਰੀ ਸਵੈ ਮਾਨ ਦੀ ਭਾਵਨਾ ਵੀ ਬਹੁਤ ਜ਼ਰੂਰੀ ਹੈ । ਰਕਸ਼ਾ ਮੰਤਰੀ ਨੇ ਭਾਰਤੀ ਵਿਗਿਆਨੀਆਂ ਤੇ ਇੰਜੀਨੀਅਰਾਂ ਦੀਆਂ ਵੱਖ ਵੱਖ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਵੱਖ ਵੱਖ ਕੰਮਾਂ ਲਈ ਆਪਣੀ ਮਹਾਰਤ ਪੇਸ਼ ਕੀਤੀ ਹੈ ।
ਆਤਮਨਿਰਭਰ ਭਾਰਤ ਅਭਿਆਨ ਦਾ ਜਿ਼ਕਰ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੋਵਿਡ 19 ਦੀਆਂ ਚੁਣੌਤੀਆਂ ਤੇ ਕਾਬੂ ਪਾਉਣ ਲਈ ,”ਅਸੀਂ ਆਪਣੇ ਸਰੋਤਾਂ ਨੂੰ ਤੁਰੰਤ ਨਾਮਬੰਦ ਕਰਨ ਯੋਗ ਸਨ । ਇਸ ਲਈ ਅਸੀਂ ਪੀ ਪੀ ਈ ਕਿੱਟਾਂ , ਮਾਸਕ ਅਤੇ ਸੈਨੇਟਾਈਜ਼ਰ ਘਰੇਲੂ ਲੋੜਾਂ ਲਈ ਹੀ ਨਹੀਂ ਬਣਾਏ ਬਲਕਿ ਦੂਜੇ ਮੁਲਕਾਂ ਨੂੰ ਵੀ ਸਪਲਾਈ ਕੀਤੇ ਹਨ” । ਉਹਨਾਂ ਕਿਹਾ ਕਿ ਸਰਕਾਰ ਨੇ ਸਰਹੱਦੀ ਖੇਤਰਾਂ ਦੇ ਵਿਕਾਸ ਨੂੰ ਉੱਚ ਤਰਜੀਹ ਦਿੱਤੀ ਹੈ ਅਤੇ ਬੀ ਆਰ ਓ ਨੇ ਆਪਣੀ ਮਨੁੱਖੀ ਸ਼ਕਤੀ ਦਾ 17% ਤਾਇਨਾਤ ਕੀਤਾ ਹੈ । 2020 ਦੌਰਾਨ ਕੀਤੇ ਗਏ ਬੀ ਆਰ ਓ ਦੇ ਯਤਨਾਂ ਅਤੇ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਕਿਹਾ ਕਿ ਕੋਵਿਡ 19 ਦੀਆਂ ਰੋਕਾਂ ਦੇ ਬਾਵਜੂਦ ਬੀ ਆਰ ਓ ਦੇ ਬਜਟ ਵਿੱਚ ਕੋਈ ਕਮੀ ਨਹੀਂ ਕੀਤੀ ਗਈ ।
ਰਕਸ਼ਾ ਮੰਤਰੀ ਨੇ ਵਿਸ਼ਵ ਦੀ ਸਭ ਤੋਂ ਵੱਡੀ ਸੁਰੰਗ (9.020 ਕਿਲੋਮੀਟਰ) ਬਣਾਉਣ ਅਤੇ ਇਸ ਨੂੰ 3,000 ਮੀਟਰ ਦੀ ਉਚਾਈ ਤੇ ਬਣਾਉਣ ਦੌਰਾਨ ਦਰਪੇਸ਼ ਚੁਣੌਤੀਆਂ ਅਤੇ ਤਜ਼ਰਬਿਆਂ ਬਾਰੇ ਇੱਕ ਦਸਤਾਵੇਜ਼ ਸੰਗ੍ਰਹਿ ਜਾਰੀ ਕੀਤਾ ।
03 ਅਕਤੂਬਰ 2020 ਨੂੰ ਅਟਲ ਸੁਰੰਗ ਰੋਹਤਾਂਗ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਲਾਹ ਦਿੱਤੀ ਸੀ ਕਿ ਇੰਜੀਨੀਅਰਿੰਗ ਸੰਸਥਾਵਾਂ ਦੇ ਪੇਸ਼ਾਵਰਾਂ ਤੇ ਵਿਦਿਆਰਥੀਆਂ ਦੇ ਫਾਇਦੇ ਲਈ ਇੱਕ ਅਜਿਹਾ ਸੰਗ੍ਰਹਿ ਜਾਰੀ ਕੀਤਾ ਜਾਵੇ ।
ਇਸ ਵੈਬੀਨਾਰ ਨਾਲ ਸਾਰੇ ਫੈਕਲਟੀ ਮੈਂਬਰਾਂ ਅਤੇ ਉਤਸ਼ਾਹੀ ਵਿਦਿਆਰਥੀਆਂ ਖਾਸ ਤੌਰ ਤੇ ਫਾਈਨਲ ਟਰਮ ਦੇ ਵਿਦਿਆਰਥੀਆਂ ਨੂੰ ਸੁਰੰਗ ਨਿਰਮਾਣ ਲਈ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜਾਣਕਾਰੀ ਵਧਾਏਗਾ । ਇਸ ਵੈਬੀਨਾਰ ਵਿੱਚ 1,000 ਤੋਂ ਜਿ਼ਆਦਾ ਲੋਕਾਂ ਨੇ ਹਿੱਸਾ ਲਿਆ ।
ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ , ਫ਼ੌਜ ਮੁਖੀ ਜਨਰਲ ਐੱਮ ਐੱਮ ਨਰਵਣੇ , ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਅਤੇ ਡੀ ਜੀ ਬੀ ਆਰ ਓ ਲੈਫਟੀਨੈਂਟ ਜਨਰਲ , ਰਾਜੀਵ ਚੌਧਰੀ ਨੇ ਵੀ ਇਸ ਉਦਘਾਟਨੀ ਸੈਸ਼ਨ ਵਿੱਚ ਸਿ਼ਰਕਤ ਕੀਤੀ ।

  

ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਆਰ ਏ ਜੇ ਆਈ ਬੀ



(Release ID: 1687686) Visitor Counter : 182