ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕੇ ਦੀ ਸ਼ੁਰੂਆਤ


ਜਿਵੇਂ ਭਾਰਤ ਕੋਵਿਡ 19 ਟੀਕੇ ਦੀ ਸ਼ੁਰੂਆਤ ਲਈ ਤਿਆਰੀ ਤੇਜ ਕਰ ਰਿਹਾ ਹੈ, ਕੇਂਦਰ ਨੇ ਕੋ-ਵਿਨ ਪ੍ਰਬੰਧਨ ਬਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਮਾਰਗ ਦਰਸ਼ਨ ਕੀਤਾ
ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਲਈ ਮਜ਼ਬੂਤ ਨੀਂਹ ਅਤੇ ਬੈਕਅਪ ਪ੍ਰਦਾਨ ਕਰਨ ਲਈ ਮਜਬੂਤ ਟੈਕਨੋਲੋਜੀ

Posted On: 10 JAN 2021 2:48PM by PIB Chandigarh

ਕੇਂਦਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸਾਰੇ ਹਿੱਸੇਦਾਰਾਂ ਦੇ ਨੇੜਲੇ ਸਹਿਯੋਗ ਨਾਲ ਕੋਵਿਡ -19 ਟੀਕੇ ਦੀ ਦੇਸ਼-ਵਿਆਪੀ ਸ਼ੁਰੂਆਤ ਦੀ ਤਿਆਰੀ ਦੀ ਦਿਸ਼ਾ ਵਿੱਚ ਗਤੀਵਿਧੀਆਂ ਨੂੰ ਨਿਰੰਤਰ ਸਰਗਰਮੀ ਨਾਲ ਅੰਜਾਮ ਦੇ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਓਐਚਐਫਡਬਲਯੂ) ਨੇ ਅੱਜ ਕੋਵਿਨ ਸਾੱਫਟਵੇਅਰ, ਜੋ ਆਖਰੀ ਪੜਾਅ ਤਕ ਟੀਕਾ ਪ੍ਰਸ਼ਾਸਨ ਦੀ ਰੀਡ ਦੀ ਹੱਡੀ (ਆਧਾਰ) ਹੈ,  'ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਦੇ ਨਾਲ ਇਕ ਵੀਡੀਓ ਕਾਂਫ੍ਰੇਂਸ ਦਾ ਆਯੋਜਨ ਕੀਤਾ। 

ਇਹ ਮੀਟਿੰਗ ਕੋਵਿਡ .-19 ਦਾ ਮੁਕਾਬਲਾ ਕਰਨ ਲਈ ਟੈਕਨੋਲੋਜੀ ਅਤੇ ਡਾਟਾ ਮੈਨੇਜਮੇੰਟ ਦੇ ਅਧਿਕਾਰਤ ਸਮੂਹ ਦੇ ਚੇਅਰਮੈਨ ਅਤੇ ਕੋਵਿਡ -19 ਦੇ ਟੀਕਾ ਪ੍ਰਸ਼ਾਸ਼ਨ ਬਾਰੇ ਰਾਸ਼ਟਰੀ ਮਾਹਰ ਸਮੂਹ ਦੇ ਮੈਂਬਰ ਸ਼੍ਰੀ ਰਾਮ ਸੇਵਕ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਰਾਜਾਂ ਦੇ ਪ੍ਰਿੰਸੀਪਲ ਸਕੱਤਰਾਂ, ਐਨਐਚਐਮ ਮਿਸ਼ਨ ਦੇ ਡਾਇਰੈਕਟਰਾਂ ਅਤੇ ਰਾਜ ਟੀਕਾਕਰਨ ਅਧਿਕਾਰੀ ਅਤੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਕੋ-ਵਿਨ ਸਾੱਫਟਵੇਅਰ ਅਤੇ ਇਸ ਦੇ ਸੰਚਾਲਿਤ ਉਪਯੋਗਾਂ ਬਾਰੇ ਰਾਜਾਂ  / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਾਪਰ ਡਰਾਈ ਰਨ ਬਾਰੇ ਫੀਡਬੈਕ ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਸ਼੍ਰੀ ਆਰ. ਐਸ. ਸ਼ਰਮਾ ਨੇ ਕੋ-ਵਿਨ ਸਾੱਫਟਵੇਅਰ ਅਤੇ ਇਸਦੇ ਸਿਧਾਂਤਾਂ ਬਾਰੇ ਆਪਣਾ ਸਮੁਚਾ ਨਜ਼ਰੀਆ ਪੇਸ਼ ਕੀਤਾ ਜੋ ਟੀਕਾਕਰਣ ਅਭਿਆਸ ਲਈ ਟੈਕਨੋਲੋਜੀ ਬੈਕ ਅਪ ਨੂੰ ਰੇਖਾਂਕਿਤ ਕਰੇਗਾ। ਉਨ੍ਹਾਂ ਕਿਹਾ ਕਿ ਮਜ਼ਬੂਤ, ਭਰੋਸੇਮੰਦ ਅਤੇ ਫੁਰਤੀਲੀ ਟੈਕਨੋਲੋਜੀ ਦੇਸ਼ ਦੀ ਕੋਵਿਡ-19 ਟੀਕਾਕਰਣ ਦੀ ਨੀਂਹ ਅਤੇ ਬੈਕ ਅਪ ਦੋਵਾਂ ਦਾ ਨਿਰਮਾਣ ਕਰੇਗੀ ਜੋ ਵਿਸ਼ਵ ਦੀ ਸਭ ਤੋਂ ਵੱਡੇ ਟੀਕਾਕਰਣ ਦਾ ਅਭਿਆਸ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਟੀਕਾਕਰਨ ਦਾ ਬੇਮਿਸਾਲ ਪੈਮਾਨਾ ਹੈ। ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ, ਉਸਨੇ ਕਿਹਾ ਕਿ ਪ੍ਰਕਿਰਿਆ ਨਾਗਰਿਕ ਕੇਂਦਰਿਤ ਹੋਣੀ ਚਾਹੀਦੀ ਹੈ, ਅਤੇ ਇਸ ਪਹੁੰਚ ਦੇ ਅਧਾਰ ਤੇ ਬਣਾਈ ਗਈ ਹੈ  ਕਿ ਇਹ ਟੀਕਾ ਕਿਸੇ ਵੀ ਸਮੇਂ ਅਤੇ ਕਿਤੇ ਵੀ ਉਪਲਬਧ ਹੋਵੇਗਾ। ਉਨ੍ਹਾਂ ਕੁਆਲਿਟੀ ਨਾਲ ਸਮਝੌਤਾ ਕੀਤੇ ਬਿਨਾਂ ਲਚਕਦਾਰ ਬਣਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਦੁਹਰਾਇਆ ਕਿ ਇਸ ਵਿਲੱਖਣ ਡਿਜੀਟਲ ਪਲੇਟਫਾਰਮ ਡਿਜ਼ਾਈਨ ਕਰਦੇ ਸਮੇਂ ਬਹੁਤ ਜਿਆਦਾ ਅਤੇ ਬੇਲੋੜੀ ਨਿਰਭਰਤਾ ਤੋਂ ਬਿਨਾਂ ਸਮਾਵੇਸ਼ਤਾ, ਗਤੀ ਅਤੇ ਮਾਪਯੋਗਤਾ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। 

ਈਜੀ ਚੇਅਰਪਰਸਨ ਨੇ ਟੀਕੇ ਦੇ ਅੰਕੜਿਆਂ ਨੂੰ ਰੀਅਲ ਟਾਈਮ ਵਿਚ ਹਾਸਲ ਕਰਨ ਦੇ ਗੰਭੀਰ ਮਹੱਤਵ ਨੂੰ ਦਰਸਾਉਂਦਿਆਂ ਕਿਹਾ ਕਿ ਇਹ ਗੈਰ-ਸਮਝੌਤਾ ਯੋਗ ਸੀ; ਜਦੋਂਕਿ ਪੋਰਟਲ 'ਤੇ ਡਾਟਾ ਦੀ ਪੋਸਟਿੰਗ ਕੁਨੈਕਟਿਵਿਟੀ ਦੇ ਮੁੱਦਿਆਂ ਦੇ ਮੱਦੇਨਜ਼ਰ ਆਨਲਾਈਨ ਜਾਂ ਆਫਲਾਈਨ ਹੋ ਸਕਦੀ ਹੈ, ਜੋ ਕੁਝ ਰਾਜਾਂ ਵੱਲੋਂ ਉਜਾਗਰ ਕੀਤੇ ਜਾ ਰਹੇ ਹਨ। 

ਉਨ੍ਹਾਂ ਮਹੱਤਵਪੂਰਨ ਤੌਰ ਤੇ ਇਸ ਸਾਵਧਾਨੀ ਨੂੰ ਉਜਾਗਰ ਕੀਤਾ ਕਿ ਵਿਅਕਤੀ ਨੂੰ ਇਹ ਯਕੀਨੀ ਬਣਾਉਣ ਲਈ ਅਭਿਆਸ ਕਰਨ ਦੀ ਜ਼ਰੂਰਤ ਹੈ ਕਿ' ਕੋਈ ਪ੍ਰੌਕਸੀਜ਼ 'ਨਹੀਂ ਹਨ; ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲਾਭਪਾਤਰੀਆਂ ਦੀ ਵਿਲੱਖਣ ਅਤੇ ਨਿਰਵਿਘਨ ਪਛਾਣਨ ਦੀ ਜ਼ਰੂਰਤ ਹੈ। ਆਧਾਰ ਪਲੇਟਫਾਰਮ ਦੀ ਵਰਤੋਂ 'ਤੇ ਬੋਲਦਿਆਂ, ਉਨ੍ਹਾਂ ਨੇ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਮੌਜੂਦਾ ਮੋਬਾਈਲ ਨੰਬਰ ਨੂੰ ਰਜਿਸਟਰ ਕਰਾਉਣ ਅਤੇ ਇਸ ਦੇ ਨਤੀਜੇ ਵਜੋਂ ਐਸਐਮਐਸ ਰਾਹੀਂ ਸੰਚਾਰ ਲਈ ਅਧਾਰ ਨਾਲ ਜੁੜਨ ਦੀ ਅਪੀਲ ਕਰਨ; ਆਧਾਰ ਪ੍ਰਮਾਣਿਕਤਾ ਲਈ ਕੋਈ ਪ੍ਰੌਕਸੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਟੀਕਾ ਲਗਵਾਉਣ ਜਾ ਰਾਹੇ ਵਿਅਕਤੀ ਦੀ ਸਪਸ਼ਟ ਤੌਰ ਤੇ ਪਛਾਣ ਕਰਨਾ ਅਤੇ ਇਹ ਡਿਜੀਟਲ ਰਿਕਾਰਡ ਰੱਖਣਾ ਬਹੁਤ ਮਹੱਤਵਪੂਰਣ ਹੈ ਕਿ ਟੀਕਾ ਲਗਵਾਉਣ ਵਾਲਾ ਕੌਣ ਹੈ ਤੇ ਟੀਕਾ ਲਗਾਉਣ ਵਾਲਾ ਕੌਣ ਹੈ ਅਤੇ ਟੀਕਾ ਕਦੋਂ ਅਤੇ ਕਿਹੜਾ ਲਗਵਾਇਆ ਗਿਆ ਹੈ। ਉਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਅੰਕੜੇ ਇਕੱਤਰ ਕਰਨ ਦਾ ਕੰਮ ਸਹੂਲਤ ਦੇ ਉਦੇਸ਼ ਨੂੰ ਪੂਰਾ ਕਰਨ ਵਾਲਾ ਹੋਣਾ  ਚਾਹੀਦਾ ਹੈ ਅਤੇ ਇਸਨੂੰ ਖੇਤਰੀ ਪੱਧਰਾਂ 'ਤੇ ਪ੍ਰਮਾਣਿਤ ਕਰਨ ਦੀ ਜ਼ਰੂਰਤ ਹੈ। 

 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਤਜ਼ਰਬੇ ਉੱਤੇ ਇੱਕ ਵਿਸਥਾਰਤ ਅਤੇ ਵਿਆਪਕ ਚਰਚਾ ਵੀ ਹੋਈ। . ਉਹਨਾਂ ਦੀ ਫੀਡਬੈਕ ਅਤੇ ਉਹਨਾਂ ਤੋਂ ਪ੍ਰਾਪਤ ਸੁਝਾਵਾਂ ਦੇ ਅਧਾਰ ਤੇ ਸਾੱਫਟਵੇਅਰ / ਪ੍ਰੋਟੋਕੋਲ ਵਿੱਚ ਪਰਿਵਰਤਨ ਬਾਰੇ ਵਿਚਾਰ ਕੀਤਾ ਗਿਆ। ਜਿਨ੍ਹਾਂ ਮੁੱਦਿਆਂ ਤੇ ਚਰਚਾ ਕੀਤੀ ਗਈ ਉਨ੍ਹਾਂ ਵਿੱਚ  ਸੈਸ਼ਨ ਐਲੋਕੇਸ਼ਨ/ ਯੋਜਨਾਬੰਦੀ / ਸਮੇਂ ਦੀ ਸਲਾਂਟਿੰਗ; ਵਰਕ ਫਲੋ ਦੀ ਐਲੋਕੇਸ਼ਨ;  ਵੇਕਸੀਨੇਟਰ ਵੇਦੇ ਐਲੋਕੇਸ਼ਨ ; ਵੇਕਸੀਨੇਟਰਾਂ ਅਤੇ ਲਾਭਪਾਤਰੀਆਂ ਨੂੰ ਐਸਐਮਐਸ ਭੇਜਣਾ; ਅਤੇ ਕੁਨੈਕਟਿਵਿਟੀ ਦੇ ਮੁੱਦੇ ਸ਼ਾਮਲ ਸਨ। 

--------------

MV  

ਐਮਵੀ(Release ID: 1687529) Visitor Counter : 286