ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਕਮੀ ਜਾਰੀ; ਪਿਛਲੇ 16 ਦਿਨਾਂ ਤੋਂ ਰੋਜ਼ਾਨਾ 300 ਤੋਂ ਘੱਟ ਮੌਤਾਂ ਦਰਜ


ਯੂਕੇ ਤੋਂ ਕੋਰੋਨਾਵਾਇਰਸ ਦੇ ਨਵੇਂ ਸਟ੍ਰੈਨ ਦੇ ਨਾਲ ਪ੍ਰਭਾਵਿਤ ਸੰਕਰਮਿਤ ਵਿਅਕਤੀਆਂ ਦੀ ਕੁੱਲ ਗਿਣਤੀ 90 ਹੋਈ ; ਪਿਛਲੇ 24 ਘੰਟਿਆਂ ਵਿੱਚ ਕੋਈ ਵਾਧਾ ਨਹੀਂ ਦਰਜ ਹੋਇਆ

Posted On: 10 JAN 2021 12:32PM by PIB Chandigarh

ਹਸਪਤਾਲ ਵਿੱਚ ਦਾਖਲ ਹੋਏ ਮਾਮਲਿਆਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਤੇ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਕੇਂਦਰਿਤ ਯਤਨਾਂ ਨੇ ਭਾਰਤ ਦੀ ਮੌਤ ਦਰ ਵਿੱਚ ਨਿਰੰਤਰ ਗਿਰਾਵਟ ਨੂੰ ਯਕੀਨੀ ਬਣਾਇਆ ਹੈ ਜੋ ਅੱਜ 1.44 ਫੀਸਦ ਰਹਿ ਗਈ ਹੈ। ਪ੍ਰਭਾਵਸ਼ਾਲੀ ਨਿਯੰਤਰਣ ਦੀ ਰਣਨੀਤੀ, ਤੇਜ਼ ਰਫ਼ਤਾਰ ਨਾਲ ਟੈਸਟਿੰਗ ਅਤੇ ਸਰਕਾਰੀ ਤੇ ਨਿਜੀ ਹਸਪਤਾਲਾਂ ਵਿੱਚ ਸਮੁੱਚੇ ਤੌਰ ਤੇ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਦੇ ਸੰਪੂਰਨ ਮਿਆਰਾਂ ਦੇ ਅਧਾਰ ਤੇ, ਨਵੀਂਆਂ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ।

 

ਪਿਛਲੇ 16 ਦਿਨਾਂ ਤੋਂ ਦੇਸ਼ ਵਿੱਚ 300 ਤੋਂ ਘੱਟ ਨਵੀਆਂ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।

 

WhatsApp Image 2021-01-10 at 10.30.26 AM (1).jpeg

ਕੋਵਿਡ ਪ੍ਰਬੰਧਨ ਅਤੇ ਪ੍ਰਤੀਕ੍ਰਿਆ ਨੀਤੀ ਦੇ ਹਿੱਸੇ ਵਜੋਂ, ਕੇਂਦਰ ਸਰਕਾਰ ਵਲੋਂ ਨਾ ਸਿਰਫ ਕੋਵਿਡ 'ਤੇ ਨਿਯੰਤਰਣ ਰੱਖਣ ਵੱਲ ਜ਼ੋਰ ਦਿੱਤਾ ਗਿਆ ਹੈ, ਸਗੋਂ ਮੌਤਾਂ ਦੀ ਗਿਣਤੀ ਨੂੰ ਘਟਾਉਣ ਅਤੇ ਕੋਵਿਡ ਦੇ ਨਾਜ਼ੁਕ ਅਤੇ ਗੰਭੀਰ ਮਰੀਜ਼ਾਂ ਨੂੰ ਵੇਲੇ ਸਿਰ ਮਿਆਰੀ ਕਲੀਨਿਕਲ ਦੇਖਭਾਲ ਪ੍ਦਾਨ ਕਰਕੇ ਜਾਨਾਂ ਬਚਾਉਣ ਦੀ ਸੋਚ ਨਾਲ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਸਾਂਝੇ ਯਤਨਾਂ ਸਦਕਾ ਦੇਸ਼ ਭਰ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕੀਤਾ ਗਿਆ ਹੈ।

 

ਭਾਰਤ ਵਿਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ (109) ਸਭ ਤੋਂ ਘੱਟ ਮੌਤਾਂ ਦਰਜ ਹੋਈਆਂ ਹਨ। ਰੂਸ, ਜਰਮਨੀ, ਬ੍ਰਾਜ਼ੀਲ, ਫਰਾਂਸ, ਅਮਰੀਕਾ, ਬ੍ਰਿਟੇਨ ਅਤੇ ਇਟਲੀ ਵਰਗੇ ਦੇਸ਼ਾਂ ਵਿਚ ਪ੍ਰਤੀ ਮਿਲੀਅਨ ਆਬਾਦੀ ਮਗਰ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਦਰਜ ਹੋ ਰਹੀ ਹੈ।

 

 WhatsApp Image 2021-01-10 at 10.16.32 AM.jpeg

ਭਾਰਤ ਵਿੱਚ ਮੌਜੂਦਾ ਸਮੇਂ ਦੌਰਾਨ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 2,23,335 ਹੋ ਗਈ ਹੈ ਜੋਕਿ ਕੁੱਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 2.14 ਫੀਸਦ ਰਹਿ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 19,299 ਮਾਮਲਿਆਂ ਦੀ ਕੁੱਲ ਰਿਕਵਰੀ ਨੇ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਵਿੱਚ 855 ਮਾਮਲਿਆਂ ਦੀ ਗਿਰਾਵਟ ਨੂੰ ਯਕੀਨੀ ਬਣਾਇਆ ਹੈ।

 

ਹੇਠਾਂ ਦਿੱਤੇ ਗਏ ਅੰਕੜੇ ਪਿਛਲੇ 24 ਘੰਟਿਆਂ ਵਿੱਚ ਐਕਟਿਵ ਕੇਸਾਂ ਵਿੱਚ ਤਬਦੀਲੀ ਦਰਸਾਉਂਦਾ ਹੈ। ਮਹਾਰਾਸ਼ਟਰ 1,123 ਪੁਸ਼ਟੀ ਵਾਲੇ ਨਵੇਂ ਮਾਮਲਿਆਂ ਦੇ ਨਾਲ ਸਭ ਤੋਂ ਵੱਧ ਪੋਜ਼ੀਟਿਵ ਮਾਮਲੇ ਵਿੱਚ ਤਬਦੀਲੀ ਦਰਜ ਕੀਤੀ ਗਈ ਹੈ ਜਦੋਂਕਿ ਰਾਜਸਥਾਨ ਨੇ 672 ਮਾਮਲਿਆਂ ਦੀ ਗਿਰਾਵਟ ਨਾਲ  ਸਭ ਤੋਂ ਵੱਧ ਨੈਗੇਟਿਵ ਤਬਦੀਲੀ ਦੇਖਣ ਨੂੰ ਮਿਲੀ ਹੈ।

 

WhatsApp Image 2021-01-10 at 9.56.57 AM.jpeg

ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਲਿਹਾਜ਼ ਨਾਲ ਐਕਟਿਵ ਮਾਮਲੇ ਵਿਸ਼ਵ ਵਿੱਚ ਸਭ ਤੋਂ ਘੱਟ ਦਰਜ ਕੀਤੇ ਜਾ ਰਹੇ ਹਨ। ਭਾਰਤ ਵਿੱਚ ਇਹ ਗਿਣਤੀ 162 ਦਰਜ ਹੋ ਰਹਿ ਹੈ ਜਦੋਂ ਕਿ ਬ੍ਰਾਜ਼ੀਲ, ਰੂਸ, ਜਰਮਨੀ, ਇਟਲੀ, ਬਰਤਾਨੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਪ੍ਰਤੀ ਮਿਲੀਅਨ  ਅਬਾਦੀ ਦੇ ਮਗਰ  ਬਹੁਤ ਜ਼ਿਆਦਾ ਐਕਟਿਵ ਮਾਮਲੇ ਦਰਜ ਕੀਤੇ ਜਾ ਰਹੇ ਹਨ।

 

WhatsApp Image 2021-01-10 at 10.14.33 AM.jpeg

ਕੁੱਲ ਰਿਕਵਰ ਕੀਤੇ ਗਏ ਕੇਸ ਅੱਜ 10,075,950 ਹੋ ਗਏ ਹਨ। ਰਿਕਵਰੀ ਦਰ ਸੁਧਾਰ ਨਾਲ 96.42 ਫ਼ੀਸਦ ਤੱਕ ਪਹੁੰਚ ਗਿਆ ਹੈ।

ਦਸ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚ 79.12 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।

ਕੇਰਲ ਵਿੱਚ 5,424 ਵਿਅਕਤੀ ਕੋਵਿਡ ਤੋਂ ਠੀਕ ਹੋੲੇ ਹਨ । ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਕ੍ਰਮਵਾਰ 2,401 ਅਤੇ 1,167 ਨਵੀਆਂ ਰਿਕਵਰੀਆਂ ਦਰਜ ਹੋਈਆਂ ਹਨ।

 

WhatsApp Image 2021-01-10 at 9.51.49 AM.jpeg

ਪਿਛਲੇ 24 ਘੰਟਿਆਂ ਦੌਰਾਨ 18,645 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਦਸ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਦਰਜ ਕੀਤੇ ਗਏ ਕੇਸਾਂ ਵਿੱਚ 82.25 ਫੀਸਦ ਦਾ ਯੋਗਦਾਨ ਪਾਇਆ ਹੈ।

ਕੇਰਲ ਵਿੱਚ ਪਿਛਲੇ 24 ਘੰਟਿਆਂ ਦੌਰਾਨ 5,528 ਨਵੇਂ ਕੇਸ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ 3,581 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਛੱਤੀਸਗੜ੍ਹ ਵਿੱਚ ਕੱਲ੍ਹ ਰੋਜ਼ਾਨਾ 1,014 ਕੇਸ ਸਾਹਮਣੇ ਆਏ ਹਨ।

 

WhatsApp Image 2021-01-10 at 9.49.16 AM.jpeg

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 201 ਕੇਸਾਂ ਵਿਚੋਂ 73.63 ਫੀਸਦ  ਮਾਮਲੇ ਸੱਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਦਰਜ ਹੋਏ ਹਨ।

 

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 57 ਮੌਤਾਂ ਰਿਪੋਰਟ ਹੋਈਆਂ ਹਨ। ਕੇਰਲ ਵਿਚ ਵੀ 22 ਵਿਅਕਤੀਆਂ ਦੀ ਮੌਤ ਹੋਈ ਹੈ, ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 20 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ।

 

WhatsApp Image 2021-01-10 at 9.50.25 AM.jpeg

ਨਵੇਂ ਯੂ.ਕੇ. ਵੇਰੀਐਂਟ ਜੀਨੋਮ ਨਾਲ ਸੰਬੰਧਿਤ ਕੁੱਲ 90 ਨਮੂਨੇ ਪੋਜ਼ੀਟਿਵ ਪਾਏ ਗਏ ਹਨ।

 

****

ਐਮਵੀ / ਐਸਜੇ

ਐਚ ਐਫ ਡਬਲਯੂ / ਕੋਵਿਡ ਸਟੇਟਸ ਡੇਟਾ / 10 ਜਨਵਰੀ 2021/1



(Release ID: 1687526) Visitor Counter : 206