ਵਣਜ ਤੇ ਉਦਯੋਗ ਮੰਤਰਾਲਾ
ਭਾਰਤੀ ਉਦਯੋਗਾਂ ਦੀ ਉਤਪਾਦਕਤਾ ਅਤੇ ਗੁਣਵੱਤਾ ਵਧਾਉਣ ਲਈ ਕੇਂਦਰ੍ਰੀਕ੍ਰਿਤ ਵਿਸ਼ੇਸ਼ ਵੈਬੀਨਾਰ ਮੈਰਾਥਨ - "ਉਦਯੋਗ ਮੰਥਨ" ਦੀ ਸ਼ੁਰੂਆਤ ਕੀਤੀ ਗਈ
Posted On:
05 JAN 2021 10:26AM by PIB Chandigarh
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲਾ ਅਧੀਨ ਉਦਯੋਗ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ, ਭਾਰਤੀ ਉਦਯੋਗਾਂ ਵਿਚ ਉਤਪਾਦਕਤਾ ਅਤੇ ਗੁਣਵੱਤਾ ਪਰੀਸ਼ਦ, ਰਾਸ਼ਟਰੀ ਉਤਪਾਦਕਤਾ ਪਰੀਸ਼ਦ ਅਤੇ ਹੋਰ ਉਦਯੋਗ ਐਸੋਸੀਏਸ਼ਨਾਂ ਨਾਲ ਸਹਿਯੋਗ ਕਰਕੇ ਵਿਸ਼ੇਸ਼ ਵੈਬੀਨਾਰ ਮੈਰਾਥਨ - "ਉਦਯੋਗ ਮੰਥਨ" ਦਾ ਆਯੋਜਨ ਕਰ ਰਿਹਾ ਹੈ। ਇਹ 4 ਜਨਵਰੀ, 2021 ਨੂੰ ਸ਼ੁਰੂ ਹੋਇਆ ਅਤੇ 2 ਮਾਰਚ, 2021 ਤੱਕ ਚੱਲੇਗਾ।
ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਕਲ੍ਹ 6 ਜਨਵਰੀ 2021 ਦੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ।
45 ਸੈਸ਼ਨਾਂ ਵਾਲੀ ਇਸ ਵੈਬੀਨਾਰ ਲਡ਼ੀ ਵਿਚ ਕਈ ਨਿਰਮਾਣ ਅਤੇ ਸੇਵਾਵਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਹਰੇਕ ਵੈਬੀਨਾਰ ਵਿਚ 2 ਘੰਟੇ ਦੀ ਵਾਰਤਾਲਾਪ ਹੋਵੇਗੀ, ਜੋ ਇਕ ਵਿਸ਼ੇਸ਼ ਖੇਤਰ ਵਿਚ ਖੇਤਰੀ ਅਤੇ ਉਦਯੋਗ ਵਿਸ਼ੇਸ਼ ਮਾਹਿਰਾਂ ਦੀ ਅਗਵਾਈ ਵਿਚ ਹੋਵੇਗੀ । ਇਸ ਆਯੋਜਨ ਵਿਚ ਹਿੱਸਾ ਲੈਣ ਵਾਲਿਆਂ ਵਿਚ ਉਦਯੋਗ, ਪਰੀਖਣ ਅਤੇ ਸਟੈਂਡਰਡ ਬਾਡੀਜ਼ ਦੇ ਨੁਮਾਇੰਦੇ ਸ਼ਾਮਿਲ ਹੋਣਗੇ। ਇਸ ਵਿਚ ਰੁਚੀ ਰੱਖਣ ਵਾਲੇ ਸਾਰੇ ਲੋਕਾਂ ਲਈ ਇਨ੍ਹਾਂ ਸਾਰੇ ਸੈਸ਼ਨਾਂ ਨੂੰ ਯੂ-ਟਿਊਬ ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।
"ਉਦਯੋਗ ਮੰਥਨ" ਚੁਣੌਤੀਆਂ ਅਤੇ ਮੌਕਿਆਂ ਦੀ ਪਛਾਣ ਕਰੇਗਾ, ਉਨ੍ਹਾਂ ਦੇ ਸਾਲਿਊਸ਼ਨਜ਼ ਅਤੇ ਵਧੀਆ ਤਜਰਬਿਆਂ ਤੇ ਧਿਆਨ ਕੇਂਦ੍ਰਿਤ ਕਰੇਗਾ। ਇਹ ਵਾਰਤਾਲਾਪ ਗੁਣਵੱਤਾ ਅਤੇ ਉਤਪਾਦਕਤਾ ਵਧਾਉਣ ਲਈ ਉਦਯੋਗਾਂ ਅਤੇ ਖੇਤਰਾਂ ਵਿਚ ਸਿੱਖਣ ਲਈ ਯੋਗ ਬਣਾਏਗੀ, ਨਾਲ ਹੀ ਇਸਦਾ ਉਦੇਸ਼ 'ਵੋਕਲ ਫਾਰ ਲੋਕਲ' ਨੂੰ ਉਤਸ਼ਾਹਤ ਕਰਨ ਲਈ 'ਆਤਮਨਿਰਭਰ ਭਾਰਤ' ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨਾ ਹੈ।
ਸ਼੍ਰੀ ਪੀਯੂਸ਼ ਗੋਇਲ ਨੇ ਹਾਲ ਹੀ ਵਿਚ ਭਾਰਤੀ ਉਦਯੋਗ ਨੂੰ ਕੁਆਲਟੀ ਅਤੇ ਉਤਪਾਦਕਤਾ ਵਿਚ ਸੁਧਾਰ ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ ਸੀ ਅਤੇ ਬ੍ਰੇਨਸਟਾਰਮਿੰਗ ਸੈਸ਼ਨਾਂ ਨੂੰ ਇਨ੍ਹਾਂ ਪਹਿਲੂਆਂ ਤੇ ਵਿਚਾਰ ਕਰਨ ਲਈ ਕਿਹਾ ਸੀ ਤਾਕਿ ਦੇਸ਼ ਇਕ ਉੱਚੀ ਕੁਆਲਟੀ, ਉਪਯੋਗੀ ਨਿਰਮਾਤਾ, ਵਪਾਰੀ ਅਤੇ ਸੇਵਾ ਪ੍ਰਦਾਤਾ ਵਜੋਂ ਮਾਨਤਾ ਪ੍ਰਾਪਤ ਕਰ ਸਕੇ।
*************
ਵਾਈਬੀ/ ਏਪੀ
(Release ID: 1686326)
Visitor Counter : 184