ਜਹਾਜ਼ਰਾਨੀ ਮੰਤਰਾਲਾ

ਮੁੱਖ ਬੰਦਰਗਾਹਾਂ, 2020 ਦੇ ਡਰੇਜਿੰਗ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ’ਤੇ ਟਿੱਪਣੀਆਂ ਮੰਗੀਆਂ

Posted On: 04 JAN 2021 3:38PM by PIB Chandigarh

ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਦੇ ਮੰਤਰਾਲੇ ਨੇ ਮੁੱਖ ਬੰਦਰਗਾਹਾਂ ਲਈ ਡੈਰੇਜਿੰਗ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ’ਤੇ ਟਿੱਪਣੀਆਂ ਮੰਗੀਆਂ ਹਨ ਜੋ ਹਿੱਸੇਦਾਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਤਿਆਰ ਕੀਤੇ ਗਏ ਹਨ।
ਖਰੜੇ ਦੇ ਦਿਸ਼ਾ ਨਿਰਦੇਸ਼ਾਂ ਤੱਕ ਮੰਤਰਾਲੇ ਦੀ ਵੈਬਸਾਈਟ ਦੇ ਇਸ ਲਿੰਕ ਰਾਹੀਂ ਪਹੁੰਚ ਸਕਦੇ ਹਾਂ: http://shipmin.gov.in/sites/default/files/Draft%20guidelines%20for%20comments_compressed.pdf. ਇਹ ਟਿੱਪਣੀਆਂ 31 ਜਨਵਰੀ, 2021 ਤੱਕ ਮੰਤਰਾਲੇ ਦੇ ਵਿਕਾਸ ਵਿੰਗ ਨੂੰ ਮੇਲ ਆਈਡੀ: anil.pruthi[at]nic[dot]in ’ਤੇ ਭੇਜੀਆਂ ਜਾ ਸਕਦੀਆਂ ਹਨ। ਅਨੁਸੂਚੀ ਅਨੁਸਾਰ ਲਾਗਤ ਪ੍ਰਭਾਵਸ਼ੀਲਤਾ ਅਤੇ ਪ੍ਰਾਜੈਕਟਾਂ ਦੀ ਵੰਡ ਲਈ ਡਰੇਜਿੰਗ ਪ੍ਰਾਜੈਕਟਾਂ ਨੂੰ ਲਾਗੂ ਕਰਨ ਨੂੰ ਯਕੀਨੀ ਕਰਨ ਲਈ ਮੁੱਖ ਬੰਦਰਗਾਹਾਂ ਵੱਲੋਂ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।
***
YB/AP
 



(Release ID: 1686116) Visitor Counter : 193