ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੀਰਮ ਇੰਸਟੀਟਿਊਟ ਆਵ੍ ਇੰਡੀਆ ਅਤੇ ਭਾਰਤ ਬਾਇਓਟੈੱਕ ਦੀ ਵੈਕਸੀਨ ਨੂੰ ਪ੍ਰਵਾਨਗੀ ਮਿਲਣ 'ਤੇ ਦੇਸ਼ ਨੂੰ ਵਧਾਈਆਂ ਦਿੱਤੀਆਂ
ਪ੍ਰਧਾਨ ਮੰਤਰੀ ਨੇ ਕੋਰੋਨਾ ਜੋਧਿਆਂ ਦੇ ਪ੍ਰਤੀ ਕ੍ਰਿਤੱਗਤਾ ਪ੍ਰਗਟਾਈ
Posted On:
03 JAN 2021 11:49AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੀਰਮ ਇੰਸਟੀਟਿਊਟ ਆਵ੍ ਇੰਡੀਆ ਅਤੇ ਭਾਰਤ ਬਾਇਓਟੈੱਕ ਦੇ ਟੀਕਿਆਂ ਨੂੰ ਡਰੱਗ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਦੀ ਪ੍ਰਵਾਨਗੀ ਮਿਲਣ ‘ਤੇ, ਇਸ ਨੂੰ ਆਲਮੀ ਮਹਾਮਾਰੀ ਦੇ ਖ਼ਿਲਾਫ਼ ਮਹੱਤਵਪੂਰਨ ਲੜਾਈ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਨਿਰਣਾਇਕ ਮੋੜ ਕਰਾਰ ਦਿੱਤਾ ਹੈ।
ਲਗਾਤਾਰ ਕਈ ਟਵੀਟ ਸੰਦੇਸ਼ਾਂ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ,
“ਆਲਮੀ ਮਹਾਮਾਰੀ ਦੇ ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਇੱਕ ਨਿਰਣਾਇਕ ਪਲ!
@SerumInstIndia ਅਤੇ @BharatBiotech ਦੀ ਵੈਕਸੀਨ ਨੂੰ ਡੀਸੀਜੀਆਈ ਦੀ ਪ੍ਰਵਾਨਗੀ ਨਾਲ ਤੰਦਰੁਸਤ ਅਤੇ ਕੋਵਿਡ-ਮੁਕਤ ਰਾਸ਼ਟਰ ਦੀ ਮੁਹਿੰਮ ਨੂੰ ਬਲ ਮਿਲੇਗਾ।
ਭਾਰਤ ਨੂੰ ਵਧਾਈਆਂ।
ਇਸ ਮੁਹਿੰਮ ਵਿੱਚ ਜੁਟੇ ਸਾਡੇ ਮਿਹਨਤੀ ਵਿਗਿਆਨੀਆਂ ਤੇ ਇਨੋਵੇਟਰਾਂ ਨੂੰ ਵਧਾਈਆਂ।”
“ਇਸ ਉਪਲਬਧੀ ‘ਤੇ ਹਰੇਕ ਭਾਰਤੀ ਨੂੰ ਮਾਣ ਹੋਵੇਗਾ ਕਿ ਜਿਨ੍ਹਾਂ ਦੋ ਵੈਕਸੀਨਾਂ ਨੂੰ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਦਿੱਤੀ ਹਈ ਹੈ, ਉਹ ਭਾਰਤ ਵਿੱਚ ਹੀ ਬਣੀਆਂ ਹਨ! ਇਹ ਸਫਲਤਾ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਸਾਡੇ ਵਿਗਿਆਨਕ ਭਾਈਚਾਰੇ ਦੀ ਉਤਸੁਕਤਾ ਨੂੰ ਦਰਸਾਉਂਦਾ ਹੈ, ਜਿਸ ਦੇ ਮੂਲ ਵਿੱਚ ਹੀ ਦਇਆ ਅਤੇ ਸੇਵਾਭਾਵ ਨਿਹਿਤ ਹਨ।"
“ਉਲਟ ਪਰਿਸਥਿਤੀਆਂ ਵਿੱਚ ਉਤਕ੍ਰਿਸ਼ਟ ਕਾਰਜਾਂ ਦੇ ਲਈ ਡਾਕਟਰਾਂ, ਮੈਡੀਕਲ ਸਟਾਫ, ਵਿਗਿਆਨੀਆਂ, ਪੁਲਿਸ ਕਰਮੀਆਂ, ਸਵੱਛਤਾ ਕਰਮੀਆਂ ਅਤੇ ਸਾਰੇ ਕੋਰੋਨਾ ਜੋਧਿਆਂ ਦੇ ਪ੍ਰਤੀ ਅਸੀਂ ਕ੍ਰਿਤੱਗਤਾ ਦੁਹਰਾਉਂਦੇ ਹਾਂ। ਕਈ ਲੋਕਾਂ ਦਾ ਜੀਵਨ ਬਚਾਉਣ ਦੇ ਲਈ ਅਸੀਂ ਸਦਾ ਉਨ੍ਹਾਂ ਦੇ ਧੰਨਵਾਦੀ ਰਹਾਂਗੇ।”
****
ਡੀਐੱਸ
(Release ID: 1685845)
Visitor Counter : 285
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam