ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਹੁਣ ਕੁੱਲ ਪੁਸ਼ਟੀ ਵਾਲੇ ਮਾਮਲੇ ਘੱਟ ਕੇ 2.50 ਲੱਖ ' ਤੇ ਪਹੁੰਚੇ ; ਮੌਜੂਦਾ ਮਾਮਲੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ 2.43 ਫੀਸਦ ਰਹਿ ਗਏ

ਵਿਸ਼ਵ ਪੱਧਰ 'ਤੇ ਸਭ ਤੋਂ ਵੱਧ 99 ਲੱਖ ਤੋਂ ਵੱਧ ਰਿਕਵਰੀਆਂ ਰਜਿਸਟਰਡ

Posted On: 02 JAN 2021 11:10AM by PIB Chandigarh

ਰੋਜ਼ਾਨਾ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦਾ ਰੁਝਾਨ ਐਕਟਿਵ ਮਾਮਲਿਆਂ ਦੇ ਨਿਰੰਤਰ ਘੱਟਣ  ਦਾ ਕਾਰਨ ਬਣ ਰਿਹਾ  ਹੈ। ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 2.50 ਲੱਖ ਰਹਿ ਗਈ ਹੈ, ਜੋ ਅੱਜ 2,50,183 'ਤੇ ਹੈ।

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ ਸਿਰਫ 2.43 ਫੀਸਦ ਹੈ, ਜੋ ਹੁਣ 2.5 ਫੀਸਦ ਤੋਂ ਘੱਟ ਹਨ । 

 

ਭਾਰਤ ਵਿੱਚ 19,079 ਵਿਅਕਤੀਆਂ ਨੂੰ ਕੋਵਿਡ ਪੋਜੀਟਿਵ ਪਾਇਆ ਗਿਆ ਹੈ, ਇਸੇ ਸਮੇਂ ਦੌਰਾਨ 22,926 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 4,071 ਕੇਸਾਂ ਦੀ ਕੁੱਲ ਗਿਰਾਵਟ ਦਰਜ ਕੀਤੀ ਗਈ ਹੈ।

C:\Users\dell\Desktop\image001RPI4.jpg

 

ਪੰਜ ਰਾਜਾਂ ਜਿਸ ਵਿੱਚ ਕੇਰਲ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਛੱਤੀਸਗੜ੍ ਸ਼ਾਮਲ ਹਨ । ਜਿਹਨਾਂ ਵੱਲੋਂ ਕੁੱਲ ਐਕਟਿਵ ਮਾਮਲਿਆਂ ਵਿੱਚ 62 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ।

C:\Users\dell\Desktop\image0022OLG.jpg

 

ਪਿਛਲੇ 7 ਦਿਨਾਂ (101) ਦੌਰਾਨ ਪ੍ਰਤੀ ਮਿਲੀਅਨ ਆਬਾਦੀ ਮਗਰ ਭਾਰਤ ਵਿੱਚ ਸਭ ਤੋਂ ਘੱਟ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਹੋਏ ਹਨ। ਬ੍ਰਾਜ਼ੀਲ, ਰੂਸ, ਫਰਾਂਸ, ਇਟਲੀ, ਅਮਰੀਕਾ ਅਤੇ  ਬਰਤਾਨੀਆ ਵਿੱਚ ਪਿਛਲੇ 7 ਦਿਨਾਂ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਅਜਿਹੇ ਅੰਕੜੇ ਬਹੁਤ ਜ਼ਿਆਦਾ ਦਰਜ ਹੋ ਰਹੇ ਹਨ।

C:\Users\dell\Desktop\image003WZSX.jpg

 

ਭਾਰਤ ਦੀ ਸੰਪੂਰਨ ਰਿਕਵਰੀ 1 ਕਰੋੜ ਦੇ ਨੇੜੇ ਪਹੁੰਚ ਗਈ ਹੈ। ਕੁੱਲ ਰਿਕਵਰ ਹੋਏ ਮਾਮਲੇ ਹੁਣ 99 ਲੱਖ (99,06,387) ਨੂੰ ਪਾਰ ਕਰ ਗਏ ਹਨ।

 

ਰਿਕਵਰੀ ਦਰ ਅੱਜ ਹੋਰ ਸੁਧਾਰ ਦੇ ਨਾਲ 96.12 ਫੀਸਦ ਤੱਕ ਪਹੁੰਚ ਗਈ ਹੈ।  ਰਿਕਵਰੀ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਵੇਲੇ ਇਸਦਾ ਪਾੜਾ 96,56,204 ਹੋ ਗਿਆ ਹੈ।

 

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 78.64 ਫੀਸਦ ਦਾ ਯੋਗਦਾਨ ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਦਿੱਤਾ ਜਾ ਰਿਹਾ ਹੈ। 

 

ਕੇਵਿਡ ਤੋਂ  5,111 ਵਿਅਕਤੀਆਂ ਦੀ ਰਿਕਵਰੀ ਨਾਲ ਕੇਰਲ ਸਭ ਤੋਂ ਅੱਗੇ ਹੈ ਜਦੋਂ ਕਿ ਮਹਾਰਾਸ਼ਟਰ ਵਿੱਚ 4,279 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ । ਪੱਛਮੀ ਬੰਗਾਲ ਵਿੱਚ ਰੋਜ਼ਾਨਾ ਹੋਰ 1,496 ਰਿਕਵਰੀ ਦਰਜ ਕੀਤੀ ਗਈ ਹੈ।

C:\Users\dell\Desktop\image0048EXJ.jpg

 

ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ 80.56 ਫੀਸਦ ਦਾ ਯੋਗਦਾਨ ਪਾਇਆ ਜਾ ਰਿਹਾ ਹੈ। 

 

ਕੇਰਲ ਵਿੱਚ ਪਿਛਲੇ 24 ਘੰਟਿਆਂ ਦੌਰਾਨ 4,991 ਨਵੇਂ ਕੇਸ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ ਕੱਲ੍ਹ 3,524 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਜਦਕਿ ਪੱਛਮੀ ਬੰਗਾਲ ਵਿੱਚ 1,153 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ।

C:\Users\dell\Desktop\image0059IW9.jpg

 

ਪਿਛਲੇ 24 ਘੰਟਿਆਂ ਦੌਰਾਨ 224 ਮਾਮਲਿਆਂ ਵਿੱਚ ਜਾਨਾਂ ਗਈਆਂ ਹਨ। ਉਨ੍ਹਾਂ ਵਿਚੋਂ 75.45 ਫੀਸਦ ਹਿੱਸਾ ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਬਣਦਾ ਹੈ । 

 

 26.33 ਫੀਸਦ ਨਵੀਂਆਂ ਮੌਤਾਂ ਮਹਾਰਾਸ਼ਟਰ  ਵਿੱਚ ਰਿਪੋਰਟ ਹੋ ਰਹੀਆਂ  ਹਨ ਜਿਥੇ 59 ਮੌਤਾਂ ਹੋਈਆਂ ਹਨ। ਪੱਛਮੀ ਬੰਗਾਲ ਵਿੱਚ ਮੌਤਾਂ ਦੀ ਗਿਣਤੀ 26 ਹੈ ਜਦੋਂ ਕਿ ਕੇਰਲ ਵਿੱਚ 23 ਨਵੀਂਆਂ ਮੌਤਾਂ ਰਿਪੋਰਟ ਹੋਈਆਂ ਹਨ।               

C:\Users\dell\Desktop\image006FSV2.jpg

****

 

ਐਮਵੀ / ਐਸਜੇ

 (Release ID: 1685637) Visitor Counter : 60