ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਜੀ ਐੱਸ ਟੀ ਈ — ਇਨਵਾਇਸ ਪ੍ਰਣਾਲੀ ਨੇ ਤਿੰਨ ਮਹੀਨੇ ਦਾ ਸਫ਼ਰ ਮੁਕੰਮਲ ਕਰ ਲਿਆ ਹੈ : ਇਸ ਦੌਰਾਨ ਇਸ ਪ੍ਰਣਾਲੀ ਨੇ 37000 ਕਰਦਾਤਾਵਾਂ ਨੂੰ 1680 ਲੱਖ ਤੋਂ ਜਿ਼ਆਦਾ ਇਨਵਾਇਸ ਰੈਫਰੈਂਸ ਨੰਬਰ (ਆਈ ਆਰ ਐੱਨ ਐੱਸ) ਜਨਰੇਟ ਕਰਨਯੋਗ ਬਣਾਇਆ ਹੈ ।


ਦਸੰਬਰ 2020 ਵਿੱਚ ਨਵੰਬਰ 2020 ਵਿੱਚ ਜਨਰੇਟ ਕੀਤੀਆਂ 589 ਲੱਖ ਈ — ਇਨਵਾਇਸਿਜ਼ ਦੇ ਮੁਕਾਬਲੇ ਦਸੰਬਰ 2020 ਵਿੱਚ 630 ਲੱਖ ਈ ਇਨਵਾਇਸਿਜ਼ ਜਨਰੇਟ ਕੀਤੀਆਂ ਗਈਆਂ

Posted On: 02 JAN 2021 1:03PM by PIB Chandigarh

ਜੀ ਐੱਸ ਟੀ ਈ ਇਨਵਾਇਸ ਪ੍ਰਣਾਲੀ ਜੋ ਜੀ ਐੱਸ ਟੀ ਪ੍ਰਣਾਲੀ ਵਿੱਚ ਗੇਮਚੇਂਜਰ ਹੈ , ਨੇ 3 ਮਹੀਨੇ ਦਾ ਸਫ਼ਰ ਮੁਕੰਮਲ ਕਰ ਲਿਆ ਹੈ ਅਤੇ ਕਰਦਾਤਾਵਾਂ ਨੂੰ ਨਵੇਂ ਪਲੇਟਫਾਰਮ ਤੇ ਨਿਰਵਿਘਨ ਲਿਆਉਣ ਦੀ ਸਹੂਲਤ ਦਿੱਤੀ ਹੈ । ਇਸ ਪ੍ਰਣਾਲੀ ਨੇ 37000 ਕਰਦਾਤਾਵਾਂ ਤੋਂ ਵਧੇਰੇ ਨੂੰ 1680 ਲੱਖ ਇਨਵਾਇਸ ਰੈਫਰੈਂਸ ਨੰਬਰ (ਆਈ ਆਰ ਐੱਨ ਐੱਸ) , ਪਿਛਲੇ ਤਿੰਨ ਮਹੀਨਿਆਂ ਵਿੱਚ ਜਨਰੇਟ ਕਰਨਯੋਗ ਬਣਾਇਆ ਹੈ । ਇਸ ਈ ਇਨਵਾਇਸ ਪ੍ਰਣਾਲੀ ਨੂੰ ਐੱਨ ਆਈ ਸੀ ਨੇ ਵਿਕਸਿਤ ਕੀਤਾ ਹੈ ।
ਅਕਤੂਬਰ 2020 ਵਿੱਚ 450 ਲੱਖ ਨਾਲ ਸ਼ੁਰੂ ਹੋਈ ਇਸ ਈ ਇਨਵਾਇਸ ਜਨਰੇਸ਼ਨ ਪ੍ਰਣਾਲੀ ਨੇ ਨਵੰਬਰ 2020 ਵਿੱਚ 589 ਲੱਖ ਦੇ ਅੰਕੜੇ ਤੇ ਪਹੁੰਚੀ ਅਤੇ ਦਸੰਬਰ 2020 ਵਿੱਚ ਇਹ ਅੰਕੜਾ 603 ਲੱਖ ਹੋ ਗਿਆ ਹੈ । ਦਿਲਚਸਪ ਗੱਲ ਇਹ ਹੈ ਕਿ ਐੱਨ ਆਈ ਸੀ , ਨੈਸ਼ਨਲ ਇਨਫਰਮੈਟਿਕਸ ਸੈਂਟਰ ਦੇ ਈ ਵੇਅ ਬਿੱਲ ਜਨਰੇਸ਼ਨ ਵਿਕਸਿਤ ਹੋ ਕੇ ਈ ਵੇਅ ਬਿੱਲ ਸਿਸਟਮ ਬਣ ਗਿਆ ਹੈ ਅਤੇ ਇਹ ਵੀ ਸਤੰਬਰ ਤੋਂ ਦਸੰਬਰ 2020 ਦੌਰਾਨ ਪਿਛਲੇ ਸਾਲਾਂ ਦੇ ਇਨ੍ਹਾਂ ਮਹੀਨਿਆਂ ਦੇ ਮੁਕਾਬਲੇ ਜਿ਼ਆਦਾ ਹੈ ।

https://ci5.googleusercontent.com/proxy/hhqQPZaYEtke0pEZniKUAVqGfX9bNk5RHKuU-HfNZLL8g44A2b0-LMbU9Ir8EXs_PgIl0tuCJvnz-fO17vDMFUAFyOvTICpLY20tPcwuzH92vP3lxx7WID9I=s0-d-e1-ft#http://static.pib.gov.in/WriteReadData/userfiles/image/image0014VIC.png https://ci4.googleusercontent.com/proxy/DxsCE5vM0vxglVodNrgRxY5-5UPxel5nEHoVYwceaWEYh_U1G6a5c3BM5lQM417UQAjPLHeo7XQidY0klcYGFoyY9oOH8i2fD3J_x_htiO_4gVrWex40ov4Y=s0-d-e1-ft#http://static.pib.gov.in/WriteReadData/userfiles/image/image002NC8W.png  

ਇਸ ਪ੍ਰਣਾਲੀ ਲਈ ਹੁੰਗਾਰਾ ਚੰਗਾ ਹੈ ਤੇ ਇਸ ਅਰਸੇ ਦੌਰਾਨ ਆਈ ਆਰ ਐੱਨ ਜਨਰੇਟ ਕਰਨਾ ਪਰੇਸ਼ਾਨੀ ਮੁਕਤ ਰਿਹਾ ਹੈ । ਭਾਵੇਂ ਇਸ ਪ੍ਰਣਾਲੀ ਵਿੱਚ ਕੁਝ ਆਮ ਗਲਤੀਆਂ ਨਜ਼ਰ ਆਈਆਂ ਹਨ , ਜਿਵੇਂ ਇੱਕੋ ਦਸਤਾਵੇਜ਼ ਨੰਬਰ ਬਾਰੇ ਵਾਰ ਵਾਰ ਬੇਨਤੀਆਂ , ਇੱਕੋ ਦਸਤਾਵੇਜ਼ ਨੰਬਰ ਤੇ ਇੱਕੋ ਸਮੇਂ ਬੇਨਤੀਆਂ , ਪ੍ਰਮਾਣਿਕਤਾ ਅਤੇ ਗਣਨਾ ਦੀਆਂ ਗਲਤੀਆਂ ਆਦਿ । ਐੱਨ ਆਈ ਸੀ ਸਹਾਇਤਾ ਡੈਸਕ ਨੇ ਕਰਦਾਤਾਵਾਂ ਦੇ ਮੁੱਦਿਆਂ ਬਾਰੇ ਮੇਲਜ਼ ਅਤੇ ਟੈਲੀਫੋਨ ਕਾਲਜ਼ ਅਤੇ ਸੁਧਾਰ ਉਪਾਵਾਂ ਲਈ ਸੁਝਾਵਾਂ ਨਾਲ ਇਨ੍ਹਾਂ ਗਲਤੀਆਂ ਵਿੱਚ ਕਮੀ ਆਈ ਹੈ । ਐੱਨ ਆਈ ਸੀ ਨੇ ਆਈ ਆਰ ਐੱਨ ਨੰਬਰ ਅਤੇ ਆਰ ਆਈ ਐੱਨ ਦੀ ਕੀਮਤ ਜਨਰੇਟ ਕਰਨ ਵਾਲਿਆਂ ਨੂੰ ਰੋਜ਼ਾਨਾ ਅਪਡੇਟ ਭੇਜਣੇ ਸ਼ੁਰੂ ਕੀਤੇ ਹਨ ।
ਸਰਕਾਰ ਨੇ 1 ਜਨਵਰੀ 2021 ਤੋਂ ਆਈ ਆਰ ਐੱਨ ਜਨਰੇਟ ਕਰਨ ਵਾਲਿਆਂ ਦੇ ਕੁੱਲ ਕਾਰੋਬਾਰ ਦੀ ਟਰਨਓਵਰ ਸਾਲਾਨਾ 100 ਕਰੋੜ ਤੋਂ ਘਟਾਈ ਹੈ । ਐੱਨ ਆਈ ਸੀ ਨੇ ਪਹਿਲਾਂ ਹੀ ਇਨ੍ਹਾਂ ਕਰਦਾਤਾਵਾਂ ਲਈ ਏ ਪੀ ਆਈ ਅਤੇ ਆਫਲਾਈਨ ਟੂਲ ਅਧਾਰਿਤ ਸਾਈਟਸ ਕਾਇਮ ਕੀਤੀਆਂ ਹਨ । ਐੱਨ ਆਈ ਸੀ 1 ਜਨਵਰੀ 2021 ਤੋਂ ਇਨ੍ਹਾਂ ਕਰਦਾਤਾਵਾਂ ਵੱਲੋਂ ਈ ਇਨਵਾਇਸ ਜਨਰੇਟ ਕਰਨ ਲਈ ਉਚਿਤ ਬੁਨਿਆਦੀ ਢਾਂਚੇ ਨਾਲ ਪੂਰੀ ਤਰ੍ਹਾਂ ਤਿਆਰ ਹੈ । ਐੱਨ ਆਈ ਸੀ ਵੱਡੇ ਕਰਦਾਤਾਵਾਂ , ਜਿਨ੍ਹਾਂ ਦੀ ਟਰਨਓਵਰ 500 ਕਰੋੜ ਤੋਂ ਜਿ਼ਆਦਾ ਹੈ , ਨੂੰ ਸਿੱਧੀ ਏ ਪੀ ਆਈ ਪਹੁੰਚ ਦਿੰਦੀ ਹੈ , ਤਾਂ ਜੋ ਉਹ ਆਪਣੇ ਸਪਲਾਇਰ ਅਤੇ ਗਾਹਕਾਂ ਦੇ ਸਿਸਟਮਜ਼ ਤੱਕ ਪਹੁੰਚ ਸਕਣ ।
ਛੋਟੇ ਕਰਦਾਤਾਵਾਂ ਦੀਆਂ ਲੋੜਾਂ ਦੇ ਮੱਦੇਨਜ਼ਰ ਐੱਨ ਆਈ ਸੀ ਨੇ ਆਫ਼ਲਾਈਨ ਅਕਸੈੱਲ ਅਧਾਰਿਤ ਆਈ ਆਰ ਐੱਨ ਪ੍ਰੈਪਰੇਸ਼ਨ ਅਤੇ ਪ੍ਰਿੰਟਿੰਗ ਟੂਲ ਵਿਕਸਿਤ ਕੀਤਾ ਹੈ , ਜਿਸ ਨੂੰ ਐੱਨ ਆਈ ਸੀ / ਜੀ ਈ ਪੀ ਪੀ ਟੂਲ ਕਿਹਾ ਜਾਂਦਾ ਹੈ ਅਤੇ ਇਹ ਛੋਟੇ ਕਰਦਾਤਾਵਾਂ ਲਈ ਹੈ । ਇਹ ਐਪਲੀਕੇਸ਼ਨ ਕਰਦਾਤਾਵਾਂ ਨੂੰ ਇਨਵਾਇਸ ਵਿਸਥਾਰ ਐਂਟਰ ਕਰਨ , ਐੱਨ ਆਈ ਸੀ ਆਈ ਆਰ ਐੱਨ ਪੋਰਟਲ ਤੇ ਬਣੀ ਫਾਈਲ ਨੂੰ ਅੱਪਲੋਡ ਕਰਨ , ਆਈ ਆਰ ਐੱਨ ਦੇ ਨਾਲ ਕਿਊ ਆਰ ਕੋਡ ਡਾਊਨਲੋਡ ਕਰਨ ਅਤੇ ਈ ਇਨਵਾਇਸ ਵਿਦ ਕਿਓ ਆਰ ਕੋਡ ਨੂੰ ਪ੍ਰਿੰਟ ਕਰਨ ਦੀ ਇਜਾਜ਼ਤ ਦੇਵੇਗੀ ।

ਮੋਨਿਕਾ

 


(Release ID: 1685635) Visitor Counter : 226