ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਵੈਕਸੀਨ ਰੋਲਆਊਟ
ਡਾ: ਹਰਸ਼ਵਰਧਨ ਨੇ ਕੋਵਿਡ-19 ਟੀਕਾਕਰਣ ਸਥਾਨਾਂ ਦੀ ਤਿਆਰੀ ਲਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ
ਪ੍ਰਸ਼ਾਸਨ ਅਤੇ ਮੈਡੀਕਲ ਅਫਸਰਾਂ ਦਰਮਿਆਨ ਸੰਪੂਰਣ ਅਤੇ ਪ੍ਰਭਾਵਸ਼ਾਲੀ ਤਾਲਮੇਲ 'ਤੇ ਜ਼ੋਰ ਦਿੱਤਾ
“ਆਓ ਅਸੀਂ ਇਸ ਸੂਖਮ ਵੇਰਵੇ ਵੱਲ ਧਿਆਨ ਦੇ ਕੇ ਅਸਲ ਅਭਿਆਸ ਵਜੋਂ ਲਾਗੂ ਕਰਨ ਦਾ ਯਤਨ ਕਰੀਏ”
Posted On:
01 JAN 2021 5:14PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ਵਰਧਨ ਨੇ ਅੱਜ ਕੋਵਿਡ -19 ਟੀਕਾਕਰਨ ਟ੍ਰਾਇਲ ਲਈ ਦੇਸ਼ ਭਰ ਦੇ ਸੈਸ਼ਨ ਸਥਾਨਾਂ 'ਤੇ 2 ਜਨਵਰੀ 2021 ਨੂੰ (ਕੱਲ੍ਹ) ਤਿਆਰੀ ਦਾ ਜਾਇਜ਼ਾ ਲੈਣ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਮੰਤਰੀ ਨੂੰ ਵੱਖ-ਵੱਖ ਸੁਧਾਰਾਂ ਤੋਂ ਜਾਣੂ ਕਰਾਇਆ ਜੋ ਕੱਲ ਨੂੰ ਸਮੁੱਚੇ ਭਾਰਤ ਨੂੰ ਡਰਾਈ-ਰਨ ਨਿਰਵਿਘਨ ਬਣਾਉਣ ਲਈ ਕੀਤੇ ਗਏ ਹਨ, ਜਿਵੇਂ ਕਿ ਟੈਲੀਫੋਨ ਆਪਰੇਟਰਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਤਾਂ ਜੋ ਪ੍ਰਬੰਧਨ ਕਰਨ ਵਾਲੀਆਂ ਟੀਮਾਂ ਤੋਂ ਹਰ ਸੰਭਾਵਿਤ ਪੁੱਛਗਿੱਛ ਦਾ ਜਵਾਬ ਦਿੱਤਾ ਜਾ ਸਕੇ ; ਸਥਾਨਾਂ ਦੀ ਭੌਤਿਕ ਜਾਂਚ ਲਈ ਬਲਾਕ ਪੱਧਰੀ ਟਾਸਕ ਫੋਰਸਾਂ ਦਾ ਗਠਨ ਕੀਤਾ ਗਿਆ ਹੈ; ਸਾਰੇ ਕਰਮਚਾਰੀਆਂ ਨੂੰ ਹੋਰ ਮੁੱਦਿਆਂ ਦੇ ਨਾਲ, ਪ੍ਰਕਿਰਿਆ 'ਤੇ ਅਕਸਰ ਪੁੱਛੇ ਜਾਂਦੇ ਪ੍ਰਸ਼ਨਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਹਰ ਅਧਿਕਾਰੀ ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਗਈ ਕਿ ਟੀਕਾਕਰਨ ਦੀਆਂ ਥਾਵਾਂ ਅਤੇ ਅਧਿਕਾਰੀ ਇੰਚਾਰਜ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਤਿਆਰ ਕੀਤੇ ਗਏ ਅਤੇ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਾਂਝੇ ਤੌਰ 'ਤੇ ਸਾਂਝਾ ਕਰਨ ਲਈ ਟੀਕਾਕਰਨ ਲਈ ਵਿਸਥਾਰਤ ਚੈਕਲਿਸਟ ਅਤੇ ਐਸਓਪੀ ਦੀ ਪਾਲਣਾ ਕਰਨ, ਡਾਕਟਰ ਹਰਸ਼ ਵਰਧਨ ਨੇ ਪ੍ਰੋਗਰਾਮਾਂ ਨੂੰ ਪ੍ਰਮੁੱਖ ਬਣਾਉਣ ਲਈ ਪ੍ਰਸ਼ਾਸਨਿਕ ਅਤੇ ਮੈਡੀਕਲ ਅਫਸਰਾਂ ਵਿਚਕਾਰ ਸੰਪੂਰਨ ਤਾਲਮੇਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਬਾਅਦ ਵਿੱਚ ਟੀਕਾਕਰਣ ਮੁਹਿੰਮ ਨੂੰ ਵੱਡੇ ਪੱਧਰ 'ਤੇ ਲਾਗੂ ਕਰਨ ਦੇ ਯੋਗ ਬਣਾਇਆ ਜਾ ਸਕੇ।
ਅਜਿਹੇ ਪ੍ਰੋਗਰਾਮਾਂ ਦੀ ਮਹੱਤਤਾ 'ਤੇ ਮੁੜ ਜ਼ੋਰ ਦਿੰਦੇ ਹੋਏ, ਜਿਸ ਵਿੱਚ ਚੋਣਾਂ ਵਾਂਗ ਸਮੂਹਿਕ ਤੌਰ 'ਤੇ ਸ਼ਮੂਲੀਅਤ ਕੀਤੀ ਜਾਂਦੀ ਹੈ, ਉਨ੍ਹਾਂ ਕਿਹਾ, “ਆਓ ਅਸੀਂ ਇਸ ਸੂਖਮ ਵੇਰਵੇ ਵੱਲ ਧਿਆਨ ਦੇ ਕੇ ਅਸਲ ਅਭਿਆਸ ਵਜੋਂ ਲਾਗੂ ਕਰਨ ਦਾ ਯਤਨ ਕਰੀਏ”। ਉਚਿਤ ਤਾਲਮੇਲ ਆਪਸੀ ਸਮਝ ਵਧਾਉਣ ਵਿੱਚ ਬਹੁਤ ਅੱਗੇ ਵਧੇਗਾ ਤਾਂ ਜੋ ਆਉਣ ਵਾਲੀ ਟੀਕਾਕਰਨ ਮੁਹਿੰਮ ਬਿਨਾਂ ਕਿਸੇ ਗਲਤੀ ਦੇ ਅੱਗੇ ਵਧ ਸਕੇ।”
ਸਾਲ 1994 ਦੀ ਦਿੱਲੀ ਵਿੱਚ ਪਲਸ ਪੋਲੀਓ ਮੁਹਿੰਮ ਵੱਲ ਸੰਕੇਤ ਕਰਦੇ ਹੋਏ, ਡਾ. ਹਰਸ਼ ਵਰਧਨ ਨੇ ਕਿਹਾ ਕਿ ਟੀਕਾਕਰਨ ਦਾ ਅਭਿਆਸ ਲੋਕਾਂ ਦੀ ਆਪਸੀ ਤਾਲਮੇਲ ਅਤੇ ਸ਼ਮੂਲੀਅਤ ਉੱਤੇ ਅਧਾਰਤ ਹੈ, ਇਸ ਲਈ ਸਬੰਧਤ ਹਿਤਧਾਰਕ, ਗੈਰ ਸਰਕਾਰੀ ਸੰਗਠਨਾਂ, ਸਿਵਲ ਸੁਸਾਇਟੀ ਸੰਗਠਨ (ਸੀਐਸਓ) ਅਤੇ ਹੋਰਾਂ ਨੂੰ ਜੁਟਾਉਣ ਦੀ ਲੋੜ ਹੈ । ਉਨ੍ਹਾਂ ਸੈਸ਼ਨ ਸਥਾਨਾਂ, ਕੋਲਡ ਚੇਨ ਬਿੰਦੂਆਂ ਅਤੇ ਵੈਕਸੀਨ ਦੀ ਢੋਆ-ਢੁਆਈ ਦੌਰਾਨ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੀ ਲੋੜ 'ਤੇ ਵੀ ਜ਼ੋਰ ਦਿੱਤਾ ।
ਡਾ: ਹਰਸ਼ ਵਰਧਨ ਨੇ ਦਿੱਲੀ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ: ਸ਼੍ਰੀ ਅਮਿਤ ਸਿੰਗਲਾ, ਸੱਕਤਰ (ਸਿਹਤ), ਜ਼ਿਲ੍ਹਾ ਮੈਜਿਸਟਰੇਟ ਅਤੇ ਸ਼ਾਹਦਰਾ, ਕੇਂਦਰੀ ਅਤੇ ਦੱਖਣੀ-ਪੱਛਮੀ ਜ਼ਿਲ੍ਹਿਆਂ ਦੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ, ਜਿੱਥੇ ਦਿੱਲੀ ਦੇ ਤਿੰਨ ਸੈਸ਼ਨ ਸਥਾਨ ਹਨ। ਇਹ ਤਿੰਨ ਥਾਵਾਂ ਗੁਰੂ ਤੇਗ ਬਹਾਦੁਰ ਹਸਪਤਾਲ ਸ਼ਾਹਦਰਾ, ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦਰਿਆਗੰਜ ਅਤੇ ਵੈਂਕਟੇਸ਼ਵਰ ਹਸਪਤਾਲ ਦੁਆਰਕਾ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਨਾਮਜਦ ਟੀਮ ਨੂੰ ਉਦੇਸ਼ਾਂ ਲਈ ਢੁੱਕਵੀਂ ਸਿਖਲਾਈ ਦਿੱਤੀ ਗਈ ਹੈ ਅਤੇ ਉਹ ਇਸ ਪ੍ਰਕਿਰਿਆ ਦੇ ਹਰ ਪਹਿਲੂ ਤੇ ਨਿੱਜੀ ਤੌਰ 'ਤੇ ਨਿਗਰਾਨੀ ਰੱਖਣਗੇ ਤਾਂ ਕਿ ਕਮੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਹਨਾਂ ਨੂੰ ਵਾਪਸ ਰਿਪੋਰਟ ਕੀਤਾ ਜਾ ਸਕੇ। ਉਨ੍ਹਾਂ ਮੰਤਰੀ ਨੂੰ ਸੈਸ਼ਨ ਸਥਾਨ ਸਥਾਪਤ ਕਰਨ, ਅੰਕੜਿਆਂ ਨੂੰ ਅਪਡੇਟ ਕਰਨ ਅਤੇ ਡੇਟਾ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ, ਕੋਵਿਨ 'ਤੇ ਅਪਲੋਡ ਕਰਨ, ਵੈਕਸੀਨ ਲਗਾਉਣ ਵਾਲਿਆਂ ਦੀ ਸਿਖਲਾਈ, ਟੀਕਾਕਰਨ (ਏਈਐਫਆਈ) ਦੇ ਬਾਅਦ ਹੋਣ ਵਾਲੇ ਕਿਸੇ ਵੀ ਪ੍ਰਤੀਕੂਲ ਘਟਨਾ ਲਈ ਤਿਆਰੀ ,ਲੜੀ ਪ੍ਰਬੰਧਨ , ਸੈਸ਼ਨ ਸਾਈਟਾਂ ਅਤੇ ਵੈਕਸੀਨ ਭੰਡਾਰਨ ਦੇ ਸਥਾਨਾਂ ਦੀ ਸੁਰੱਖਿਆ ਆਦਿ ਸਮੇਤ ਡਰਾਈ-ਰਨ ਲਈ ਕੀਤੀਆਂ ਤਿਆਰੀਆਂ ਤੋਂ ਵੀ ਜਾਣੂ ਕਰਾਇਆ।
ਉਨ੍ਹਾਂ ਇਸ ਮੌਕੇ ਡਰਿੱਲ ਸੰਬੰਧੀ ਆਪਣੀ ਤਿਆਰੀ ‘ਤੇ ਭਰੋਸਾ ਜ਼ਾਹਰ ਕਰਦਿਆਂ ਕੇਂਦਰੀ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਪਛਾਣ ਕੀਤੇ ਗਏ ਲਾਭਪਾਤਰੀਆਂ ਦੇ ਟੀਕਾਕਰਨ ਦੀ ਅਸਲ ਅਭਿਆਸ ਲਈ ਪੂਰੀ ਤਿਆਰੀ ਵਿੱਚ ਹਨ।
ਡਾ: ਹਰਸ਼ ਵਰਧਨ ਨੇ ਦੋ ਪ੍ਰਮੁੱਖ ਵੈਕਸੀਨ ਉਮੀਦਵਾਰਾਂ ਦੀ ਸਥਿਤੀ ਬਾਰੇ ਵੀ ਅਧਿਕਾਰੀਆਂ ਨੂੰ ਅਪਡੇਟ ਕੀਤਾ ਜਿਨ੍ਹਾਂ ਦੇ ਡੇਟਾ 'ਤੇ ਡੀਜੀਜੀਆਈ ਦੀ ਵਿਸ਼ਾ ਮਾਹਰ ਕਮੇਟੀ ਦੁਆਰਾ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਫਰੰਟ-ਲਾਈਨ ਵਰਕਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਰੋਨਾ ਯੋਧਿਆਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਜਿਨਾਂ ਨੇ ਦੂਜਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਇਸ ਮੌਕੇ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਏਐਸ&ਐਮਡੀ (ਐਨਐਚਐਮ) ਸ਼੍ਰੀਮਤੀ ਵੰਦਨਾ ਗੁਰਨਾਨੀ, ਵਧੀਕ ਸਕੱਤਰ (ਐੱਚ) ਡਾ. ਮਨੋਹਰ ਅਗਨਾਨੀ, ਸੰਯੁਕਤ ਸਕੱਤਰ ਸ਼੍ਰੀ ਲਵ ਅਗਰਵਾਲ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
****
ਐਮਵੀ / ਐਸਜੇ
(Release ID: 1685473)
Visitor Counter : 226