ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਪਹਿਲੀ ਜਨਵਰੀ ਨੂੰ ਜੀਐੱਚਟੀਸੀ–ਇੰਡੀਆ ਦੇ ਤਹਿਤ ਲਾਈਟ ਹਾਊਸ ਪ੍ਰੋਜੈਕਟਾਂ ਦਾ ਨੀਂਹ–ਪੱਥਰ ਰੱਖਣਗੇ


ਪ੍ਰਧਾਨ ਮੰਤਰੀ ਪੀਐੱਮਏਵਾਈ (ਸ਼ਹਿਰੀ) ਅਤੇ ਆਸ਼ਾ–ਇੰਡੀਆ ਪੁਰਸਕਾਰ ਵੀ ਵੰਡਣਗੇ

Posted On: 30 DEC 2020 7:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਜਨਵਰੀ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਛੇ ਰਾਜਾਂ ਦੇ ਛੇ ਸਥਾਨਾਂ ਉੱਤੇ ‘ਗਲੋਬਲ ਹਾਊਸਿੰਗ ਟੈਕਨੋਲੋਜੀ ਚੈਲੰਜ – ਇੰਡੀਆ’ (ਜੀਐੱਚਟੀਸੀ – ਇੰਡੀਆ) ਦੇ ਤਹਿਤ ‘ਲਾਈਟ ਹਾਊਸ ਪ੍ਰੋਜੈਕਟਾਂ’ (ਐੱਲਐੱਚਪੀ) ਦਾ ਨੀਂਹ–ਪੱਥਰ ਰੱਖਣਗੇ। ਪ੍ਰਧਾਨ ਮੰਤਰੀ ‘ਐਫ਼ੋਰਡੇਬਲ ਸਸਟੇਨੇਬਲ ਹਾਊਸਿੰਗ ਅਕਸੈਲਰੇਟਰਜ਼ – ਇੰਡੀਆ’ (ਆਸ਼ਾ – ਇੰਡੀਆ) ਦੇ ਜੇਤੂਆਂ ਦਾ ਐਲਾਨ ਵੀ ਕਰਨਗੇ ਅਤੇ ‘ਪ੍ਰਧਾਨ ਮੰਤਰੀ ਆਵਾਸ ਯੋਜਨਾ – ਅਰਬਨ (ਪੀਐੱਮਏਵਾਈ-ਯੂ) ਮਿਸ਼ਨ’ ਲਾਗੂ ਕਰਨ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਲਈ ਸਾਲਾਨਾ ਪੁਰਸਕਾਰ ਦੇਣਗੇ।

 

ਇਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ‘ਨਵਰੀਤੀ’ (NAVARITIH – ਭਾਰਤੀ ਆਵਾਸ ਲਈ ਨਵੀਂ ਕਿਫ਼ਾਇਤੀ ਪ੍ਰਮਾਣਿਤ, ਖੋਜ–ਭਰਪੂਰ ਨਵੀਨ ਟੈਕਨੋਲੋਜੀਆਂ) ਅਤੇ GHTC–ਇੰਡੀਆ ਦੁਆਰਾ ਸ਼ਨਾਖ਼ਤ ਕੀਤੀਆਂ 54 ਨਵੀਨ ਆਵਾਸ ਨਿਰਮਾਣ ਟੈਕਨੋਲੋਜੀਆਂ ਦੇ ਸੰਗ੍ਰਹਿ ਬਾਰੇ ਇੱਕ ਸਰਟੀਫ਼ਿਕੇਟ ਕੋਰਸ ਵੀ ਜਾਰੀ ਕਰਨਗੇ। ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਦੇ ਨਾਲ–ਨਾਲ ਇਸ ਮੌਕੇ ਤ੍ਰਿਪੁਰਾ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਤਮਿਲ ਨਾਡੂ ਤੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਮੌਜੂਦ ਹੋਣਗੇ।

 

ਲਾਈਟ ਹਾਊਸ ਪ੍ਰੋਜੈਕਟ

 

‘ਲਾਈਟ ਹਾਊਸ ਪ੍ਰੋਜੈਕਟ’ (LHPs) ਦੇਸ਼ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ ਉੱਤੇ ਨਿਰਮਾਣ ਖੇਤਰ ਵਿੱਚ ਨਵੇਂ–ਜੁਗ ਦੀਆਂ ਵੈਕਲਪਿਕ ਵਿਸ਼ਵ–ਪੱਧਰੀ ਟੈਕਨੋਲੋਜੀਆਂ, ਸਮੱਗਰੀਆਂ ਤੇ ਪ੍ਰਕਿਰਿਆਵਾਂ ਪ੍ਰਦਰਸ਼ਿਤ ਕਰਨਗੇ। ਉਨ੍ਹਾਂ ਦਾ ਨਿਰਮਾਣ ਜੀਐੱਚਟੀਸੀ–ਇੰਡੀਆ ਅਧੀਨ ਕੀਤਾ ਜਾ ਰਿਹਾ ਹੈ, ਜਿਸ ਅਧੀਨ ਇੱਕ ਸਮੂਹਕ ਤਰੀਕੇ ਨਾਲ ਆਵਾਸ ਨਿਰਮਾਣ ਖੇਤਰ ਵਿੱਚ ਨਵੀਨ ਕਿਸਮ ਦੀਆਂ ਟੈਕਨੋਲੋਜੀਆਂ ਅਪਣਾਉਣ ਲਈ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਬਾਰੇ ਵਿਚਾਰ ਕੀਤਾ ਜਾਂਦਾ ਹੈ। ਲਾਈਟ ਹਾਊਸ ਪ੍ਰੋਜੈਕਟਾਂ ਦਾ ਨਿਰਮਾਣ ਇੰਦੌਰ (ਮੱਧ ਪ੍ਰਦੇਸ਼), ਰਾਜਕੋਟ (ਗੁਜਰਾਤ), ਚੇਨਈ (ਤਮਿਲ ਨਾਡੂ), ਰਾਂਚੀ (ਝਾਰਖੰਡ), ਅਗਰਤਲਾ (ਤ੍ਰਿਪੁਰਾ) ਅਤੇ ਲਖਨਊ (ਉੱਤਰ ਪ੍ਰਦੇਸ਼) ’ਚ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਰਹਿਣ ਲਈ ਤਿਆਰ ਮਕਾਨ ਰਵਾਈਤੀ ਇੱਟਾਂ ਤੇ ਮੋਰਟਾਰ ਨਿਰਮਾਣ ਦੇ ਮੁਕਾਬਲੇ 12 ਮਹੀਨਿਆਂ ਦੀ ਤੇਜ਼–ਰਫ਼ਤਾਰ ਨਾਲ ਪ੍ਰਦਰਸ਼ਿਤ ਤੇ ਡਿਲਿਵਰ ਕਰਨਗੇ ਅਤੇ ਇਹ ਵਧੇਰੇ ਕਿਫ਼ਾਇਤੀ, ਟਿਕਾਊ, ਉੱਚ ਮਿਆਰੀ ਤੇ ਚਿਰ–ਸਥਾਈ ਹੋਣਗੇ।

 

ਇਹ ਲਾਈਟ ਹਾਊਸ ਪ੍ਰੋਜੈਕਟ; ਇੰਦੌਰ ਦੇ ਐੱਲਐੱਚਪੀ ’ਚ ਪ੍ਰੀਫ਼ੈਬ੍ਰੀਕੇਟਡ ਸੈਂਡਵਿਚ ਪੈਨਲ ਸਿਸਟਮ, ਰਾਜਕੋਟ ਦੇ ਐੱਲਐੱਚਪੀ ’ਚ ਟਨਲ ਫ਼ੌਰਮਵਰਕ ਦੀ ਵਰਤੋਂ ਕਰਦਿਆਂ ਮੋਨੋਲਿਥਿਕ ਕੰਕ੍ਰੀਟ ਨਿਰਮਾਣ, ਚੇਨਈ ਸਥਿਤ ਐੱਲਐੱਚਪੀ ’ਚ ਪ੍ਰੀਕਾਸਟ ਕੰਕ੍ਰੀਟ ਕੰਸਟ੍ਰਕਸ਼ਨ ਸਿਸਟਮ, ਰਾਂਚੀ ਦੇ ਐੱਲਐੱਚਪੀ ’ਚ 3ਡੀ ਵੌਲਿਯੀਮੀਟ੍ਰਿਕ ਪ੍ਰੀਕਾਸਟ ਕੰਕ੍ਰੀਟ ਨਿਰਮਾਣ ਪ੍ਰਣਾਲੀ ਅਗਰਤਲਾ ਦੇ ਐੱਲਐੱਚਪੀ ’ਚ ਲਾਈਟ ਗੇਜ ਸਟੀਲ ਇਨਫ਼ਿਲ ਪੈਨਲਜ਼ ਵਾਲੇ ਢਾਂਚਾਗਤ ਸਟੀਲ ਫ਼੍ਰੇਮ ਅਤੇ ਲਖਨਊ ਦੇ ਐੱਲਐੱਚਪੀ ’ਚ ਪਲੇਸ ਫ਼ੌਰਮਵਰਕ ਸਿਸਟਮ ਵਿੱਚ ਪੀਵੀਸੀ ਸਟੇਅ ਸਮੇਤ ਅਨੇਕ ਕਿਸਮ ਦੀਆਂ ਟੈਕਨੋਲੋਜੀਆਂ ਪ੍ਰਦਰਸ਼ਿਤ ਕਰਦੇ ਹਨ। ਇਹ ਲਾਈਟ ਹਾਊਸ ਪ੍ਰੋਜੈਕਟ ਫ਼ੀਲਡ ਵਿੱਚ ਟੈਕਨੋਲੋਜੀ ਟ੍ਰਾਂਸਫ਼ਰ ਦੀ ਸੁਵਿਧਾ ਅਤੇ ਉਸ ਦੀਆਂ ਅੱਗੇ ਕਾਪੀਆਂ ਕਰਨ ਲਈ ਸਜੀਵ ਪ੍ਰਯੋਗਸ਼ਾਲਾਵਾਂ ਵਜੋਂ ਕੰਮ ਕਰਨਗੇ। ਇਸ ਵਿੱਚ ਵੱਖੋ–ਵੱਖਰੇ ਅੰਗਾਂ ਦੀ ਯੋਜਨਾਬੰਦੀ, ਡਿਜ਼ਾਈਨ, ਉਤਪਾਦਨ, ਨਿਰਮਾਣ ਅਭਿਆਸ ਅਤੇ ਆਈਆਈਟੀ, ਐੱਨਆਈਟੀ, ਹੋਰ ਇੰਜੀਨੀਅਰ ਕਾਲਜਾਂ, ਯੋਜਨਾਬੰਦੀ ਤੇ ਆਰਕੀਟੈਕਚਰ ਕਾਲਜਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੋਵਾਂ ਲਈ, ਬਿਲਡਰਾਂ, ਨਿਜੀ ਤੇ ਜਨਤਕ ਖੇਤਰ ਦੇ ਪੇਸ਼ੇਵਰਾਨਾ ਲੋਕਾਂ ਤੇ ਹੋਰ ਸਬੰਧਤ ਧਿਰਾਂ ਲਈ ਟੈਸਟਿੰਗ ਸ਼ਾਮਲ ਹਨ।

 

ਆਸ਼ਾ–ਇੰਡੀਆ

 

ਅਫ਼ੋਰਡੇਬਲ ਸਸਟੇਨੇਬਲ ਹਾਊਸਿੰਗ ਅਕਸੈਲਰੇਟਰਜ਼ – ਇੰਡੀਆ (ਆਸ਼ਾ–ਇੰਡੀਆ) ਦਾ ਉਦੇਸ਼ ਭਵਿੱਖ ਦੀਆਂ ਸੰਭਾਵੀ ਟੈਕਨੋਲੋਜੀਆਂ ਦੀ ਇਨਕਿਊਬੇਸ਼ਨ ਤੇ ਤੇਜ਼ ਰਫ਼ਤਾਰ ਮਦਦ ਦੁਆਰਾ ਘਰੇਲੂ, ਖੋਜ ਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਹੈ। ਆਸ਼ਾ–ਇੰਡੀਆ ਪਹਿਲਕਦਮੀ ਅਧੀਨ ਪੰਜ ਆਸ਼ਾ–ਇੰਡੀਆ ਕੇਂਦਰ ਇਨਕਿਊਬੇਸ਼ਨ ਤੇ ਅਕਸੈਲਰੇਸ਼ਨ ਮਦਦ ਲਈ ਸਥਾਪਿਤ ਕੀਤੇ ਗਏ ਹਨ। ਅਕਸੈਲਰੇਸ਼ਨ ਮਦਦ ਦੇ ਤਹਿਤ ਸੰਭਾਵੀ ਟੈਕਨੋਲੋਜੀ ਜੇਤੂਆਂ ਦਾ ਐਲਾਨ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾਵੇਗਾ। ਇਸ ਪਹਿਲਕਦਮੀ ਰਾਹੀਂ ਟੈਕਨੋਲੋਜੀਆਂ, ਪ੍ਰਕਿਰਿਆਵਾਂ ਤੇ ਸਮੱਗਰੀਆਂ ਦੀ ਸ਼ਨਾਖ਼ਤ ਨੌਜਵਾਨ ਸਿਰਜਣਾਤਮਕ ਦਿਮਾਗ਼ਾਂ, ਸਟਾਰਟ–ਅੱਪਸ, ਨਵੀਨ ਖੋਜਕਾਰਾਂ ਤੇ ਉੱਦਮੀਆਂ ਨੂੰ ਇੱਕ ਵੱਡਾ ਹੁਲਾਰਾ ਦੇਵੇਗੀ।

 

ਪੀਐੱਮਏਵਾਈ–ਯੂ ਮਿਸ਼ਨ

 

‘ਪ੍ਰਧਾਨ ਮੰਤਰੀ ਆਵਾਸ ਯੋਜਨਾ – ਸ਼ਹਿਰੀ’ (ਪੀਐੱਮਏਵਾਈ-ਯੂ) ਮਿਸ਼ਨ ‘2022 ਤੱਕ ਸਾਰਿਆਂ ਲਈ ਆਵਾਸ’ ਦੀ ਦੂਰਦ੍ਰਿਸ਼ਟੀ ਹਾਸਲ ਕਰਨ ਲਈ ਤਿਆਰ ਕੀਤਾ ਗਿਆ ਹੈ। ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸ਼ਹਿਰੀ ਸਥਾਨਕ ਇਕਾਈਆਂ ਅਤੇ ਲਾਭਾਰਥੀਆਂ ਦੇ ਵਿਲੱਖਣ ਯੋਗਦਾਨ ਨੂੰ ਮਾਨਤਾ ਦੇਣ ਲਈ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਪੀਐੱਮਏਵਾਈ–ਸ਼ਹਿਰੀ ਲਾਗੂ ਕਰਨ ਵਿੱਚ ਸ਼ਾਨਦਾਰੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਵਾਲਿਆਂ ਲਈ ਸਾਲਾਨਾ ਪੁਰਸਕਾਰ ਦੇਣੇ ਸ਼ੁਰੂ ਕੀਤੇ ਹਨ। ਪੀਐੱਮਏਵਾਈ (ਸ਼ਹਿਰੀ) ਪੁਰਸਕਾਰ–2019 ਇਸ ਸਮਾਰੋਹ ਦੌਰਾਨ ਦਿੱਤੇ ਜਾਣਗੇ।

 

*****

 

ਡੀਐੱਸ/ਏਕੇਜੇ


(Release ID: 1684892) Visitor Counter : 249