ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਕੈਬਨਿਟ ਨੇ ਪਰਾਦੀਪ ਬੰਦਰਗਾਹ ਵਿੱਚ ਕੇਪ ਅਕਾਰ ਦੇ ਜਹਾਜ਼ਾਂ ਦੇ ਆਵਾਗਮਨ ਦੇ ਲਈ ਜਨਤਕ-ਨਿਜੀ ਸਾਂਝੇਦਾਰੀ (ਪੀਪੀਪੀ ਮੋਡ) ਦੇ ਤਹਿਤ ਨਿਰਮਾਣ, ਸੰਚਾਲਨ ਅਤੇ ਟ੍ਰਾਂਸਫਰ (ਬੀਓਟੀ) ਦੇ ਅਧਾਰ ’ਤੇ ਪੱਛਮੀ ਗੋਦੀ ਦੇ ਵਿਕਾਸ ਸਮੇਤ ਅੰਦਰੂਨੀ ਬੰਦਰਗਾਹ ਨਾਲ ਜੁੜੀਆਂ ਸੁਵਿਧਾਵਾਂ ਨੂੰ ਮਜ਼ਬੂਤ ਅਤੇ ਉੱਨਤ ਬਣਾਉਣ ਨੂੰ ਪ੍ਰਵਾਨਗੀ ਦਿੱਤੀ

Posted On: 30 DEC 2020 3:51PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ‘ਪਰਾਦੀਪ ਬੰਦਰਗਾਹ ਵਿੱਚ ਕੇਪ ਆਕਾਰ ਦੇ ਜਹਾਜ਼ਾਂ ਦੇ ਆਵਾਗਮਨ ਦੇ ਲਈ ਜਨਤਕ-ਨਿਜੀ ਸਾਂਝੇਦਾਰੀ (ਪੀਪੀਪੀ ਮੋਡ) ਦੇ ਤਹਿਤ ਨਿਰਮਾਣ, ਸੰਚਾਲਨ ਅਤੇ ਟ੍ਰਾਂਸਫਰ (ਬੀਓਟੀ) ਦੇ ਅਧਾਰ ’ਤੇ ਪੱਛਮੀ ਗੋਦੀ ਦੇ ਵਿਕਾਸ ਸਮੇਤ ਅੰਦਰੂਨੀ ਬੰਦਰਗਾਹ ਨਾਲ ਜੁੜੀਆਂ ਸੁਵਿਧਾਵਾਂ ਨੂੰ ਮਜ਼ਬੂਤ ਅਤੇ ਉੱਨਤ ਬਣਾਉਣ’ ਨਾਲ ਜੁੜੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ।

 

ਵਿੱਤੀ ਪਹਿਲੂ:

 

ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 3,004.63 ਕਰੋੜ ਰੁਪਏ ਹੈ। ਇਸ ਵਿੱਚ ਰਿਆਇਤ ਪਾਉਣ ਵਾਲੀ ਚਿੰਨ੍ਹਤ ਕੰਪਨੀਆਂ ਦੁਆਰਾ ਕ੍ਰਮਵਾਰ 2,040 ਕਰੋੜ ਰੁਪਏ ਅਤੇ 352.13 ਕਰੋੜ ਰੁਪਏ ਦੀ ਲਾਗਤ ਨਾਲ ਬੀਓਟੀ ਅਧਾਰ ’ਤੇ ਨਵੇਂ ਪੱਛਮੀ ਗੋਦੀ ਦਾ ਵਿਕਾਸ ਅਤੇ ਪੂੰਜੀ ਉਗਾਹੀ ਸ਼ਾਮਲ ਹੈ। ਅਤੇ ਪ੍ਰੋਜੈਕਟ ਦੇ ਲਈ ਆਮ ਸਹਾਇਕ ਬੁਨਿਆਦੀ ਢਾਂਚਾ ਉਪਲਬਧ ਕਰਾਉਣ ਦੀ ਦਿਸ਼ਾ ਵਿੱਚ ਪਰਾਦੀਪ ਪੋਰਟ ਦਾ ਨਿਵੇਸ਼ 612.50 ਕਰੋੜ ਰੁਪਏ ਦਾ ਹੋਵੇਗਾ।

 

ਵਿਸਤ੍ਰਿਤ ਵੇਰਵਾ:

 

ਇਸ ਪ੍ਰਸਤਾਵਿਤ ਪ੍ਰੋਜੈਕਟ ਵਿੱਚ ਬੀਓਟੀ ਅਧਾਰ ’ਤੇ ਰਿਆਇਤ ਪਾਉਣ ਵਾਲੀ ਚਿੰਨ੍ਹਤ ਕੰਪਨੀਆਂ ਦੁਆਰਾ ਕੇਪ ਅਧਾਰ ਦੇ ਜਹਾਜ਼ਾਂ ਦੇ ਆਵਾਗਮਨ ਦੀ ਸਹੂਲਤ ਦੇ ਲਈ 25 ਐੱਮਟੀਪੀਏ (ਮਿਲੀਅਨ ਟਨ ਸਾਲਾਨਾ) ਦੀ ਚਰਮ ਸਮਰੱਥਾ ਵਾਲੇ ਪੱਛਮੀ ਗੋਦੀ ਬੇਸਿਨ ਦੇ ਦੋ ਪੜਾਵਾਂ ਵਿੱਚ ਨਿਰਮਾਣ ਦੀ ਯੋਜਨਾ ਬਣਾਈ ਗਈ ਹੈ। ਹਰੇਕ ਪੜਾਅ ਵਿੱਚ 12.50 ਐੱਮਟੀਪੀਏ ਸਮਰੱਥਾ ਦਾ ਨਿਰਮਾਣ ਕੀਤਾ ਜਾਵੇਗਾ।

 

ਰਿਆਇਤ ਦੀ ਅਵਧੀ ਰਿਆਇਤ ਪ੍ਰਦਾਨ ਕੀਤੇ ਜਾਣ ਦੀ ਤਾਰੀਖ਼ ਤੋਂ 30 ਸਾਲ ਤੱਕ ਦੀ ਹੋਵੇਗੀ। ਪਰਾਦੀਪ ਪੋਰਟ ਟਰਸਟ (ਰਿਆਇਤ ਪ੍ਰਦਾਨ ਕਰਨ ਵਾਲੀ ਅਥਾਰਟੀ) ਕੇਪ ਆਕਾਰ ਦੇ ਜਹਾਜ਼ਾਂ ਦੇ ਆਵਾਗਮਨ ਨੂੰ ਸੁਗਮ ਬਣਾਉਣ ਦੇ ਲਈ ਬਰੇਕਵਾਟਰ ਐਕਸਟੈਨਸ਼ਨ ਅਤੇ ਹੋਰ ਸਹਾਇਕ ਸੁਵਿਧਾਵਾਂ ਸਮੇਤ ਪ੍ਰੋਜੈਕਟ ਦਾ ਆਮ ਸਹਾਇਕ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦਾ ਕੰਮ ਕਰੇਗਾ।

 

ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ:

 

ਇਸ ਪ੍ਰੋਜੈਕਟ ਨੂੰ ਰਿਆਇਤ ਪਾਉਣ ਵਾਲੀਆਂ ਚਿੰਨ੍ਹਤ ਕੰਪਨੀਆਂ ਦੁਆਰਾ ਬੀਓਟੀ ਅਧਾਰ ’ਤੇ ਵਿਕਸਿਤ ਕੀਤਾ ਜਾਵੇਗਾ। ਜਦਕਿ, ਪੋਰਟ ਇਸ ਪ੍ਰੋਜੈਕਟ ਦੇ ਲਈ ਆਮ ਸਹਾਇਕ ਬੁਨਿਆਦੀ ਢਾਂਚਾ ਪ੍ਰਦਾਨ ਕਰੇਗਾ।

 

ਪ੍ਰਭਾਵ:

 

ਚਾਲੂ ਹੋਣ ਤੋਂ ਬਾਅਦ, ਇਹ ਪ੍ਰੋਜੈਕਟ ਕੋਲੇ ਅਤੇ ਚੂਨਾ ਪੱਥਰ ਦੇ ਆਯਾਤ ਤੋਂ ਇਲਾਵਾ ਪਰਾਦੀਪ ਬੰਦਰਗਾਹ ਦੇ ਆਲ਼ੇ-ਦੁਆਲ਼ੇ ਵੱਡੀ ਸੰਖਿਆ ਵਿੱਚ ਸਥਾਪਿਤ ਇਸਪਾਤ ਉਪਕਰਣਾਂ ਦੀ ਮੌਜੂਦਗੀ ਨੂੰ ਦੇਖਦੇ ਹੋਏ ਦਾਣੇਦਾਰ ਸਲੈਗ ਅਤੇ ਸਟੀਲ ਦੇ ਤਿਆਰ ਉਤਪਾਦਾਂ ਦੇ ਨਿਰਯਾਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰੇਗੀ। ਇਹ ਪ੍ਰੋਜੈਕਟ (i) ਬੰਦਰਗਾਹ ’ਤੇ ਭੀੜ ਨੂੰ ਘੱਟ ਕਰੇਗੀ, (ii) ਸਮੁੰਦਰੀ ਮਾਲ ਭਾੜੇ ਵਿੱਚ ਕਮੀ ਕਰਕੇ ਕੋਲੇ ਦੇ ਆਯਾਤ ਨੂੰ ਸਸਤਾ ਬਣਾਏਗੀ, ਅਤੇ (iii) ਬੰਦਰਗਾਹ ਦੇ ਆਲ਼ੇ-ਦੁਆਲ਼ੇ ਦੇ ਇਲਾਕਿਆਂ ਦੀ ਉਦਯੋਗਿਕ ਆਰਥ ਵਿਵਸਥਾ ਨੂੰ ਹੁਲਾਰਾ ਦੇ ਕੇ ਰੋਜ਼ਗਾਰ ਦੇ ਮੌਕਿਆਂ ਨੂੰ ਵੀ ਪੈਦਾ ਕਰੇਗੀ।

 

ਪਿਛੋਕੜ:

 

ਪਰਾਦੀਪ ਪੋਰਟ ਟਰਸਟ (ਪੀਪੀਟੀ), ਜੋ ਕਿ ਭਾਰਤ ਸਰਕਾਰ ਦੇ ਅਧੀਨ ਇੱਕ ਪ੍ਰਮੁੱਖ ਬੰਦਰਗਾਹ ਹੈ ਅਤੇ ਪ੍ਰਮੁੱਖ ਬੰਦਰਗਾਹ ਟਰਸਟ ਐਕਟ, 1963 (ਮੇਜਰ ਪੋਰਟ ਟ੍ਰਸਟ ਐਕਟ, 1963) ਦੇ ਤਹਿਤ ਪ੍ਰਸ਼ਾਸਿਤ ਰਹੀ ਹੈ, ਦੀ ਸ਼ੁਰੂਆਤ 1966 ਵਿੱਚ ਲੋਹੇ ਦੇ ਨਿਰਯਾਤ ਦੇ ਲਈ ਇੱਕ ਮੋਨੋ ਵਸਤੂ ਬੰਦਰਗਾਹ (ਮੋਨੋ ਕਮੋਡੀਟੀ ਪੋਰਟ) ਦੇ ਰੂਪ ਵਿੱਚ ਕੀਤੀ ਗਈ ਸੀ। ਪਿਛਲੇ 54 ਸਾਲਾਂ ਵਿੱਚ, ਇਸ ਬੰਦਰਗਾਹ ਨੇ ਖ਼ੁਦ ਨੂੰ ਬਦਲਦੇ ਹੋਏ ਵੱਖ-ਵੱਖ ਪ੍ਰਕਾਰ ਦੇ ਆਯਾਤ-ਨਿਰਯਾਤ ਦੇ ਸਮਾਨਾਂ ਨੂੰ ਸੰਭਾਲਣ ਦੇ ਲਈ ਉਪਯੋਗੀ ਬਣਾ ਲਿਆ ਹੈ। ਇਨ੍ਹਾਂ ਸਮਾਨਾਂ ਵਿੱਚ ਲੋਹ ਧਾਤ, ਕ੍ਰੋਮ ਧਾਤ, ਅਲਮੀਨੀਅਮ ਦੀਆਂ ਸਿੱਲੀਆਂ, ਕੋਲਾ, ਪੀਓਐੱਲ, ਖਾਦ ਦੇ ਕੱਚੇ ਮਾਲ, ਚੂਨਾ ਪੱਥਰ, ਕਲਿੰਕਰ, ਸਟੀਲ ਦੇ ਤਿਆਰ ਉਤਪਾਦ, ਕੰਟੇਨਰ, ਆਦਿ ਸ਼ਾਮਲ ਹਨ।

 

ਖ਼ਾਸ ਤੌਰ ’ਤੇ, ਇਸ ਬੰਦਰਗਾਹ ਦੇ ਆਲ਼ੇ-ਦੁਆਲ਼ੇ ਕਈ ਇਸਪਾਤ ਉਪਕਰਣਾਂ ਦੀ ਮੌਜੂਦਗੀ ਦੀ ਵਜ੍ਹਾ ਨਾਲ ਕੋਕਿੰਗ ਕੋਲਾ ਅਤੇ ਫਲਕਸ ਦੇ ਆਯਾਤ ਅਤੇ ਸਟੀਲ ਦੇ ਤਿਆਰ ਉਤਪਾਦਾਂ ਦੇ ਨਿਰਯਾਤ ਦੀ ਵਧਦੀ ਮੰਗ ਨੂੰ ਦੇਖਦੇ ਹੋਏ, ਇਸ ਬੰਦਰਗਾਹ ਦੇ ਆਲ਼ੇ-ਦੁਆਲ਼ੇ ਦੇ ਇਲਾਕਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇਸ ਦੀ ਸਮਰੱਥਾ  ਨੂੰ ਵਧਾਉਣਾ ਲਾਜ਼ਮੀ ਹੋ ਗਿਆ।

 

***

ਡੀਐੱਸ




(Release ID: 1684823) Visitor Counter : 295