ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਚਾਰ ਰਾਜਾਂ ਵਿੱਚ ਕੋਵਿਡ -19 ਟੀਕਾਕਰਣ ਦਾ ਡਰਾਈ ਰਨ ਸਫਲਤਾਪੂਰਵਕ ਸੰਚਾਲਤ ਕੀਤਾ ਗਿਆ
Posted On:
29 DEC 2020 3:08PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ 28 ਅਤੇ 29 ਦਸੰਬਰ 2020 ਨੂੰ ਚਾਰ ਰਾਜਾਂ ਅਸਾਮ, ਆਂਧਰਾ ਪ੍ਰਦੇਸ਼, ਪੰਜਾਬ ਅਤੇ ਗੁਜਰਾਤ ਵਿੱਚ ਕੋਵਿਡ -19 ਟੀਕਾਕਰਣ ਦੀਆਂ ਗਤੀਵਿਧੀਆਂ ਲਈ ਦੋ ਦਿਨਾਂ ਡਰਾਈ ਰਨ ਸੰਚਾਲਤ ਕੀਤਾ।
ਯੂਨੀਵਰਸਲ ਟੀਕਾਕਰਨ ਪ੍ਰੋਗਰਾਮ (ਯੂਆਈਪੀ) ਲਿਆਉਣ ਅਤੇ ਦੇਸ਼-ਵਿਆਪੀ ਮਲਟੀਪਲ ਵਾਈਡ-ਰੇਂਜ ਟੀਕਾਕਰਣ ਮੁਹਿੰਮਾਂ ਜਿਵੇਂ ਕਿ ਖਸਰਾ-ਰੁਬੇਲਾ (ਐਮਆਰ) ਅਤੇ ਬਾਲਗ ਜਾਪਾਨੀ ਇਨਸੇਫਲਾਈਟਿਸ (ਜੇਈ) ਮੁਹਿੰਮ ਚਲਾਉਣ ਦੇ ਤਜ਼ਰਬੇ ਦੀ ਸਹਾਇਤਾ ਨਾਲ ਤਰਜੀਹੀ ਅਬਾਦੀ ਸਮੂਹਾਂ, ਜਿਵੇਂ ਕਿ ਸਿਹਤ ਸੰਭਾਲ ਕਰਮਚਾਰੀ, ਫਰੰਟ ਲਾਈਨ ਵਰਕਰ ਅਤੇ 50 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਨੂੰ ਕੋਵਿਡ -19 ਲਈ ਟੀਕਾ ਲਗਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਡਰਾਈ ਰਨ ਅਭਿਆਸ ਦਾ ਉਦੇਸ਼ ਕੋਵਿਡ-19 ਟੀਕਾਕਰਣ ਪ੍ਰਕਿਰਿਆ ਦੀ ਅੰਤ ਤੋਂ ਅੰਤ ਤਕ ਜਾਂਚ ਹੈ ਅਤੇ ਇਸ ਵਿਚ ਕਾਰਜਸ਼ੀਲ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੋਜਨਾਬੰਦੀ ਅਤੇ ਤਿਆਰੀਆਂ ਸ਼ਾਮਲ ਹੋਣਗੀਆਂ; ਇਸ ਤੋਂ ਇਲਾਵਾ ਕੋ-ਵਿਨ ਐਪਲੀਕੇਸ਼ਨ 'ਤੇ ਸਹੂਲਤਾਂ ਅਤੇ ਉਪਭੋਗਤਾਵਾਂ ਦੀ ਸਿਰਜਣਾ, ਸੈਸ਼ਨ ਸਾਈਟ ਬਣਾਉਣ ਅਤੇ ਸਾਈਟਾਂ ਦੀ ਮੈਪਿੰਗ, ਹੈਲਥ ਕੇਅਰ ਵਰਕਰਜ਼ (ਐਚਸੀਡਬਲਯੂ) ਡਾਟਾ ਅਪਲੋਡ, ਟੀਕਿਆਂ ਦੀ ਪ੍ਰਾਪਤੀ, ਜ਼ਿਲੇ ਵੱਲੋਂ ਟੀਕੇ ਦੀ ਵੰਡ, ਸੈਸ਼ਨ ਯੋਜਨਾਬੰਦੀ, ਟੀਕਾਕਰਨ ਟੀਮ ਦੀ ਤਾਇਨਾਤੀ, ਸੈਸ਼ਨ ਸਾਈਟ' ਤੇ ਲੌਜਿਸਟਿਕਸ ਲਾਮਬੰਦੀ, ਟੀਕਾਕਰਣ ਦਾ ਸੰਚਾਲਨ ਅਤੇ ਰਿਪੋਰਟਿੰਗ ਦੀ ਮੋਕ ਡਰਿੱਲ ਅਤੇ ਬਲਾਕ, ਜ਼ਿਲ੍ਹਿਆਂ ਅਤੇ ਰਾਜ ਪੱਧਰ ਤੇ ਸਮੀਖਿਆ ਸ਼ਾਮਲ ਹੈ। ਡਰਾਈ ਰਨ ਦਾ ਉਦੇਸ਼ ਆਈ ਟੀ ਪਲੇਟਫਾਰਮ ਕੋ -ਵਿਨ ਨੂੰ ਖੇਤਰ ਵਿੱਚ ਸ਼ੁਰੂ ਕਰਨਾ ਅਤੇ ਲਾਗੂ ਕਰਨ ਦੀ ਪੁਸ਼ਟੀ ਕਰਨਾ ਵੀ ਹੈ ਅਤੇ ਵਾਸਤਵਿਕ ਤੌਰ ਤੇ ਲਾਗੂ ਕਰਨ ਤੋਂ ਪਹਿਲਾਂ ਅਗਾਂਹ ਵਧਣ ਲਈ ਮਾਰਗ ਦਰਸ਼ਨ ਕਰਨਾ ਹੈ।
ਜਿਲਾ ਅਤੇ ਬਲਾਕ ਟਾਸਕ ਫੋਰਸ ਦੀ ਸ਼ਮੂਲੀਅਤ ਨਾਲ ਜਿਲਾ ਕੁਲੈਕਟਰ ਨੂੰ ਡਿਸਟ੍ਰਿਕਟ ਅਤੇ ਬਲਾਕ ਟਾਸਕ ਫੋਰਸ ਦੀ ਸ਼ਮੂਲੀਅਤ ਵਾਲੇ ਜ਼ਿਲ੍ਹਾ ਕੁਲੈਕਟਰ ਨੂੰ ਡਰਾਈ ਰਨ ਦੇ ਸੰਚਾਲਨ ਲਈ ਜਿੰਮੇਵਾਰ ਬਣਾਇਆ ਗਿਆ ਸੀ ਅਤੇ ਇਹ ਉਮੀਦ ਕੀਤੀ ਗਈ ਕਿ ਟੀਕਾਕਰਨ ਦੇ ਸਹੀ ਪ੍ਰਬੰਧਨ ਦੌਰਾਨ ਕਿਸੇ ਵੀ ਤਰ੍ਹਾਂ ਦੇ ਪਾੜੇ ਜਾਂ ਕਮੀਆਂ ਬਾਰੇ ਡੂੰਘੀ ਸੂਝ ਉਪਲਬਧ ਕਰਾਈ ਜਾਵੇ।
ਦੋ ਦਿਨਾ ਅੰਤ-ਤੋਂ-ਅੰਤ ਡਰਾਈ ਰਨ ਆਂਧਰਾ ਪ੍ਰਦੇਸ਼ ਵਿੱਚ ਕ੍ਰਿਸ਼ਨਾ ਜਿਲੇ, ਗੁਜਰਾਤ ਦੇ ਰਾਜਕੋਟ ਅਤੇ ਗਾਂਧੀਨਗਰ, ਪੰਜਾਬ ਦੇ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿੱਚ ਅਤੇ ਅਸਾਮ ਦੇ ਸੋਨੀਤਪੁਰ ਅਤੇ ਨਲਬਾਰੀ ਜ਼ਿਲ੍ਹਿਆਂ ਵਿੱਚ ਚਲਾਇਆ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਕੰਮਾਂ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਡਮੀ ਲਾਭਪਾਤਰੀਆਂ ਦੇ ਡਾਟਾ ਨੂੰ ਅਪਲੋਡ ਕਰਨ, ਸੈਸ਼ਨ ਸਾਈਟ ਬਣਾਉਣ, ਟੀਕੇ ਦੀ ਵੰਡ, ਟੀਕਾ ਲਗਾਉਣ ਅਤੇ ਲਾਭਪਾਤਰੀਆਂ ਨੂੰ ਸੰਚਾਰ ਟੀਕਾਕਰਨ ਦੇ ਵੇਰਵੇ, ਲਾਭਪਾਤਰੀਆਂ ਦੀ ਲਾਮਬੰਦੀ ਆਦਿ ਵਰਗੀਆਂ ਗਤੀਵਿਧੀਆਂ ਕੀਤੀਆਂ ਗਈਆਂ ਸਨ।
ਡਰਾਈ ਰਨ ਦੇ ਪਹਿਲੇ ਦਿਨ ਦੀ ਫੀਲਡ ਫੀਡਬੈਕ ਦੀ 29 ਦਸੰਬਰ 2020 ਨੂੰ ਰਾਜ ਅਤੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀਆਂ ਨਾਲ ਸੰਯੁਕਤ ਸਕੱਤਰ (ਜਨਤਕ ਸਿਹਤ) ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਮੀਖਿਆ ਕੀਤੀ ਗਈ। ਸਾਰੇ ਰਾਜਾਂ ਨੇ ਟੀਕਾਕਰਣ ਪ੍ਰਕਿਰਿਆਵਾਂ ਦੀ ਪਾਰਦਰਸ਼ਤਾ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਨੂੰ ਸੁਨਿਸ਼ਚਿਤ ਕਰਨ ਲਈ ਆਈਟੀ ਪਲੇਟਫਾਰਮ ਦੀ ਕਾਰਜਸ਼ੀਲ ਪਹੁੰਚ ਅਤੇ ਵਰਤੋਂ ਦੇ ਸੰਦਰਭ ਵਿਚ ਸੰਤੁਸ਼ਟੀ ਜ਼ਾਹਰ ਕੀਤੀ ਹੈ ਅਤੇ ਉਮੀਦ ਹੈ ਕਿ ਦੇਸ਼ ਭਰ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਕਵਰ ਕੀਤਾ ਜਾਵੇਗਾ। ਆਈ ਟੀ ਪਲੇਟਫਾਰਮ ਬਾਰੇ ਵਾਧੂ ਸੁਝਾਅ ਵੀ ਕੋ-ਵਿਨ ਪਲੇਟਫਾਰਮ ਨੂੰ ਅੱਗੇ ਵਧਾਉਣ ਲਈ ਨੋਟ ਕੀਤੇ ਗਏ ਸਨ।
ਪ੍ਰਾਪਤ ਕੀਤੀ ਗਈ ਵਿਸਥਾਰਪੂਰਣ ਡੂੰਘਾਈ ਵਿੱਚ ਸਮਝ ਅਤੇ ਫੀਡਬੈਕ ਸੰਚਾਲਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਆਈਟੀ ਪਲੇਟਫਾਰਮ ਨੂੰ ਮਜਬੂਤ ਕਰਨ ਵਿੱਚ ਸਹਾਇਤਾ ਕਰੇਗੀ ਅਤੇ ਕੋਵਿਡ -19 ਟੀਕਾਕਰਣ ਸ਼ੁਰੂ ਕਰਨ ਦੀ ਯੋਜਨਾ ਨੂੰ ਮਜ਼ਬੂਤ ਬਣਾਵੇਗੀ।
------------------------
ਐਮ ਵੀ /ਐਸ ਜੇ
(Release ID: 1684447)
Visitor Counter : 281
Read this release in:
Odia
,
Bengali
,
English
,
Urdu
,
Marathi
,
Hindi
,
Assamese
,
Manipuri
,
Gujarati
,
Tamil
,
Telugu
,
Malayalam