ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸਹਿ-ਚਾਲਕ ਦੇ ਲਈ ਏਅਰਬੈਗ ਲਾਜ਼ਮੀ ਉਪਲਬਧ ਕਰਾਉਣ ਦੇ ਪ੍ਰਾਵਧਾਨ ਦੇ ਬਾਰੇ ਵਿੱਚ ਜਨਤਾ ਤੋਂ ਟਿੱਪਣੀਆਂ ਮੰਗੀਆਂ

Posted On: 29 DEC 2020 2:29PM by PIB Chandigarh

ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਨੇ ਯਾਤਰੀ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਲਈ ਇੱਕ ਮਹੱਤਵਪੂਰਨ ਉਪਾਅ ਕਰਦਿਆਂ, ਵਾਹਨ ਚਾਲਕ ਦੀ ਨੇੜੇ ਵਾਲੀ ਸਾਹਮਣੇ ਦੀ ਸੀਟ ‘ਤੇ ਬੈਠਣ ਵਾਲੇ ਯਾਤਰੀ ਦੀ ਸੁਰੱਖਿਆ ਦੇ ਲਈ ਇੱਕ ਏਅਰਬੈਗ ਲਾਜ਼ਮੀ ਰੂਪ ਨਾਲ ਉਪਲਬਧ ਕਰਵਾਉਣ ਦਾ ਪ੍ਰਸਤਾਵ ਕੀਤਾ ਹੈ। ਇਸ ਉਪਾਅ ਦੇ ਲਾਗੂ ਕਰਨ ਦੇ ਲਈ ਪ੍ਰਸਤਾਵਿਤ ਸਮੇਂ ਸੀਮਾ ਨਵੇਂ ਮਾਡਲ ਦੇ ਲਈ 01 ਅਪ੍ਰੈਲ, 2021 ਅਤੇ ਮੌਜੂਦਾ ਮਾਡਲ ਦੇ ਲਈ 01 ਜੂਨ, 2021 ਹੈ।

 

ਇਸ ਦੇ ਸਬੰਧ ਵਿੱਚ ਇੱਕ ਡਰਾਫਟ ਨੋਟੀਫਿਕੇਸ਼ਨ ਨੰਬਰ ਜੀਐੱਸਆਰ-797 (ਈ), ਮਿਤੀ 28 ਦਸੰਬਰ, 2020 ਨੂੰ ਮੰਤਰਾਲੇ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਕੀਤੀ ਗਈ ਹੈ।

 

ਸਾਰੇ ਹਿਤਧਾਰਕਾਂ ਤੋਂ ਸੁਝਾਅ/ਟਿੱਪਣੀਆਂ ਇਸ ਨੋਟੀਫਿਕੇਸ਼ਨ ਦੀ ਮਿਤੀ ਤੋਂ 30 ਦਿਨ ਦੇ ਅੰਦਰ comments-morth[at]gov[dot]in ਈ-ਮੇਲ ਪਤੇ ‘ਤੇ ਮੰਗੀਆਂ ਜਾਂਦੀਆਂ ਹਨ।

 

***

ਬੀਐੱਨ/ਐੱਮਐੱਸ/ਜੇਕੇ



(Release ID: 1684441) Visitor Counter : 167