ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਿਊ ਭਾਊਪੁਰ-ਨਿਊ ਖੁਰਜਾ ਸੈਕਸ਼ਨ ਅਤੇ ਪੂਰਬੀ ਸਮਰਪਿਤ ਫ੍ਰੇਟ ਕੌਰੀਡੋਰ ਦੇ ਅਪਰੇਸ਼ਨ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ

ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚਾ ਵਿਕਾਸ ਨੂੰ ਰਾਜਨੀਤੀ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ

Posted On: 29 DEC 2020 2:21PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਨਿਊ ਭਾਊਪੁਰ-ਨਿਊ ਖੁਰਜਾ ਸੈਕਸ਼ਨ ਅਤੇ ਪੂਰਬੀ ਸਮਰਪਿਤ ਫ੍ਰੇਟ ਕੌਰੀਡੋਰ ਦੇ ਅਪਰੇਸ਼ਨ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਹਾਜ਼ਰ ਸਨ। 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਆਧੁਨਿਕ ਰੇਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਹੁੰਦੇ ਵੇਖ ਕੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਖੁਰਜਾ ਭਾਊਪੁਰ ਫ੍ਰੇਟ ਕੌਰੀਡੋਰ ਵਿੱਚ ਪਹਿਲੀ ਮਾਲ ਗੱਡੀ ਚਲੀ ਤਾਂ ਅਸੀਂ ਆਤਮਨਿਰਭਰ ਭਾਰਤ ਦੀ ਦਹਾੜ ਸੁਣ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪ੍ਰਯਾਗਰਾਜ ਅਪਰੇਸ਼ਨ ਕੰਟਰੋਲ ਸੈਂਟਰ ਆਧੁਨਿਕ ਕੰਟਰੋਲ ਸੈਂਟਰਾਂ ਵਿੱਚੋਂ ਇੱਕ ਹੈ ਅਤੇ ਨਵੇਂ ਭਾਰਤ ਦੀ ਨਵੀਂ ਤਾਕਤ ਦਾ ਪ੍ਰਤੀਕ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਕਿਸੇ ਵੀ ਦੇਸ਼ ਦੀ ਤਾਕਤ ਦਾ ਸਭ ਤੋਂ ਵੱਡਾ ਸਰੋਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਭਾਰਤ ਇੱਕ ਵੱਡੀ ਆਰਥਿਕ ਸ਼ਕਤੀ ਬਣਨ ਦੇ ਰਾਹ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਤਾਂ ਬਿਹਤਰੀਨ ਕਨੈਕਟੀਵਿਟੀ ਬਣਾਉਣਾ ਦੇਸ਼ ਦੀ ਤਰਜੀਹ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਛੇ ਸਾਲਾਂ ਤੋਂ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਆਧੁਨਿਕ ਸੰਪਰਕ ਦੇ ਹਰ ਪਹਿਲੂ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰਾਜਮਾਰਗਾਂ, ਰੇਲਵੇ, ਹਵਾਈ ਮਾਰਗਾਂ, ਜਲ ਮਾਰਗਾਂ ਅਤੇ ਆਈ-ਵੇਜ਼ ਦੇ ਪੰਜ ਪਹੀਆਂ ‘ਤੇ ਧਿਆਨ ਕੇਂਦਰਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰਬੀ ਸਮਰਪਿਤ ਫ੍ਰੇਟ ਕੌਰੀਡੋਰ ਦੇ ਵੱਡੇ ਹਿੱਸੇ ਦਾ ਉਦਘਾਟਨ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਸਮਰਪਿਤ ਫ੍ਰੇਟ ਕੌਰੀਡੋਰਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਉਂ ਜਿਉਂ ਆਬਾਦੀ ਵਧਦੀ ਗਈ, ਆਰਥਿਕਤਾ ਵਿੱਚ ਵਾਧਾ ਹੋਇਆ, ਮਾਲ ਭਾੜੇ ਦੀ ਮੰਗ ਵਿੱਚ ਕਈ ਗੁਣਾ ਵਾਧਾ ਹੋਇਆ। ਉਨ੍ਹਾਂ ਨੇ ਕਿਹਾ ਕਿ ਦੋਵੇਂ ਯਾਤਰੀ ਟ੍ਰੇਨਾਂ ਅਤੇ ਮਾਡ ਗੱਡੀਆਂ ਇੱਕੋ ਟਰੈਕ 'ਤੇ ਚਲਦੀਆਂ ਹਨ, ਇਸ ਲਈ ਮਾਲ ਰੇਲ ਦੀ ਰਫ਼ਤਾਰ ਧੀਮੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮਾਲ ਰੇਲ ਦੀ ਗਤੀ ਧੀਮੀ ਹੁੰਦੀ ਹੈ, ਅਤੇ ਜਗ੍ਹਾ ਵਿੱਚ ਰੁਕਾਵਟ ਆਉਂਦੀ ਹੈ, ਤਾਂ ਸਪਸ਼ਟ ਹੈ ਕਿ ਆਵਾਜਾਈ ਦੀ ਕੀਮਤ ਵਧੇਰੇ ਹੋਵੇਗੀ। ਉਨ੍ਹਾਂ ਦੇ ਮਹਿੰਗਾ ਹੋਣ ਕਾਰਨ ਸਾਡੇ ਉਤਪਾਦ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਦੇ ਬਜ਼ਾਰਾਂ ਵਿੱਚ ਮੁਕਾਬਲੇਬਾਜ਼ੀ ਵਿੱਚ ਪਿੱਛੇ ਰਹਿ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ ਨੂੰ ਬਦਲਣ ਲਈ ਸਮਰਪਿਤ ਫ੍ਰੇਟ ਕੌਰੀਡੋਰ ਦੀ ਯੋਜਨਾ ਬਣਾਈ ਗਈ ਸੀ। ਸ਼ੁਰੂਆਤ ਵਿੱਚ 2 ਸਮਰਪਿਤ ਫ੍ਰੇਟ ਕੌਰੀਡੋਰਾਂ ਦੀ ਯੋਜਨਾ ਬਣਾਈ ਗਈ ਸੀ। ਪੂਰਬੀ ਸਮਰਪਿਤ ਫ੍ਰੇਟ ਕੌਰੀਡੋਰ, ਲੁਧਿਆਣਾ ਤੋਂ ਡਾਂਕੁਨੀ ਤੱਕ। ਇਸ ਰਸਤੇ ਪਾਸ ਕੋਲੇ ਦੀਆਂ ਖਾਨਾਂ (mines), ਥਰਮਲ ਪਾਵਰ ਪਲਾਂਟ ਅਤੇ ਉਦਯੋਗਿਕ ਸ਼ਹਿਰ ਹਨ। ਇਨ੍ਹਾਂ ਲਈ ਫੀਡਰ ਰੂਟ ਵੀ ਬਣਾਏ ਜਾ ਰਹੇ ਹਨ। ਜਵਾਹਰਲਾਲ ਨਹਿਰੂ ਪੋਰਟ ਟਰੱਸਟ ਤੋਂ ਦਾਦਰੀ ਲਈ ਪੱਛਮੀ ਸਮਰਪਿਤ ਫ੍ਰੇਟ ਕੌਰੀਡੋਰ। ਇਸ ਲਾਂਘੇ ਵਿੱਚ ਮੁੰਦਰਾ, ਕਾਂਡਲਾ, ਪਿਪਾਵਾਵ, ਡਾਵਰੀ ਅਤੇ ਹਜੀਰਾ ਜਿਹੀਆਂ ਬੰਦਰਗਾਹਾਂ ਨੂੰ ਫੀਡਰ ਰੂਟਾਂ ਜ਼ਰੀਏ ਸੇਵਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ-ਮੁੰਬਈ ਅਤੇ ਅੰਮ੍ਰਿਤਸਰ-ਕੋਲਕਾਤਾ ਦਾ ਉਦਯੋਗਿਕ ਗਲਿਆਰਾ ਇਨ੍ਹਾਂ ਦੋਵਾਂ ਫ੍ਰੇਟ ਕੌਰੀਡੋਰ ਦੇ ਆਸ ਪਾਸ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮੀ ਕੌਰੀਡੋਰ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮਰਪਿਤ ਫ੍ਰੇਟ ਕੌਰੀਡੋਰਾਂ ਨਾਲ ਦੇਰ ਨਾਲ ਯਾਤਰੀ ਗੱਡੀਆਂ ਦੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ। ਇਸ ਫ੍ਰੇਟ ਰੇਲ ਦੀ ਗਤੀ ਕਾਰਨ 3 ਗੁਣਾ ਵਾਧਾ ਹੋਵੇਗਾ ਅਤੇ ਮਾਲ ਦੀ ਦੁੱਗਣੀ ਮਾਤਰਾ ਦੀ ਢੋਆ-ਢੁਆਈ ਦੇ ਯੋਗ ਹੋ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਮਾਲ ਰੇਲ ਗੱਡੀਆਂ ਸਮੇਂ ਸਿਰ ਆਉਂਦੀਆਂ ਹਨ ਤਾਂ ਸਾਡੇ ਲੌਜਿਸਟਿਕ ਨੈੱਟਵਰਕ ਦੀ ਕੀਮਤ ਸਸਤੀ ਹੋਵੇਗੀ। ਜਦੋਂ ਸਾਡੀਆਂ ਚੀਜ਼ਾਂ ਸਸਤੀਆਂ ਹੋਣਗੀਆਂ, ਇਹ ਸਾਡੇ ਨਿਰਯਾਤ ਨੂੰ ਲਾਭ ਪਹੁੰਚਾਵੇਗਾ। ਉਨ੍ਹਾਂ ਕਿਹਾ ਕਿ ਇਹ ਬਿਹਤਰ ਮਾਹੌਲ ਪੈਦਾ ਕਰੇਗਾ, ਈਜ ਆਵ੍ ਡੂਇੰਗ ਬਿਜ਼ਨਸ ਵਧੇਗਾ ਅਤੇ ਭਾਰਤ ਨਿਵੇਸ਼ ਲਈ ਆਕਰਸ਼ਕ ਸਥਾਨ ਬਣ ਜਾਵੇਗਾ ਅਤੇ ਸਵੈ-ਰੋਜ਼ਗਾਰ ਦੇ ਕਈ ਨਵੇਂ ਅਵਸਰ ਵੀ ਪੈਦਾ ਹੋਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਉਦਯੋਗ, ਕਾਰੋਬਾਰੀਆਂ, ਕਿਸਾਨ ਜਾਂ ਖਪਤਕਾਰ, ਹਰੇਕ ਨੂੰ ਇਸ ਸਮਰਪਿਤ ਫ੍ਰੇਟ ਲਾਂਘੇ ਦਾ ਫਾਇਦਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਫ੍ਰੇਟ ਕੌਰੀਡੋਰ ਪੂਰਬੀ ਭਾਰਤ ਨੂੰ ਉਤਸ਼ਾਹਤ ਕਰੇਗਾ ਜੋ ਕਿ ਉਦਯੋਗਿਕ ਪੱਖੋਂ ਪਿੱਛੇ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ 60 ਪ੍ਰਤੀਸ਼ਤ ਕੌਰੀਡੋਰ ਉੱਤਰ ਪ੍ਰਦੇਸ਼ ਵਿੱਚ ਪੈਂਦਾ ਹੈ। ਇਹ ਯੂਪੀ ਵੱਲ ਬਹੁਤ ਸਾਰੇ ਉਦਯੋਗਾਂ ਨੂੰ ਆਕਰਸ਼ਿਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਮਰਪਤ ਫ੍ਰੇਟ ਕੌਰੀਡੋਰ ਕਾਰਨ ਕਿਸਾਨ ਰੇਲ ਨੂੰ ਲਾਭ ਮਿਲੇਗਾ। ਕਿਸਾਨ ਆਪਣੀ ਉਪਜ ਨੂੰ ਰੇਲ ਜ਼ਰੀਏ ਦੇਸ਼ ਭਰ ਦੇ ਕਿਸੇ ਵੀ ਵੱਡੇ ਬਜ਼ਾਰਾਂ ਵਿੱਚ ਸੁਰੱਖਿਅਤ ਅਤੇ ਘੱਟ ਕੀਮਤ 'ਤੇ ਭੇਜ ਸਕਦੇ ਹਨ। ਹੁਣ ਇਸ ਫ੍ਰੇਟ ਕੌਰੀਡੋਰ ਰਾਹੀਂ ਉਨ੍ਹਾਂ ਦੀ ਉਪਜ ਹੋਰ ਤੇਜ਼ੀ ਨਾਲ ਪਹੁੰਚ ਜਾਵੇਗੀ। ਉੱਤਰ ਪ੍ਰਦੇਸ਼ ਵਿੱਚ ਕਿਸਾਨ ਰੇਲ ਕਾਰਨ ਬਹੁਤ ਸਾਰੀ ਸਟੋਰੇਜ ਅਤੇ ਕੋਲਡ ਸਟੋਰੇਜ ਸੁਵਿਧਾਵਾਂ ਆਈਆਂ ਹਨ।

ਪ੍ਰਧਾਨ ਮੰਤਰੀ ਨੇ ਸਮਰਪਿਤ ਫ੍ਰੇਟ ਕੌਰੀਡੋਰ ਨੂੰ ਲਾਗੂ ਕਰਨ ਵਿੱਚ ਪਿਛਲੇ ਸਮੇਂ ਵਿੱਚ ਹੋਈ ਭਾਰੀ ਦੇਰੀ ’ਤੇ ਦੁਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਸਾਲ 2014 ਤੱਕ ਇੱਕ ਕਿਲੋਮੀਟਰ ਦਾ ਰਸਤਾ ਵੀ ਨਹੀਂ ਵਿਛ ਸਕਿਆ। ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਸਰਕਾਰ ਬਣਨ ਤੋਂ ਬਾਅਦ ਨਿਰੰਤਰ ਨਿਗਰਾਨੀ ਅਤੇ ਹਿੱਸੇਦਾਰਾਂ ਨਾਲ ਮੀਟਿੰਗ ਦੇ ਨਤੀਜੇ ਵਜੋਂ ਅਗਲੇ 11 ਮਹੀਨਿਆਂ ਵਿੱਚ ਤਕਰੀਬਨ 1100 ਕਿਲੋਮੀਟਰ ਦਾ ਕੰਮ ਪੂਰਾ ਹੋ ਗਿਆ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਮਾਨਸਿਕਤਾ ਦੀ ਆਲੋਚਨਾ ਕੀਤੀ ਜਿਨ੍ਹਾਂ ਨੇ ਟਰੈਕਾਂ ’ਤੇ ਧਿਆਨ ਦੇਣ ਦੀ ਬਜਾਏ ਰੇਲ ਗੱਡੀਆਂ ਦੀ ਗਿਣਤੀ ਵਧਾਉਣ 'ਤੇ ਧਿਆਨ ਦਿੱਤਾ। ਰੇਲ ਨੈੱਟਵਰਕ ਦੇ ਆਧੁਨਿਕੀਕਰਨ 'ਤੇ ਜ਼ਿਆਦਾ ਨਿਵੇਸ਼ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਰੇਲ ਟਰੈਕ ਉੱਤੇ ਨਿਵੇਸ਼ ਕਰਦਿਆਂ ਵੱਖਰੇ ਰੇਲ ਬਜਟ ਦੇ ਖ਼ਾਤਮੇ ਨਾਲ ਇਸ ਨੂੰ ਬਦਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰੇਲ ਨੈੱਟਵਰਕ ਨੂੰ ਚੌੜਾ ਕਰਨ ਅਤੇ ਬਿਜਲੀਕਰਨ ਅਤੇ ਮਾਨਵ ਰਹਿਤ ਰੇਲ ਕਰਾਸਿੰਗਾਂ ਦੇ ਖਾਤਮੇ ‘ਤੇ ਧਿਆਨ ਕੇਂਦਰਤ ਕੀਤਾ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲਵੇ ਵਿੱਚ ਹਰ ਪੱਧਰ 'ਤੇ ਸੁਧਾਰ ਕੀਤੇ ਗਏ ਹਨ ਜਿਵੇਂ ਕਿ ਸਫ਼ਾਈ, ਖਾਣ ਪੀਣ ਅਤੇ ਹੋਰ ਸੁਵਿਧਾਵਾਂ ਵਿੱਚ ਸੁਧਾਰ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਤਮ-ਨਿਰਭਰਤਾ ਦੇ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਰੇਲਵੇ ਨਾਲ ਸਬੰਧਿਤ ਨਿਰਮਾਣ ਵਿੱਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਆਧੁਨਿਕ ਰੇਲ ਗੱਡੀਆਂ ਦਾ ਨਿਰਮਾਣ ਕਰ ਰਿਹਾ ਹੈ ਅਤੇ ਨਿਰਯਾਤ ਵੀ ਕਰ ਰਿਹਾ ਹੈ, ਵਾਰਾਣਸੀ ਇਲੈਕਟ੍ਰਿਕ ਲੋਕੋਮੋਟਿਵਸ ਦਾ ਇੱਕ ਪ੍ਰਮੁੱਖ ਕੇਂਦਰ ਬਣ ਰਿਹਾ ਹੈ, ਰਾਇਬਰੇਲੀ ਵਿੱਚ ਬਣੇ ਰੇਲ ਕੋਚ ਹੁਣ ਵਿਦੇਸ਼ਾਂ ਵਿੱਚ ਨਿਰਯਾਤ ਕੀਤੇ ਜਾਂਦੇ ਹਨ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਰਾਜਨੀਤੀ ਤੋਂ ਦੂਰ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਬੁਨਿਆਦੀ ਢਾਂਚਾ ਬਹੁਤ ਸਾਰੀਆਂ ਪੀੜ੍ਹੀਆਂ ਨੂੰ ਲਾਭ ਪਹੁੰਚਾਉਣ ਦਾ ਮਿਸ਼ਨ ਹੋਣਾ ਚਾਹੀਦਾ ਹੈ, ਨਾ ਕਿ 5 ਸਾਲ ਦੀ ਰਾਜਨੀਤੀ। ਜੇ ਰਾਜਨੀਤਿਕ ਪਾਰਟੀਆਂ ਨੇ ਮੁਕਾਬਲਾ ਕਰਨਾ ਹੈ, ਬੁਨਿਆਦੀ ਢਾਂਚੇ ਦੀ ਗੁਣਵੱਤਾ, ਗਤੀ ਅਤੇ ਪੈਮਾਨੇ 'ਤੇ ਮੁਕਾਬਲਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਦਰਸ਼ਨਾਂ ਅਤੇ ਅੰਦੋਲਨ ਦੌਰਾਨ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਤਾਕੀਦ ਕੀਤੀ ਕਿ ਉਹ ਆਪਣੇ ਲੋਕਤੰਤਰੀ ਅਧਿਕਾਰਾਂ ਦਾ ਪ੍ਰਗਟਾਵਾ ਕਰਦਿਆਂ ਕੌਮ ਪ੍ਰਤੀ ਆਪਣਾ ਫ਼ਰਜ਼ ਨਾ ਭੁੱਲਣ।

*****

ਡੀਐੱਸ/ਏਕੇ



(Release ID: 1684439) Visitor Counter : 191