ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਪੀ.ਵੀ. ਨਰਸਿਮਹਾ ਰਾਓ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ


ਸਾਬਕਾ ਪ੍ਰਧਾਨ ਮੰਤਰੀ ਨੇ ਮਜ਼ਬੂਤ ਆਰਥਿਕ ਸੁਧਾਰਾਂ ਨਾਲ ਦੇਸ਼ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਸਹਾਇਤਾ ਕੀਤੀ

ਸ਼੍ਰੀ ਰਾਓ ਨੇ ਕਈ ਚੁਣੌਤੀਆਂ ਵਿਚਕਾਰ ਦੇਸ਼ ਦੀ ਅਗਵਾਈ ਕੀਤੀ

ਉਪ ਰਾਸ਼ਟਰਪਤੀ ਨੇ ਸ਼੍ਰੀ ਨਰਸਿਮਹਾ ਰਾਓ ’ਤੇ ਤੇਲੁਗੂ ਵਿੱਚ ਇੱਕ ਪੁਸਤਕ ਰਿਲੀਜ਼ ਕੀਤੀ

Posted On: 27 DEC 2020 2:38PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਪੀ. ਵੀ. ਨਿਰਸਮਹਾ ਰਾਓ ਨੂੰ ਭਾਵਭਿੰਨੀ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਸ਼ੁਰੂ ਕੀਤੇ ਗਏ ਮਜ਼ਬੂਤ ਆਰਥਿਕ ਸੁਧਾਰਾਂ ਨੇ ਦੇਸ਼ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਸਹਾਇਤਾ ਕੀਤੀ।

 

ਹੈਦਰਾਬਾਦ ਵਿੱਚ ਸੀਨੀਅਰ ਪੱਤਰਕਾਰ ਏ. ਕ੍ਰਿਸ਼ਨਾ ਰਾਓ ਦੁਆਰਾ ਲਿਖੀ ਗਈ ਵਿਪਲਵ ਤਪੱਸਵੀ : ਪੀਵੀ’ ਨਾਮ ਦੀ ਇੱਕ ਤੇਲੁਗੂ ਪੁਸਤਕ ਨੂੰ ਰਿਲੀਜ਼ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਸ਼੍ਰੀ ਨਰਸਿਮਹਾ ਰਾਓ ਨੇ ਪ੍ਰਧਾਨ ਮੰਤਰੀ ਦਾ ਕਾਰਜਭਾਰ ਸੰਭਾਲਿਆਉਸ ਸਮੇਂ ਦੇਸ਼ ਗੰਭੀਰ ਆਰਥਿਕ ਸੰਕਟ ਅਤੇ ਰਾਜਨੀਤਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਿਹਾ ਸੀ।

 

ਉਨ੍ਹਾਂ ਨੇ ਕਿਹਾ ਕਿ ਫਿਰ ਵੀ ਸ਼੍ਰੀ ਰਾਓ ਨੇ ਕਈ ਰਾਜਨੀਤਕ ਵਿਦਵਾਨਾਂ ਦੀਆਂ ਉਮੀਦਾਂ ਤੋਂ ਵਧ ਕੇ ਕੰਮ ਕੀਤਾ ਅਤੇ ਆਪਣੇ ਕਾਰਜਕਾਲ ਦੌਰਾਨ ਕਈ ਚੁਣੌਤੀਆਂ ਵਿਚਕਾਰ ਦੇਸ਼ ਦੀ ਪ੍ਰਭਾਵੀ ਰੂਪ ਨਾਲ ਅਗਵਾਈ ਕੀਤੀ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੱਕ ਚਤੁਰ ਪ੍ਰਸ਼ਾਸਕ ਸਨ। ਹਾਲਾਂਕਿ ਉਨ੍ਹਾਂ ਦੁਆਰਾ ਲਾਗੂ ਕੀਤੀਆਂ ਗਈਆਂ ਨੀਤੀਆਂ ਨਾਲ ਸਹਿਮਤ ਨਹੀਂ ਵੀ ਹੋਇਆ ਜਾ ਸਕਦਾਉਨ੍ਹਾਂ ਦੁਆਰਾ ਕੀਤੀਆਂ ਗਈਆਂ ਕੁਝ ਵੱਡੀਆਂ ਪਹਿਲਾਂ ਦੇਸ਼ ਦੇ ਵਿਆਪਕ ਹਿੱਤ ਵਿੱਚ ਸਨ। ਉਨ੍ਹਾਂ ਨੇ ਵਿਸ਼ਵ ਵਪਾਰ ਸੰਗਠਨ ਵਿੱਚ ਭਾਰਤ ਦੇ ਪ੍ਰਵੇਸ਼ ਨੂੰ ਸੁਚਾਰੂ ਬਣਾਇਆ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਨਰਸਿਮਹਾ ਰਾਓ ਨੇ ਕਈ ਕਾਰਜ ਕੀਤੇ ਜਿਨ੍ਹਾਂ ਵਿੱਚ ਲਾਇਸੈਂਸ ਰਾਜ ਦਾ ਖਾਤਮਾਬੈਂਕਿੰਗ ਸੁਧਾਰਬਿਜਲੀ ਨਿਜੀਕਰਨਦੂਰ ਸੰਚਾਰ ਆਧੁਨਿਕੀਕਰਨ ਸ਼ਾਮਲ ਹੈ ਅਤੇ ਨਿਰਯਾਤ ਨੂੰ ਪ੍ਰੋਤਸਾਹਨ ਦੇਣ ਅਤੇ ਵਿਦੇਸ਼ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਕਦਮ ਚੁੱਕੇ। ਉਨ੍ਹਾਂ ਨੇ ਖੇਤੀਬਾੜੀ ਖੇਤਰ ਵਿੱਚ ਸੁਧਾਰ ਸ਼ੁਰੂ ਕੀਤੇ ਅਤੇ ਖਾਧ ਅਨਾਜਾਂ ਦੀ ਆਵਾਜਾਈ ਤੇ ਪਾਬੰਦੀਆਂ ਨੂੰ ਹਟਾਇਆ।

 

ਸ਼੍ਰੀ ਨਾਇਡੂ ਨੇ ਯਾਦ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ 73ਵੀਂ ਅਤੇ 74ਵੀ ਸੰਵਿਧਾਨਕ ਸੋਧ ਜ਼ਰੀਏ ਸਥਾਨਕ ਸੰਸਥਾਵਾਂ ਨੂੰ ਵੀ ਸਸ਼ਕਤ ਬਣਾਇਆ। ਸਾਬਕਾ ਪ੍ਰਧਾਨ ਮੰਤਰੀ ਨੂੰ ਇੱਕ ਬਹੁਪੱਖੀ ਸ਼ਖ਼ਸੀਅਤ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ਼੍ਰੀ ਰਾਓ ਇੱਕ ਮਹਾਨ ਵਿਦਵਾਨਸਾਹਿਤਕ ਅਤੇ ਬਹੁਭਾਸ਼ੀ ਵਿਅਕਤੀ ਸਨ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਉਚਿਤ ਸਨਮਾਨ ਪ੍ਰਾਪਤ ਨਹੀਂ ਹੋਇਆ।

 

ਸ਼੍ਰੀ ਨਰਸਿਮਹਾ ਰਾਓ ਤੇ ਪੁਸਤਕ ਲਿਖਣ ਤੇ ਸ਼੍ਰੀ ਕ੍ਰਿਸ਼ਨਾ ਰਾਓ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹੀਆਂ ਪੁਸਤਕਾਂ ਪੜ੍ਹਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਾਨ ਪੁਰਸ਼ਾਂ ਅਤੇ ਮਹਿਲਾਵਾਂ ਬਾਰੇ ਪੁਸਤਕਾਂ ਅਤੇ ਯਾਦਗਾਰੀ ਲੈਕਚਰਾਂ ਦਾ ਉਦੇਸ਼ ਦੂਜਿਆਂ ਨੂੰ ਪ੍ਰੇਰਿਤ ਕਰਨਾ ਹੁੰਦਾ ਹੈ।

 

ਇਸ ਮੌਕੇ ਤੇ ਰਾਜ ਸਭਾ ਸੰਸਦ ਮੈਂਬਰ ਕੇ. ਕੇਸ਼ਵ ਰਾਓਸ਼੍ਰੀ ਕ੍ਰਿਸ਼ਨ ਰਾਓ ਅਤੇ ਸ਼੍ਰੀ ਰਾਘਵੇਂਦਰ ਰਾਓ ਵੀ ਮੌਜੂਦ ਸਨ।

 

****

 

ਐੱਮਐੱਸ/ਆਰਕੇ/ਡੀਪੀ


(Release ID: 1684045) Visitor Counter : 127