ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 26 ਦਸੰਬਰ ਨੂੰ ਜੰਮੂ-ਕਸ਼ਮੀਰ ਦੇ ਸਾਰੇ ਵਾਸੀਆਂ ਤੱਕ ਕਵਰੇਜ ਵਧਾਉਣ ਲਈ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਸਿਹਤ ਲਾਂਚ ਕਰਨਗੇ

Posted On: 24 DEC 2020 6:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਦਸੰਬਰ 2020 ਨੂੰ ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸਾਰੇ ਵਾਸੀਆਂ ਤੱਕ ਕਵਰੇਜ ਵਧਾਉਣ ਲਈ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐੱਮ-ਜੇਏਵਾਈ) ਸਿਹਤ ਦੀ ਸ਼ੁਰੂਆਤ ਕਰਨਗੇ। ਇਹ ਯੋਜਨਾ ਯੂਨੀਵਰਸਲ ਹੈਲਥ ਕਵਰੇਜ ਸੁਨਿਸ਼ਚਿਤ ਕਰੇਗੀ ਅਤੇ ਵਿੱਤੀ ਜੋਖਮ ਸੁਰੱਖਿਆ ਪ੍ਰਦਾਨ ਕਰਨ ਅਤੇ ਸਾਰੇ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਗੁਣਵੱਤਾ ਅਤੇ ਕਿਫਾਇਤੀ ਜ਼ਰੂਰੀ ਸਿਹਤ ਸੇਵਾਵਾਂ ਨੂੰ ਸੁਨਿਸ਼ਚਿਤ ਕਰਨ 'ਤੇ ਧਿਆਨ ਕੇਂਦ੍ਰਿਤ ਕਰੇਗੀ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਵੀ ਮੌਜੂਦ ਰਹਿਣਗੇ।

 

ਇਹ ਯੋਜਨਾ ਜੰਮੂ-ਕਸ਼ਮੀਰ ਦੇ ਸਾਰੇ ਵਾਸੀਆਂ ਨੂੰ ਮੁਫਤ ਬੀਮਾ ਕਵਰ ਪ੍ਰਦਾਨ ਕਰੇਗੀ। ਇਹ ਜੰਮੂ-ਕਸ਼ਮੀਰ ਦੇ ਸਾਰੇ ਵਾਸੀਆਂ ਨੂੰ ਹਰ ਪਰਿਵਾਰ ਲਈ ਪੰਜ ਲੱਖ ਰੁਪਏ ਤੱਕ ਦਾ ਵਿੱਤੀ ਕਵਰ ਮੁਹੱਈਆ ਕਰਵਾਉਂਦੀ ਹੈ। ਇਹ 15 ਲੱਖ (ਲਗਭਗ) ਵਾਧੂ ਪਰਿਵਾਰਾਂ ਨੂੰ ਪੀਐੱਮ-ਜੇਏਵਾਈ ਵਿੱਚ ਸ਼ਾਮਲ ਕਰਦੀ ਹੈ। ਇਹ ਯੋਜਨਾ ਬੀਮਾ ਅਧਾਰਿਤ ਹੋ ਕੇ ਕੰਮ ਕਰੇਗੀਜੋ ਕਿ ਪੀਐੱਮ-ਜੇਏਵਾਈ ਨਾਲ ਜੁੜੀ ਹੈ। ਇਸ ਸਕੀਮ ਦੇ ਲਾਭ ਪੂਰੇ ਦੇਸ਼ ਵਿੱਚ ਮਿਲ ਸਕਣਗੇ। ਪ੍ਰਧਾਨ ਮੰਤਰੀ-ਜੇਏਵਾਈ ਸਕੀਮ ਦੇ ਤਹਿਤ ਬਣੇ ਹਸਪਤਾਲ ਇਸ ਸਕੀਮ ਅਧੀਨ ਸੇਵਾਵਾਂ ਪ੍ਰਦਾਨ ਕਰਨਗੇ।

 

ਯੂਨੀਵਰਸਲ ਹੈਲਥ ਕਵਰੇਜ ਪ੍ਰਾਪਤ ਕਰਨਾ

 

ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਵਿੱਚ ਸਿਹਤ ਦੇ ਦਾਇਰੇ ਨੂੰ ਵਧਾਉਣ ਤੋਂ ਲੈ ਕੇ ਰੋਕਥਾਮਇਲਾਜਮੁੜ ਵਸੇਬੇਅਤੇ ਉਪਚਾਰੀ ਦੇਖਭਾਲ ਤੱਕ ਜ਼ਰੂਰੀਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਦਾ ਪੂਰਾ ਢਾਂਚਾ ਸ਼ਾਮਲ ਹੈਹਰੇਕ ਨੂੰ ਸੇਵਾਵਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਦੀ ਅਦਾਇਗੀ ਦੇ ਵਿੱਤੀ ਪ੍ਰਭਾਵਾਂ ਤੋਂ ਬਚਾਉਂਦਾ ਹੈ ਅਤੇ ਗ਼ਰੀਬੀ ਵੱਲ ਧੱਕੇ ਜਾਣ ਦੇ ਜੋਖਮ ਨੂੰ ਘਟਾਉਂਦਾ ਹੈ। ਆਯੁਸ਼ਮਾਨ ਭਾਰਤ ਪ੍ਰੋਗਰਾਮਇਸ ਦੇ ਦੋ ਥੰਮ੍ਹਾਂ-ਸਿਹਤ ਅਤੇ ਤੰਦਰੁਸਤੀ ਕੇਂਦਰਾਂ ਅਤੇ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨਾਲ ਯੂਨੀਵਰਸਲ ਹੈਲਥ ਕਵਰੇਜ ਦੀ ਪ੍ਰਾਪਤੀ ਲਈ ਕਲਪਨਾ ਕੀਤੀ ਗਈ ਹੈ।

 

****

 

ਡੀਐੱਸ/ਐੱਸਐੱਚ(Release ID: 1683409) Visitor Counter : 167