ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਏਰੋ ਇੰਡੀਆ -21 ਲਈ ਯੋਜਨਾਵਾਂ ਦੀ ਸਮੀਖਿਆ ਕੀਤੀ

ਏਰੋਸ਼ੋ ਲਈ ਏ ਐਂਡ ਡੀ ਬਿਜ਼ਨਸ ਵਰਲਡ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ

Posted On: 23 DEC 2020 2:53PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇਥੇ ਏਰੋ ਇੰਡੀਆ -21ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ। ਰੱਖਿਆ ਮੰਤਰਾਲੇ ਦੇ ਰੱਖਿਆ ਵਿਭਾਗ  ਨੇ ਰਕਸ਼ਾ ਮੰਤਰੀ ਨੂੰ ਦੱਸਿਆ ਕਿ ਪ੍ਰਦਰਸ਼ਨੀ ਲਈ ਮੌਜੂਦਾ ਅੰਤਰਰਾਸ਼ਟਰੀ ਦਿਸ਼ਾ ਨਿਰਦੇਸ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਹ ਪ੍ਰਦਰਸ਼ਨੀ ਕਾਰੋਬਾਰ ਤੇ ਧਿਆਨ  ਕੇਂਦਰਤ ਕਰਨ ਦੀ ਯੋਜਨਾ ਹੈ। ਜਨਤਾਜੋ ਆਮ ਤੌਰ 'ਤੇ ਹਵਾਈ ਪ੍ਰਦਰਸ਼ਨੀ ਦੇਖਣ ਲਈ ਉਤਸਾਹਤ ਰਹਿੰਦੀ ਹੈ, ਇਸ ਸਾਲ ਦੇ ਐਡੀਸ਼ਨ ਨੂੰ ਵਰਚੁਅਲ ਮੋਡ ਵਿਚ ਵੇਖੇਗੀ ਤਾਂ ਜੋ ਗਲੋਬਲ ਏ ਐਂਡ ਡੀ ਕਾਰੋਬਾਰਾਂ ਦੇ ਲੋਕਾਂ ਵਿਚਾਲੇ ਸੁਰੱਖਿਅਤ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕੇ ਤਾਂ ਜੋ ਨਵੇਂ ਸਾਲ ਵਿਚ ਭਾਈਵਾਲੀ ਕਾਇਮ ਹੋ ਸਕੇ।

 ਇਸ ਪ੍ਰਦਰਸ਼ਨੀ ਲਈ ਲੋਕਾਂ ਵਿੱਚ ਵਧੇਰੇ ਦਿਲਚਸਪੀ ਵੱਖਣ ਨੂੰ ਮਿਲੀ ਹੈ ਕਿਉਂਜੋ ਪ੍ਰਦਰਸ਼ਨੀ ਵਾਲੀ ਥਾਂ ਦੀ ਕਾਫੀ ਜਗ੍ਹਾ ਵਿਕ ਚੁਕੀ ਹੈ ਅਤੇ 500 ਤੋਂ ਵੱਧ ਲੋਕਾਂ ਨੇ ਇਸ ਪ੍ਰਦਰਸ਼ਨੀ ਲਈ ਰਜਿਸਟਰੇਸ਼ਨ ਕਰਵਾਈ ਹੈ। ਕੋਵਿਡ -19 ਦੇ ਕਾਰਨ ਪੈਦਾ ਚੁਣੌਤੀਆਂ ਦੇ ਮੱਦੇਨਜ਼ਰਰਕਸ਼ਾ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਹ ਪ੍ਰੋਗਰਾਮ ਸਿਰਫ 03-05 ਫਰਵਰੀ 2021 ਨੂੰ ਕਾਰੋਬਾਰੀ ਦਿਨਾਂ ਲਈ ਆਯੋਜਿਤ ਕੀਤਾ ਜਾਵੇ ਜਿਸ ਨਾਲ ਐਰੋਸਪੇਸ ਅਤੇ ਡਿਫੈਂਸ ਇੰਡਸਟਰੀ ਵੱਲ ਲੋਕਾਂ ਦੀ ਖਿੱਚ ਵਧੇ,ਜਿਸਨੂੰ ਲਾਕ ਡਾਉਨ ਅਤੇ ਏਮਬਾਰਗੋ/ਪਾਬੰਦੀਆਂ ਦੇ ਕਾਰਨ ਸਾਲ 2020 ਵਿੱਚ ਸਫ਼ਰ ਸਬੰਧੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।  

 ਨਵੀਂ ਦਿੱਲੀ ਵਿਖੇ ਵਿਦੇਸ਼ੀ ਦੂਤਘਰਾਂ ਦੇ ਸੀਨੀਅਰ ਨੁਮਾਇੰਦਿਆਂ ਨੂੰ ਅਕਤੂਬਰ 2020 ਦੇ ਸ਼ੁਰੂ ਵਿੱਚ ਪਹਿਲਾਂ ਹੀ ਏਰੋ ਇੰਡੀਆ-21 ਦੇ ਬਾਰੇ ਵਿੱਚ ਜਾਣਕਾਰੀ ਦੇ ਦਿੱਤੀ ਗਈ ਸੀ ਤਨ ਜੋ ਉਨ੍ਹਾਂ ਦੇ ਪ੍ਰਮੁੱਖਾਂ ਅਤੇ ਫ਼ੈਸਲੇ ਲੈਣ ਵਾਲੇ ਸੀਨੀਅਰ ਲੋਕਾਂ ਦੀ ਮੌਜੂਦਗੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਇਸ ਤੋਂ ਬਾਅਦ ਰਸਮੀ ਸੱਦੇ ਦਿੱਤੇ ਗਏ ਸਨ। ਏਰੋ ਇੰਡੀਆ -21 ਭਾਰਤ ਦੀ ਏਰੋਸਪੇਸ ਅਤੇ ਰੱਖਿਆ ਨਿਰਮਾਣ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਨਾਲ ਹੀ ਰੱਖਿਆ ਖੇਤਰ ਵਿੱਚ ਨੀਤੀਗਤ ਪਹਿਲ ਕਰਦਿਆਂ ਭਾਰਤ ਵਿੱਚ ਨਿਵੇਸ਼ ਦੀ ਅਪੀਲ ਕਰਦਾ ਹੈ। ਆਟੋਮੈਟਿਕ ਰਸਤੇ ਰਾਹੀਂ ਐਫਡੀਆਈ ਨੂੰ ਵਧਾ ਕੇ 74% ਕੀਤਾ ਗਿਆ ਹੈ।ਮਹਾਮਾਰੀ ਦੀ ਅਵਧੀ -2020, ਦੇ ਦੌਰਾਨ ਰੱਖਿਆ ਪ੍ਰਾਪਤੀ ਪ੍ਰਕ੍ਰਿਆ 2020 ਭਾਰਤ ਵਿੱਚ ਸਹਿ -ਵਿਕਾਸ ਅਤੇ ਸਹਿ ਉਤਪਾਦਨ ਲਈ ਨਿਵੇਸ਼ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਸੋਧੇ ਆਫਸੈਟ ਦਿਸ਼ਾ-ਨਿਰਦੇਸ਼ ਅਤੇ ਰੱਖਿਆ ਉਤਪਾਦਨ ਤੇ ਬਰਾਮਦ ਪ੍ਰਮੋਸ਼ਨ ਨੀਤੀ 2020 (ਡੀਪੀਈਪੀਪੀ 2020) ਦਾ ਖਰੜਾ ਵੀ ਤਿਆਰ ਕੀਤਾ ਗਿਆ ਹੈ।

 ਰਕਸ਼ਾ ਮੰਤਰੀ ਨੇ ਏਰੋਸਪੇਸ ਅਤੇ ਰੱਖਿਆ ਨਿਰਮਾਣ ਵਿਚ ਵਿਸ਼ਵ ਦੇ ਚੋਟੀ ਦੇ ਪੰਜ ਦੇਸ਼ਾਂ ਵਿਚ ਬਣੇ ਰਹਿਣ  ਦੇ ਭਾਰਤ ਦੇ ਸੰਕਲਪ ਨੂੰ ਦੁਹਰਾਇਆ ਅਤੇ ਏਰੋ ਇੰਡੀਆ -21 ਭਾਰਤ ਦੇ, ਮਾਰਗ ਦਰਸ਼ਕਾਂ ਵਿਚ ਇਕ ਮਾਰਗ ਦਰਸ਼ਕ ਬਣੇ ਰਹਿਣ ਦੀ ਇੱਛਾ ਦਾ ਪ੍ਰਤੀਕ ਹੈ। ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਤਮਨਿਰਭਰ ਭਾਰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਦਾ ਕੇਂਦਰ ਬਿੰਦੂ ਹੈ।  ਭਾਰਤ ਦਾ ਏਰੋਸਪੇਸ ਅਤੇ ਰੱਖਿਆ ਖੇਤਰ ਪਰਿਪੱਕ ਹੋ ਗਿਆ ਹੈ ਅਤੇ ਭਾਰਤ ਅਤੇ ਵਿਸ਼ਵ ਲਈ ਨਿਰਮਿਤ ਰੱਖਿਆ ਉਪਕਰਣਾਂ ਦੇ ਨਿਰਮਾਣ ਲਈ ਭਾਰਤ ਵਿੱਚ ਉਦਯੋਗ ਸਥਾਪਤ ਕਰਨ ਲਈ ਮਿੱਤਰ ਦੇਸ਼ਾਂ ਨਾਲ ਆਪਸੀ ਲਾਭਕਾਰੀ ਸਾਂਝੇਦਾਰੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।" 

ਰਕਸ਼ਾ ਮੰਤਰੀ ਨੇ ਭਾਰਤੀ ਦੂਤਘਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਦਰਸ਼ਨੀ ਲਈ ਤਾਲਮੇਲ ਨਾਲ ਯਤਨ ਕਰਨ ਅਤੇ ਬਾਹਰ ਦੇ ਦੇਸ਼ਾਂ ਦੇ ਪ੍ਰਮੁੱਖ ਲੋਕਾਂ ਤੇ ਉਦਯੋਗਪਤੀਆਂ ਨੂੰ ਸੀਨੀਅਰ ਪੱਧਰ 'ਤੇ ਏਰੋ ਇੰਡੀਆ -21 ਵਿਚ ਹਿੱਸਾ ਲੈਣ ਲਈ ਅਨੁਰੋਧ ਕਰਨ ਤਾਂ ਜੋ ਭਾਰਤ ਵਿੱਚ ਉਪਲਬਧ ਰਣਨੀਤਕ ਅਤੇ ਕਾਰੋਬਾਰੀ ਮੌਕਿਆਂ ਨੂੰ ਡੂੰਘਾਈ ਨਾਲ ਅਪਣਾਇਆ ਜਾ ਸਕੇ। ਲਈ ਜਾ ਸਕੇ। ਰਕਸ਼ਾ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਏਰੋ ਇੰਡੀਆ -21 ਭਾਰਤ ਦੀ ਸਮਰੱਥਾ ਨੂੰ ਪ੍ਰਦਰਸ਼ਤ ਕਰੇਗਾ ਅਤੇ ਕੋਵਿਡ ਤੋਂ ਬਾਅਦ ਦੀ ਦੁਨੀਆ ਵਿਚ ਸਾਡੀ ਤਾਕਤ ਨੂੰ ਹੋਰ ਵਧੇਰੇ ਮਜ਼ਬੂਤ ਕਰੇਗਾ। 

 

------------------------------------  

ਏਬੀਬੀ / ਨਾਮਪੀ / ਰਾਜੀਬ



(Release ID: 1683112) Visitor Counter : 175