ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਐਕਟਿਵ ਮਾਮਲਿਆਂ ਦੀ ਗਿਣਤੀ ਜਦੋਂ 3 ਫੀਸਦ ਤੋਂ ਵੀ ਘੱਟ ਰਹਿ ਗਈ ਹੈ, ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2.89 ਲੱਖ ਹੈ ਤੇ ਨਿਰੰਤਰ ਘੱਟਣ ਦਾ ਕ੍ਮ ਜਾਰੀ ਹੈ
26 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 10,000 ਤੋਂ ਘੱਟ ਐਕਟਿਵ ਕੇਸ ਹਨ
23 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਅੋਸਤ ਦੇ ਮੁਕਾਬਲੇ ਪ੍ਰਤੀ ਮਿਲੀਅਨ ਬਿਹਤਰ ਟੈਸਟ ਹੋ ਰਹੇ ਹਨ
16 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪੋਜੀਟਿਵਿਟੀ ਦਰ ਰਾਸ਼ਟਰੀ ਅੋਸਤ ਨਾਲੋਂ ਘੱਟ ਹੈ
Posted On:
23 DEC 2020 10:45AM by PIB Chandigarh
ਭਾਰਤ ਵਿੱਚ ਕੁਲ ਐਕਟਿਵ ਮਾਮਲਿਆਂ ਦੇ ਘੱਟਣ ਦਾ ਰੁਝਾਨ ਹੁਣ ਵੀ ਜਾਰੀ ਹੈ । ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 2,89,240 ਹੈ । ਪੁਸ਼ਟੀ ਵਾਲੇ ਕੁੱਲ ਕੇਸਾਂ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘਟ ਕੇ 2.86 ਫੀਸਦ ਰਹਿ ਗਈ ਹੈ ।
ਰਾਸ਼ਟਰੀ ਰੁਝਾਨ ਦੇ ਬਾਅਦ, 26 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 10,000 ਤੋਂ ਘੱਟ ਐਕਟਿਵ ਮਾਮਲੇ ਦਰਜ ਹੋਏ ਹਨ ।
ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵੱਧ ਰੋਜ਼ਾਨਾ ਰਿਕਵਰੀ ਨੇ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਵਿੱਚ ਕਮੀ ਨੂੰ ਯਕੀਨੀ ਬਣਾਇਆ ਹੈ ।. ਪਿਛਲੇ 24 ਘੰਟਿਆਂ ਦੌਰਾਨ 23,950 ਵਿਅਕਤੀ ਪੋਜੀਟਿਵ ਪਾਏ ਗਏ ਹਨ, ਜਦਕਿ ਭਾਰਤ ਨੇ ਇਸੇ ਸਮੇਂ ਦੌਰਾਨ 26,895 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 3,278 ਕੇਸਾਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ।
ਭਾਰਤ ਵਿੱਚ ਕੁੱਲ ਟੈਸਟਿੰਗ ਦੀ ਗਿਣਤੀ 16.5 ਕਰੋੜ (16,42,68,721) ਦੇ ਨੇੜੇ ਪਹੁੰਚ ਗਈ ਹੈ। ਹਰ ਰੋਜ਼ 10 ਲੱਖ ਤੋਂ ਵੱਧ ਟੈਸਟ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ, ਪਿਛਲੇ 24 ਘੰਟਿਆਂ ਵਿੱਚ 10,98,164 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ । ਦੇਸ਼ ਦੀ ਟੈਸਟਿੰਗ ਸਮਰੱਥਾ ਵੱਧ ਕੇ ਪ੍ਰਤੀ ਦਿਨ 15 ਲੱਖ ਟੈਸਟ ਹੋ ਗਈ ਹੈ ।
ਭਾਰਤ ਵਿੱਚ ਟੈਸਟਿੰਗ ਦੇ ਬੁਨਿਆਦੀ ਢਾਂਚੇ ਵਿੱਚ ਦੇਸ਼ ਭਰ ਦੀਆਂ 2,276 ਲੈਬਾਂ ਦੇ ਨਾਲ ਮਹੱਤਵਪੂਰਣ ਵਾਧਾ ਦਰਜ ਹੋਇਆ ਹੈ ।
ਰੋਜ਼ਾਨਾ ਅੋਸਤਨ 10 ਲੱਖ ਤੋਂ ਵੱਧ ਟੈਸਟ ਕੀਤੇ ਗਏ ਹਨ ਜਿਸ ਨਾਲ ਇਹ ਸੁਨਿਸ਼ਚਿਤ ਹੋਇਆ ਹੈ ਕਿ ਕੁੱਲ ਪੋਜੀਟਿਵਿਟੀ ਦਰ ਹੇਠਲੇ ਪੱਧਰ ਤੇ ਕਾਇਮ ਰਹਿੰਦੀ ਹੈ ਅਤੇ ਵਰਤਮਾਨ ਵਿੱਚ ਹੇਠਾਂ ਜਾਣ ਵਾਲੇ ਰਸਤੇ ਦੀ ਪਾਲਣਾ ਕਰ ਰਹੀ ਹੈ ।
ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ (ਟੀਪੀਐਮ) ਦੇ ਮਗਰ 1,19,035 ਟੈਸਟ ਹੋ ਰਹੇ ਹਨ । 23 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੌਮੀ ਅੋਸਤ ਦੇ ਮੁਕਾਬਲੇ ਪ੍ਰਤੀ ਮਿਲੀਅਨ ਬਿਹਤਰ ਟੈਸਟ ਹੋ ਰਹੇ ਹਨ ।
16 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪੋਜੀਟਿਵਿਟੀ ਦਰ ਰਾਸ਼ਟਰੀ ਅੋਸਤ ਨਾਲੋਂ ਘੱਟ ਹੈ ।
15 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੋਜੀਟਿਵ ਮਾਮਲਿਆਂ ਦੀ ਸਮੁੱਚੀ ਦਰ ਰਾਸ਼ਟਰੀ ਅੋਸਤ ਨਾਲੋਂ ਘੱਟ ਹੈ ।
ਟੈਸਟਿੰਗ ਦੇ ਬੁਨਿਆਦੀ ਦੇ ਵਿਸਥਾਰ ਦੇ ਨਾਲ, ਜਿਨ੍ਹਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਅੋਸਤ ਨਾਲੋਂ ਵਧੇਰੇ ਪੋਜੀਟਿਵਿਟੀ ਦਰ ਹੈ । ਉਹਨਾਂ ਦੀ ਪੋਜੀਟਿਵਿਟੀ ਦਰ ਵਿੱਚ ਕਮੀ ਦਰਜ ਕਰ ਰਹੇ ਹਨ ।
ਕੁੱਲ ਰਿਕਵਰੀ 9,663,382 'ਤੇ ਖੜ੍ਹੀ ਹੈ । ਰਿਕਵਰੀ ਰੇਟ ਵੀ ਵਧ ਕੇ 95.69 ਫੀਸਦ ਹੋ ਗਿਆ ਹੈ ।
ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 75.87 ਫੀਸਦ ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ ।.
ਕੇਰਲ ਵਿੱਚ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ 5,057 ਨਵੇਂ ਰਿਕਵਰਹੋਏ ਕੇਸਾਂ ਨਾਲ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ 4,122 ਲੋਕ ਰਿਕਵਰ ਹੋਏ ਹਨ । ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 2,270 ਲੋਕ ਰਿਕਵਰ ਹੋਏ ਹਨ ।
ਨਵੇਂ ਪੁਸ਼ਟੀ ਵਾਲੇ ਕੇਸਾਂ ਵਿਚੋਂ 77.34 ਫੀਸਦ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਸੰਬੰਧਿਤ ਹਨ।
ਕੇਰਲ ਵੱਲੋਂ ਰੋਜ਼ਾਨਾ ਸਭ ਤੋਂ ਵੱਧ 6,049 ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 3,106 ਨਵੇਂ ਕੇਸ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਦੌਰਾਨ 333 ਮਾਮਲਿਆਂ ਵਿੱਚ ਮੌਤਾਂ ਰਿਪੋਰਟ ਹੋਈਆਂ ਹਨ।
ਰਿਪੋਰਟ ਕੀਤੀਆਂ ਗਈਆਂ ਨਵੀਂਆਂ ਮੌਤਾਂ ਵਿਚੋਂ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 75.38 ਫੀਸਦ ਬਣਦਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 75 ਮੌਤਾਂ ਹੋਈਆਂ ਹਨ। ਪੱਛਮੀ ਬੰਗਾਲ ਅਤੇ ਕੇਰਲ ਵਿੱਚ ਕ੍ਰਮਵਾਰ 38 ਅਤੇ 27 ਰੋਜ਼ਾਨਾ ਨਵੀਂਆਂ ਮੌਤਾਂ ਰਿਪੋਰਟ ਹੋਈਆਂ ਹਨ।.
****
ਐਮਵੀ / ਐਸਜੇ
ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 23 ਦਸੰਬਰ 2020/1
(Release ID: 1682954)
Visitor Counter : 199
Read this release in:
Telugu
,
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Kannada
,
Malayalam