ਯੁਵਾ ਮਾਮਲੇ ਤੇ ਖੇਡ ਮੰਤਰਾਲਾ

‘ਫ਼ਿੱਟ ਇੰਡੀਆ ਸਾਈਕਲੋਥੋਨ ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਇਸ ਦੀ ਸ਼ੁਰੂਆਤ ਦੇ ਪਹਿਲੇ ਹਫ਼ਤੇ 13 ਲੱਖ ਲੋਕਾਂ ਨੇ ਭਾਗ ਲਿਆ

‘ਸਾਈਕਲੋਥੋਨ ’ 31 ਦਸੰਬਰ ਤੱਕ ਜਾਰੀ ਰਹੇਗਾ, ਨਾਗਰਿਕ ‘ਫ਼ਿੱਟ ਇੰਡੀਆ’ ਵੈੱਬਸਾਈਟ ਉੱਤੇ ਰਜਿਸਟਰ ਕਰ ਕੇ ਭਾਗ ਲੈ ਸਕਦੇ ਹਨ

Posted On: 20 DEC 2020 10:59AM by PIB Chandigarh

‘ਫ਼ਿੱਟ ਇੰਡੀਆ ਸਾਈਕਲੋਥੋਨ’ ਦੇ ਦੂਜੇ ਸੰਸਕਰਣ ਨੂੰ ਸਮੁੱਚੇ ਦੇਸ਼ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੇਂਦਰੀ ਖੇਡ ਮੰਤਰੀ ਸ੍ਰੀ ਕਿਰੇਨ ਰਿਜਿਜੂ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਇਸ ਈਵੈਂਟ ਦੀ ਸ਼ੁਰੂਆਤ ਕੀਤੀ। ਇਸ ਵਿਸ਼ਾਲ ਸਾਈਕਲਿੰਗ ਈਵੈਂਟ ਦੀ ਸ਼ੁਰੂਆਤ 7 ਦਸੰਬਰ, 2020 ਨੂੰ ਹੋਈ ਸੀ ਅਤੇ ਸਮੁੱਚੇ ਦੇਸ਼ ਦੇ ਲੋਕ ਇਸ ਵਿੱਚ ਭਾਗ ਲੈ ਰਹੇ ਹਨ।  15 ਦਸੰਬਰ ਤੱਕ 12,69,695 ਲੋਕ ‘ਫ਼ਿੱਟ ਇੰਡੀਆ ਸਾਈਕਲੋਥੋਨ’ ਵਿੱਚ ਭਾਗ ਲੈ ਚੁੱਕੇ ਸਨ ਤੇ 57,51,874 ਕਿਲੋਮੀਟਰ ਸਾਈਕਲ–ਚਾਲਨ ਮੁਕੰਮਲ ਕਰ ਚੁੱਕੇ ਸਨ। ਇਨ੍ਹਾਂ ਵਿੱਚ ‘ਨਹਿਰੂ ਯੁਵਾ ਕੇਂਦਰ ਸੰਗਠਨ’ (NYKS) ਦੇ 3,11,458 ਭਾਗੀਦਾਰ, ‘ਨੈਸ਼ਨਲ ਸਰਵਿਸ ਸਕੀਮ’ (NSS) ਦੇ 4,14,354 ਭਾਗੀਦਾਰ ਅਤੇ 5,43,883 ਹੋਰ ਭਾਗੀਦਾਰ ਸ਼ਾਮਲ ਹਨ। ‘ਫ਼ਿੱਟ ਇੰਡੀਆ’ ਸਾਈਕਲੋਥੋਨ ਨੂੰ ਸੋਸ਼ਲ ਮੀਡੀਆ ’ਤੇ ਵੀ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਆਮ ਲੋਕਾਂ ਨਾਲ, ਪ੍ਰਮੁੱਖ ਹਸਤੀਆਂ ਵੀ ਆਪਣੇ ਸਾਈਕਲ–ਚਾਲਨ ਦੀਆਂ ਤਸਵੀਰਾਂ ਤੇ ਵਿਡੀਓਜ਼ ਪੋਸਟ ਕਰ ਰਹੀਆਂ ਹਨ।

ਇਹ ਸਮਾਰੋਹ 31 ਦਸੰਬਰ, 2020 ਤੱਕ ਜਾਰੀ ਰਹੇਗਾ। ਆਮ ਨਾਗਰਿਕ ‘ਫ਼ਿੱਟ ਇੰਡੀਆ’ ਦੀ ਵੈੱਬਸਾਈਟ (https://fitindia.gov.in/fit-india-cyclothon-2020/) ਉੱਤੇ ਰਜਿਸਟਰੇਸ਼ਨ ਕਰ ਕੇ ਇਸ ਵਿੱਚ ਭਾਗ ਲੈ ਸਕਦੇ ਹਨ, ਆਪਣੀ ਮਰਜ਼ੀ ਮੁਤਾਬਕ ਇੱਕ ਦੂਰੀ ਤੱਕ ਰੋਜ਼ਾਨਾ ਸਾਇਕਲ ਚਲਾ ਕੇ ਆਪਣੀਆਂ ਤਸਵੀਰਾਂ ਤੇ ਵਿਡੀਓਜ਼ ਸੋਸ਼ਲ ਮੀਡੀਆ ਉੱਤੇ @FitindiaOff ਦੇ ਟੈਗ ਅਤੇ ਹੈਸ਼ਟੇਗ #FitIndiaCyclothon ਅਤੇ #NewIndiaFitIndia ਨਾਲ ਸ਼ੇਅਰ ਕਰ ਸਕਦੇ ਹਨ।

ਇਸ ਵਿਸ਼ਾਲ ਸਮਾਰੋਹ ’ਚ ਭਾਗ ਲੈਣ ਲਈ ਆਮ ਨਾਗਰਿਕਾਂ ਨੂੰ ਉਤਸ਼ਾਹਿਤ ਕਰਦਿਆਂ ਸ੍ਰੀ ਰਿਜਿਜੂ ਨੇ ਹਾਲ ਹੀ ਵਿੱਚ ਇਹ ਟਵੀਟ ਕੀਤਾ ਸੀ – ‘ਚੁਸਤ–ਤੰਦਰੁਸਤ ਰਹਿਣ ਅਤੇ ਕਾਰਬਨ ਦੀਆਂ ਨਿਕਾਸੀਆਂ ਘਟਾਉਣ ਲਈ ਸਾਈਕਲ–ਚਾਲਨ ਇੱਕ ਮਹਾਨ ਤਰੀਕਾ ਹੈ। ਮੈਂ ਤੁਹਾਨੂੰ ਤੁਹਾਡੇ ਪਰਿਵਾਰ ਤੇ ਦੋਸਤਾਂ ਨਾਲ 7–31 ਦਸੰਬਰ ਤੱਕ ਦੂਜੇ ‘ਫ਼ਿੱਟ ਇੰਡੀਆ ਸਾਈਕਲੋਥੋਨ’ ਵਿੱਚ ਸ਼ਾਮਲ ਹੋਣ ਦਾ ਸੰਦਾ ਦਿੰਦਾ ਹੈ। ਆਓ ਅਸੀਂ ਸਾਰੇ ਪ੍ਰਧਾਨ ਮੰਤਰੀ @NarendraModi ਜੀ ‘ਫ਼ਿੱਟਨੈੱਸ ਕਾ ਡੋਜ਼ ਆਧਾ ਘੰਟਾ ਰੋਜ਼’ #NewIndiaFitIndia #FitIndiaMovement ਦੇ ਜ਼ੋਰਦਾਰ ਸੱਦੇ ਵਿੱਚ ਸ਼ਾਮਲ ਹੋਈਏ।’

‘ਫ਼ਿੱਟ ਇੰਡੀਆ ਸਾਈਕਲੋਥੋਨ’ ਦੇ ਉਦਘਾਟਨੀ ਸੰਸਕਰਣ ਦੀ ਸ਼ੁਰੂਆਤ ਪਣਜੀ, ਗੋਆ ਵਿਖੇ ਜਨਵਰੀ 2020 ’ਚ ਕੀਤੀ ਗਈ ਸੀ। ਇਸ ਈਵੈਂਟ ਦਾ ਆਯੋਜਨ ਲੋਕਾਂ ਨੂੰ ਘਰ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਦੇਸ਼ ਭਰ ਵਿੱਚ ਸਾਈਕਲ ਸਭਿਆਚਾਰ ਦੀ ਸ਼ੁਰੂਆਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਉਸ ਈਵੈਂਟ ’ਚ ਸਮੁੱਚੇ ਦੇਸ਼ ਦੇ 35 ਲੱਖ ਤੋਂ ਬਾਅਦ ਸਾਈਕਲ–ਚਾਲਕਾਂ ਨੇ ਭਾਗ ਲਿਆ ਸੀ।

*******

ਐੱਨਬੀ/ਓਏ

 



(Release ID: 1682275) Visitor Counter : 151