ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਆਈਆਈਐੱਸਐੱਫ 2020 ਵਿੱਚ ਉਦਘਾਟਨੀ ਭਾਸ਼ਣ ਦੇਣਗੇ

Posted On: 20 DEC 2020 6:38PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 22 ਦਸੰਬਰ ਨੂੰ ਸ਼ਾਮੀ 4.30 ਵਜੇ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2020 ਵਿੱਚ ਉਦਘਾਟਨੀ ਭਾਸ਼ਣ ਦੇਣਗੇ। ਇਸ ਅਵਸਰ ‘ਤੇ ਕੇਂਦਰੀ ਮੰਡਰੀ ਡਾ. ਹਰਸ਼ ਵਰਧਨ ਵੀ ਮੌਜੂਦ ਰਹਿਣਗੇ। 

 

ਆਈਆਈਐੱਸਐੱਫ ਬਾਰੇ

 

ਸਮਾਜ ਵਿੱਚ ਵਿਗਿਆਨਕ ਸੁਭਾਅ ਨੂੰ ਪ੍ਰੋਤਸਾਹਨ ਦੇਣ ਲਈ ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਨੇ ਵਿਜਨਾਨਾ ਭਾਰਤੀ ਨਾਲ ਮਿਲ ਕੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦੀ ਕਲਪਨਾ ਕੀਤੀ ਸੀ। ਸਾਲ 2015 ਵਿੱਚ ਸ਼ੁਰੂ ਹੋਇਆ ਆਈਆਈਐੱਸਐੱਫ ਵਿਗਿਆਨ ਤੇ ਟੈਕਨੋਲੋਜੀ ਨੂੰ ਪ੍ਰੋਤਸਾਹਨ ਦੇਣ ਦਾ ਇੱਕ ਫੈਸਟੀਵਲ ਹੈ। ਇਸ ਦਾ ਉਦੇਸ਼ ਜਨਤਾ ਨੂੰ ਵਿਗਿਆਨ ਨਾਲ ਜੋੜਨਾ, ਵਿਗਿਆਨ ਦੀ ਖੁਸ਼ੀ ਨੂੰ ਮਨਾਉਣਾ ਅਤੇ ਇਹ ਦਿਖਾਉਣਾ ਕਿ ਕਿਵੇਂ ਵਿਗਿਆਨ, ਟੈਕਨੋਲੋਜੀ, ਇੰਜਨੀਅਰਿੰਗ ਅਤੇ ਗਣਿਤ (ਐੱਸਟੀਈਐੱਮ) ਜੀਵਨ ਵਿੱਚ ਸੁਧਾਰ ਲਈ ਸਮਾਧਾਨ ਉਪਲੱਬਧ ਕਰਵਾ ਸਕਦੇ ਹਨ। ਆਈਆਈਐੱਸਐੱਫ 2020 ਦਾ ਟੀਚਾ ਵਿਗਿਆਨਕ ਗਿਆਨ, ਰਚਨਾਤਮਕਤਾ, ਗਹਿਰੀ ਸੋਚ, ਸਮੱਸਿਆ ਸਮਾਧਾਨ ਅਤੇ ਟੀਮਵਰਕ ’ਤੇ ਜ਼ੋਰ ਨਾਲ ਨੌਜਵਾਨਾਂ ਵਿੱਚ 21ਵੀਂ ਸਦੀ ਦੇ ਹੁਨਰ ਦਾ ਵਿਕਾਸ ਕਰਨਾ ਹੈ। ਇਸ ਦਾ ਲੰਬੇ ਸਮੇਂ ਦਾ ਟੀਚਾ ਵਿਗਿਆਨਕ ਖੇਤਰ ਵਿੱਚ ਅਧਿਐਨ ਅਤੇ ਕਾਰਜ ਲਈ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨਾ ਹੈ।

 

****

 

ਡੀਐੱਸ/ਐੱਸਐੱਚ



(Release ID: 1682264) Visitor Counter : 154