ਸੱਭਿਆਚਾਰ ਮੰਤਰਾਲਾ

ਏਐਸਆਈ ਨੇ ਆਪਣੇ ਕੇਂਦਰੀ ਸੁਰੱਖਿਆ ਪ੍ਰਾਪਤ ਸਮਾਰਕਾਂ / ਥਾਂਵਾਂ ਤੇ ਆਉਣ ਵਾਲੇ ਸੈਲਾਨੀਆਂ ਦੀ ਸੰਖਿਆ ਤੇ ਲਗਾਈ ਗਈ ਪਾਬੰਦੀ ਹਟਾਈ
ਸਾਉਂਡ ਅਤੇ ਲਾਈਟ ਸ਼ੋਅ ਮੁੜ ਸ਼ੁਰੂ ਕੀਤੇ ਜਾਣਗੇ

Posted On: 20 DEC 2020 1:18PM by PIB Chandigarh

ਸਭਿਆਚਾਰ ਮੰਤਰਾਲਾ ਦੇ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੇ ਆਪਣੇ ਕੇਂਦਰੀ ਸੁਰੱਖਿਆ ਪ੍ਰਾਪਤ ਸਮਾਰਕਾਂ / ਥਾਂਵਾਂ 'ਤੇ ਆਉਣ ਵਾਲੇ ਸੈਲਾਨੀਆਂ ਦੀ ਸੰਖਿਆ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ। ਇਹ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਵੱਲੋਂ ਖੇਤਰੀ ਨਿਰਦੇਸ਼ਕਾਂ ਅਤੇ ਸੁਪਰਟੈਂਡਿੰਗ ਪੁਰਾਤੱਤਵ-ਵਿਗਿਆਨੀਆਂ ਨੂੰ 18 ਦਸੰਬਰ 2020 ਨੂੰ ਕੇਂਦਰੀ ਪੁਰਾਤੱਤਵ ਸਮਾਰਕਾਂ / ਥਾਂਵਾਂ ਲਈ ਅਪਡੇਟ ਕੀਤੇ ਗਏ ਐਸ ਓ ਪੀਜ਼ ਬਾਰੇ ਨਵੀਨਤਮ ਪੱਤਰ ਦੇ ਅਨੁਸਾਰ ਹੈ। 

ਹਾਲਾਂਕਿਪ੍ਰਤੀ ਦਿਨ ਆਉਣ ਵਾਲੇ ਸੈਲਾਨੀਆਂ ਦੀ ਕੁੱਲ ਗਿਣਤੀ ਦੀ ਦਿੱਤੀ ਜਾਣ ਵਾਲੀ ਇਜ਼ਾਜਤ ਦਾ ਫੈਸਲਾ ਸਬੰਧਤ ਸੁਪਰਟੈਂਡਿੰਗ ਪੁਰਾਤੱਤਵ ਵਿਗਿਆਨੀ / ਐਸਏ (ਆਈ / ਸੀ) ਵੱਲੋਂ ਸਬੰਧਤ ਜ਼ਿਲ੍ਹਾ ਮੈਜਿਸਟਰੇਟ ਦੀ ਸਹਿਮਤੀ ਨਾਲ ਕੀਤਾ ਜਾ ਸਕਦਾ ਹੈਜੋ ਜ਼ਿਲ੍ਹੇ ਦੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ ਦਾ ਚੇਅਰਮੈਨ  ਹੈ। 

 

ਐਸਓਪੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਥੇ ਕਿਯੂ ਆਰ ਕੋਡ ਅਤੇ ਨੈਟਵਰਕ ਦੀਆਂ ਸਮੱਸਿਆਵਾਂ ਹਨ, ਉੱਥੇ ਭੌਤਿਕ ਰੂਪ ਵਿੱਚ ਟਿਕਟਾਂ ਦੀ ਵਿਕਰੀ ਮੁੜ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਸਾਊਂਡ ਅਤੇ ਲਾਈਟ ਸ਼ੋਅ ਮੁੜ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। 

 

ਉਪਰੋਕਤ ਸੋਧਾਂ ਨੂੰ ਛੱਡ ਕੇ, ਮਿਤੀ  2.7.2020 (6.7.2020 ਤੋਂ  ਤੁਰੰਤ  ਪ੍ਰਭਾਵ ਨਾਲ ਲਾਗੂ) ਐਸ ਓ ਪੀ ਵਿੱਚ ਦਰਸਾਏ ਗਏ ਹੋਰ ਸਾਰੇ ਪ੍ਰਬੰਧ ਅਗਲੇ ਹੁਕਮ ਤਕ ਜਾਰੀ ਰਹਿਣਗੇ। 

 

ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਕੇਂਦਰੀ ਸੁਰੱਖਿਆ ਪ੍ਰਾਪਤ ਸਮਾਰਕਾਂ ਅਤੇ ਥਾਂਵਾਂ ਨੂੰ ਗ੍ਰਿਹ ਮੰਤਰਾਲੇਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਸਭਿਆਚਾਰ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਕੋਵਿਡ ਨਾਲ ਸਬੰਧਤ ਪ੍ਰੋਟੋਕੋਲਾਂ ਦੇ ਨਾਲ ਨਾਲ ਰਾਜ ਅਤੇ/ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਵਿਸ਼ੇਸ਼ ਆਦੇਸ਼ਾਂ ਦਾ ਪਾਬੰਦ ਰਹਿਣਾ ਹੋਵੇਗਾ। 

 

-------------------------------------- 

 

ਐਨ ਬੀ / ਕੇਪੀ / ਓਏ(Release ID: 1682215) Visitor Counter : 46