ਪ੍ਰਧਾਨ ਮੰਤਰੀ ਦਫਤਰ
ਐਸੋਚੈਮ ਫਾਊਂਡੇਸ਼ਨ ਵੀਕ 2020 ਸਮੇਂ ਪ੍ਰਧਾਨ ਮੰਤਰੀ ਦੇ ਕੁੰਜੀਵਤ ਭਾਸ਼ਣ ਦਾ ਮੂਲ-ਪਾਠ
Posted On:
19 DEC 2020 1:45PM by PIB Chandigarh
ਨਮਸਕਾਰ ਜੀ,
ASSOCHAM ਦੇ ਚੇਅਰਮੈਨ ਸ਼੍ਰੀਮਾਨ ਨਿਰੰਜਨ ਹੀਰਾਨੰਦਾਨੀ ਜੀ, ਇਸ ਦੇਸ਼ ਦੇ ਸੀਨੀਅਰ ਉਦਯੋਗ ਜਗਤ ਦੇ ਪ੍ਰੇਰਣਾ ਪੁਰਸ਼ ਸ਼੍ਰੀਮਾਨ ਰਤਨ ਟਾਟਾ ਜੀ, ਦੇਸ਼ ਦੇ ਉਦਯੋਗ ਜਗਤ ਨੂੰ ਲੀਡਰਸ਼ਿਪ ਦੇਣ ਵਾਲੇ ਸਾਰੇ ਸਾਥੀਓ, ਦੇਵੀਓ ਅਤੇ ਸੱਜਣੋਂ!
ਸਾਡੇ ਇੱਥੇ ਕਿਹਾ ਜਾਂਦਾ ਹੈ ਕਿ कुर्वन्नेह कर्माणि जिजी-विषेत् शतं समा:! (ਕੁਰਵਨਨੇਹ ਕਰਮਾਣਿ ਜਿਜੀ-ਵਿਸ਼ੇਤ੍ ਸ਼ਤਂ ਸਮਾ:!) ਯਾਨੀ ਕਰਮ ਕਰਦੇ ਹੋਏ ਸੌ ਸਾਲ ਤੱਕ ਜੀਣ ਦੀ ਇੱਛਾ ਰੱਖੋ। ਇਹ ਗੱਲ ASSOCHAM ਦੇ ਲਈ ਬਿਲਕੁੱਲ ਫਿਟ ਬੈਠਦੀ ਹੈ। ਬੀਤੇ 100 ਸਾਲਾਂ ਵਿੱਚ ਤੁਸੀਂ ਸਾਰੇ ਦੇਸ਼ ਦੀ Economy ਨੂੰ, ਕਰੋੜਾਂ ਭਾਰਤੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਜੁਟੇ ਹੋਏ ਹੋ। ਇਹੀ ਗੱਲ ਸ਼੍ਰੀਮਾਨ ਰਤਨ ਟਾਟਾ ਜੀ ਦੇ ਲਈ, ਪੂਰੇ ਟਾਟਾ ਸਮੂਹ ਲਈ ਵੀ ਉਤਨੀ ਹੀ ਸਹੀ ਹੈ। ਭਾਰਤ ਦੇ ਵਿਕਾਸ ਵਿੱਚ ਟਾਟਾ ਪਰਿਵਾਰ ਦਾ, ਟਾਟਾ ਸਮੂਹ ਦਾ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਅੱਜ ਇੱਥੇ ਸਨਮਾਨਿਤ ਵੀ ਕੀਤਾ ਗਿਆ ਹੈ। ਟਾਟਾ ਗਰੁੱਪ ਦੀ ਦੇਸ਼ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਰਹੀ ਹੈ।
ਸਾਥੀਓ,
ਬੀਤੇ 100 ਸਾਲਾਂ ਵਿੱਚ ਤੁਸੀਂ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਦੇਸ਼ ਦੇ ਵਿਕਾਸ ਦੀ ਯਾਤਰਾ ਦੇ ਹਰ ਉਤਾਅ-ਚੜ੍ਹਾਅ ਵਿੱਚ ਭਾਗੀਦਾਰ ਰਹੇ ਹੋ। ASSOCHAM ਦੀ ਸਥਾਪਨਾ ਦੇ ਪਹਿਲੇ 27 ਸਾਲ ਗ਼ੁਲਾਮੀ ਦੇ ਕਾਲਖੰਡ ਵਿੱਚ ਬੀਤੇ। ਉਸ ਸਮੇਂ ਦੇਸ਼ ਦੀ ਆਜ਼ਾਦੀ, ਸਭ ਤੋਂ ਵੱਡਾ ਉਦੇਸ਼ ਸੀ। ਉਸ ਸਮੇਂ ਤੁਹਾਡੇ ਸੁਪਨਿਆਂ ਦੀ ਉਡਾਨ ਬੇੜੀਆਂ ਵਿੱਚ ਜਕੜੀ ਹੋਈ ਸੀ। ਹੁਣ ASSOCHAM ਦੇ ਜੀਵਨ ਵਿੱਚ ਜੋ ਅਗਲੇ 27 ਸਾਲ ਆ ਰਹੇ ਹਨ, ਉਹ ਬਹੁਤ ਹੀ ਮਹੱਤਵਪੂਰਨ ਹਨ। 27 ਸਾਲ ਦੇ ਬਾਅਦ 2047 ਵਿੱਚ ਦੇਸ਼ ਆਪਣੀ ਆਜ਼ਾਦੀ ਦੇ 100 ਸਾਲ ਪੂਰਾ ਕਰੇਗਾ। ਤੁਹਾਡੇ ਪਾਸ ਬੇੜੀਆਂ ਨਹੀਂ, ਅਸਮਾਨ ਛੂਹਣ ਦੀ ਪੂਰੀ ਆਜ਼ਾਦੀ ਹੈ ਅਤੇ ਤੁਸੀਂ ਇਸ ਦਾ ਪੂਰਾ ਲਾਭ ਉਠਾਉਣਾ ਹੈ। ਹੁਣ ਆਉਣ ਵਾਲੇ ਸਾਲਾਂ ਵਿੱਚ ਆਤਮਨਿਰਭਰ ਭਾਰਤ ਲਈ ਤੁਹਾਨੂੰ ਪੂਰੀ ਤਾਕਤ ਲਗਾ ਦੇਣੀ ਚਾਹੀਦੀ ਹੈ। ਇਸ ਸਮੇਂ ਦੁਨੀਆ ਚੌਥੀ ਉਦਯੋਗਿਕ ਕ੍ਰਾਂਤੀ ਦੀ ਤਰਫ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਨਵੀਂ ਟੈਕਨੋਲੋਜੀ ਦੇ ਰੂਪ ਵਿੱਚ Challenges ਵੀ ਆਉਣਗੇ ਅਤੇ ਅਨੇਕ ਨਵੇਂ ਸਰਲ Solutions ਵੀ ਆਉਣਗੇ ਅਤੇ ਇਸ ਲਈ ਅੱਜ ਉਹ ਸਮਾਂ ਹੈ, ਜਦੋਂ ਅਸੀਂ ਪਲਾਨ ਵੀ ਕਰਨਾ ਹੈ ਅਤੇ ਐਕਟ ਵੀ ਕਰਨਾ ਹੈ। ਅਸੀਂ ਹਰ ਸਾਲ ਦੇ, ਹਰ ਟੀਚੇ ਨੂੰ Nation Building ਦੇ ਇੱਕ Larger Goal ਦੇ ਨਾਲ ਜੋੜਨਾ ਹੈ।
ਸਾਥੀਓ,
ਆਉਣ ਵਾਲੇ 27 ਸਾਲ ਭਾਰਤ ਦੇ Global Role ਨੂੰ ਹੀ ਤੈਅ ਕਰਨ ਵਾਲੇ ਇਤਨੇ ਨਹੀਂ ਹਨ, ਬਲਕਿ ਇਹ ਸਾਡੇ ਭਾਰਤੀਆਂ ਦੇ Dreams ਅਤੇ Dedication, ਦੋਹਾਂ ਨੂੰ ਟੈਸਟ ਕਰਨ ਵਾਲੇ ਹਨ। ਇਹ ਸਮਾਂ ਭਾਰਤੀ ਇੰਡਸਟ੍ਰੀ ਦੇ ਰੂਪ ਵਿੱਚ ਤੁਹਾਡੀ Capability, Commitment ਅਤੇ Courage ਨੂੰ ਦੁਨੀਆ ਭਰ ਨੂੰ ਅਸੀਂ ਇੱਕ ਵਾਰ ਵਿਸ਼ਵਾਸ ਦੇ ਨਾਲ ਦਿਖਾ ਦੇਣਾ ਹੈ। ਅਤੇ ਸਾਡਾ ਚੈਲੰਜ ਸਿਰਫ ਆਤਮਨਿਰਭਰਤਾ ਹੀ ਨਹੀਂ ਹੈ। ਬਲਕਿ ਅਸੀਂ ਇਸ ਟੀਚੇ ਨੂੰ ਕਿਤਨੀ ਜਲਦੀ ਹਾਸਲ ਕਰਦੇ ਹਾਂ, ਇਹ ਵੀ ਉਤਨਾ ਹੀ ਮਹੱਤਵਪੂਰਨ ਹੈ।
ਸਾਥੀਓ,
ਭਾਰਤ ਦੀ ਸਫਲਤਾ ਨੂੰ ਲੈ ਕੇ ਅੱਜ ਦੁਨੀਆ ਵਿੱਚ ਜਿਤਨੀ Positivity ਹੈ, ਸ਼ਾਇਦ ਉਤਨੀ ਪਹਿਲਾਂ ਕਦੇ ਨਹੀਂ ਰਹੀ। ਇਹ Positivity ਆਈ ਹੈ 130 ਕਰੋੜ ਤੋਂ ਜ਼ਿਆਦਾ ਭਾਰਤੀਆਂ ਦੇ ਬੇਮਿਸਾਲ ਆਤਮਵਿਸ਼ਵਾਸ ਤੋਂ। ਹੁਣ ਅੱਗੇ ਵਧਣ ਲਈ ਭਾਰਤ ਨਵੇਂ ਰਸਤੇ ਬਣਾ ਰਿਹਾ ਹੈ, ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ।
ਸਾਥੀਓ,
ਹਰ ਸੈਕਟਰ ਲਈ ਸਰਕਾਰ ਦੀ ਨੀਤੀ ਕੀ ਹੈ, ਰਣਨੀਤੀ ਕੀ ਹੈ, ਪਹਿਲਾਂ ਅਤੇ ਹੁਣ ਵਿੱਚ ਕੀ ਬਦਲਾਅ ਆਇਆ ਹੈ, ਇਸ ਨੂੰ ਲੈ ਕੇ ਬੀਤੇ ਸੈਸ਼ਨਸ ਵਿੱਚ ਸਰਕਾਰ ਦੇ ਮੰਤਰੀਆਂ ਅਤੇ ਦੂਜੇ ਸਾਥੀਆਂ ਨੇ ਤੁਹਾਡੇ ਸਾਰਿਆਂ ਨਾਲ ਵਿਸਤਾਰ ਨਾਲ ਚਰਚਾ ਕੀਤੀ ਹੈ। ਇੱਕ ਜ਼ਮਾਨੇ ਵਿੱਚ ਸਾਡੇ ਇੱਥੇ ਜੋ ਪਰਿਸਥਿਤੀਆਂ ਸਨ, ਉਸ ਦੇ ਬਾਅਦ ਕਿਹਾ ਜਾਣ ਲਗਿਆ ਸੀ- Why India. ਹੁਣ ਜੋ Reforms ਦੇਸ਼ ਵਿੱਚ ਹੋਏ ਹਨ, ਉਨ੍ਹਾਂ ਦਾ ਜੋ ਪ੍ਰਭਾਵ ਦਿਖਿਆ ਹੈ, ਉਸ ਦੇ ਬਾਅਦ ਕਿਹਾ ਜਾ ਰਿਹਾ ਹੈ- 'Why not India' ਹੁਣ ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਕਿ ਜਦੋਂ ਟੈਕਸ ਰੇਟ ਇਤਨੇ ਉੱਚੇ ਹਨ, ਤਾਂ Why India? ਅੱਜ ਉਹੀ ਲੋਕ ਕਹਿੰਦੇ ਹਨ ਕਿ ਜਿੱਥੇ ਸਭ ਤੋਂ ਅਧਿਕ competitive tax rates ਹਨ, ਤਾਂ Why not India? ਪਹਿਲਾਂ ਰੇਗੂਲੇਸ਼ਨਸ ਅਤੇ ਰੂਲਸ ਦਾ ਜਾਲ ਸੀ ਤਾਂ ਸੁਭਾਵਿਕ ਰੂਪ ਨਾਲ ਚਿੰਤਾ ਦੇ ਨਾਲ ਨਿਵੇਸ਼ਕ ਪੁੱਛਦੇ ਸਨ, Why India? ਅੱਜ ਉਹੀ ਕਹਿ ਰਹੇ ਹਨ ਕਿ ਲੇਬਰ ਲਾਅ ਵਿੱਚ ease of compliance ਹੈ, ਤਾਂ Why not India? ਪਹਿਲਾਂ ਸਵਾਲ ਹੁੰਦਾ ਸੀ ਕਿ ਇਤਨਾ Red Tape ਹੈ ਤਾਂ, Why India? ਹੁਣ ਉਹੀ ਲੋਕ ਜਦੋਂ Red Carpet ਵਿਛਿਆ ਹੋਇਆ ਦੇਖਦੇ ਹਨ ਤਾਂ ਕਹਿੰਦੇ ਹਨ, Why not India? ਪਹਿਲਾਂ ਸ਼ਿਕਾਇਤ ਹੁੰਦੀ ਸੀ ਕਿ Innovation ਦਾ ਕਲਚਰ ਉਤਨਾ ਨਹੀਂ ਹੈ ਤਾਂ Why India? ਅੱਜ ਭਾਰਤ ਦੇ start- up ecosystems ਦੀ ਤਾਕਤ ਦੇਖ ਕੇ ਦੁਨੀਆ ਵਿਸ਼ਵਾਸ ਨਾਲ ਕਹਿ ਰਹੀ ਹੈ, Why not India? ਪਹਿਲਾਂ ਪੁੱਛਿਆ ਜਾਂਦਾ ਸੀ ਕਿ ਹਰ ਕੰਮ ਵਿੱਚ ਇਤਨਾ ਸਰਕਾਰੀ ਦਖਲ ਹੈ, ਤਾਂ Why India? ਅੱਜ ਜਦੋਂ ਪ੍ਰਾਈਵੇਟ ਪਾਰਟੀਸਿਪੇਸ਼ਨ ‘ਤੇ ਭਰੋਸਾ ਕੀਤਾ ਜਾ ਰਿਹਾ ਹੈ, ਵਿਦੇਸ਼ੀ ਨਿਵੇਸ਼ਕਾਂ ਨੂੰ encourage ਕੀਤਾ ਜਾ ਰਿਹਾ ਹੈ, ਤਾਂ ਉਹੀ ਲੋਕ ਪੁੱਛ ਰਹੇ ਹਨ, Why not India? ਪਹਿਲਾਂ ਸ਼ਿਕਾਇਤ ਸੀ ਕਿ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਅਭਾਵ ਵਿੱਚ ਕੰਮ ਸੰਭਵ ਨਹੀਂ, ਤਾਂ Why India? ਅੱਜ ਜਦੋਂ ਇਤਨਾ ਆਧੁਨਿਕ digital ecosystem ਸਾਡੇ ਇੱਥੇ ਹੈ ਤਾਂ ਸੈਂਟੀਮੈਂਟ ਹੈ, Why not India?
ਸਾਥੀਓ,
ਨਵਾਂ ਭਾਰਤ, ਆਪਣੀ ਤਾਕਤ ‘ਤੇ ਭਰੋਸਾ ਕਰਦੇ ਹੋਏ, ਆਪਣੇ ਸੰਸਾਧਨਾਂ ‘ਤੇ ਭਰੋਸਾ ਕਰਦੇ ਹੋਏ ਆਤਮਨਿਰਭਰ ਭਾਰਤ ਨੂੰ ਅੱਗੇ ਵਧਾ ਰਿਹਾ ਹੈ। ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਮੈਨੂਫੈਕਚਰਿੰਗ ‘ਤੇ ਸਾਡਾ ਵਿਸ਼ੇਸ਼ ਫੋਕਸ ਹੈ। ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਲਈ ਅਸੀਂ ਨਿਰੰਤਰ Reforms ਕਰ ਰਹੇ ਹਾਂ। Reforms ਦੇ ਨਾਲ-ਨਾਲ Rewards ਨੂੰ ਅੱਜ ਦੇਸ਼ ਦੀ ਨੀਤੀ ਦਾ ਅਹਿਮ ਮਾਧਿਅਮ ਬਣਾਇਆ ਗਿਆ ਹੈ। ਪਹਿਲੀ ਵਾਰ 10 ਤੋਂ ਜ਼ਿਆਦਾ ਸੈਕਟਰਸ ਨੂੰ efficiency ਅਤੇ productivity ਅਧਾਰਿਤ incentives ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਬਹੁਤ ਘੱਟ ਸਮੇਂ ਵਿੱਚ ਹੀ ਇਸ ਦੇ ਪਾਜ਼ਿਟਿਵ ਰਿਜਲਟ ਵੀ ਦੇਖਣ ਨੂੰ ਮਿਲ ਰਹੇ ਹਨ। ਇਸੇ ਤਰ੍ਹਾਂ ਬਿਹਤਰ ਕਨੈਕਟੀਵਿਟੀ, ਬਿਹਤਰ ਸੁਵਿਧਾਵਾਂ ਅਤੇ Logistics ਨੂੰ Competitive ਬਣਾਉਣ ਲਈ ਚਲ ਰਹੇ ਸਾਰੇ ਯਤਨ ਵੀ ਇੰਡਸਟ੍ਰੀ ਲਈ Reward ਹੀ ਹਨ। ਸਾਡੇ ਲੱਖਾਂ MSMEs ਦੇ ਲਈ, ਚਾਹੇ ਉਸ ਦੀ ਪਰਿਭਾਸ਼ਾ ਨੂੰ ਬਦਲਣਾ ਹੋਵੇ, Criteria ਨੂੰ ਬਦਲਣਾ ਹੋਵੇ, ਸਰਕਾਰੀ Contracts ਵਿੱਚ Priority ਹੋਵੇ ਜਾਂ ਫਿਰ Liquidity ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੋਵੇ, ਇਹ ਵੀ ਬਹੁਤ ਵੱਡਾ ਪ੍ਰੋਤਸਾਹਨ ਹੀ ਹੈ।
ਸਾਥੀਓ,
ਦੇਸ਼ ਅੱਜ ਕਰੋੜਾਂ ਨੌਜਵਾਨਾਂ ਨੂੰ ਅਵਸਰ ਦੇਣ ਵਾਲੇ Enterprise ਅਤੇ Wealth Creators ਦੇ ਨਾਲ ਹੈ। ਅੱਜ ਭਾਰਤ ਦੇ ਨੌਜਵਾਨ Innovation ਦੇ, Startups ਦੁਨੀਆ ਵਿੱਚ ਆਪਣਾ ਨਾਮ ਬਣਾ ਰਹੇ ਹਨ। ਸਰਕਾਰ ਦੀ ਇੱਕ Efficient ਅਤੇ Friendly Ecosystem ਬਣਾਉਣ ਲਈ ਨਿਰੰਤਰ ਕੋਸ਼ਿਸ਼ ਜਾਰੀ ਹੈ। ਹੁਣ ASSOCHAM ਜਿਹੀ ਐਸੋਸੀਏਸ਼ਨ ਨੂੰ, ਤੁਹਾਡੇ ਹਰ ਮੈਂਬਰ ਨੂੰ ਵੀ ਇਹ ਸੁਨਿਸ਼ਚਿਤ ਕਰਨਾ ਹੈ ਕਿ ਇਸ ਦਾ ਲਾਭ Last Mile ਤੱਕ ਪਹੁੰਚੇ। ਇਸ ਦੇ ਲਈ Industry ਦੇ ਅੰਦਰ ਵੀ ਤੁਹਾਨੂੰ Reforms ਨੂੰ Encourage ਕਰਨਾ ਹੋਵੇਗਾ। ਜੋ ਬਦਲਾਅ ਅਸੀਂ ਆਪਣੇ ਲਈ ਦੇਖਣਾ ਚਾਹੁੰਦੇ ਹਾਂ, ਉਹੀ ਬਦਲਾਅ ਸਾਨੂੰ ਆਪਣੇ ਸੰਸਥਾਨਾਂ ਵਿੱਚ ਵੀ ਕਰਨੇ ਹੋਣਗੇ। ਜਿਤਨੀ Liberty, ਜਿਨ੍ਹਾਂ Inclusion, ਜਿਤਨੀ Hand-holding, ਜਿਤਨੀ Transparency, ਤੁਸੀਂ ਸਰਕਾਰ ਤੋਂ, ਸੋਸਾਇਟੀ ਤੋਂ ਚਾਹੁੰਦੇ ਹੋ, ਉਤਨਾ ਹੀ ਇੰਡਸਟ੍ਰੀ ਦੇ ਅੰਦਰ Women ਦੇ ਲਈ, ਨੌਜਵਾਨ ਟੈਲੰਟ ਦੇ ਲਈ, ਛੋਟੇ ਉਦਯੋਗਾਂ ਲਈ ਸਾਨੂੰ ਸਾਰਿਆਂ ਨੂੰ ਸੁਨਿਸ਼ਚਿਤ ਕਰਨਾ ਹੀ ਹੈ। ਸਾਨੂੰ Corporate Governance ਤੋਂ ਲੈ ਕੇ Profit sharing ਤੱਕ, ਦੁਨੀਆ ਦੀਆਂ Best Practices ਨੂੰ ਜਲਦੀ ਤੋਂ ਜਲਦੀ ਅਪਣਾਉਣਾ ਹੋਵੇਗਾ। Profit Centric Approach ਦੇ ਨਾਲ ਹੀ ਅਸੀਂ ਉਸ ਨੂੰ Purpose Oriented ਵੀ ਬਣਾਵਾਂਗੇ ਤਾਂ, ਸੋਸਾਇਟੀ ਦੇ ਨਾਲ ਜ਼ਿਆਦਾ Integration ਸੰਭਵ ਹੋ ਪਾਵੇਗਾ।
ਸਾਥੀਓ,
ਤੁਹਾਡੇ ਤੋਂ ਬਿਹਤਰ ਇਹ ਕੌਣ ਸਮਝ ਸਕਦਾ ਹੈ ਕਿ Honest opinion ਦਾ ਬਿਹਤਰ decision making ਵਿੱਚ ਕਿੰਨਾ ਵੱਡਾ ਰੋਲ ਹੁੰਦਾ ਹੈ। ਕਈ ਵਾਰ ਸਾਨੂੰ ਲੋਕ ਮਿਲਦੇ ਹਨ, ਕਹਿੰਦੇ ਹਨ ਕਿ ਇਹ ਸ਼ੇਅਰ ਵਧੀਆ ਹਨ, ਇਹ ਸੈਕਟਰ ਵਧੀਆ ਹੈ, ਇਸ ਵਿੱਚ ਇੰਵੈਸਟ ਕਰ ਦਿਓ। ਲੇਕਿਨ ਅਸੀਂ ਪਹਿਲਾਂ ਇਹ ਦੇਖਦੇ ਹਾਂ ਕਿ ਉਹ ਸਲਾਹ ਦੇਣ ਵਾਲਾ, ਤਾਰੀਫ ਕਰਨ ਵਾਲਾ ਖੁਦ ਵੀ ਉਸ ਵਿੱਚ invest ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ? ਇਹੀ ਗੱਲ economies ‘ਤੇ ਵੀ ਲਾਗੂ ਹੁੰਦੀ ਹੈ। ਅੱਜ Indian economy ‘ਤੇ ਦੁਨੀਆ ਨੂੰ ਭਰੋਸਾ ਹੈ, ਇਸ ਦੇ ਪ੍ਰਮਾਣ ਹਨ। Pandemic ਦੇ ਦੌਰਾਨ ਜਦੋਂ ਪੂਰੀ ਦੁਨੀਆ investment ਲਈ ਪਰੇਸ਼ਾਨ ਹੈ, ਤਦ ਭਾਰਤ ਵਿੱਚ ਰਿਕਾਰਡ FDI ਅਤੇ PFI ਆਇਆ ਹੈ। ਦੁਨੀਆ ਦਾ ਇਹ confidence ਨਵੇਂ ਪੱਧਰ ‘ਤੇ ਪਹੁੰਚੇ, ਇਸ ਦੇ ਲਈ domestically ਵੀ ਸਾਨੂੰ ਆਪਣੀ investment ਨੂੰ ਕਈ ਗੁਣਾ ਵਧਾਉਣਾ ਹੈ। ਅੱਜ ਤੁਹਾਡੇ ਪਾਸ ਹਰ ਸੈਕਟਰ ਵਿੱਚ ਇੰਵੈਸਟਮੈਂਟ ਲਈ ਸੰਭਾਵਨਾਵਾਂ ਵੀ ਹਨ ਅਤੇ ਨਵੇਂ ਅਵਸਰ ਵੀ ਹਨ।
ਸਾਥੀਓ,
ਨਿਵੇਸ਼ ਦਾ ਇੱਕ ਹੋਰ ਪੱਖ ਹੈ ਜਿਸ ਦੀ ਚਰਚਾ ਜ਼ਰੂਰੀ ਹੈ। ਇਹ ਹੈ ਰਿਸਰਚ ਐਂਡ ਡਿਵੈਲਪਮੈਂਟ- R& D, ‘ਤੇ ਹੋਣ ਵਾਲਾ ਨਿਵੇਸ਼। ਭਾਰਤ ਵਿੱਚ R & D ‘ਤੇ ਨਿਵੇਸ਼ ਵਧਾਏ ਜਾਣ ਦੀ ਬਹੁਤ ਜ਼ਰੂਰਤ ਹੈ। ਅਮਰੀਕਾ ਜਿਹੋ ਦੇਸ਼ ਵਿੱਚ ਜਿੱਥੇ R & D ‘ਤੇ 70 % ਨਿਵੇਸ਼ ਪ੍ਰਾਈਵੇਟ ਸੈਕਟਰ ਦਾ ਹੁੰਦਾ ਹੈ, ਸਾਡੇ ਇੱਥੇ ਇਤਨਾ ਹੀ ਪਬਲਿਕ ਸੈਕਟਰ ਦੁਆਰਾ ਕੀਤਾ ਜਾਂਦਾ ਹੈ। ਇਸ ਵਿੱਚ ਵੀ ਇੱਕ ਵੱਡਾ ਹਿੱਸਾ IT, pharma ਅਤੇ transport ਸੈਕਟਰ ਵਿੱਚ ਹੈ। ਯਾਨੀ ਅੱਜ ਜ਼ਰੂਰਤ ਇਹ ਹੈ ਕਿ R & D ਵਿੱਚ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਵਧੇ। ਖੇਤੀਬਾੜੀ, ਡਿਫੈਂਸ, ਸਪੇਸ, ਐਨਰਜੀ, ਕੰਸਟ੍ਰਕਸ਼ਨ, ਯਾਨੀ ਹਰ ਸੈਕਟਰ ਵਿੱਚ, ਹਰ ਛੋਟੀ-ਵੱਡੀ ਕੰਪਨੀ ਨੂੰ R & D ਦੇ ਲਈ ਇੱਕ ਨਿਸ਼ਚਿਤ ਅਮਾਊਂਟ ਤੈਅ ਕਰਨੀ ਚਾਹੀਦੀ ਹੈ।
ਸਾਥੀਓ,
ਅੱਜ ਜਦੋਂ Local ਨੂੰ Global ਬਣਾਉਣ ਲਈ ਅਸੀਂ ਮਿਸ਼ਨ ਮੋਡ ‘ਤੇ ਅੱਗੇ ਵਧ ਰਹੇ ਹਾਂ, ਤਾਂ ਸਾਨੂੰ ਹਰ Geopolitical Development ‘ਤੇ ਤੇਜ਼ੀ ਨਾਲ ਰਿਐਕਟ ਕਰਨਾ ਹੋਵੇਗਾ। ਗਲੋਬਲ ਸਪਲਾਈ ਚੇਨ ਵਿੱਚ ਆਉਣ ਵਾਲੀ ਕਿਸੇ ਵੀ ਅਚਾਨਕ ਆਈ ਡਿਮਾਂਡ ਨੂੰ ਭਾਰਤ ਕਿਵੇਂ ਪੂਰਾ ਕਰੇਗਾ, ਇਸ ਦੇ ਲਈ ਇੱਕ ਪ੍ਰਭਾਵੀ ਮੈਕੇਨਿਜ਼ਮ ਹੋਣਾ ਜ਼ਰੂਰੀ ਹੈ। ਇਸ ਵਿੱਚ ਤੁਸੀਂ ਵਿਦੇਸ਼ ਮੰਤਰਾਲੇ ਦੀ ਵੀ ਮਦਦ ਲੈ ਸਕਦੇ ਹੋ। ਕੋਵਿਡ ਦੇ ਇਸ ਸੰਕਟ ਕਾਲ ਵਿੱਚ ਅਸੀਂ ਦੇਖਿਆ ਹੈ ਕਿ ਵਿਦੇਸ਼ ਮੰਤਰਾਲੇ ਦੇ ਪੂਰੇ ਨੈੱਟਵਰਕ ਦਾ ਬਿਹਤਰ ਉਪਯੋਗ ਹੋਣ ਨਾਲ ਕਿਸ ਤਰ੍ਹਾਂ ਅਸੀਂ ਤੇਜ਼ੀ ਨਾਲ ਆਪਣੇ ਟੀਚੇ ਹਾਸਲ ਕਰ ਸਕਦੇ ਹਾਂ। ਵਿਦੇਸ਼ ਮੰਤਰਾਲੇ, Commerce & Trade ਅਤੇ ASSOCHAM ਜਿਹੇ ਇੰਡਸਟ੍ਰੀ ਦੇ ਸੰਗਠਨਾਂ ਦਰਮਿਆਨ ਬਿਹਤਰ ਤਾਲਮੇਲ ਅੱਜ ਸਮੇਂ ਦੀ ਮੰਗ ਹੈ। ਮੈਂ ਤੁਹਾਨੂੰ ਤਾਕੀਦ ਕਰਾਂਗਾ ਕਿ Global Transformations ‘ਤੇ ਤੇਜ਼ੀ ਨਾਲ ਰਿਐਕਟ ਕਰਨ ਦੇ ਲਈ, ਤੇਜ਼ੀ ਨਾਲ response ਕਰਨ ਲਈ ਮੈਕੇਨਿਜ਼ਮ ਬਿਹਤਰ ਕਿਵੇਂ ਹੋਵੇ, ਇਸ ਦੇ ਲਈ ਤੁਸੀਂ ਸਾਨੂੰ ਜ਼ਰੂਰ ਆਪਣੇ ਸੁਝਾਅ ਦਿਓ। ਤੁਹਾਡੇ ਸੁਝਾਅ ਮੇਰੇ ਲਈ ਬਹੁਤ ਮੁੱਲਵਾਨ ਹਨ।
ਸਾਥੀਓ,
ਭਾਰਤ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਦੁਨੀਆ ਦੀ ਮਦਦ ਕਰਨ ਦੇ ਵੀ ਸਮਰੱਥ ਹੈ। Farmer ਤੋਂ ਲੈ ਕੇ Pharma ਤੱਕ, ਭਾਰਤ ਨੇ ਇਹ ਕਰ ਦਿਖਾਇਆ ਹੈ। ਕੋਰੋਨਾ ਕਾਲ ਵਿੱਚ ਵੀ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਭਾਰਤ ਨੇ Pharmacy of the world ਦੀ ਜ਼ਿੰਮੇਦਾਰੀ ਨਿਭਾਂਉਦੇ ਹੋਏ ਦੁਨੀਆ ਭਰ ਵਿੱਚ ਜ਼ਰੂਰੀ ਦਵਾਈਆਂ ਪਹੁੰਚਾਈਆਂ ਹਨ। ਹੁਣ ਵੈਕਸੀਨ ਦੇ ਮਾਮਲੇ ਵਿੱਚ ਵੀ ਭਾਰਤ ਆਪਣੀਆਂ ਜ਼ਰੂਰਤਾਂ ਤਾਂ ਪੂਰੀਆਂ ਕਰੇਗਾ ਹੀ, ਦੁਨੀਆ ਦੇ ਅਨੇਕ ਦੇਸ਼ਾਂ ਦੀਆਂ ਉਮੀਦਾਂ ‘ਤੇ ਵੀ ਖਰਾ ਉਤਰੇਗਾ।
ਸਾਥੀਓ,
Rural ਅਤੇ Urban divide ਨੂੰ ਘੱਟ ਕਰਨ ਲਈ ਜੋ ਕੋਸ਼ਿਸ਼ ਸਰਕਾਰ ਬੀਤੇ 6 ਸਾਲਾਂ ਤੋਂ ਕਰ ਰਹੀ ਹੈ, Industry ਉਨ੍ਹਾਂ ਕੋਸ਼ਿਸ਼ਾਂ ਨੂੰ Multiply ਕਰ ਸਕਦੀ ਹੈ। ASSOCHAM ਦੇ ਮੈਂਬਰਸ, ਸਾਡੇ ਪਿੰਡ ਦੇ Products ਨੂੰ ਗਲੋਬਲ ਪਲੈਟਫਾਰਮ ਦੇਣ ਵਿੱਚ ਬਹੁਤ ਮਦਦ ਕਰ ਸਕਦੇ ਹਨ। ਅੱਜ-ਕੱਲ੍ਹ ਤੁਸੀਂ ਦੇਖਦੇ ਸੁਣਦੇ ਹੋਵੋਗੇ ਕਿ ਕੋਈ ਸਟਡੀ ਆ ਗਈ ਇਸ ਚੀਜ਼ ਵਿੱਚ ਬਹੁਤ ਪ੍ਰੋਟੀਨ ਹੈ, ਇਹ ਬਹੁਤ ਪ੍ਰੋਟੀਨ ਰਿਚ ਹੈ, ਤਾਂ ਲੋਕ ਉਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਉਸ ਨੂੰ ਇੰਪੋਰਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਪਤਾ ਤੱਕ ਨਹੀ ਹੁੰਦਾ ਹੈ ਕਿ ਸਾਡੇ ਘਰ ਵਿੱਚ ਸਾਡੇ ਟੇਬਲ ‘ਤੇ ਸਾਡੀ ਥਾਲ਼ੀ ਵਿੱਚ ਕਿਸ ਪ੍ਰਕਾਰ ਨਾਲ ਵਿਦੇਸ਼ੀ ਚੀਜ਼ ਘੁਸ ਜਾਂਦੀ ਹੈ। ਸਾਡੇ ਇੱਥੇ ਦੇਸ਼ ਵਿੱਚ ਅਜਿਹੀਆਂ ਹੀ ਚੀਜ਼ਾਂ ਦਾ ਕਿੰਨਾ ਵੱਡਾ ਭੰਡਾਰ ਹੈ। ਅਤੇ ਇਹ ਭੰਡਾਰ, ਦੇਸ਼ ਦੇ ਕਿਸਾਨਾਂ ਦੇ ਪਾਸ ਹੈ, ਦੇਸ਼ ਦੇ ਪਿੰਡਾਂ ਵਿੱਚ ਹੈ। ਸਾਡੀ ਆਰਗੈਨਿਕ ਫਾਰਮਿੰਗ, ਹਰਬਲ ਪ੍ਰੋਡਕਟਸ, ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ASSOCHAM ਦੁਆਰਾ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ, ਦੁਨੀਆ ਦੇ ਬਜ਼ਾਰ ਵਿੱਚ ਭਾਰਤ ਦੀਆਂ ਪੈਦਾਵਾਰਾਂ ਦਾ ਡੰਕਾ ਵੱਜਣਾ ਚਾਹੀਦਾ ਹੈ। ਇਨ੍ਹਾਂ ਨਾਲ ਜੁੜੇ ਕੰਪਟੀਸ਼ਨਸ ਅਤੇ ਉਸ ਦੇ ਲਈ ਲਗਾਤਾਰ ਮੁਕਾਬਲਾ ਹੁੰਦਾ ਰਹੇ competition ਕਰਕੇ, ਇਨ੍ਹਾਂ ਦਾ ਪ੍ਰਚਾਰ- ਪ੍ਰਸਾਰ ਕਰਕੇ, ਇਨ੍ਹਾਂ ਦੇ ਸਟਾਰਟ ਅੱਪਸ ਨੂੰ ਹੁਲਾਰਾ ਦੇਕੇ, ਤੁਸੀਂ ਇਹ ਕਰ ਸਕਦੇ ਹੋ। ਭਾਰਤ ਸਰਕਾਰ ਹੋਵੇ, ਰਾਜ ਸਰਕਾਰਾਂ ਹੋਣ, ਫ਼ਾਰਮ ਆਰਗਨਾਇਜੇਸ਼ਨਸ ਹੋਣ, ਸਾਰਿਆਂ ਨੂੰ ਮਿਲਕੇ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਜ਼ਰੂਰਤ ਹੈ। ਅਗਰ ਸਾਡੇ Farm Sector ਨੂੰ ਬਿਹਤਰ ਪ੍ਰਮੋਸ਼ਨ ਮਿਲੇ, ਬਿਹਤਰ ਇੰਫ੍ਰਾਸਟ੍ਰਕਚਰ ਮਿਲੇ, ਬਿਹਤਰ ਮਾਰਕਿਟ ਮਿਲੇ, ਤਾਂ ਸਾਡੀ ਪੂਰੀ ਗ੍ਰਾਮੀਣ ਅਰਥਵਿਵਸਥਾ ਬੁਲੰਦੀ ‘ਤੇ ਪਹੁੰਚ ਸਕਦੀ ਹੈ।
ਸਾਥੀਓ,
21ਵੀਂ ਸਦੀ ਦੀ ਸ਼ੁਰੂਆਤ ਵਿੱਚ ਅਟਲ ਜੀ ਨੇ ਭਾਰਤ ਨੂੰ highways ਨਾਲ connect ਕਰਨ ਦਾ ਟੀਚਾ ਰੱਖਿਆ ਸੀ। ਅੱਜ ਦੇਸ਼ ਵਿੱਚ Physical ਅਤੇ Digital Infrastructure ‘ਤੇ ਵਿਸ਼ੇਸ਼ ਫੋਕਸ ਕੀਤਾ ਜਾ ਰਿਹਾ ਹੈ। ਪਿੰਡ ਦੇ ਕਿਸਾਨ ਦੀ Reach ਵੀ Digitally Global Markets ਤੱਕ ਹੋਵੇ, ਇਸ ਦੇ ਲਈ ਦੇਸ਼ ਦੇ ਹਰ ਪਿੰਡ ਤੱਕ ਬ੍ਰਾਂਡਬੈਂਡ ਕਨੈਕਟੀਵਿਟੀ ਪਹੁੰਚਾਉਣ ਵਿੱਚ ਅਸੀਂ ਜੁਟੇ ਹਾਂ। ਇਸੇ ਤਰ੍ਹਾਂ ਸਾਡੇ IT ਸੈਕਟਰ ਨੂੰ ਹੋਰ ਤਾਕਤ ਦੇਣ ਲਈ IT ਅਤੇ BPO ਸੈਕਟਰ ਦੀਆਂ ਰੁਕਾਵਟਾਂ ਵੀ ਹਟਾਈਆਂ ਗਈਆਂ ਹਨ। Digital Space ਦੀ ਸਕਿਓਰਿਟੀ ਲਈ ਇੱਕ ਦੇ ਬਾਅਦ ਇੱਕ ਕਦਮ ਉਠਾਏ ਜਾ ਰਹੇ ਹਨ।
ਸਾਥੀਓ,
ਬਿਹਤਰ ਇੰਫ੍ਰਾਸਟ੍ਰਕਚਰ ਦੇ ਨਿਰਮਾਣ ਲਈ Funding ਨਾਲ ਜੁੜੇ ਹਰ Avenue ਦਾ ਉਪਯੋਗ ਕੀਤਾ ਜਾ ਸਕਦਾ ਹੈ। ਪਬਲਿਕ ਸੈਕਟਰ ਬੈਂਕਾਂ ਨੂੰ ਮਜ਼ਬੂਤ ਕਰਨਾ, Bond Markets ਦੀਆਂ ਸੰਭਾਵਨਾਵਾਂ ਨੂੰ ਵਧਾਉਣਾ, ਇਹ ਉਸੇ ਦਿਸ਼ਾ ਦੀਆਂ ਕੋਸ਼ਿਸ਼ਾਂ ਹਨ। ਇਸੇ ਤਰ੍ਹਾਂ Sovereign Wealth Funds ਅਤੇ Pension Funds ਨੂੰ ਟੈਕਸ ਵਿੱਚ ਰਿਆਇਤ ਦਿੱਤੀ ਜਾ ਰਹੀ ਹੈ, REITs ਅਤੇ INVITs ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਇੰਫ੍ਰਾਸਟ੍ਰਕਚਰ ਨਾਲ ਜੁੜੇ assets ਨੂੰ ਵੀ Monetize ਕੀਤਾ ਜਾ ਰਿਹਾ ਹੈ।
ਸਾਥੀਓ,
ਜ਼ਰੂਰੀ ਸੁਵਿਧਾਵਾਂ ਦੇਣਾ, ਠੀਕ ਮਾਹੌਲ ਬਣਾਉਣਾ ਇਹ ਸਰਕਾਰ ਕਰ ਸਕਦੀ ਹੈ। ਸਰਕਾਰ ਪ੍ਰੋਤਸਾਹਨ ਦੇ ਸਕਦੀ ਹੈ, ਸਰਕਾਰ ਨੀਤੀਆਂ ਵਿੱਚ ਬਦਲਾਅ ਕਰ ਸਕਦੀ ਹੈ। ਲੇਕਿਨ ਇਹ ਆਪ ਜਿਹੇ ਇੰਡਸਟ੍ਰੀ ਨਾਲ ਜੁੜੇ ਸਾਥੀ ਹੋ, ਜੋ ਇਸ ਸਪੋਰਟ ਨੂੰ ਸਕਸੈੱਸ ਵਿੱਚ ਬਦਲੋਗੇ। ਆਤਮਨਿਰਭਰ ਭਾਰਤ ਦਾ ਸੁਪਨਾ ਸਾਕਾਰ ਕਰੋਗੇ ਇਸ ਦੇ ਲਈ ਨਿਯਮ-ਕਾਇਦੇ ਵਿੱਚ ਜ਼ਰੂਰੀ ਬਦਲਾਅ ਲਈ ਦੇਸ਼ ਮਨ ਬਣਾ ਚੁੱਕਿਆ ਹੈ, ਦੇਸ਼ ਪ੍ਰਤੀਬੱਧ ਹੈ। ਬੀਤੇ 6 ਵਰ੍ਹਿਆਂ ਵਿੱਚ ਅਸੀਂ 1500 ਤੋਂ ਜ਼ਿਆਦਾ ਪੁਰਾਣੇ ਕਾਨੂੰਨ ਖਤਮ ਕਰ ਚੁੱਕੇ ਹਾਂ। ਦੇਸ਼ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਨਵੇਂ ਕਾਨੂੰਨ ਬਣਾਉਣ ਦਾ ਕੰਮ ਵੀ ਨਿਰੰਤਰ ਜਾਰੀ ਹੈ। 6 ਮਹੀਨਾ ਪਹਿਲਾਂ ਜੋ ਖੇਤੀਬਾੜੀ ਸੁਧਾਰ ਕੀਤੇ ਗਏ, ਉਨ੍ਹਾਂ ਦੇ ਲਾਭ ਵੀ ਹੁਣ ਕਿਸਾਨਾਂ ਨੂੰ ਮਿਲਣਾ ਸ਼ੁਰੂ ਹੋ ਗਏ ਹਨ। ਅਸੀਂ ਸਾਰਿਆਂ ਨੂੰ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਏਕਨਿਸ਼ਠ ਹੋਕੇ, ਸੰਕਲਪਿਤ ਹੋਕੇ ਅੱਗੇ ਵਧਣਾ ਹੈ। ASSOCHAM ਦੇ ਆਪ ਸਾਰੇ ਸਾਥੀਆਂ ਨੂੰ ਆਉਣ ਵਾਲੇ ਵਰ੍ਹਿਆਂ ਲਈ ਮੇਰੀ ਤਰਫੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ, ਸ਼੍ਰੀਮਾਨ ਰਤਨ ਟਾਟਾ ਜੀ ਨੂੰ ਵੀ ਮੇਰੀ ਤਰਫੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ ਅਤੇ ASSOCHAM ਨਵੀਆਂ ਉਚਾਈਆਂ ਨੂੰ ਪਾਰ ਕਰੇ ਅਤੇ 2047 ਆਜ਼ਾਦੀ ਦੇ ਸੌ ਸਾਲ ਤੁਹਾਡੇ ਲਈ next 27 years ਉਸ ਟੀਚੇ ਨੂੰ ਲੈ ਕੇ ਅੱਜ ਦਾ ਇਹ ਤੁਹਾਡਾ ਸ਼ਤਾਬਦੀ ਸਮਾਰੋਹ ਸੰਪੰਨ ਹੋਵੇਗਾ ਅਜਿਹਾ ਮੈਨੂੰ ਪੂਰਾ ਵਿਸ਼ਵਾਸ ਹੈ। ਫਿਰ ਇੱਕ ਵਾਰ ਤੁਹਾਨੂੰ ਬਹੁਤ-ਬਹੁਤ ਧੰਨਵਾਦ।
ਧੰਨਵਾਦ!
*****
ਡੀਐੱਸ/ਐੱਸਐੱਚ/ਡੀਕੇ
(Release ID: 1682016)
Visitor Counter : 142
Read this release in:
Assamese
,
Odia
,
Bengali
,
Manipuri
,
English
,
Urdu
,
Marathi
,
Hindi
,
Gujarati
,
Tamil
,
Telugu
,
Kannada
,
Malayalam