ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਟ੍ਰਾਂਸਪੋਰਟ ਮੰਤਰਾਲੇ ਨੇ ਈ20 ਈਂਧਨ ਅਪਨਾਉਣਾ ਸ਼ੁਰੂ ਕਰਨ ਲਈ ਜਨਤਕ ਟਿੱਪਣੀਆਂ ਸੱਦੀਆਂ

Posted On: 18 DEC 2020 4:51PM by PIB Chandigarh

ਸੜਕ ਟ੍ਰਾਂਸਪੋਰਟ ਤੇ ਹਾਈਵੇਜ਼ ਮੰਤਰਾਲੇ ਨੇ ਇੱਕ ਡ੍ਰਾਫ਼ਟ ਨੋਟੀਫ਼ਿਕੇਸ਼ਨ ਜੀਐੱਸਆਰ 757(ਈ) ਮਿਤੀ 11 ਦਸੰਬਰ, 2020 ਪ੍ਰਕਾਸ਼ਿਤ ਕੀਤਾ ਹੈ, ਜਿਸ ਰਾਹੀਂ ਈ20 ਈਂਧਨ ਭਾਵ ਗੈਸੋਲੀਨ ਨਾਲ 20% ਈਥਾਨੌਲ ਦੇ ਮਿਸ਼ਰਣ ਨੂੰ ਇੱਕ ਆਟੋਮੋਟਿਵ ਈਂਧਨ ਵਜੋਂ ਅਪਨਾਉਣ ਅਤੇ ਇਸ ਈਂਧਨ ਲਈ ਸਮੂਹਕ ਨਿਕਾਸੀ ਦੇ ਮਾਪਦੰਡਾਂ ਨੂੰ ਅਪਨਾਉਣ ਲਈ ਜਨਤਾ ਤੋਂ ਟਿੱਪਣੀਆਂ ਮੰਗੀਆਂ ਗਈਆਂ ਹਨ। ਇਹ ਨੋਟੀਫ਼ਿਕੇਸ਼ਨ ਈ20 ਦੀ ਪਾਲਣਾ ਕਰਨ ਵਾਲੇ ਵਾਹਨਾਂ ਦੇ ਵਿਕਾਸ ਦੀ ਸੁਵਿਧਾ ਦਿੰਦਾ ਹੈ। ਇਸ ਨਾਲ ਕਾਰਬਨ ਡਾਈਆਕਸਾਈਡ, ਹਾਈਡ੍ਰੋਕਾਰਬਨਜ਼ ਆਦਿ ਦੀਆਂ ਨਿਕਾਸੀਆਂ ਘਟਾਉਣ ਵਿੱਚ ਵੀ ਮਦਦ ਮਿਲੇਗੀ। ਇਸ ਨਾਲ ਤੇਲ ਦਰਾਮਦ ਬਿੱਲ ਘਟਾਉਣ ਵਿੱਚ ਵੀ ਮਦਦ ਮਿਲੇਗੀ; ਜਿਸ ਨਾਲ ਵਿਦੇਸ਼ੀ ਵਟਾਂਦਰੇ ਦੀ ਬੱਚਤ ਹੋਵੇਗੀ ਤੇ ਊਰਜਾ ਸੁਰੱਖਿਆ ਵਿੱਚ ਵਾਧਾ ਹੋਵੇਗਾ।

ਈਥਾਨੋਲ ਅਤੇ ਗੈਸੋਲੀਨ ਦੇ ਮਿਸ਼ਰਣ ਵਿੱਚ ਈਥਾਨੋਲ ਦੀ ਪ੍ਰਤੀਸ਼ਤਤਾ ਲਈ ਵਾਹਨ ਦੀ ਅਨੁਕੂਲਤਾ ਨੂੰ ਵਾਹਨ ਨਿਰਮਾਤਾ ਵੱਲੋਂ ਪਰਿਭਾਸ਼ਿਤ ਕੀਤਾ ਜਾਵੇਗਾ ਅਤੇ ਉਸ ਬਾਰੇ ਸਪੱਸ਼ਟ ਤੌਰ ਉੱਤੇ ਵਿਖਾਈ ਦੇਣ ਵਾਲੇ ਸਟਿੱਕਰ ਦੁਆਰਾ ਵਾਹਨ ਉੱਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

***

ਆਰਸੀਜੇ/ਐੱਮਐੱਸ/ਜੇਕੇ(Release ID: 1681779) Visitor Counter : 6