ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸਾਡੇ ਏਵੀਜੀਸੀ ਮਾਹਿਰਾਂ ਲਈ ਭਾਰਤੀ ਫ਼ਿਲਮਾਂ ਲਈ ਕੰਮ ਕਰਨ ਦਾ ਸਮਾਂ: ਸ਼੍ਰੀ ਜਾਵਡੇਕਰ


“ਭਾਰਤ 2021 ’ਚ ‘ਗਲੋਬਲ ਮੀਡੀਆ ਐਂਡ ਫ਼ਿਲਮ ਸਮਿਟ’ ਦੀ ਮੇਜ਼ਬਾਨੀ ਕਰੇਗਾ”


ਆਈਆਈਟੀ ਬੌਂਬੇ ਦੇ ਤਾਲਮੇਲ ਨਾਲ ਏਵੀਜੀਸੀ ਲਈ ਸੈਂਟਰ ਆਵ੍ ਐਕਸੇਲੈਂਸ ਛੇਤੀ

Posted On: 16 DEC 2020 1:41PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਸੀਆਈਆਈ ਦੇ ‘ਬਿੱਗ ਪਿਕਚਰ’ ਸਿਖ਼ਰ–ਸੰਮੇਲਨ ਨੂੰ ਸੰਬੋਧਨ ਕੀਤਾ। ਦਰਸ਼ਕਾਂ ਨੂੰ ਇੱਕ ਸੰਦੇਸ਼ ’ਚ ਮੰਤਰੀ ਨੇ ਇਹ ‘ਬਿੱਗ ਪਿਕਚਰ’ ਸਿਖ਼ਰ–ਸੰਮੇਲਨ ਆਯੋਜਿਤ ਕਰਨ ਲਈ ਸੀਆਈਆਈ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਹ ਵੀ ਕਿਹਾ ਕਿ ‘ਅਸੀਂ ਅਜਿਹਾ ਦੇਸ਼ ਹੈ, ਜਿੱਥੇ ਸੰਚਾਰ ਟੈਕਨੋਲੋਜੀ ਦਾ ਵਿਕਾਸ ਅਦਭੁਤ ਹੈ। ਇਸ ਵਿੱਚ ਮਨੋਰੰਜਨ ਅਤੇ ਮੀਡੀਆ ਉਦਯੋਗ ਲਈ ਅਥਾਹ ਗੁੰਜਾਇਸ਼ ਹੈ।’ ਮੰਤਰੀ ਨੇ ਕਿਹਾ ਕਿ ‘ਐਨੀਮੇਸ਼ਨ, ਵਿਜ਼ੁਅਲ ਇਫ਼ੈਕਟਸ, ਗੇਮਿੰਗ ਐਂਡ ਕੌਮਿਕ’ (ਏਵੀਜੀਸੀ) ਇੱਕ ਚੜ੍ਹਦੇ ਸੂਰਜ ਵਰਗਾ ਖੇਤਰ ਹੈ ਅਤੇ ਸਾਡੇ ਮਾਹਿਰ ਵਿਸ਼ਵ ਦੇ ਚੋਟੀ ਦੇ ਫ਼ਿਲਮਸਾਜ਼ਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾ ਰਹੇ ਹਨ’। ਮੰਤਰੀ ਨੇ ਇਹ ਵੀ ਕਿਹਾ ਕਿ ਇਹ ਉਹ ਸਮਾਂ ਸੀ, ਜਦੋਂ ਇਨ੍ਹਾਂ ਪੇਸ਼ੇਵਰਾਂ ਨੇ ਆਪਣੀਆਂ ਖ਼ੁਦ ਦੀਆਂ ਫ਼ਿਲਮਾਂ ਲਈ ਇਹ ਵਧੇਰੇ ਕਰਨਾ ਸ਼ੁਰੂ ਕੀਤਾ ਸੀ, ਤਾਂ ਜੋ ਭਾਰਤੀ ਫ਼ਿਲਮਾਂ ਵਿੱਚ ਐਨੀਮੇਸ਼ਨ ਤੇ ਗ੍ਰਾਫ਼ਿਕਸ ਦੀ ਵਰਤੋਂ ਵਿੱਚ ਕਈ ਗੁਣਾ ਵਾਧਾ ਹੋ ਸਕੇ।

 

ਸ਼੍ਰੀ ਜਾਵਡੇਕਰ ਨੇ ਐਲਾਨ ਕੀਤਾ ਕਿ ਸਰਕਾਰ ‘ਇੰਡੀਅਨ ਇੰਸਟੀਟਿਊਟ ਆਵ੍ ਬੌਂਬੇ’ ਦੇ ਸਹਿਯੋਗ ਨਾਲ ‘ਸੈਂਟਰ ਆੱਫ਼ ਐਕਸੇਲੈਂਸ’ ਕਾਇਮ ਕਰ ਰਹੀ ਹੈ, ਜਿੱਥੇ ਏਵੀਜੀਸੀ ਦੇ ਕੋਰਸ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਇਹ ਸੈਂਟਰ ਇਸ ਖੇਤਰ ਵਿੱਚ ਉੱਦਮਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਸਟਾਰਟ–ਅੱਪਸ ਨੂੰ ਉਤਸ਼ਾਹਿਤ ਕਰਨ ਲਈ ਪਹਿਲਾਂ ਕਰੇਗਾ।

 

https://youtu.be/1S4GRpmRaNA

 

ਮੰਤਰੀ ਨੇ ਮੌਜੂਦ ਵਿਅਕਤੀਆਂ ਨੂੰ ਜਨਵਰੀ 2021 ’ਚ ਗੋਆ ਵਿਖੇ 51ਵੇਂ ਇੱਫੀ (IFFI) ਵਿੱਚ ਭਾਗ ਲੈਣ ਦਾ ਸੱਦਾ ਦਿੱਤਾ। ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਭਾਰਤ 2022 ’ਚ ਕਾਨ ਵਿਖੇ ਇੱਕ ਵਿਸ਼ੇਸ਼ ਪੈਵੇਲੀਅਨ ਸਥਾਪਿਤ ਕਰੇਗਾ, ਜਦੋਂ ਕਾਨ ਫ਼ਿਲਮ ਮੇਲਾ ਆਪਣੇ 75 ਸਾਲਾ ਜਸ਼ਨ ਮਨਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਭਾਰਤ ਅਗਲੇ ਵਰ੍ਹੇ ‘ਗਲੋਬਲ ਮੀਡੀਆ ਐਂਡ ਫ਼ਿਲਮ ਸਮਿਟ’ ਦੀ ਮੇਜ਼ਬਾਨੀ ਕਰੇਗਾ।

 

ਇਸ ਮੌਕੇ ਬੋਲਦਿਆਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਮਿਤ ਖਰੇ ਨੇ ਨਵੰਬਰ ’ਚ ‘ਐਲੋਕੇਸ਼ਨ ਆਵ੍ ਬਿਜ਼ਨਸ’ ਨਿਯਮਾਂ ਵਿੱਚ ਸੋਧ ਦੇ ਹਵਾਲੇ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਤਬਦੀਲੀ ਲਿਆਉਣ ਪਿੱਛੇ ਵਿਚਾਰ ਵਿਸ਼ੇ ਨੂੰ ਇੱਕੋ ਸਥਾਨ ਭਾਵ ਸੂਚਨਾ ਤੇ ਪ੍ਰਸਾਰਣ ਮੰਤਰਾਲੇ ’ਤੇ ਲਿਆਉਣ ਅਤੇ ਮੰਚਾਂ ਨੂੰ ਇੱਕ ਹੋਰ ਸਥਾਨ ਭਾਵ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ’ਤੇ ਲਿਆਉਣ ਦਾ ਸੀ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੁਆਰਾ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਬੋਲਦਿਆਂ ਸ਼੍ਰੀ ਖਰੇ ਨੇ ਕਿਹਾ ਕਿ ਇਸ ਖੇਤਰ ਵਿੱਚ ਸਰਕਾਰ ਦੀ ਭੂਮਿਕਾ ਇੱਕ ਸੁਵਿਧਾਕਾਰ ਦੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਸਾਰੇ ਮੰਤਰਾਲਿਆਂ ਉੱਤੇ ਵੱਡਾ ਪ੍ਰਭਾਵ ਹੈ ਤੇ ਇਹ ਪ੍ਰਭਾਵ ਸਿਰਫ਼ ਨਿਜੀ ਖੇਤਰ ਤੋਂ ਆਉਂਦਾ ਹੈ, ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਲਗਭਗ ਹਰ ਤਰ੍ਹਾਂ ਦਾ ਫ਼ਿਲਮ ਨਿਰਮਾਣ ਨਿਜੀ ਖੇਤਰ ਦੁਆਰਾ ਕੀਤਾ ਜਾ ਰਿਹਾ ਹੈ, ਪ੍ਰਸਾਰ ਭਾਰਤੀ ਨੂੰ ਛੱਡ ਕੇ ਸਾਰੇ ਚੈਨਲ ਨਿਜੀ ਹਨ ਤੇ ਓਟੀਟੀ ਖੇਤਰ ਤਾਂ ਪੂਰੀ ਤਰ੍ਹਾਂ ਨਿਜੀ ਹੈ।

 

ਸ਼੍ਰੀ ਖਰੇ ਨੇ ਇਹ ਵੀ ਕਿਹਾ ਕਿ ਮੀਡੀਆ ਤੇ ਮਨੋਰੰਜਨ ਉਦਯੋਗ ਵਿਕਸਤ ਹੋ ਗਿਆ ਹੈ ਤੇ ਸਾਨੂੰ ਜ਼ਰੂਰ ਹੀ ਇਸ ਉਦਯੋਗ ਨੂੰ ਸੁਵਿਧਾ ਦੇਣੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੇ ਵਿੱਦਿਅਕ ਟੈਕਨੋਲੋਜੀਆਂ ਤੇ ਭਾਰਤੀ ਗੇਮਿੰਗ ਲਈ ਨਵੇਂ ਰਾਹ ਖੋਲ੍ਹ ਦਿੱਤੇ ਹਨ, ਜਿਨ੍ਹਾਂ ਦੇ ਬਰਾਮਦ ਦੀ ਸੰਭਾਵਨਾ ਹੈ।

 

https://youtu.be/vmhMCMzbkbg 

 

ਸਾਲ 2022 ਕਿਉਂਕਿ ਭਾਰਤ ਦੀ ਆਜ਼ਾਦੀ ਦਾ 75ਵਾਂ ਵਰ੍ਹਾ  ਹੈ, ਇਸ ਲਈ ਦੇਸ਼ ਤੇ ਵਿਦੇਸ਼ ਵਿੱਚ ਜਸ਼ਨ ਹੋਣਗੇ; ਸਕੱਤਰ ਨੇ ਇਸ ਉਦਯੋਗ ਨੂੰ ਭਾਰਤ ਦੀ ਸਾਫ਼ਟ ਤਾਕਤ ਮੀਡੀਆ ਤੇ ਮਨੋਰੰਜਨ ਰਾਹੀਂ ਦਰਸਾਉਣ ਵਿੱਚ ਮਦਦ ਲਈ ਸੱਦਾ ਦਿੱਤਾ। ਸ਼੍ਰੀ ਖਰੇ ਨੇ ਸਿਖ਼ਰ–ਸੰਮੇਲਨ ਦੇ ਭਾਗੀਦਾਰਾਂ ਨੂੰ ਵੀ ਹਾਈਬ੍ਰਿਡ ਵਿਧੀ ਨਾਲ ਮਨਾਏ ਜਾਣ ਵਾਲੇ 51ਵੇਂ ਇੱਫੀ (IFFI) ਵਿੱਚ ਸ਼ਾਮਲ ਹੋਣ ਦਾ ਤਹਿ ਦਿਲੋਂ ਸੱਦਾ ਦਿੱਤਾ।

 

ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਸ਼ਸ਼ੀ ਸ਼ੇਖਰ ਵੇਮਪਤੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਕਾਰੀ ਪ੍ਰਸਾਰਕ ਅਧੀਨ ਵਿਭਿੰਨ ਚੈਨਲਾਂ ਨੇ ਕੋਵਿਡ ਮਹਾਮਾਰੀ ਦੌਰਾਨ ਜਨ–ਜਾਗਰੂਕਤਾ ਪੈਦਾ ਕਰਨ ਲਈ ਸਬੰਧਿਤ ਵਿਸ਼ਾ–ਵਸਤੂ ਦੀ ਸਿਰਜਣਾ ਕੀਤੀ। ਇਸ ਸਮੇਂ ਦੌਰਾਨ ਕੀਤੀਆਂ ਗਈਆਂ ਇਹ ਕੋਸ਼ਿਸ਼ਾਂ ਚੋਟੀ ਦੇ ਸਮਾਜਕ ਇਸ਼ਤਿਹਾਰ–ਦਾਤਿਆਂ ’ਚੋਂ ਦੂਰਦਰਸ਼ਨ ਦੇ ਸਥਾਨ ਤੋਂ ਝਲਕਦੀਆਂ ਹਨ। ਰਾਮਾਇਣ ਅਤੇ ਮਹਾਭਾਰਤ ਜਿਹੇ ਲੜੀਵਾਰਾਂ ਦੇ ਪ੍ਰਸਾਰਣ ਰਾਹੀਂ ਦੂਰਦਰਸ਼ਨ ਨੇ ਇਹ ਉਜਾਗਰ ਕੀਤਾ ਕਿ ਸਮੁੱਚੇ ਤੌਰ ’ਤੇ ਪਰਿਵਾਰਕ ਵਿਸ਼ਿਆਂ ਨੂੰ ਵੀ ਲੋਕ ਹਾਲੇ ਵੀ ਦੇਖਦੇ ਹਨ। ਸ਼੍ਰੀ ਵੇਮਪਤੀ ਨੇ ਕਿਹਾ ਕਿ ਡੀਡੀ ਫ਼੍ਰੀ ਡਿਸ਼ਨ ਜਿਹੀਆਂ ਕੋਸ਼ਿਸ਼ਾਂ ਸਮੁੱਚੇ ਵਿਸ਼ਵ ਵਿੱਚ ਇੱਕ ਨਿਵੇਕਲੀ ਪਿਰਤ ਪਾਉਣ ਵਾਲੀਆਂ ਪਹਿਲਾਂ ਹਨ। ਇਸ ਦੇ ਨਾਲ ਹੀ 5ਜੀ ਜਿਹੀਆਂ ਉੱਭਰ ਰਹੀਆਂ ਟੈਕਨੋਲੋਜੀਆਂ ਪ੍ਰਸਾਰਣ ਨੂੰ ਸਮਾਰਟਫ਼ੋਨਜ਼ ਤੱਕ ਲਿਜਾਣ ਦਾ ਇੱਕ ਮੌਕਾ ਪ੍ਰਦਾਨ ਕਰਦੀਆਂ ਹਨ ਅਤੇ ਇਸ ਮੌਕੇ ਦਾ ਲਾਭ ਭਾਰਤ ਦੇ ਸਟਾਰਟ–ਅੱਪਸ ਦੁਆਰਾ ਲਿਆ ਜਾ ਰਿਹਾ ਹੈ।

 

https://youtu.be/4ypzliZaHsQ 

 

ਪਿਛੋਕੜ:

 

‘ਬਿੱਗ ਪਿਕਚਰ’ ਸਿਖ਼ਰ ਸੰਮੇਲਨ ਐੱਮ ਐਂਡ ਈ (ਮੀਡੀਆ ਤੇ ਮਨੋਰੰਜਨ) ਉਦਯੋਗ ਦਾ ਇੱਕ ਪ੍ਰਮੁੱਖ ਸੰਮੇਲਨ ਹੈ ਅਤੇ ਭਾਰਤ ਸਰਕਾਰ ਦੀਆਂ ਐੱਮ ਐਂਡ ਈ ਨਾਲ ਸਬੰਧਿਤ ਧਿਰਾਂ, ਉਦਯੋਗ ਦੇ ਨਾਲ–ਨਾਲ ਕੌਮਾਂਤਰੀ ਤੌਰ ਉੱਤੇ ਪ੍ਰਸਿੱਧ ਮਾਹਿਰਾਂ ਨੂੰ ਇੱਕ ਮੰਚ ਦੇ ਇੱਕ ਥਾਂ ਲਿਆਉਣ ਦੀ ਲੀਡਰਸ਼ਿਪ ਫ਼ੋਰਮ ਹੈ, ਤਾਂ ਜੋ ਅਜਿਹੇ ਵੇਲੇ ਵਿਕਾਸ ਦੇ ਇੱਕ ਸਫ਼ਲ ਰਾਹ ਵੱਲ ਅੱਗੇ ਵਧਿਆ ਜਾਵੇ, ਜਦੋਂ ਡਿਜੀਟਲ ਕਾਇਆ–ਕਲਪ, ਟੈਕਨੋਲੋਜੀ ਦੀ ਕੇਂਦਰਮੁਖਤਾ ਤੇ ‘ਆਰਟੀਫ਼ੀਸ਼ੀਅਲ ਇੰਟੈਲੀਜੈਂਸ’ ਇਸ ਖੇਡ ਦੇ ਨਿਯਮਾਂ ਨੂੰ ਤਬਦੀਲ ਕਰ ਰਹੇ ਹਨ।

 

ਸੀਆਈਆਈ ਡਿਜੀਟਲ ਮੰਚ ਉੱਤੇ 16 ਤੋਂ 18 ਦਸੰਬਰ, 2020 ਦੌਰਾਨ ਸੀਆਈਆਈ ਦੇ ‘ਬਿੱਗ ਪਿਕਚਰ’ ਸਿਖ਼ਰ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਮੀਡੀਆ ਤੇ ਮਨੋਰੰਜਨ ਭੂ–ਦ੍ਰਿਸ਼ ਦੇ ਸਮੁੱਚੇ ਖੇਤਰ ਨਾਲ ਜੁੜੇ ਵਿਸ਼ਾ–ਵਸਤੂ ਸਿਰਜਕਾਂ, ਪ੍ਰਸਾਰਕਾਂ, ਖ਼ਰੀਦਦਾਰਾਂ, ਸਟੂਡੀਓਜ਼, ਪ੍ਰੋਡਕਸ਼ਨ ਕੰਪਨੀਆਂ, ਪ੍ਰਕਾਸ਼ਕਾਂ, ਡਿਸਟ੍ਰੀਬਿਊਟਰਜ਼ ਤੇ ਡਿਵੈਲਪਰਜ਼ ਦੀ ਸ਼ਮੂਲੀਅਤ ਵਾਲੇ ਕਈ ਸੈਸ਼ਨ ਹੋਣਗੇ। 

 

*****

 

ਸੌਰਭ ਸਿੰਘ


(Release ID: 1681121) Visitor Counter : 175