ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਹੈ

ਉਹਨਾਂ ਕਿਹਾ, ਭਾਰਤ ਵਿੱਚ ਦੁਨੀਆ ਦੀਆਂ ਸਭ ਤੋਂ ਜਿ਼ਆਦਾ ਸੁਵਿਧਾਜਨਕ ਵਿਦੇਸ਼ੀ ਸਿੱਧਾ ਨਿਵੇਸ਼ ਨੀਤੀਆਂ ਹਨ

Posted On: 15 DEC 2020 1:54PM by PIB Chandigarh

ਕੇਂਦਰੀ ਰੇਲਵੇ , ਵਣਜ ਤੇ ਉਦਯੋਗ , ਖ਼ਪਤਕਾਰ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਬਾਰੇ ਮੰਤਰੀ ਪੀਯੂਸ਼ ਗੋਇਲ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ ਲਈ ਜੀ ਆਇਆਂ ਆਖਿਆ ਹੈ । ਸੀ ਆਈ ਆਈ ਭਾਈਵਾਲੀ ਸੰਮੇਲਨ 2020 ਦੇ ਉਦਘਾਟਨੀ ਸੈਸ਼ਨ ਨੂੰ ਵਰਚੂਅਲ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਉਹਨਾਂ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਖੁੱਲ੍ਹੀਆਂ ਬਾਹਾਂ ਨਾਲ ਜੀ ਆਇਆਂ ਆਖਦਿਆਂ ਇਸ ਮੌਕਿਆਂ ਦੀ ਧਰਤੀ ਵਿੱਚ ਉਹਨਾਂ ਦੀ ਯਾਤਰਾ ਲਈ ਮੁਕੰਮਲ ਸਹਿਯੋਗ , ਭਾਈਵਾਲੀ ਤੇ ਸ਼ਮੂਲੀਅਤ ਲਈ ਯਕੀਨ ਦਿਵਾਇਆ ।
ਮੰਤਰੀ ਨੇ ਕਿਹਾ ਕਿ ਭਾਰਤ ਖੁੱਲ੍ਹੇ ਰਸਤੇ ਤੇ ਚੱਲਦਿਆਂ ਹੋਇਆਂ ਵਿਸ਼ਵੀ ਨਿਵੇਸ਼ਕਾਂ ਲਈ ਆਪਣੇ ਅਰਥਚਾਰੇ ਦੇ ਨਵੇਂ ਖੇਤਰਾਂ ਨੂੰ ਯੋਜਨਾਬੱਧ ਢੰਗ ਨਾਲ ਖੋਲ੍ਹ ਰਿਹਾ ਹੈ ਅਤੇ ਭਵਿੱਖ ਲਈ ਆਪਣੀਆਂ ਆਰਥਿਕ ਯੋਜਨਾਵਾਂ ਨੂੰ ਮਜ਼ਬੂਤ ਕਰਕ ਵੱਖ ਵੱਖ ਨਿਵੇਸ਼ ਭਾਈਵਾਲਾਂ ਨਾਲ ਰਣਨੀਤਕ ਸੰਬੰਧਾਂ ਰਾਹੀਂ ਕਾਰੋਬਾਰ ਨੂੰ ਉਤਸ਼ਾਹਿਤ ਕਰ ਰਿਹਾ ਹੈ । ਉਹਨਾਂ ਕਿਹਾ ਕਿ ਐੱਫ ਡੀ ਆਈ (ਵਿਦੇਸ਼ੀ ਸਿੱਧਾ ਨਿਵੇਸ਼) ਦਾ ਪ੍ਰਵਾਹ ਭਾਰਤ ਵਿੱਚ ਲਗਾਤਾਰ ਵੱਧ ਰਿਹਾ ਹੈ ,"ਕੋਵਿਡ—19 ਮਹਾਮਾਰੀ ਦੇ ਸਿ਼ਖਰ ਤੇ ਇਸ ਸਾਲ ਦੇ ਪਹਿਲੇ 9 ਮਹੀਨਿਆਂ ਵਿੱਚ ਸਾਡਾ ਵਿਦੇਸ਼ੀ ਸਿੱਧਾ ਨਿਵੇਸ਼ ਵਧਿਆ ਹੈ । ਸਾਡੇ ਕੋਲ ਵਿਸ਼ਵ ਦੀਆਂ ਸਭ ਤੋਂ ਵੱਧ ਸੁਵਿਧਾਜਨਕ ਵਿਦੇਸ਼ੀ ਸਿੱਧਾ ਨਿਵੇਸ਼ ਨੀਤੀਆਂ ਹਨ । ਅਪ੍ਰੈਲ—ਸਤੰਬਰ  ਸਮੇਂ ਦੌਰਾਨ , ਵਿਦੇਸ਼ੀ ਸਿੱਧਾ ਨਿਵੇਸ਼ ਦਾ ਪ੍ਰਵਾਹ 40 ਬਿਲੀਅਨ ਯੂ ਐੱਸ ਡਾਲਰ ਰਿਹਾ ਹੈ , ਜੋ ਪਿਛਲੇ ਸਾਲ ਦੇ ਮੁਕਾਬਲੇ 13% ਵਧੇਰੇ ਹੈ । ਪਿਛਲੇ ਸਾਲ ਅਸੀਂ ਭਾਰਤ ਵਿੱਚ ਕਾਰੋਬਾਰ ਲਈ 22% ਟੈਕਸ ਐਲਾਨ ਕੀਤੇ ਸਨ , ਜੋ ਵਿਸ਼ਵ ਵਿੱਚ ਉਪਲਬੱਧ ਟੈਕਸ ਦਰਾਂ ਵਿੱਚ ਸਭ ਤੋਂ ਵੱਧ ਆਕਰਸਿ਼ਤ ਹਨ ਅਤੇ ਅਕਤੂਬਰ 2019 ਤੋਂ ਬਾਅਦ ਨਵੀਂਆਂ ਨਿਰਮਾਣ ਸਹੂਲਤਾਂ ਲਈ 15% ਟੈਕਸ ਐਲਾਨਿਆ ਸੀ"।
ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਸਮੇਤ ਕਈ ਨਵੀਂਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਜੋ ਉਦਯੋਗਾਂ ਨੂੰ ਭਾਰਤ ਆਉਣ ਲਈ ਆਕਰਸਿ਼ਤ ਕੀਤਾ ਜਾ ਸਕੇ । "ਸਾਰੇ ਮੰਤਰਾਲਿਆਂ ਵਿੱਚ ਨਿਵੇਸ਼ ਉਤਸ਼ਾਹ ਸੈੱਲ ਕਾਇਮ ਕੀਤੇ ਗਏ ਹਨ । ਕੇਂਦਰ ਸਰਕਾਰ ਅਤੇ ਸੂਬੇ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਿਲ ਕੇ ਨਿਵੇਸ਼ ਨੂੰ ਆਕਰਸਿ਼ਤ ਤੇ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੇ ਨੇ । ਭਾਰਤ ਅਰਥਚਾਰੇ ਅਤੇ ਉਤਪਾਦਕਤਾ ਦੇ ਪੱਧਰ ਨੂੰ ਬੇਹਤਰ ਬਣਾਉਣ ਦੇ ਉਦੇਸ਼ ਨਾਲ ਕੀਤੇ ਗਏ ਕਈ ਸੁਧਾਰ ਉਪਾਵਾਂ ਦਾ ਤੇਜ਼ੀ ਨਾਲ ਐਲਾਨ ਕਰ ਰਿਹਾ ਸੀ । ਭਾਰਤ ਆਪਣੀ ਵੀ—ਆਕਾਰ ਰਿਕਵਰੀ ਵਿੱਚ ਵਧੇਰੇ ਵਿਸ਼ਵ ਵਿਆਪੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਅਨੁਕੂਲ ਸੁਧਾਰ ਅਤੇ ਉਪਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ । ਮੈਂ ਤੁਹਾਨੂੰ ਵਿਕਾਸ , ਉੱਨਤੀ ਤੇ ਖੁਸ਼ਹਾਲੀ ਦੀ ਬੱਸ ਵਿੱਚ ਚੜ੍ਹਨ ਲਈ ਸੱਦਾ ਦਿੰਦਾ ਹਾਂ , ਜੋ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਾਰਤ ਦੇ ਲੋਕਾਂ ਲਈ ਤਿਆਰ ਕਰ ਰਹੇ ਹਨ"। 

ਭਾਈਵਾਲੀ ਸੰਮੇਲਨ ਦੇ ਵਿਸ਼ੇ ਤੇ ਵਿਚਾਰ ਕਰਦਿਆਂ ਜੋ ਸਾਡੀ ਜਿ਼ੰਦਗੀ ਰੋਜ਼ੀ ਰੋਟੀ ਤੇ ਵਿਕਾਸ ਦੀ ਸਾਂਝੇਦਾਰੀ ਬਾਰੇ ਹੈ । ਸ਼੍ਰੀ ਗੋਇਲ ਨੇ ਕਿਹਾ ਕਿ ਇਹ ਸਾਨੂੰ ਆਪਣੇ ਅਰਥਚਾਰੇ ਨੂੰ ਫਿਰ ਤੋਂ ਵਿਕਾਸ ਦੇ ਰਸਤੇ ਤੇ ਲਿਆਉਣ ਅਤੇ ਨਵੇਂ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਸਾਡੀਆਂ ਸਾਂਝੀਆਂ ਕੋਸਿ਼ਸ਼ਾਂ ਲਈ ਮਦਦਗਾਰ ਹੋਵੇਗਾ । "ਸਾਡਾ ਮੰਤਵ ਉੱਚੇ ਪੱਧਰਾਂ ਤੇ ਟਿਕਾਊ ਯੋਗ ਵਿਕਾਸ ਕਰਨਾ ਹੀ ਨਹੀਂ ਹੈ ਬਲਕਿ 2025 ਤੱਕ 5 ਟ੍ਰਿਲੀਅਨ ਯੂ ਐੱਸ ਡਾਲਰ ਅਰਥਚਾਰੇ ਦੇ ਟੀਚੇ ਨੂੰ ਪ੍ਰਾਪਤ ਕਰਨਾ ਵੀ ਹੈ । ਵੱਖ—ਵੱਖ ਖੇਤਰਾਂ ਵਿੱਚ ਇਤਿਹਾਸਕ ਸੁਧਾਰਾਂ ਨਾਲ ਲੋਕਾਂ ਦੀ ਖੁਸ਼ਹਾਲੀ ਦੇ ਪੱਧਰ ਨੂੰ ਸੁਧਾਰਨ ਦੀ ਸਾਡੀ ਕੋਸਿ਼ਸ਼ ਨਾਲ ਦੇਸ਼ ਚੰਗੀ ਸਥਿਤੀ ਵਿੱਚ ਰਹੇਗਾ । ਭਾਰਤ ਉਸ ਸੂਰਜੀ ਰੌਸ਼ਨੀ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੁੰਦਾ , ਜਿਸ ਸੂਰਜੀ ਰੌਸ਼ਨੀ ਦਾ ਭਾਰਤ ਤੇ ਆਸ਼ੀਰਵਾਦ ਹੈ । ਅਸੀਂ ਜਿਸ ਨਵੇਂ ਵਿਸ਼ਵ ਵਿੱਚ ਵਿਸ਼ਵਾਸ ਰੱਖਦੇ ਹਾਂ ਉਸ ਵਿੱਚ ਵਿਕਾਸ ਲਈ ਨਵੇਂ ਮੌਕੇ ਤੇ ਨਵੀਂ ਸੋਚ ਹੋਵੇਗੀ । ਇਕੱਲਿਆਂ ਅਸੀਂ ਥੋੜਾ ਬਹੁਤ ਪ੍ਰਾਪਤ ਕਰ ਸਕਦੇ ਹਾਂ , ਪਰ ਮਿਲ ਕੇ ਸਾਡੀ ਪਹੁੰਚ ਕਿਸੇ ਵੀ ਕਲਪਨਾ ਤੋਂ ਵਧੇਰੇ ਹੋ ਸਕਦੀ ਹੈ । ਇਹ ਸਮਾਂ ਹੈ ਭਾਰਤ ਵਿੱਚ ਆਉਣ ਦਾ , ਇਹ ਸਮਾਂ ਹੈ ਭਾਰਤ ਵਿੱਚ ਆਪਣੀ ਹਾਜ਼ਰੀ ਤੇ ਨਿਵੇਸ਼ਾਂ ਨੂੰ ਵਿਸਥਾਰ ਦੇਣ ਦਾ । ਭਾਰਤ ਮੌਕਿਆਂ ਦੀ ਧਰਤੀ ਹੈ"।
ਵਾਈ ਬੀ / ਏ ਪੀ



(Release ID: 1680874) Visitor Counter : 229