ਘੱਟ ਗਿਣਤੀ ਮਾਮਲੇ ਮੰਤਰਾਲਾ
ਭਾਰਤ ਵਿੱਚ ਲਘੂ ਫਿਲਮਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਜਾਗਰੂਕਤਾ ਤੇ ਅਸਰਦਾਰ ਸੁਨੇਹਾ ਪਹੁੰਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ l ਮੁਖਤਾਰ ਅੱਬਾਸ ਨਕਵੀ
ਮੁਖਤਾਰ ਅੱਬਾਸ ਨਕਵੀ ਨੇ ਨਵੀਂ ਦਿੱਲੀ ਵਿੱਚ "ਅੰਤਰਰਾਸ਼ਟਰੀ ਕੋਰੋਨਾ ਵਾਇਰਸ ਲਘੂ ਫਿਲਮ ਫੈਸਟੀਵਲ" ਨੂੰ ਸੰਬੋਧਨ ਕੀਤਾ
Posted On:
14 DEC 2020 2:55PM by PIB Chandigarh
ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਭਾਰਤ ਵਿੱਚ ਸਰਕਾਰ , ਸਮਾਜ , ਸਿਨੇਮਾ ਅਤੇ ਮੀਡੀਆ ਨੇ ਕੋਰੋਨਾ ਮਹਾਮਾਰੀ ਦੌਰਾਨ ਹਿੰਮਤ , ਵਚਨਬੱਧਤਾ ਤੇ ਸਾਵਧਾਨੀ ਨਾਲ ਸ਼ਲਾਘਾ ਯੋਗ ਭੂਮਿਕਾ ਨਿਭਾਈ ਹੈ । ਸੰਕਟ ਦੌਰਾਨ ਲਘੂ ਫਿਲਮਾਂ ਨੇ ਜਾਗਰੂਕਤਾ ਤੇ ਅਸਰਦਾਰ ਸੁਨੇਹਾ ਦੇਣ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।
"ਅੰਤਰਰਾਸ਼ਟਰੀ ਕੋਰੋਨਾ ਵਾਇਰਸ ਲਘੂ ਫਿਲਮ ਫੈਸਟੀਵਲ" ਨੂੰ ਅੱਜ ਨਵੀਂ ਦਿੱਲੀ ਦੇ ਐੱਨ ਡੀ ਐੱਮ ਸੀ ਕਨਵੈਨਸ਼ਨ ਸੈਂਟਰ ਵਿੱਚ ਸੰਬੋਧਨ ਕਰਦਿਆਂ ਸ਼੍ਰੀ ਨਕਵੀ ਨੇ ਕਿਹਾ ਕਿ ਲਘੂ ਫਿਲਮਾਂ ਕੋਰੋਨਾ ਮਹਾਮਾਰੀ ਦੀਆਂ ਚੁਣੌਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ ।
ਇਸ ਮੌਕੇ ਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ , ਮੰਨੀਆਂ ਪ੍ਰਮੰਨੀਆਂ ਫਿਲਮ ਹਸਤੀਆਂ , ਵੱਖ ਵੱਖ ਦੇਸ਼ਾਂ ਦੇ ਡਿਪਲੋਮੈਟਸ , ਪੱਤਰਕਾਰ , ਵਿਧਵਾਨ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ । 108 ਦੇਸ਼ਾਂ ਦੀਆਂ 2,800 ਤੋਂ ਜਿ਼ਆਦਾ ਫਿਲਮਾਂ "ਅੰਤਰਰਾਸ਼ਟਰੀ ਕੋਰੋਨਾ ਵਾਇਰਸ ਲਘੂ ਫਿਲਮ ਫੈਸਟੀਵਲ" ਵਿੱਚ ਹਿੱਸਾ ਲੈ ਰਹੀਆਂ ਨੇ । ਇਹ ਲਘੂ ਫਿਲਮਾਂ ਕੋਰੋਨਾ ਮਹਾਮਾਰੀ ਦੌਰਾਨ ਇਲਾਜ , ਸੁਰੱਖਿਅਤ ਉਪਾਅ ਅਤੇ ਜੀਵਨ ਤੇ ਅਧਾਰਿਤ ਹਨ ।
ਸ਼੍ਰੀ ਨਕਵੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਜਿ਼ਆਦਾਤਰ ਫਿਲਮਾਂ ਦੀ ਸ਼ੂਟਿੰਗ ਲੰਬੇ ਸਮੇਂ ਲਈ ਮੁਲਤਵੀ ਕੀਤੀ ਗਈ ਸੀ । ਇਸ ਸੰਕਟ ਦੌਰਾਨ ਲਘੂ ਫਿਲਮਾਂ ਨੇ ਲੋਕਾਂ ਦਾ ਮਨੋਰੰਜਨ ਹੀ ਨਹੀਂ ਕੀਤਾ ਬਲਕਿ ਉਹਨਾਂ ਨੂੰ ਕੋਰੋਨਾ ਚੁਣੌਤੀ ਬਾਰੇ ਜਾਗਰੂਕ ਵੀ ਕੀਤਾ ਹੈ । ਵੱਖ ਵੱਖ ਚੈਨਲਾਂ ਨੇ ਭਾਵੇਂ ਇਹ ਨਿਊਜ਼ ਚੈਨਲ ਸਨ , ਮਨੋਰੰਜਨ ਚੈਨਲ ਸਨ , ਖੇਡਾਂ ਜਾਂ ਵਪਾਰ ਚੈਨਲ , ਸਾਰਿਆਂ ਨੇ ਕੋਰੋਨਾ ਮਹਾਮਾਰੀ ਸੰਬੰਧਿਤ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸ਼ਲਾਘਾ ਯੋਗ ਭੂਮਿਕਾ ਨਿਭਾਈ ਹੈ । ਸ਼੍ਰੀ ਨਕਵੀ ਨੇ ਕਿਹਾ ਕਿ ਇਹ ਇਤਿਹਾਸ ਇਸ ਸੱਚ ਦਾ ਗਵਾਹ ਹੈ ਕਿ ਜਦ ਕਦੇ ਦੇਸ਼ ਵਿੱਚ ਸੰਕਟ ਆਇਆ ਹੈ , ਸਰਕਾਰ , ਸਮਾਜ , ਸਿਨੇਮਾ ਅਤੇ ਮੀਡੀਆ ਸਮੇਤ ਸਾਰਿਆਂ ਨੇ ਰਾਸ਼ਟਰੀ ਹਿੱਤ ਅਤੇ ਮਨੁੱਖੀ ਭਲਾਈ ਲਈ ਪੂਰੀ ਇਮਾਨਦਾਰੀ ਨਾਲ ਆਪੋ ਆਪਣੀਆਂ ਜਿ਼ੰਮੇਵਾਰੀਆਂ ਨਿਭਾਈਆਂ ਨੇ ।
ਸ਼੍ਰੀ ਨਕਵੀ ਨੇ ਕਿਹਾ ਕਿ ਕਈ ਸਦੀਆਂ ਬਾਅਦ ਕੋਰੋਨਾ ਮਹਾਮਾਰੀ ਦੇ ਰੂਪ ਵਿੱਚ ਪੂਰਾ ਵਿਸ਼ਵ ਸੰਕਟ ਦਾ ਸਾਹਮਣਾ ਕਰ ਰਿਹਾ ਹੈ । ਕਈ ਪੀੜ੍ਹੀਆਂ ਨੇ ਅਜਿਹੀ ਚੁਣੌਤੀ ਨੂੰ ਨਹੀਂ ਦੇਖਿਆ , ਫਿਰ ਵੀ ਅਸੀਂ ਇੱਕ ਸਮਝਦਾਰ ਸਮਾਜ , ਸਰਕਾਰ , ਸਿਨੇਮਾ ਅਤੇ ਮੀਡੀਆ ਦੀ ਭੂਮਿਕਾ ਨਿਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਵਿਸ਼ੇਸ਼ਕਰ ਭਾਰਤ ਵਿੱਚ ਇਹ ਚਾਰੇ ਖੇਤਰ ਮੁਸ਼ਕਿਲ ਦੇ ਇੱਕ ਹੱਲ ਵਜੋਂ ਕੰਮ ਕਰਦੇ ਰਹੇ ਨੇ ।
ਸ਼੍ਰੀ ਨਕਵੀ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਦੌਰਾਨ ਕੰਮ , ਸੱਭਿਆਚਾਰ , ਆਚਰਣ ਅਤੇ ਪ੍ਰਸ਼ਾਸਨ ਦੀ ਵਚਨਬੱਧਤਾ , ਸਮਾਜ , ਸਿਨੇਮਾ ਅਤੇ ਮੀਡੀਆ ਵਿੱਚ ਸਾਕਰਾਤਮਕ ਕ੍ਰਾਂਤੀਕਾਰੀ ਪਰਿਵਰਤਣ ਆਏ ਨੇ । ਸੁਧਾਰ ਕੇਵਲ ਨਿਯਮਾਂ ਨਾਲ ਨਹੀਂ ਆਉਂਦੇ । ਉਹ ਸੰਕਲਪਾਂ ਨਾਲ ਆਉਂਦੇ ਹਨ । ਅੱਜ ਕੋਰੋਨਾ ਮਹਾਮਾਰੀ ਦੌਰਾਨ ਹਰ ਖੇਤਰ ਕੰਮ , ਸੱਭਿਆਚਾਰ ਅਤੇ ਜੀਵਨ ਸ਼ੈਲੀ ਵਿੱਚ ਵੱਡੀਆਂ ਤਬਦੀਲੀਆਂ ਦੇਖ ਰਿਹਾ ਹੈ ।
ਸ਼੍ਰੀ ਨਕਵੀ ਨੇ ਕਿਹਾ ਕਿ ਭਾਰਤੀ ਸਮਾਜ ਅਸਰਦਾਰ ਸੁਨੇਹੇ ਵਾਲੀਆਂ ਚੰਗੀਆਂ ਮਨੋਰੰਜਨ ਫਿਲਮਾਂ ਲਈ ਬਹੁਤ ਉਤਸੁੱਕ ਹੈ ਅਤੇ ਉਹ ਵੀ ਵੱਡੀ ਸਕ੍ਰੀਨ ਤੇ । ਫਿਲਮਾਂ ਅਤੇ ਮੀਡੀਆ ਸਾਡੀ ਜਿ਼ੰਦਗੀ ਦਾ ਇੱਕ ਅਨਿੱਖੜਵਾਂ ਅੰਗ ਹੀ ਨਹੀਂ ਬਣੇ , ਬਲਕਿ ਉਸ ਸਮਾਜ ਤੇ ਪ੍ਰਭਾਵ ਪਾਉਣ ਲਈ ਮਜ਼ਬੂਤ ਹੋਏ ਨੇ । ਇਹ ਕੋਰੋਨਾ ਸੰਕਟ ਦੌਰਾਨ ਬਣੀਆਂ ਲਘੂ ਫਿਲਮਾਂ ਨੇ ਸਾਬਤ ਕਰ ਦਿੱਤਾ ਹੈ ।
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ "ਅੰਤਰਰਾਸ਼ਟਰੀ ਕੋਰੋਨਾ ਵਾਇਰਸ ਲਘੂ ਫਿਲਮ ਫੈਸਟੀਵਲ" ਵਿੱਚ ਬੋਲਦਿਆਂ ਕਿਹਾ ਕਿ ਇਹ ਇੱਕ ਵਿਲੱਖਣ ਵਿਚਾਰ ਸੀ ਕਿ ਕੋਰੋਨਾ ਵਾਇਰਸ ਤੇ ਬਣੀਆਂ ਲਘੂ ਫਿਲਮਾਂ ਬਾਰੇ ਇੱਕ ਫਿਲਮ ਫੈਸਟੀਵਲ ਆਯੋਜਿਤ ਕੀਤਾ ਜਾਵੇ। ਸ਼੍ਰੀ ਜਾਵਡੇਕਰ ਨੇ ਕਿਹਾ ਕਿ ਇੱਕ ਵਿਸ਼ੇ ਤੇ 108 ਦੇਸ਼ਾਂ ਵਿੱਚੋਂ 2,800 ਫਿਲਮਾਂ ਦਾ ਇਸ ਉਤਸਵ ਵਿੱਚ ਹਿੱਸਾ ਲੈਣਾ ਲੋਕਾਂ ਦੀ ਬੁੱਧੀਮਤਾ ਦੀ ਉਦਾਹਰਣ ਹੈ । ਮੰਤਰੀ ਨੇ ਉਤਸਵ ਦੇ ਆਯੋਜਕਾਂ ਨੂੰ ਵਧਾਈ ਦਿੱਤੀ ।
ਐੱਨ ਬੀ / ਕੇ ਜੀ ਐੱਸ
(Release ID: 1680595)
Visitor Counter : 141