ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਨਿਰੰਤਰਗਿਰਾਵਟ ਜਾਰੀ; ਐਕਟਿਵ ਕੇਸ 3.6 ਲੱਖ ਤੋਂ ਘੱਟ ਰਹਿ ਗਏ ਹਨ

ਰੋਜ਼ਾਨਾ ਰਿਕਵਰੀ ਪਿਛਲੇ 15 ਦਿਨਾਂ ਤੋਂ ਰੋਜ਼ਾਨਾ ਪੁਸ਼ਟੀ ਵਾਲੇ ਨਵੇਂਕੇਸਾਂ ਨਾਲੋਂ ਵੱਧ ਦਰਜ ਕੀਤੀ ਜਾ ਰਹੀ ਹੈ


ਪਿਛਲੇ 7 ਦਿਨਾਂ ਤੋਂ ਰੋਜ਼ਾਨਾ ਹੋਣ ਵਾਲੀਆਂ ਮੌਤਾਂ 500 ਤੋਂ ਘੱਟ ਹਨ

Posted On: 12 DEC 2020 12:26PM by PIB Chandigarh

 ਭਾਰਤ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।

ਕੁੱਲ ਐਕਟਿਵ ਕੇਸ ਅੱਜ 3.6 ਲੱਖ (3,59,819) ਤੋਂ ਹੇਠਾਂ ਆ ਗਏ ਹਨ ।

ਇਹ ਪੁਸ਼ਟੀ ਵਾਲੇ ਨਵੇਂ ਕੇਸਾਂ ਤੋਂ ਵੱਧ ਰਿਕਵਰੀ ਦੇ ਰੁਝਾਨ ਅਤੇਰੋਜ਼ਾਨਾ ਘੱਟਣ ਵਾਲਿਆਂ ਮੌਤਾਂ ਦੀ ਗਿਣਤੀ ਕਰਕੇ

ਹੀ ਸੰਭਵ ਹੋਇਆ ਹੈ । ਜਿਸ ਨੇ ਐਕਟਿਵ ਕੇਸਲੋਡ ਦੀ ਕੁੱਲ ਕਮੀ ਨੂੰਯਕੀਨੀ ਬਣਾਇਆ ਹੈ। ਭਾਰਤ ਵਿੱਚ ਮੌਜੂਦਾ ਐਕਟਿਵ ਕੇਸਾਂ, ਇਲਾਜਅਧੀਨ ਸੰਕਰਮਿਤ ਮਰੀਜ਼ਾਂ ਦੇ ਮਾਮਲਿਆਂ ਦੀ ਕੁਲ ਗਿਣਤੀ ਵਿਚੋਂਸਿਰਫ 3.66 ਫੀਸਦ ਬਣਦੇ ਹਨ । ਪਿਛਲੇ 24 ਘੰਟਿਆਂ ਵਿੱਚ33,494 ਦੀ ਨਵੀਂ ਰਿਕਵਰੀ ਦੇ ਕਾਰਨ ਕੁਲ ਐਕਟਿਵ ਮਾਮਲਿਆਂਵਿੱਚ 3,930 ਦੀ ਕਮੀ ਆਈ ਹੈ ।

 ਪਿਛਲੇ ਹਫ਼ਤੇ ਦੀ ਅੋਸਤ ਰੋਲਿੰਗ, ਸਭ ਤੋਂ ਪ੍ਰਭਾਵਤ ਛੇ ਰਾਜਾਂ ਦੇ ਰੋਜ਼ਾਨਾਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦਰਸਾਉਂਦੀ ਹੈ ।

ਪਿਛਲੇ 15 ਦਿਨਾਂ ਤੋਂ ਦੇਸ਼ ਵਿੱਚ ਰੋਜ਼ਾਨਾ ਨਵੀਆਂ ਰਿਕਵਰੀਆਂ, ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਤੋਂ ਵੱਧ ਦਰਜ ਕੀਤੀਆਂ ਜਾ ਰਹੀਆਂਹਨ। ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀਗਿਣਤੀ 30,006 ਰਹਿ ਗਈ ਹੈ । ਜਦਕਿ, ਇਸੇ ਅਰਸੇ ਦੌਰਾਨ33,494 ਕੇਸ ਰਿਕਵਰ ਗਏ ਹਨ ਅਤੇ ਸਿਹਤਯਾਬ ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਹੈ ।

ਵਧਦੀਆਂ ਰਿਕਵਰੀਆਂ ਨੇ ਅੱਜ ਰਿਕਵਰੀ ਰੇਟ ਨੂੰ ਵੀ ਸੁਧਾਰ ਕੇ94.89 ਫੀਸਦ  ਕਰ ਦਿੱਤਾ ਹੈ ।

ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 93,24,328 ਹੋ ਗਈ ਹੈ।ਇਲਾਜ ਕਰਵਾ ਰਹੇ ਮਰੀਜ਼ਾਂ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਵਿਚਲਾਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ 89,64,509 ਤੱਕ ਪਹੁੰਚ ਗਿਆ ਹੈ।

ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਰਿਕਵਰੀ ਦੇ 74.46 ਫੀਸਦ ਮਾਮਲੇ ਸਾਹਮਣੇ ਆਏ ਹਨ।

ਕੇਰਲ, 4,748 ਨਵੇਂ ਰਿਕਵਰ ਹੋਏ ਕੇਸਾਂ ਨਾਲ, ਇੱਕ ਦਿਨ ਦੀਰਿਕਵਰੀ ਦੀ ਸਭ ਤੋਂ ਵੱਧ ਗਿਣਤੀ  ਦੱਸੀ ਗਈ ਹੈ। ਪੱਛਮੀ ਬੰਗਾਲ ਵਿੱਚ 2,873 ਲੋਕ ਰਿਕਵਰ ਹੋਏ ਹਨ, ਇਸ ਤੋਂ ਬਾਅਦ ਨਵੇਂ ਸਿਹਤਮੰਦ  ਲੋਕਾਂ ਦੀ ਗਿਣਤੀ ਮਹਾਰਾਸ਼ਟਰ ਵਿੱਚ 2,774 ਰਹੀ ।

ਨਵੇਂ ਕੇਸਾਂ ਵਿਚੋਂ 74.16 ਫੀਸਦ ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂਵਿਚ ਸਾਹਮਣੇ ਆਏ ਹਨ।

ਕੇਰਲ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ 4,642 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿਚ 4,268 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆ ਰਹੇ ਹਨ। ਪੱਛਮੀ ਬੰਗਾਲ ਵਿੱਚ 2,753 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆਏ ਹਨ। 

ਪਿਛਲੇ 24 ਘੰਟਿਆਂ ਦੌਰਾਨ 442 ਮਾਮਲਿਆਂ ਵਿੱਚ ਮੌਤਾਂ ਦਰਜ  ਹੋਈਆਂ ਹਨ।

ਨਵੀਂਆਂ ਮੌਤਾਂ ਵਿੱਚ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਕੁੱਲਯੋਗਦਾਨ 78..05 ਫੀਸਦ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧਮੌਤਾਂ (87) ਦਰਜ  ਹੋਈਆਂ ਹਨ। ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਕ੍ਰਮਵਾਰ 60 ਅਤੇ 50 ਰੋਜ਼ਾਨਾ ਮੌਤਾਂ ਰਿਪੋਰਟ ਹੋਈਆਂ ਹਨ। 

 ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਨਿਰੰਤਰਗਿਰਾਵਟ ਆ ਰਹੀ ਹੈ । ਪਿਛਲੇ 7 ਦਿਨਾਂ ਤੋਂ, ਰੋਜ਼ਾਨਾ ਹੋਣ ਵਾਲੀਆਂਮੌਤਾਂ ਦੀ ਗਿਣਤੀ 500 ਤੋਂ ਹੇਠਾਂ ਰਹਿ ਹੈ ।

****

ਐਮ ਵੀ / ਐਸ ਜੇ

ਐੱਚ ਐਫ ਡਬਲਯੂ / ਕੋਵਿਡ ਸਟੇਟਸ ਡੇਟਾ / 12 ਦਸੰਬਰ2020 / 1



(Release ID: 1680239) Visitor Counter : 135