PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
09 DEC 2020 5:35PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਐਕਟਿਵ ਮਾਮਲੇ ਘਟ ਕੇ 3,78909 ਰਹਿ ਗਏ ਹਨ।
-
ਦੇਸ਼ ਦੇ ਪਾਜ਼ਿਟਿਵ ਕੇਸ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ 3.89 ਫੀਸਦੀ ਰਹਿ ਗਏ ਹਨ।
-
ਪਿਛਲੇ 24 ਘੰਟਿਆਂ ਦੌਰਾਨ 32,080 ਵਿਅਕਤੀ ਪਾਜ਼ਿਟਿਵ ਪਾਏ ਗਏ ਹਨ ਅਤੇ ਇਸ ਸਮੇਂ ਦੌਰਾਨ 36,635 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ।
-
ਭਾਰਤ ਵਿੱਚ ਕੁੱਲ ਕੋਵਿਡ ਟੈਸਟਾਂ ਦੀ ਗਿਣਤੀ 15 ਕਰੋੜ (14,98,36,767) ਦੇ ਨੇੜੇ ਪਹੁੰਚ ਗਈ ਹੈ।
-
ਕੁੱਲ ਰਾਸ਼ਟਰੀ ਪਾਜ਼ਿਟਿਵਿਟੀ ਦਰ ਅੱਜ 6.50 ਫੀਸਦੀ ‘ਤੇ ਖੜ੍ਹੀ ਹੈ।
-
ਰਿਕਵਰੀ ਰੇਟ ਵੀ ਵਧ ਕੇ 94.66 ਫੀਸਦੀ ਹੋ ਗਿਆ ਹੈ।
#Unite2FightCorona
#IndiaFightsCorona
ਕੁੱਲ ਪੁਸ਼ਟੀ ਵਾਲੇ ਮਾਮਲੇ 4 ਫੀਸਦੀ ਤੋਂ ਵੀ ਘੱਟ ਹੋਏ, ਐਕਟਿਵ ਕੇਸ ਲੋਡ 3.78 ,'ਤੇ ਪੁੱਜਾ, ਨਿਰੰਤਰ ਗਿਰਾਵਟ ਜਾਰੀ , ਰੋਜ਼ਾਨਾ ਪਾਜ਼ਿਟਿਵਿਟੀ ਦਰ 3.14 ਫੀਸਦੀ ਤੇ ਖੜ੍ਹੀ ਹੈ, 19 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪਾਜ਼ਿਟਿਵਿਟੀ ਦਰ ਰਾਸ਼ਟਰੀ ਅੋਸਤ ਨਾਲੋਂ ਵਧੇਰੇ ਹੈ
ਭਾਰਤ ਵਿੱਚ ਐਕਟਿਵ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਵੀ ਜਾਰੀ ਹੈ। ਐਕਟਿਵ ਮਾਮਲੇ ਘੱਟ ਕੇ 3,78909 ਰਹਿ ਗਏ ਹਨ। ਦੇਸ਼ ਦੇ ਪਾਜ਼ਿਟਿਵ ਕੇਸ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ 3.89 ਫੀਸਦੀ ਰਹਿ ਗਏ ਹਨ। ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵੱਧ ਰੋਜ਼ਾਨਾ ਰਿਕਵਰੀ ਨੇ ਐਕਟਿਵ ਕੇਸਲੋਡ ਦੀ ਕੁੱਲ ਕਮੀ ਨੂੰ ਯਕੀਨੀ ਬਣਾਇਆ ਹੈ। ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 4,957 ਮਾਮਲਿਆਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੀ ਰਿਪੋਰਟ ਕੀਤੀ ਹੈ। ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 32,080 ਵਿਅਕਤੀ ਪਾਜ਼ਿਟਿਵ ਪਾਏ ਗਏ ਹਨ, ਭਾਰਤ ਨੇ ਇਸ ਸਮੇਂ ਦੌਰਾਨ 36,635 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ। ਭਾਰਤ ਵਿੱਚ ਕੁੱਲ ਕੋਵਿਡ ਟੈਸਟਾਂ ਦੀ ਗਿਣਤੀ 15 ਕਰੋੜ (14,98,36,767) ਦੇ ਨੇੜੇ ਪਹੁੰਚ ਗਈ ਹੈ। ਹਰ ਰੋਜ਼ 10 ਲੱਖ ਤੋਂ ਵੱਧ ਟੈਸਟ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ, ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 10,22,712 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਦੇਸ਼ ਦੀ ਟੈਸਟਿੰਗ ਸਮਰੱਥਾ ਵੱਧ ਕੇ ਪ੍ਰਤੀ ਦਿਨ 15 ਲੱਖ ਟੈਸਟ ਹੋ ਗਈ ਹੈ। ਭਾਰਤ ਦੇ ਟੈਸਟਿੰਗ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਵਿੱਚ ਦੇਸ਼ ਭਰ ਦੀਆਂ 2,220 ਲੈਬਾਂ ਦੇ ਨਾਲ ਮਹੱਤਵਪੂਰਨ ਵਾਧਾ ਦਰਜ ਹੋਇਆ ਹੈ। ਰੋਜ਼ਾਨਾ ਅੋਸਤਨ 10 ਲੱਖ ਤੋਂ ਵੱਧ ਟੈਸਟ ਕੀਤੇ ਗਏ ਹਨ ਕੁੱਲ ਰਾਸ਼ਟਰੀ ਪਾਜ਼ਿਟਿਵਿਟੀ ਦਰ ਅੱਜ 6.50 ਫੀਸਦੀ ‘ਤੇ ਖੜ੍ਹੀ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ ਸਿਰਫ 3.14 ਫੀਸਦੀ ਹੈ। ਉੱਚ ਪੱਧਰੀ ਜਾਂਚ ਦੇ ਨਤੀਜੇ ਵਜੋਂ ਪਾਜ਼ਿਟਿਵਿਟੀ ਦਰ ਘੱਟ ਜਾਂਦੀ ਹੈ। 19 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਫਤਾਵਾਰੀ ਪਾਜ਼ਿਟਿਵਿਟੀ ਦਰ ਰਾਸ਼ਟਰੀ ਅੋਸਤ ਨਾਲੋਂ ਵਧੇਰੇ ਹੈ ਉੱਤਰ ਪ੍ਰਦੇਸ਼ ਵਿੱਚ, 2 ਕਰੋੜ ਤੋਂ ਵੱਧ ਟੈਸਟਾਂ ਦੇ ਨਾਲ ਸਭ ਤੋਂ ਵੱਧ ਕੁੱਲ ਟੈਸਟਿੰਗ ਹੈ। ਬਿਹਾਰ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ ਅਤੇ ਆਂਧਰ-ਪ੍ਰਦੇਸ਼ ਅਜਿਹੇ ਰਾਜਾਂ ਵਿੱਚੋਂ ਹਨ ਜਿਨ੍ਹਾਂ ਵਿੱਚ 1 ਕਰੋੜ ਤੋਂ ਵੀ ਜ਼ਿਆਦਾ ਟੈਸਟ ਕੀਤੇ ਗਏ ਹਨ। ਰਿਕਵਰੀ ਰੇਟ ਵੀ ਵਧ ਕੇ 94.66 ਫੀਸਦੀ ਹੋ ਗਿਆ ਹੈ। ਕੁੱਲ ਰਿਕਵਰੀ ਅੱਜ 92 ਲੱਖ (92,15,581) ਨੂੰ ਪਾਰ ਕਰ ਚੁੱਕੀ ਹੈ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 76.37 ਫੀਸਦੀ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ। ਮਹਾਰਾਸ਼ਟਰ ਵਿੱਚ ਨਵੇਂ ਰਿਕਵਰ ਹੋਏ 6,365 ਮਾਮਲਿਆਂ ਨਾਲ ਸਭ ਤੋਂ ਵੱਧ ਇਕ ਦਿਨ ਦੀ ਰਿਕਵਰ ਰਿਪੋਰਟ ਕੀਤੀ ਗਈ ਹੈ। ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 4,735 ਲੋਕ ਰਿਕਵਰ ਹੋਏ, ਇਸ ਤੋਂ ਬਾਅਦ ਦਿੱਲੀ ਵਿੱਚ 3,307 ਵਿਅਕਤੀ ਰਿਕਵਰ ਹੋਏ ਹਨ। ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਮਾਮਲਿਆਂ ਵਿੱਚ 75.11 ਫੀਸਦੀ ਦਾ ਯੋਗਦਾਨ ਪਾਇਆ ਹੈ। ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 5,032 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 4,026 ਨਵੇਂ ਕੇਸ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 402 ਮੌਤ ਦੇ ਨਵੇਂ ਮਾਮਲੇ ਦਰਜ ਹੋਏ ਹਨ। ਰਿਪੋਰਟ ਕੀਤੀਆਂ ਨਵੀਂਆਂ ਮੌਤਾਂ ਵਿੱਚੋਂ 76.37 ਫੀਸਦੀ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਹਨ।
https://pib.gov.in/PressReleasePage.aspx?PRID=1679268
ਪ੍ਰਧਾਨ ਮੰਤਰੀ 10 ਦਸੰਬਰ, 2020 ਨੂੰ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਦਸੰਬਰ, 2020 ਨੂੰ ਨਵੀਂ ਦਿੱਲੀ ਦੇ ਸੰਸਦ ਮਾਰਗ ਵਿਖੇ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਣਗੇ। ਨਵੀਂ ਇਮਾਰਤ 'ਆਤਮਨਿਰਭਰ ਭਾਰਤ' ਦੇ ਦ੍ਰਿਸ਼ਟੀਕੋਣ ਦਾ ਇੱਕ ਅਹਿਮ ਹਿੱਸਾ ਹੈ ਅਤੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲੋਕਾਂ ਦੀ ਸੰਸਦ ਬਣਾਉਣ ਦਾ ਇੱਕ ਮਹੱਤਵਪੂਰਨ ਮੌਕਾ ਹੋਵੇਗਾ, ਜੋ 2022 ਵਿੱਚ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮੌਕੇ 'ਨਿਊ ਇੰਡੀਆ' ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨਾਲ ਮੇਲ ਕਰੇਗਾ। ਨਵਾਂ ਸੰਸਦ ਭਵਨ ਅਤਿ ਆਧੁਨਿਕ ਅਤੇ ਊਰਜਾ ਕੁਸ਼ਲ ਹੋਵੇਗਾ, ਮੌਜੂਦਾ ਸੰਸਦ ਦੇ ਨਾਲ ਲਗਦੀ ਇੱਕ ਤਿਕੋਣੀ ਅਕਾਰ ਵਾਲੀ ਇਮਾਰਤ ਦੇ ਤੌਰ 'ਤੇ ਬਣਨ ਵਾਲੀ ਇਸ ਇਮਾਰਤ ਵਿੱਚ ਗ਼ੈਰ-ਰੁਕਾਵਟ ਸੁਰੱਖਿਆ ਸਹੂਲਤਾਂ ਹੋਣਗੀਆਂ। ਲੋਕ ਸਭਾ ਮੌਜੂਦਾ ਆਕਾਰ ਤੋਂ 3 ਗੁਣਾ ਵੱਡੀ ਹੋਵੇਗੀ ਅਤੇ ਰਾਜ ਸਭਾ ਵੀ ਕਾਫ਼ੀ ਵੱਡੀ ਹੋਵੇਗੀ। ਨਵੀਂ ਇਮਾਰਤ ਦੇ ਅੰਦਰਲੇ ਹਿੱਸੇ ਭਾਰਤੀ ਸੱਭਿਆਚਾਰ ਅਤੇ ਸਾਡੀਆਂ ਖੇਤਰੀ ਕਲਾਵਾਂ, ਸ਼ਿਲਪਕਾਰੀ, ਟੈਕਸਟਾਈਲ ਅਤੇ ਵਾਸਤੂਕਲਾ ਦੀਆਂ ਵਿਭਿੰਨਤਾ ਦਾ ਇੱਕ ਭਰਪੂਰ ਮਿਸ਼ਰਣ ਪ੍ਰਦਰਸ਼ਿਤ ਕਰਨਗੇ।
https://pib.gov.in/PressReleasePage.aspx?PRID=1679196
ਕੈਬਨਿਟ ਨੇ ਭਾਰਤ ਅਤੇ ਸੂਰੀਨਾਮ ਦਰਮਿਆਨ ਸਿਹਤ ਅਤੇ ਮੈਡੀਸਿਨ ਖੇਤਰ ਵਿੱਚ ਸਹਿਯੋਗ ਦੇ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਭਾਰਤ ਸਰਕਾਰ ਅਤੇ ਸੂਰੀਨਾਮ ਸਰਕਾਰ ਦੇ ਸਿਹਤ ਮੰਤਰਾਲਿਆਂ ਦਰਮਿਆਨ ਸਿਹਤ ਅਤੇ ਮੈਡੀਸਿਨ ਦੇ ਖੇਤਰ ਵਿੱਚ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੁਵੱਲੇ ਸਹਿਮਤੀ ਪੱਤਰ ਨਾਲ ਭਾਰਤ ਅਤੇ ਸੂਰੀਨਾਮ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਿਆਂ ਦੇ ਦਰਮਿਆਨ ਸਿਹਤ ਖੇਤਰ ਵਿੱਚ ਸੰਯੁਕਤ ਪਹਿਲ ਅਤੇ ਟੈਕਨੋਲੋਜੀ ਵਿਕਾਸ ਦੇ ਜ਼ਰੀਏ ਸਹਿਯੋਗ ਨੂੰ ਪ੍ਰੋਤਸਾਹਨ ਮਿਲੇਗਾ। ਇਸ ਨਾਲ ਭਾਰਤ ਅਤੇ ਸੂਰੀਨਾਮ ਦਰਮਿਆਨ ਦੁਵੱਲੇ ਸਬੰਧ ਮਜ਼ਬੂਤ ਹੋਣਗੇ। ਇਸ ਨਾਲ ਜਨ ਸਿਹਤ ਪ੍ਰਣਾਲੀ ਵਿੱਚ ਮੁਹਾਰਤ ਦੀ ਭਾਗੀਦਾਰੀ ਨੂੰ ਵਧਾ ਕੇ ਅਤੇ ਵਿਭਿੰਨ ਪ੍ਰਾਸੰਗਿਕ ਖੇਤਰਾਂ ਵਿੱਚ ਪਰਸਪਰ ਖੋਜ ਗਤੀਵਿਧੀਆਂ ਦਾ ਵਿਕਾਸ ਕਰਕੇ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇਗਾ।
https://pib.gov.in/PressReleasePage.aspx?PRID=1679346
ਸੁਧਾਰ ਨਾਲ ਜੁੜੇ ਉਧਾਰ ਲੈਣ ਦੀਆਂ ਅਨੁਮਤੀਆਂ ਰਾਜਾਂ ਵਿੱਚ ਵੱਖ ਵੱਖ ਨਾਗਰਿਕ ਕੇਂਦਰਿਤ ਸੁਧਾਰਾਂ ਦਾ ਕਾਰਨ ਬਣਦੀਆਂ ਹਨ
ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਮੱਦੇਨਜ਼ਰ ਵਿੱਤੀ ਸਰੋਤਾਂ ਨੂੰ ਗਤੀ ਦੇਣ ਲਈ, ਭਾਰਤ ਸਰਕਾਰ ਨੇ ਕਈ ਉਪਾਵਾਂ ਰਾਹੀਂ ਰਾਜਾਂ ਦੇ ਹੱਥ ਮਜ਼ਬੂਤ ਕੀਤੇ ਹਨ। ਇਨ੍ਹਾਂ ਵਿੱਚ ਸਾਲ 2020-21 ਵਿਚ ਕੁੱਲ ਰਾਜ ਘਰੇਲੂ ਉਤਪਾਦ (ਜੀਐੱਸਡੀਪੀ) ਦੇ 2% ਦੀ ਵਾਧੂ ਉਧਾਰ ਆਗਿਆ ਦੀ ਗ੍ਰਾਂਟ ਸ਼ਾਮਲ ਹੈ। ਇਸ ਨਾਲ ਰਾਜ ਮਹਾਮਾਰੀ ਨਾਲ ਲੜਨ ਅਤੇ ਜਨਤਾ ਨੂੰ ਸੇਵਾਵਾਂ ਦੀ ਸਪੁਰਦਗੀ ਦੇ ਮਿਆਰਾਂ ਨੂੰ ਕਾਇਮ ਰੱਖਣ ਲਈ ਵਾਧੂ ਵਿੱਤੀ ਸਰੋਤਾਂ ਨੂੰ ਗਤੀ ਦੇਣ ਦੇ ਸਮਰੱਥ ਹੋਏ ਹਨ। ਹਾਲਾਂਕਿ, ਕਰਜ਼ੇ ਦੀ ਲੰਬੇ ਸਮੇਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਅਤੇ ਭਵਿੱਖ 'ਤੇ ਕਿਸੇ ਮਾੜੇ ਪ੍ਰਭਾਵ ਨੂੰ ਰੋਕਣ ਲਈ, ਵਾਧੂ ਉਧਾਰ ਲੈਣ ਦਾ ਇਕ ਹਿੱਸਾ ਰਾਜਾਂ ਨਾਲ ਜੁੜਿਆ ਹੋਇਆ ਸੀ ਜੋ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਮਹੱਤਵਪੂਰਨ ਖੇਤਰਾਂ ਵਿਚ ਸੁਧਾਰ ਲਿਆਉਂਦਾ ਸੀ। ਸੁਧਾਰਾਂ ਲਈ ਪਛਾਣੇ ਗਏ ਖੇਤਰਾਂ ਵਿੱਚੋਂ ਇਕ ਜਨਤਕ ਵੰਡ ਪ੍ਰਣਾਲੀ ਹੈ। ਜੀਐਸਡੀਪੀ ਦੇ 2% ਦਾ ਵਾਧੂ ਉਧਾਰ ਲੈਣ ਦੀ ਸੀਮਾ ਵਿੱਚੋਂ, 0.25% "ਇਕ ਰਾਸ਼ਟਰ ਇਕ ਰਾਸ਼ਨ ਕਾਰਡ ਪ੍ਰਣਾਲੀ" ਨੂੰ ਲਾਗੂ ਕਰਨ ਨਾਲ ਜੁੜਿਆ ਹੋਇਆ ਹੈ। ਇਸਦਾ ਉਦੇਸ਼ ਇਹ ਨਿਸ਼ਚਤ ਕਰਨਾ ਸੀ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐੱਨਐੱਫਐੱਸਏ) ਅਤੇ ਹੋਰ ਭਲਾਈ ਸਕੀਮਾਂ ਅਧੀਨ ਲਾਭਾਰਥੀਆਂ, ਖ਼ਾਸਕਰ ਪਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਭਰ ਵਿੱਚ ਕਿਸੇ ਵੀ ਵਾਜਬ ਕੀਮਤ ਦੀ ਦੁਕਾਨ (ਐੱਫਪੀਐੱਸ) ਤੋਂ ਰਾਸ਼ਨ ਪ੍ਰਾਪਤ ਕਰ ਸਕਣ। ਸੰਕਲਪਿਤ ਸੁਧਾਰ ਦੇ ਹੋਰ ਉਦੇਸ਼ ਲਕਸ਼ਤ ਲਾਭਾਰਥੀਆਂ ਦੀ ਬਿਹਤਰੀ, ਜਾਅਲੀ / ਡੁਪਲਿਕੇਟ / ਅਯੋਗ ਰਾਸ਼ਨ ਕਾਰਡਾਂ ਦੇ ਖਾਤਮੇ ਅਤੇ ਇਸ ਤਰ੍ਹਾਂ ਭਲਾਈ ਵਧਾਉਣ ਅਤੇ ਲੀਕੇਜ ਨੂੰ ਘਟਾਉਣਾ ਸੀ।
https://pib.gov.in/PressReleasePage.aspx?PRID=1679265
ਕੈਬਨਿਟ ਨੇ ਆਤਮਨਿਰਭਰ ਭਾਰਤ ਰੋਜਗਾਰ ਯੋਜਨਾ (ਏਬੀਆਰਵਾਈ) ਨੂੰ ਪ੍ਰਵਾਨਗੀ ਦਿੱਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਆਤਮਨਿਰਭਰ ਭਾਰਤ ਪੈਕੇਜ 3.0 ਦੇ ਤਹਿਤ ਕੋਵਿਡ ਰਿਕਵਰੀ ਫੇਜ਼ ਵਿੱਚ ਰਮਸੀ ਖੇਤਰ ਵਿੱਚ ਰੋਜਗਾਰ ਨੂੰ ਹੁਲਾਰਾ ਦੇਣ ਅਤੇ ਨਵੇਂ ਰੋਜਗਾਰ ਅਵਸਰਾਂ ਨੂੰ ਪ੍ਰੋਤਸਾਹਿਤ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੈਬਨਿਟ ਨੇ ਮੌਜੂਦਾ ਵਿੱਤ ਵਰ੍ਹੇ ਦੇ ਲਈ 1,584 ਕਰੋੜ ਰੁਪਏ ਅਤੇ ਪੂਰੀ ਯੋਜਨਾ ਮਿਆਦ 2020-2023 ਦੇ ਲਈ 22,810 ਕਰੋੜ ਰੁਪਏ ਦੇ ਖਰਚ ਨੂੰ ਪ੍ਰਵਾਨਗੀ ਦਿੱਤੀ ਹੈ।
https://pib.gov.in/PressReleasePage.aspx?PRID=1679336
ਡਾਕਟਰ ਹਰਸ਼ ਵਰਧਨ ਨੇ ਆਬਾਦੀ ਤੇ ਵਿਕਾਸ ਦੇ ਭਾਈਵਾਲਾਂ (ਪੀ ਪੀ ਡੀ) ਵੱਲੋਂ ਅੰਤਰ ਮੰਤਰਾਲਾ ਕਾਨਫਰੰਸ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ ਕੀਤਾ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਕੱਲ੍ਹ ਆਬਾਦੀ ਤੇ ਵਿਕਾਸ ਤੇ ਭਾਈਵਾਲਾਂ (ਪੀਪੀਡੀ) ਵੱਲੋਂ ਅੰਤਰ ਮੰਤਰਾਲਾ ਕਾਨਫਰੰਸ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ ਕੀਤਾ।
https://pib.gov.in/PressReleasePage.aspx?PRID=1679131
ਡਾ. ਹਰਸ਼ ਵਰਧਨ ਨੇ ਆਈਆਈਐੱਸਐੱਫ 2020 ਦੇ ਕਰਟੇਨ ਰੇਜ਼ਰ ਸਮਾਰੋਹ ਨੂੰ ਵਰਚੁਅਲੀ ਸੰਬੋਧਿਤ ਕੀਤਾ
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕੱਲ੍ਹ ਕਿਹਾ ਹੈ ਕਿ ਇਸ ਸਾਲ ਕੋਵਿਡ -19 ਦੇ ਕਾਰਨ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ -2020 ਦਾ ਆਯੋਜਨ ਵਰਚੁਅਲ ਪਲੈਟਫਾਰਮ 'ਤੇ ਕਰਨਾ, ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਸਾਰੇ ਹਿਤਧਾਰਕਾਂ ਵਿਚਕਾਰ ਵਿਗਿਆਨਕ ਟੈਂਪਰਾਮੈਂਟ ਨੂੰ ਵਧਾਉਣ ਅਤੇ ਜਸ਼ਨ ਦੀ ਅਣਮਿੱਥੀ ਭਾਵਨਾ ਨੂੰ ਦਰਸਾਉਂਦਾ ਹੈ। ਉਹ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਲਦਾਖ ਦੇ ਡਿਫੈਂਸ ਇੰਸਟੀਟਿਊਟ ਆਵ੍ ਹਾਈ ਅਲਟੀਟਿਊਡ ਰਿਸਰਚ (ਡੀਆਈਐੱਚਏਆਰ) ਵੱਲੋਂ ਕਰਵਾਏ ਗਏ ਆਈਆਈਐੱਸਐੱਫ -2020 ਦੇ ਕਰਟੇਨ ਰੇਜ਼ਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਵੀਡੀਓ ਕਾਨਫਰੰਸਿੰਗ ਰਾਹੀਂ ਦਰਸ਼ਕਾਂ ਨੂੰ ਸੰਬੋਧਨ ਕਰ ਰਹੇ ਸਨ।
https://pib.gov.in/PressReleasePage.aspx?PRID=1679133
ਆਯੁਸ਼ ਅਤੇ ਏਮਜ਼ ਮੰਤਰਾਲੇ ਨੇ ਏਕੀਕ੍ਰਿਤ ਮੈਡੀਸਨ ਵਿਭਾਗ ਸਥਾਪਿਤ ਕਰਨ ਲਈ ਇਕਜੁਟ ਹੋ ਕੇ ਕਾਰਜ ਕਰਨ ਦਾ ਕੀਤਾ ਫੈਸਲਾ
ਆਯੁਸ਼ ਮੰਤਰਾਲੇ ਅਤੇ ਏਮਜ਼ ਨੇ ਇਕਜੁਟ ਹੋ ਕੇ ਏਮਜ਼ ਵਿਖੇ ਇਕ ਇੰਟੀਗ੍ਰੇਟਿਵ (ਕੰਪੋਜ਼ਿਟ) ਮੈਡੀਸਨ ਵਿਭਾਗ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਆਯੁਸ਼ ਸੈਕਟਰੀ ਵੈਦਿਆ ਰਾਜੇਸ਼ ਕੋਟੇਚਾ ਅਤੇ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਏਕੀਕ੍ਰਿਤ ਦਵਾਈ ਅਤੇ ਖੋਜ ਕੇਂਦਰ (ਸੀਆਈਐੱਮਆਰ) ਦੀ ਸਾਂਝੀ ਫੇਰੀ ਅਤੇ ਸਮੀਖਿਆ ਮੀਟਿੰਗ 'ਚ ਲਿਆ। ਸੀਆਈਐੱਮਆਰ ਨੂੰ ਆਯੁਸ਼ ਮੰਤਰਾਲੇ ਦੀ ਸ਼ਾਨਦਾਰ ਕੇਂਦਰ ਯੋਜਨਾ ਤੋਂ ਸਹਿਯੋਗ ਹਾਸਲ ਹੈ। ਇਸ ਮੌਕੇ ਸੀਆਈਐੱਮਆਰ ਦੇ ਮੁਖੀ ਡਾ: ਗੌਤਮ ਸ਼ਰਮਾ ਅਤੇ ਆਯੁਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਯੋਗ ਅਤੇ ਆਯੁਰਵੇਦ ਦੇ ਖੇਤਰ 'ਚ ਚੱਲ ਰਹੀਆਂ ਆਧੁਨਿਕ ਖੋਜ ਗਤੀਵਿਧੀਆਂ ਦੀ ਸੀਆਈਐੱਮਆਰ ਵਲੋਂ ਸਮੀਖਿਆ ਕੀਤੀ ਗਈ ਸੀ ਅਤੇ ਖੋਜ ਨਤੀਜੇ ਆਕਰਸ਼ਿਕ ਸਨ। ਖੋਜ ਕਾਰਜ ਤੋਂ ਇਲਾਵਾ ਹੋਰ ਗਤੀਵਿਧੀਆਂ ਅਤੇ ਸੀਆਈਐੱਮਆਰ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਇਹ ਮਹਿਸੂਸ ਕੀਤਾ ਗਿਆ ਕਿ ਸਮਰਪਿਤ ਓਪੀਡੀ ਅਤੇ ਆਈਪੀਡੀ ਦੇ ਵਿਸਥਾਰ ਨੂੰ ਸੀਆਈਐੱਮਆਰ ਦੇ ਵਿਕਾਸ ਲਈ ਅਗਲੇ ਕਦਮ ਵਜੋਂ ਬਣਾਇਆ ਜਾਣਾ ਚਾਹੀਦਾ ਹੈ। ਇਸ ਦੌਰਾਨ ਆਯੁਸ਼ ਸੈਕਟਰੀ ਨੇ ਭਰੋਸਾ ਦਿਵਾਇਆ ਕਿ ਜਦੋਂ ਤੱਕ ਇਕ ਸਮਰਪਿਤ ਵਿਭਾਗ ਦਾ ਵਿਕਾਸ ਨਹੀਂ ਹੁੰਦਾ ਤਦ ਤੱਕ ਆਯੁਸ਼ ਮੰਤਰਾਲੇ ਵਲੋਂ ਸੀਆਈਐੱਮਆਰ ਦੀ ਸਹਾਇਤਾ ਜਾਰੀ ਰਹੇਗੀ।
https://pib.gov.in/PressReleseDetail.aspx?PRID=1679321
ਆਯੁਸ਼ ਅਤੇ ਆਈਸੀਸੀਆਰ ਮੰਤਰਾਲੇ ਵਿਸ਼ਵ ਭਰ ਵਿਚ ਯੋਗਾ ਨੂੰ ਉਤਸ਼ਾਹਿਤ ਕਰਨ ਲਈ ਸਾਂਝੇ ਯਤਨਾਂ ਨੂੰ ਸੁਚਾਰੂ ਬਣਾ ਵੇਗਾ ਅਤੇ ਤੇਜ਼ ਕਰੇਗਾ
ਨਵੀਂ ਦਿੱਲੀ ਵਿਖੇ ਅੱਜ ਵਿਸ਼ਵ ਪੱਧਰ 'ਤੇ ਯੋਗਾ ਨੂੰ ਉਤਸਾਹਿਤ ਕਰਨ ਲਈ ਆਯੁਸ਼ ਮੰਤਰਾਲੇ ਅਤੇ ਸਭਿਆਚਾਰਕ ਸੰਬੰਧਾਂ ਬਾਰੇ ਭਾਰਤੀ ਪ੍ਰੀਸ਼ਦ (ਆਈਸੀਸੀਆਰ) ਵਿਚਾਲੇ ਸਹਿਯੋਗੀ ਗਤੀਵਿਧੀਆਂ ਦੇ ਮੁੱਦੇ ਤੇ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਵਿੱਚ, ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਯੋਗਾ ਨੂੰ ਉਤਸਾਹਿਤ ਕਰਨ ਲਈ ਸਾਂਝੇ ਯਤਨਾਂ ਨੂੰ ਸੁਚਾਰੂ ਬਣਾਉਣ ਅਤੇ ਤੇਜ਼ ਕਰਨ ਦਾ ਸੰਕਲਪ ਲਿਆ ਗਿਆ। ਇਹ ਸਮੀਖਿਆ ਆਈਸੀਸੀਆਰ ਦੇ ਪ੍ਰਧਾਨ ਡਾ. ਵਿਨੈ ਸਹਿਸ੍ਰਬੁੱਧੇ ਅਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦ ਰਾਜੇਸ਼ ਕੋਟੇਚਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਯੋਗਾ ਸਰਟੀਫਿਕੇਸ਼ਨ ਬੋਰਡ (ਵਾਈਸੀਬੀ) ਦੇ ਪ੍ਰਮਾਣੀਕਰਣ ਢਾਂਚੇ ਨੂੰ ਸਮੁੱਚੇ ਵਿਸ਼ਵ ਵਿਚ ਪ੍ਰਮਾਣਿਕ ਯੋਗਾ ਨੂੰ ਬੜਾਵਾ ਦੇਣ ਦੇ ਸਾਧਨਾਂ ਵਜੋਂ ਇਸਤੇਮਾਲ ਕਰਨ ਦਾ ਵੀ ਫੈਸਲਾ ਲਿਆ ਗਿਆ। ਯੋਗਾ ਪ੍ਰਮਾਨਕੀਕਰਣ ਬੋਰਡ (ਵਾਈਸੀਬੀ) ਅਤੇ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਵ੍ ਯੋਗਾ (ਐਮਡੀਐਨਆਈਵਾਈ), ਜੋ ਆਯੁਸ਼ ਮੰਤਰਾਲੇ ਦੀ ਨਿਗਰਾਨੀ ਅਧੀਨ ਯੋਗਾ ਦੇ ਅਨੁਸ਼ਾਸ਼ਨ ਵਿਚ ਦੋ ਸੰਸਥਾਵਾਂ ਹਨ, ਨੇ ਵਿਸ਼ਵ ਭਰ ਵਿਚ ਯੋਗਾ ਨੂੰ ਫੈਲਾਉਣ ਲਈ ਆਈਸੀਸੀਆਰ ਨਾਲ ਵੱਖਰੀਆਂ ਭਾਈਵਾਲੀਆਂ ਕੀਤੀਆਂ ਹਨ।
https://pib.gov.in/PressReleseDetail.aspx?PRID=1679142
ਮਜ਼ਦੂਰਾਂ ਨੂੰ ਬਿਹਤਰ ਮੈਡੀਕਲ ਸੇਵਾਵਾਂ ਉਪਲੱਬਧ ਕਰਵਾਉਣ ਲਈ ਈਐੱਸਆਈਸੀ ਦੀ ਪ੍ਰਮੁੱਖ ਨੀਤੀਗਤ ਪਹਿਲ
ਕਿਰਤ ਅਤੇ ਰੋਜਗਾਰ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਦੀ ਪ੍ਰਧਾਨਗੀ ਵਿੱਚ ਕੱਲ੍ਹ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੀ ਆਯੋਜਿਤ 183ਵੀਂ ਬੈਠਕ ਦੌਰਾਨ ਕਾਮਗਾਰਾਂ ਲਈ ਮੈਡੀਕਲ ਸੇਵਾਵਾਂ ਅਤੇ ਹੋਰ ਲਾਭਾਂ ਦੀ ਵੰਡ ਵਿੱਚ ਸੁਧਾਰ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ। ਈਐੱਸਆਈ ਯੋਜਨਾ ਤਹਿਤ ਬੀਮਿਤ ਮਜ਼ਦੂਰਾਂ ਅਤੇ ਉਨ੍ਹਾਂ ਦੇ ਨਿਰਭਰ ਮੈਡੀਕਲ ਸੇਵਾਵਾਂ ਮੁੱਖ ਰੂਪ ਨਾਲ ਰਾਜ ਸਰਕਾਰਾਂ ਦੁਆਰਾ ਸੰਚਾਲਿਤ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਮਾਧਿਅਮ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਰਤਮਾਨ ਵਿੱਚ, ਦੇਸ਼ ਭਰ ਵਿੱਚ ਲਗਭਗ 1520 ਈਐੱਸਆਈ ਡਿਸਪੈਂਸਰੀਆਂ ਅਤੇ 159 ਹਸਪਤਾਲ ਹਨ, ਜਿਨ੍ਹਾਂ ਵਿੱਚੋਂ 45 ਡਿਸਪੈਂਸਰੀਆਂ ਅਤੇ 49 ਹਸਪਤਾਲ ਸਿੱਧੇ ਈਐੱਸਆਈਸੀ ਦੁਆਰਾ ਸੰਚਾਲਿਤ ਹਨ ਜਦੋਂ ਕਿ ਬਾਕੀ ਡਿਸਪੈਂਸਰੀਆਂ ਅਤੇ ਹਸਪਤਾਲ ਸੰਬਧਿਤ ਰਾਜ ਸਰਕਾਰਾਂ ਦੁਆਰਾ ਚਲਾਏ ਜਾ ਰਹੇ ਹਨ। ਖ਼ਰਾਬ ਉਪਕਰਨਾਂ ਅਤੇ ਡਾਕਟਰਾਂ ਦੀ ਕਮੀ ਦੇ ਕਾਰਨ ਰਾਜ ਸਰਕਾਰਾਂ ਦੁਆਰਾ ਸੰਚਾਲਿਤ ਈਐੱਸਆਈ ਹਸਪਤਾਲਾਂ ਦੇ ਬਾਰੇ ਵਿੱਚ ਕਈ ਪ੍ਰਤਿਰੂਪ ਪ੍ਰਾਪਤ ਹੋਏ ਹਨ।
https://pib.gov.in/PressReleasePage.aspx?PRID=1679180
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਅਸਾਮ: ਅਸਾਮ ਵਿੱਚ ਕੀਤੇ ਗਏ 19,955 ਟੈਸਟਾਂ ਵਿੱਚੋਂ 0.47% ਦੀ ਪਾਜ਼ਿਟਿਵ ਦਰ ਦੇ ਨਾਲ 94 ਕੇਸਾਂ ਦਾ ਪਤਾ ਲੱਗਿਆ, ਜਦੋਂਕਿ 102 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਕੁੱਲ ਕੇਸ 2,14,019, ਜਿਨ੍ਹਾਂ ਵਿੱਚੋਂ ਰਿਕਵਰ ਕੀਤੇ ਗਏ ਮਰੀਜ਼ 97.86% ਹਨ ਅਤੇ ਐਕਟਿਵ ਮਾਮਲੇ 1.67% ਹਨ।
-
ਸਿੱਕਮ: ਰਾਜ ਵਿੱਚ ਕੋਵਿਡ ਦੇ 13 ਨਵੇਂ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 5,215 ਹੋ ਗਈ ਹੈ।
-
ਕੇਰਲ: ਰਾਜ ਵਿੱਚ ਭਲਕੇ ਹੋਣ ਵਾਲੀਆਂ ਸਥਾਨਕ ਬਾਡੀ ਚੋਣਾਂ ਦੇ ਦੂਜੇ ਪੜਾਅ ਦੇ ਨਾਲ, ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪਹਿਲੇ ਪੜਾਅ ਦੀਆਂ ਚੋਣਾਂ ਵਿੱਚ ਕੋਵਿਡ ਦੇ ਪ੍ਰੋਟੋਕੋਲ ਨੂੰ ਕਾਇਮ ਰੱਖਣ ਵਿੱਚ ਆਈਆਂ ਖਾਮੀਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਉਹ ਦੱਸਦੇ ਹਨ ਕਿ ਵੋਟਰਾਂ ਦੇ ਪੱਧਰ ਤੇ ਕੀਤੀ ਲਾਪਰਵਾਹੀ ਦਾ ਪੱਕੇ ਤੌਰ ’ਤੇ ਕੋਵਿਡ ਦੀ ਹਾਲਤ ’ਤੇ ਅਸਰ ਪਏਗਾ, ਜੋ ਮਹਾਮਾਰੀ ਦੇ ਵਾਧੇ ਨੂੰ ਵਧਾ ਸਕਦਾ ਹੈ। ਹਾਲਾਂਕਿ ਰਾਜ ਚੋਣ ਕਮਿਸ਼ਨ ਨੇ ਸਰੀਰਕ ਦੂਰੀਆਂ ਅਤੇ ਭੀੜ-ਭੜੱਕੇ ਨੂੰ ਰੋਕਿਆ ਸੀ, ਪਰ ਕੱਲ ਹੋਈ ਪੋਲਿੰਗ ਵਿੱਚ ਕਈ ਥਾਵਾਂ ’ਤੇ ਖੁੱਲ੍ਹੇਆਮ ਉਲੰਘਣਾ ਕੀਤੀ ਗਈ ਜਿਸ ਵਿੱਚ 72.67% ਵੋਟਿੰਗ ਦਰਜ ਕੀਤੀ ਗਈ। ਇਸ ਦੌਰਾਨ, ਮੰਗਲਵਾਰ ਨੂੰ ਮਹੀਨੇ ਵਿੱਚ ਲਗਾਤਾਰ ਤੀਜੀ ਵਾਰ ਇੱਕ ਦਿਨ ਵਿੱਚ ਕੋਵਿਡ ਦੀਆਂ ਮੌਤਾਂ 30 ਦੇ ਅੰਕ ਨੂੰ ਪਾਰ ਕਰ ਗਈਆਂ ਹਨ। ਕੱਲ੍ਹ ਕੁੱਲ 5,032 ਤਾਜ਼ਾ ਕੇਸ ਆਏ ਅਤੇ 4735 ਰਿਕਵਰੀਆਂ ਹੋਈਆਂ ਹਨ। ਤਾਜ਼ਾ ਟੈਸਟ ਪਾਜ਼ਿਟਿਵ ਦਰ 8.31% ਹੈ।
-
ਤਮਿਲ ਨਾਡੂ: ਮੰਗਲਵਾਰ ਨੂੰ ਤਮਿਲ ਨਾਡੂ ਵਿੱਚ ਕੋਵਿਡ ਦੇ 1,236 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 7,92,788 ਹੋ ਗਈ ਹੈ, ਜਦੋਂਕਿ 13 ਹੋਰ ਮੌਤਾਂ ਦੇ ਹੋਣ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 11,822 ਹੋ ਗਈ ਹੈ। ਸਿਹਤ ਵਿਭਾਗ ਦੇ ਇੱਕ ਬੁਲੇਟਿਨ ਅਨੁਸਾਰ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਆਉਣ ਵਾਲੇ ਨਵੇਂ ਕੇਸਾਂ ਨਾਲੋਂ ਵੱਧ ਹੈ, ਕੱਲ 1,330 ਵਿਅਕਤੀਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ ਜਿਸ ਨਾਲ ਕੁੱਲ ਰਿਕਵਰਡ ਮਰੀਜ਼ਾਂ ਦੀ ਗਿਣਤੀ ਵਧ ਕੇ 7,70,378 ਹੋ ਗਈ ਹੈ।
-
ਕਰਨਾਟਕ: ਕਰਨਾਟਕ ਸਰਕਾਰ ਨੇ ਕਰਨਾਟਕ ਮਹਾਮਾਰੀ ਰੋਗ ਐਕਟ 2020 ਵਿੱਚ ਸੋਧ ਕੀਤੀ ਹੈ ਜੋ ਐਕਟ ਦੀ ਉਲੰਘਣਾ ਕਰਨ ’ਤੇ ਜ਼ੁਰਮਾਨੇ ਲਗਾਉਣ ਦੀਆਂ ਵਿਵਸਥਾਵਾਂ ਕਰਦਾ ਹੈ। ਸੋਧੇ ਹੋਏ ਕਾਨੂੰਨ ਅਨੁਸਾਰ ਸਥਾਨਕ ਅਧਿਕਾਰੀ ਨਾਨ ਏਸੀ ਪਾਰਟੀ ਹਾਲਾਂ, ਵਿਭਾਗੀ ਸਟੋਰਾਂ ’ਤੇ 5000 ਰੁਪਏ ਦਾ ਜ਼ੁਰਮਾਨਾ ਅਤੇ ਏਸੀ ਪਾਰਟੀ ਹਾਲਾਂ ਅਤੇ ਸੰਸਥਾਵਾਂ ਲਈ ’ਤੇ 10,000 ਰੁਪਏ ਜ਼ੁਰਮਾਨਾ ਲਗਾ ਸਕਦੇ ਹਨ। ਰਾਜ ਸਰਕਾਰ ਨੇ ਕੋਵਿਡ ਟੈਸਟ ਦੀ ਕੀਮਤ ਨੂੰ ਹੋਰ ਘਟਾ ਦਿੱਤਾ ਹੈ। ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਟੈਸਟ ਲਈ 800 ਰੁਪਏ ਦੀ ਕੀਮਤ ਨਿਰਧਾਰਤ ਕੀਤੀ ਗਈ ਸੀ।
-
ਆਂਧਰ ਪ੍ਰਦੇਸ਼: ਬਿਮਾਰੀ ਕਾਰਨ ਹੁਣ ਤੱਕ 583 ਵਿਅਕਤੀ ਹਸਪਤਾਲਾਂ ਵਿੱਚ ਦਾਖਲ ਹੋਏ ਹਨ। ਇਨ੍ਹਾਂ ਵਿੱਚੋਂ 470 ਨੂੰ ਛੁੱਟੀ ਦਿੱਤੀ ਗਈ ਹੈ ਅਤੇ 20 ਮਰੀਜ਼ਾਂ ਨੂੰ ਬਿਹਤਰ ਇਲਾਜ ਲਈ ਵਿਜੇਵਾੜਾ ਅਤੇ ਗੁੰਟੂਰ ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਹੁਣ ਤੱਕ ਇੱਕ ਮਰੀਜ਼ ਦੀ ਮੌਤ ਦੀ ਖ਼ਬਰ ਮਿਲੀ ਹੈ। ਸਿਹਤ ਅਧਿਕਾਰੀਆਂ ਨੂੰ ਖਾਣੇ ਜਾਂ ਪਾਣੀ ਦੇ ਦੂਸ਼ਿਤ ਹੋਣ ਦਾ ਸ਼ੱਕ ਹੈ। ਆਲ ਇੰਡੀਆ ਇੰਸਟੀਟੀਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਨਵੀਂ ਦਿੱਲੀ ਦੀ ਇੱਕ ਟੀਮ ਦੀ ਮੁੱਢਲੀ ਰਿਪੋਰਟ ਵਿੱਚ ਕੁਝ ਖੂਨ ਦੇ ਨਮੂਨਿਆਂ ਵਿੱਚ ਲੈੱਡ ਅਤੇ ਨਿਕਲ ਦੇ ਨਿਸ਼ਾਨ ਪਾਏ ਗਏ ਹਨ।
-
ਤੇਲੰਗਾਨਾ: ਜਿਵੇਂ ਕਿ ਕੋਵਿਡ-19 ਟੀਕੇ ਦੀ ਰੇਸ ਵਧ ਰਹੀ ਹੈ, ਸਰਕਾਰ ਨੇ ਬਾਇਓਟੈੱਕ ਕੰਪਨੀਆਂ ਦੇ ਵਿਦੇਸ਼ੀ ਰਾਜਦੂਤਾਂ ਦੀ ਇੱਕ ਫੇਰੀ ਦਾ ਆਯੋਜਨ ਕੀਤਾ ਜਿਸ ਰਾਹੀਂ ਭਾਰਤ ਵਾਇਰਸ ਨੂੰ ਰੋਕਣ ਦੀ ਕੋਸ਼ਿਸ਼ ਦੀ ਅਗਵਾਈ ਕਰੇਗਾ। ਐੱਮਈਏ ਨੇ 9 ਦਸੰਬਰ ਨੂੰ ਹੈਦਰਾਬਾਦ ਵਿੱਚ ਭਾਰਤ ਬਾਇਓਟੈੱਕ ਅਤੇ ਬਾਇਓਲਾਜੀਕਲ ਈ ਵਿਖੇ 60 ਤੋਂ ਵੱਧ ਮਿਸ਼ਨਾਂ (ਐੱਚਓਐੱਮਐੱਸ) ਨੂੰ ਲਿਆ। ਇਸੇ ਦੌਰਾਨ ਤੇਲੰਗਾਨਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 721 ਨਵੇਂ ਕੇਸ ਆਏ, 753 ਰਿਕਵਰ ਹੋਏ ਅਤੇ 3 ਮੌਤਾਂ ਹੋਈਆਂ ਹਨ; ਕੁੱਲ ਕੇਸ 2,75,261, ਐਕਟਿਵ ਕੇਸ: 7,661, ਮੌਤਾਂ 1480, ਡਿਸਚਾਰਜ: 2,66,120, ਰਾਜ ਵਿੱਚ ਰਿਕਵਰੀ ਦੀ ਦਰ 96.67 ਫ਼ੀਸਦੀ ਹੈ, ਜਦਕਿ ਦੇਸ਼ ਭਰ ਵਿੱਚ ਰਿਕਵਰੀ ਦੀ ਦਰ 94. ਫ਼ੀਸਦੀ ਹੈ।
-
ਮਹਾਰਾਸ਼ਟਰ: ਔਰੰਗਾਬਾਦ ਵਿੱਚ ਵਿਸ਼ਵ ਪ੍ਰਸਿੱਧ ਸੈਰ-ਸਪਾਟਾ ਸਥਾਨ ਕੱਲ ਤੋਂ ਯਾਤਰੀਆਂ ਲਈ ਮੁੜ ਖੋਲ੍ਹ ਦਿੱਤੇ ਜਾਣਗੇ। ਜ਼ਿਲ੍ਹਾ ਕਲੈਕਟਰ, ਸੁਨੀਲ ਚਵਾਨ ਨੇ ਸੰਬੰਧਤ ਏਜੰਸੀਆਂ ਨੂੰ ਇਸ ਸੰਬੰਧੀ ਰੋਕਥਾਮ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਵਿੱਚ ਸੰਬੰਧਤ ਸੈਰ-ਸਪਾਟਾ ਸਥਾਨਾਂ ’ਤੇ ਗਾਈਡਾਂ, ਦੁਕਾਨਦਾਰਾਂ, ਸਥਾਨਕ ਕਾਰੀਗਰਾਂ, ਹੋਟਲ ਵਾਲਿਆਂ ਅਤੇ ਟਰਾਂਸਪੋਰਟ ਪੇਸ਼ੇਵਰਾਂ ਲਈ ਕੋਵਿਡ ਟੈਸਟ ਕਰਵਾਉਣ ਦੀ ਸਹੂਲਤ ਵੀ ਸ਼ਾਮਲ ਹੈ। ਮੁੰਬਈ ਵਿੱਚ ਨਵੇਂ ਕੇਸ ਹਜ਼ਾਰ ਦੇ ਅੰਕ ਤੋਂ ਹੇਠਾਂ ਆ ਗਏ ਹਨ। ਮੰਗਲਵਾਰ ਨੂੰ 585 ਨਵੇਂ ਕੇਸ ਆਏ, 565 ਰਿਕਵਰ ਹੋਏ ਅਤੇ 7 ਮੌਤਾਂ ਹੋਈਆਂ ਹਨ। ਪੂਨੇ ਸਰਕਲ ਵਿੱਚ ਇੱਕ ਦਿਨ ਵਿੱਚ 749 ਨਵੇਂ ਕੇਸ ਆਏ ਅਤੇ 20 ਮੌਤਾਂ ਦੀ ਖ਼ਬਰ ਮਿਲੀ ਹੈ।
-
ਗੁਜਰਾਤ: ਅਹਿਮਦਾਬਾਦ ਵਿੱਚੋਂ ਸਭ ਤੋਂ ਵੱਧ 294 ਨਵੇਂ ਕੇਸ ਆਏ, ਜਦੋਂਕਿ ਸੂਰਤ ਵਿੱਚ 214 ਨਵੇਂ ਮਾਮਲੇ ਸਾਹਮਣੇ ਆਏ ਹਨ। ਰਿਕਵਰੀ ਦੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਇਹ 91.70 ਫ਼ੀਸਦੀ ਤੱਕ ਪਹੁੰਚ ਗਈ ਹੈ।
-
ਰਾਜਸਥਾਨ: ਰਾਜ ਵਿੱਚ ਰਿਕਵਰੀ ਦੀ ਦਰ ਵਧ ਕੇ 91.78 ਫ਼ੀਸਦੀ ਹੋ ਗਈ ਹੈ। ਮੰਗਲਵਾਰ ਨੂੰ ਸਿਰਫ ਚਾਰ ਜ਼ਿਲ੍ਹਿਆਂ ਵਿੱਚ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜੈਪੁਰ ਵਿੱਚ ਕੁੱਲ 465, ਜੋਧਪੁਰ ਵਿੱਚ 187, ਅਜਮੇਰ ਵਿੱਚ 140 ਅਤੇ ਉਦੈਪੁਰ ਤੋਂ 134 ਮਾਮਲੇ ਸਾਹਮਣੇ ਆਏ ਹਨ। ਜੈਪੁਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 9,000 ਰਹਿ ਗਈ ਹੈ। 9 ਜ਼ਿਲ੍ਹਿਆਂ ਵਿੱਚ ਨਵੇਂ ਮਰੀਜ਼ਾਂ ਦੀ ਗਿਣਤੀ 10 ਤੋਂ ਘੱਟ ਰਹੀ ਹੈ।
-
ਮੱਧ ਪ੍ਰਦੇਸ਼: ਬੁੱਧਵਾਰ ਨੂੰ ਸਭ ਤੋਂ ਵੱਧ ਮਾਮਲੇ ਇੰਦੌਰ ਜ਼ਿਲ੍ਹੇ ਵਿੱਚ ਪਾਏ ਗਏ (509 ਨਵੇਂ ਮਾਮਲੇ), ਉਸ ਤੋਂ ਬਾਅਦ ਭੋਪਾਲ ਜ਼ਿਲ੍ਹਾ (317 ਨਵੇਂ ਮਾਮਲੇ) ਅਤੇ ਫਿਰ ਗਵਾਲੀਅਰ (74 ਮਾਮਲੇ) ਸਾਹਮਣੇ ਆਏ ਹਨ।
-
ਛੱਤੀਸਗੜ੍ਹ: ਬੁੱਧਵਾਰ ਨੂੰ ਸਭ ਤੋਂ ਵੱਧ ਮਾਮਲੇ ਰਾਏਪੁਰ ਜ਼ਿਲ੍ਹੇ ਵਿੱਚ (179 ਨਵੇਂ ਮਾਮਲੇ) ਪਾਏ ਗਏ, ਉਸ ਤੋਂ ਬਾਅਦ ਦੁਰਗ ਜ਼ਿਲਾ (135 ਨਵੇਂ ਕੇਸ) ਅਤੇ ਫਿਰ ਜੰਜਗਿਰ-ਚੰਪਾ ਜ਼ਿਲ੍ਹਾ (109 ਨਵੇਂ ਕੇਸ) ਸਾਹਮਣੇ ਆਏ ਹਨ।
-
ਗੋਆ: ਰਾਜ ਵਿੱਚ ਰਿਕਵਰੀ ਦੀ ਦਰ 95.89 ਫ਼ੀਸਦੀ ਤੱਕ ਪਹੁੰਚ ਗਈ ਹੈ।
ਫੈਕਟਚੈੱਕ
*******
ਵਾਈਬੀ
(Release ID: 1679597)
Visitor Counter : 266