ਜਲ ਸ਼ਕਤੀ ਮੰਤਰਾਲਾ

ਜਲ ਸ਼ਕਤੀ ਮੰਤਰਾਲੇ ਨੇ ਰਾਸ਼ਟਰੀ ਜਲ ਪੁਰਸਕਾਰ 2020 ਲਈ ਐਂਟਰੀਆਂ ਮੰਗੀਆਂ

ਐਂਟਰੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 10 ਫਰਵਰੀ 2021 ਹੈ

Posted On: 09 DEC 2020 4:21PM by PIB Chandigarh

ਜਲ ਸ਼ਕਤੀ ਮੰਤਰਾਲੇ ਨੇ ਜਲ ਸਰੋਤਾਂ , ਦਰਿਆ ਵਿਕਾਸ ਅਤੇ ਗੰਗਾ ਨੂੰ ਮੁੜ ਸੁਰਜੀਤ ਕਰਨ ਦੇ ਵਿਭਾਗ ਨੇ ਜਲ ਸਰੋਤ ਪ੍ਰਬੰਧਨ ਦੇ ਖੇਤਰ ਵਿੱਚ ਮਿਸਾਲੀ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਮਾਨਤਾ ਦੇਣ ਲਈ 11 ਸ਼੍ਰੇਣੀਆਂ ਵਿੱਚ 2020 ਸਾਲ ਲਈ ਕੌਮੀ ਜਲ ਪੁਰਸਕਾਰ ਦੇਣ ਲਈ ਐਂਟਰੀਆਂ ਮੰਗੀਆਂ ਹਨ । ਇਹ ਸ਼੍ਰੇਣੀਆਂ ਹੇਠ ਲਿਖੀਆਂ ਹਨ ।
1.   ਸਰਵੋਤਮ ਸੂਬਾ
2.   ਸਰਵੋਤਮ ਜਿ਼ਲ੍ਹਾ (ਪੰਜ ਜ਼ੋਨਾਂ ਵਿੱਚ ਹਰੇਕ ਜ਼ੋਨ ਲਈ ਦੋ ਪੁਰਸਕਾਰ : ਕੁੱਲ 10 ਪੁਰਸਕਾਰ)
3.   ਸਰਵੋਤਮ ਗ੍ਰਾਮ ਪੰਚਾਇਤ (ਪੰਜ ਜ਼ੋਨਾਂ ਵਿੱਚ ਹਰੇਕ ਜ਼ੋਨ ਨੂੰ ਤਿੰਨ ਪੁਰਸਕਾਰ l ਕੁੱਲ 15 ਪੁਰਸਕਾਰ)
4.   ਸਰਵੋਤਮ ਸ਼ਹਿਰੀ ਸਥਾਨਕ ਸੰਸਥਾ
5.   ਸਰਵੋਤਮ ਮੀਡੀਆ (ਪ੍ਰਿੰਟ ਅਤੇ ਇਲੈਕਟ੍ਰੋਨਿਕ)
6.   ਸਰਵੋਤਮ ਸਕੂਲ
7.   ਕੈਂਪਸ ਦੀ ਵਰਤੋਂ ਕਰਨ ਵਾਲੀ ਸਰਵੋਤਮ ਸੰਸਥਾ / ਆਰ ਡਬਲਯੂ ਏ / ਧਾਰਮਿਕ ਸੰਸਥਾ
8.   ਸਰਵੋਤਮ ਉਦਯੋਗ
9.   ਸਰਵੋਤਮ ਐੱਨ ਜੀ ਓ
10.  ਸਰਵੋਤਮ ਪਾਣੀ ਵਰਤੋਂ ਕਰਨ ਵਾਲੀ ਐਸੋਸੀਏਸ਼ਨ
11.  ਸੀ ਐੱਸ ਆਰ ਦੀਆਂ ਗਤੀਵਿਧੀਆਂ ਲਈ ਸਰਵੋਤਮ ਉਦਯੋਗ

ਉੱਤਰ , ਦੱਖਣੀ , ਪੂਰਬੀ , ਪੱਛਮੀ ਅਤੇ ਉੱਤਰ—ਪੂਰਬ ਲਈ ਸਰਵੋਤਮ ਜਿ਼ਲ੍ਹੇ ਅਤੇ ਸਰਵੋਤਮ ਗ੍ਰਾਮ ਪੰਚਾਇਤਾਂ ਦੀ ਸ਼੍ਰੇਣੀ ਵਿੱਚ ਵੱਖਰੇ ਤੌਰ ਤੇ ਪੁਰਸਕਾਰ ਦਿੱਤੇ ਜਾਣਗੇ ।
ਕੁੱਲ 11 ਸ਼੍ਰੇਣੀਆਂ ਤਹਿਤ ਕੁੱਲ 52 ਪੁਰਸਕਾਰ ਦਿੱਤੇ ਜਾਣਗੇ । ਸਰਵੋਤਮ ਸੂਬਾ ਅਤੇ ਸਰਵੋਤਮ ਜਿ਼ਲ੍ਹਾ ਪੁਰਸਕਾਰਾਂ ਤੋਂ ਇਲਾਵਾ ਪਹਿਲੇ , ਦੂਜੇ ਤੇ ਤੀਜੇ ਇਨਾਮ ਜੇਤੂਆਂ ਨੂੰ ਕ੍ਰਮਵਾਰ 2 ਲੱਖ ਰੁਪਏ , 1.5 ਲੱਖ ਰੁਪਏ ਅਤੇ 1 ਲੱਖ ਰੁਪਏ ਬਾਕੀ 9 ਰਹਿੰਦੀਆਂ ਸ਼੍ਰੇਣੀਆਂ ਨੂੰ ਦਿੱਤੇ ਜਾਣਗੇ । ਇਹਨਾਂ ਪੁਰਸਕਾਰਾਂ ਦਾ ਮੰਤਵ ਐੱਨ ਜੀ ਓ , ਗ੍ਰਾਮ ਪੰਚਾਇਤਾਂ , ਸ਼ਹਿਰੀ ਸਥਾਨਕ ਸੰਸਥਾਵਾਂ , ਪਾਣੀ ਵਰਤੋਂ ਕਰਨ ਵਾਲੀਆਂ ਐਸੋਸੀਏਸ਼ਨਾਂ , ਸੰਸਥਾਵਾਂ , ਕਾਰਪੋਰੇਟ ਖੇਤਰ , ਵਿਅਕਤੀਆਂ ਆਦਿ ਸਮੇਤ ਸਾਰੇ ਹਿੱਸੇਦਾਰਾਂ ਨੂੰ ਵਰਖਾ ਦੇ ਪਾਣੀ ਦੇ ਬਚਾਅ ਅਤੇ ਮਸਨੂਈ ਰਿਚਾਰਜ , ਪਾਣੀ ਵਰਤੋਂ ਦੀ ਕੁਸ਼ਲਤਾ , ਰਿਸਾਈਕਲਿੰਗ ਅਤੇ ਪਾਣੀ ਦੀ ਮੁੜ ਵਰਤੋਂ ਨਾਲ ਜ਼ਮੀਨੀ ਪਾਣੀ ਨੂੰ ਵਧਾਉਣ ਲਈ ਨਵੀਨਤਮ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ । ਇਸ ਦਾ ਮੰਤਵ ਕੇਂਦਰਿਤ ਖੇਤਰਾਂ ਵਿੱਚ ਲੋਕਾਂ ਦੀ ਸ਼ਮੂਲੀਅਤ ਰਾਹੀਂ ਜਾਗਰੂਕਤਾ ਵਧਾਉਣਾ ਵੀ ਹੈ , ਜਿਸ ਨਾਲ ਟਿਕਾਉਣਯੋਗ ਪਾਣੀ ਸਰੋਤਾਂ ਦੇ ਪ੍ਰਬੰਧਨ ਤੋਂ ਚੰਗੇ ਸਿੱਟੇ ਨਿਕਲਣ ਦੀਆਂ ਸੰਭਾਵਨਾਵਾਂ ਹਨ ।
ਐਂਟਰੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 10 ਫਰਵਰੀ 2021 ਹੈ । ਐਂਟਰੀਆਂ ਮਾਈਗੋਵ ਪਲੇਟਫਾਰਮ ਰਾਹੀਂ  https://mygov.in  ਜਾਂ ਈ—ਮੇਲ ਰਾਹੀਂ ਸੈਂਟਰਲ ਗ੍ਰਾਉਂਡ ਵਾਟਰ ਬੋਰਡ ਨੂੰ ਉਸ ਦੀ ਈ— ਮੇਲ  nationalwaterawards[at]gmail[dot]com.  ਤੇ ਭੇਜੀਆਂ ਜਾ ਸਕਦੀਆਂ ਹਨ । ਕੇਵਲ ਆਨਲਾਈਨ ਐਂਟਰੀਆਂ ਤੇ ਹੀ ਸੋਚ ਵਿਚਾਰ ਹੋਵੇਗੀ ।


ਬੀ ਵਾਈ / ਐੱਮ ਜੀ / ਏ ਐੱਸ


(Release ID: 1679522) Visitor Counter : 176