ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਈਲ ਕਾਂਗਰਸ 2020 ਨੂੰ ਸੰਬੋਧਨ ਕੀਤਾ
ਆਓ ਅਸੀਂ ਮਿਲ ਕੇ ਭਾਰਤ ਨੂੰ ਦੂਰ ਸੰਚਾਰ ਉਪਕਰਣ, ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਲਈ ਇੱਕ ਗਲੋਬਲ ਹੱਬ ਬਣਾਉਣ ਦੇ ਲਈ ਕੰਮ ਕਰੀਏ: ਪ੍ਰਧਾਨ ਮੰਤਰੀ
ਭਵਿੱਖ ਦੀ ਪੁਲਾਂਘ ਪੁੱਟਣ ਲਈ ਸਾਨੂੰ 5ਜੀ ਨੂੰ ਸਮੇਂ ਸਿਰ ਰੋਲ ਆਊਟ ਕਰਨਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਇਲੈਕਟ੍ਰੌਨਿਕ ਵੇਸਟ ਨੂੰ ਬਿਹਤਰ ਤਰੀਕੇ ਨਾਲ ਸੰਭਾਲ਼ਣ ਅਤੇ ਇੱਕ ਸਰਕੂਲਰ ਅਰਥਵਿਵਸਥਾ ਬਣਾਉਣ ਲਈ ਟਾਸਕ-ਫੋਰਸ ਕਾਇਮ ਕਰਨ ਦਾ ਸੱਦਾ ਦਿੱਤਾ
Posted On:
08 DEC 2020 11:45AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਵਰਚੁਅਲ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) 2020 ਵਿਖੇ ਉਦਘਾਟਨੀ ਭਾਸ਼ਣ ਦਿੱਤਾ। ਆਈਐੱਮਸੀ 2020 ਦਾ ਵਿਸ਼ਾ ਹੈ "ਇਨਕਲੁਸਿਵ ਇਨੋਵੇਸ਼ਨ- ਸਮਾਰਟ, ਸਿਕਿਓਰ, ਸਸਟੇਨੇਬਲ"। ਇਸ ਦਾ ਉਦੇਸ਼ 'ਆਤਮਨਿਰਭਰ ਭਾਰਤ', 'ਡਿਜੀਟਲ ਕ੍ਰਾਂਤੀ', ਅਤੇ 'ਸਥਿਰ ਵਿਕਾਸ, ਉੱਦਮਤਾ ਅਤੇ ਇਨੋਵੇਸ਼ਨ' ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਪੂਰਾ ਕਰਨਾ ਹੈ। ਇਸ ਦਾ ਉਦੇਸ਼ ਵਿਦੇਸ਼ੀ ਅਤੇ ਸਥਾਨਕ ਨਿਵੇਸ਼ਾਂ ਨੂੰ ਆਕਰਸ਼ਿਤ ਕਰਨਾ ਅਤੇ ਦੂਰਸੰਚਾਰ ਅਤੇ ਉੱਭਰ ਰਹੇ ਟੈਕਨੋਲੋਜੀ ਸੈਕਟਰਾਂ ਵਿੱਚ ਖੋਜ ਤੇ ਵਿਕਾਸ (ਆਰ ਐਂਡ ਡੀ) ਨੂੰ ਉਤਸ਼ਾਹਿਤ ਕਰਨਾ ਵੀ ਹੈ।
ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਟੈਲੀਕੌਮ ਉਪਕਰਣਾਂ, ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਲਈ ਗਲੋਬਲ ਕੇਂਦਰ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਚੇਤਾਵਨੀ ਦਿੱਤੀ, ਤਕਨੀਕੀ ਅੱਪਗ੍ਰੇਡੇਸ਼ਨ ਦੇ ਕਾਰਨ ਸਾਡਾ ਹੈਂਡਸੈੱਟਾਂ ਅਤੇ ਯੰਤਰਾਂ ਨੂੰ ਅਕਸਰ ਬਦਲਣ ਦਾ ਸੱਭਿਆਚਾਰ ਹੈ। ਉਨ੍ਹਾਂ ਡੈਲੀਗੇਟਾਂ ਨੂੰ ਇਸ ਗੱਲ ਬਾਰੇ ਸੋਚਣ ਲਈ ਕਿਹਾ ਕਿ ਕੀ ਉਦਯੋਗਾਂ ਦੁਆਰਾ ਇਲੈਕਟ੍ਰੌਨਿਕ ਕੂੜੇਦਾਨਾਂ ਨੂੰ ਸੰਭਾਲ਼ਣ ਦਾ ਇੱਕ ਵਧੀਆ ਢੰਗ ਲੱਭਣ ਅਤੇ ਇੱਕ ਸਰਕੂਲਰ ਅਰਥਵਿਵਸਥਾ ਪੈਦਾ ਕਰਨ ਲਈ ਇੱਕ ਟਾਸਕ-ਫੋਰਸ ਬਣਾਈ ਜਾ ਸਕਦੀ ਹੈ। ਉਨ੍ਹਾਂ ਭਵਿੱਖ ਦੀ ਪੁਲਾਂਘ ਪੁੱਟਣ ਅਤੇ ਲੱਖਾਂ ਭਾਰਤੀਆਂ ਨੂੰ ਸਸ਼ਕਤ ਕਰਨ ਲਈ 5ਜੀ ਨੂੰ ਸਮੇਂ ਸਿਰ ਰੋਲ ਆਊਟ ਕਰਨ ਲਈ ਮਿਲ ਕੇ ਕੰਮ ਕਰਨ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੀ ਟੈਕਨੋਲੋਜੀ ਕ੍ਰਾਂਤੀ ਨਾਲ ਜ਼ਿੰਦਗੀ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ, ਇਸ ਬਾਰੇ ਸੋਚਣਾ ਅਤੇ ਯੋਜਨਾ ਬਣਾਉਣੀ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਹਤਰ ਸਿਹਤ ਸੰਭਾਲ਼, ਬਿਹਤਰ ਸਿੱਖਿਆ, ਬਿਹਤਰ ਜਾਣਕਾਰੀ ਅਤੇ ਸਾਡੇ ਕਿਸਾਨਾਂ ਲਈ ਅਵਸਰ, ਛੋਟੇ ਕਾਰੋਬਾਰਾਂ ਲਈ ਵਧੀਆ ਮਾਰਕਿਟ ਪਹੁੰਚ ਕੁਝ ਉਦੇਸ਼ ਹਨ ਜਿਨ੍ਹਾਂ ‘ਤੇ ਕੰਮ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਟੈਲੀਕੌਮ ਸੈਕਟਰ ਦੇ ਡੈਲੀਗੇਟਾਂ ਦੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਦੀ ਇਨੋਵੇਸ਼ਨ ਅਤੇ ਕੋਸ਼ਿਸ਼ਾਂ ਸਦਕਾ ਮਹਾਮਾਰੀ ਦੇ ਬਾਵਜੂਦ ਵਿਸ਼ਵ ਕਾਰਜਸ਼ੀਲ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਕਿ ਇੱਕ ਪੁੱਤਰ, ਇੱਕ ਵੱਖਰੇ ਸ਼ਹਿਰ ਵਿੱਚ ਰਹਿੰਦੇ ਹੋਏ ਵੀ ਆਪਣੀ ਮਾਂ ਨਾਲ ਜੁੜਿਆ ਹੋਇਆ ਸੀ, ਇੱਕ ਵਿਦਿਆਰਥੀ ਨੇ ਬਿਨਾ ਕਿਸੇ ਕਲਾਸ ਰੂਮ ਵਿੱਚ ਪੜ੍ਹੇ ਆਪਣੇ ਅਧਿਆਪਕ ਤੋਂ ਸਿੱਖਿਆ ਲਈ, ਇੱਕ ਮਰੀਜ਼ ਨੇ ਆਪਣੇ ਘਰ ਤੋਂ ਆਪਣੇ ਡਾਕਟਰ ਨਾਲ ਸਲਾਹ ਕੀਤੀ ਅਤੇ ਇੱਕ ਵਪਾਰੀ ਇੱਕ ਉਪਭੋਗਤਾ ਨਾਲ ਵਿਭਿੰਨ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਜੁੜਿਆ ਰਿਹਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਤਕਨੀਸ਼ਨ ਕੋਡ ‘ਤੇ ਵਧੇਰੇ ਜ਼ੋਰ ਦਿੰਦੇ ਹਨ, ਜੋ ਕਿ ਇੱਕ ਉਤਪਾਦ ਨੂੰ ਵਿਸ਼ੇਸ਼ ਬਣਾਉਂਦਾ ਹੈ। ਕੁਝ ਉਦਮੀਆਂ ਵੱਲੋਂ ਕੰਸੈਪਟ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਨਿਵੇਸ਼ਕ ਸੁਝਾਅ ਦਿੰਦੇ ਹਨ ਕਿ ਕਿਸੇ ਉਤਪਾਦ ਨੂੰ ਮਾਪਣ ਲਈ ਕੈਪੀਟਲ ਵਧੇਰੇ ਮਹੱਤਵਪੂਰਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਕਸਰ ਉਨ੍ਹਾਂ ਨੌਜਵਾਨਾਂ ਦਾ ਉਨ੍ਹਾਂ ਦੇ ਉਤਪਾਦਾਂ ਪ੍ਰਤੀ ਵਿਸ਼ਵਾਸ ਹੀ ਵਧੇਰੇ ਮਹੱਤਵਪੂਰਨ ਹੁੰਦਾ ਹੈ। ਕਈ ਵਾਰ ਦ੍ਰਿੜ੍ਹਤਾ ਅਤੇ ਵਿਸ਼ਵਾਸ ਉਹ ਸਭ ਕੁੱਝ ਹੁੰਦਾ ਹੈ ਜੋ ਸਿਰਫ ਇੱਕ ਲਾਭਕਾਰੀ ਨਿਕਾਸ ਅਤੇ ਇੱਕ ਹੀਰੇ ਨੂੰ ਬਣਾਉਣ ਦੇ ਵਿਚਕਾਰ ਖੜ੍ਹਾ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੋਬਾਈਲ ਟੈਕਨੋਲੋਜੀ ਸਦਕਾ ਹੀ ਹੈ ਕਿ ਅਸੀਂ ਲੱਖਾਂ ਭਾਰਤੀਆਂ ਨੂੰ ਅਰਬਾਂ ਡਾਲਰ ਦਾ ਲਾਭ ਮੁਹੱਈਆ ਕਰਾਉਣ ਦੇ ਯੋਗ ਹੋ ਗਏ ਹਾਂ, ਅਸੀਂ ਮਹਾਮਾਰੀ ਦੌਰਾਨ ਗ਼ਰੀਬਾਂ ਅਤੇ ਕਮਜ਼ੋਰਾਂ ਦੀ ਜਲਦੀ ਸਹਾਇਤਾ ਕਰਨ ਦੇ ਯੋਗ ਹੋਏ ਹਾਂ ਅਤੇ ਅਸੀਂ ਅਰਬਾਂ ਦੇ ਨਕਦ ਰਹਿਤ ਲੈਣ-ਦੇਣ ਨੂੰ ਦੇਖ ਰਹੇ ਹਾਂ ਜਿਸ ਨਾਲ ਰਸਮੀਕਰਨ ਅਤੇ ਪਾਰਦਰਸ਼ਤਾ ਨੂੰ ਹੁਲਾਰਾ ਮਿਲਦਾ ਹੈ ਅਤੇ ਅਸੀਂ ਸਾਰੇ ਟੋਲ ਬੂਥਾਂ 'ਤੇ ਨਿਰਵਿਘਨ ਸੰਪਰਕ ਰਹਿਤ ਇੰਟਰਫੇਸ ਵੀ ਸਮਰੱਥ ਕਰਾਂਗੇ।
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਮੋਬਾਈਲ ਨਿਰਮਾਣ ਵਿੱਚ ਸਫਲਤਾ ਪ੍ਰਾਪਤ ਕਰਨ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਭਾਰਤ ਮੋਬਾਈਲ ਨਿਰਮਾਣ ਲਈ ਸਭ ਤੋਂ ਤਰਜੀਹੀ ਮੰਜ਼ਿਲਾਂ ਵਿੱਚੋਂ ਇੱਕ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੋਡਕਸ਼ਨ ਲਿੰਕਡ ਇੰਨਸੈਂਟਿਵ ਸਕੀਮ ਭਾਰਤ ਵਿੱਚ ਟੈਲੀਕੌਮ ਉਪਕਰਣ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਪੇਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼, ਅਗਲੇ ਤਿੰਨ ਸਾਲਾਂ ਵਿੱਚ ਹਰੇਕ ਪਿੰਡ ਵਿੱਚ ਤੇਜ਼ ਗਤੀ ਫਾਈਬਰ-ਓਪਟਿਕ ਸੰਪਰਕ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ, ਉਨ੍ਹਾਂ ਥਾਵਾਂ 'ਤੇ ਵਿਸ਼ੇਸ਼ ਤੌਰ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਜੋ ਇਸ ਤਰ੍ਹਾਂ ਦੇ ਸੰਪਰਕ ਦਾ ਸਭ ਤੋਂ ਵਧੀਆ ਲਾਭ ਪਹੁੰਚਾ ਸਕਦੇ ਹਨ, ਜਿਵੇਂ - ਖਾਹਿਸ਼ੀ ਜ਼ਿਲ੍ਹੇ, ਖੱਬੇਪੱਖੀ ਅੱਤਵਾਦ ਪ੍ਰਭਾਵਿਤ ਜ਼ਿਲ੍ਹੇ, ਉੱਤਰ-ਪੂਰਬੀ ਰਾਜ, ਲਕਸ਼ਦ੍ਵੀਪ ਟਾਪੂ ਆਦਿ।
ਉਨ੍ਹਾਂ ਅੱਗੇ ਕਿਹਾ ਕਿ ਫਿਕਸਡ ਲਾਈਨ ਬ੍ਰੌਡਬੈਂਡ ਕਨੈਕਟੀਵਿਟੀ ਅਤੇ ਪਬਲਿਕ ਵਾਈ-ਫਾਈ ਹੋਟਸਪੌਟ ਦੇ ਵਧੇਰੇ ਪ੍ਰਸਾਰ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ।
*********
ਡੀਐੱਸ / ਏਕੇ
(Release ID: 1679097)
Visitor Counter : 319
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam