PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
04 DEC 2020 5:40PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ ਵਿੱਚ ਐਕਟਿਵ ਕੇਸਾਂ ਦੀ ਦਰ ਅੱਜ ਘਟ ਕੇ 4.35 ਫੀਸਦੀ ਰਹਿ ਗਈ ਹੈ।
-
ਪਿਛਲੇ 24 ਘੰਟਿਆਂ ਵਿੱਚ ਭਾਰਤ ‘ਚ 36,595 ਵਿਅਕਤੀ ਕੋਵਿਡ ਤੋਂ ਸੰਕ੍ਰਮਿਤ ਹੋਏ ਹਨ।
-
ਪਿਛਲੇ 24 ਘੰਟਿਆਂ ਵਿੱਚ 42,916 ਲੋਕ ਠੀਕ ਹੋਏ ਹਨ।
-
ਭਾਰਤ ਵਿੱਚ ਅਜੇ ਵੀ 10 ਲੱਖ ਦੀ ਆਬਾਦੀ ਮਗਰ ਦੁਨੀਆ ਭਰ ਵਿੱਚ ਸਭ ਤੋਂ ਘੱਟ ਕੇਸ (6,936) ਦਰਜ ਕੀਤੇ ਜਾ ਰਹੇ ਹਨ। ਵੈਸਟਨ ਹੇਮੀਸਫੇਅਰ ਦੇ ਹੋਰਨਾਂ ਦੇਸ਼ਾਂ ਨਾਲੋਂ ਇਹ ਬਹੁਤ ਘੱਟ ਹੈ।
-
ਕੁੱਲ ਰਿਕਵਰੀ ਦੀ ਦਰ ਅੱਜ ਸੁਧਰ ਕੇ 94.2 ਫੀਸਦੀ ਹੋ ਗਈ ਹੈ।
-
ਪ੍ਰਧਾਨ ਮੰਤਰੀ ਨੇ ਕੋਵਿਡ–19 ਟੀਕਾਕਰਣ ਰਣਨੀਤੀ ਬਾਰੇ ਵਿਚਾਰ ਕਰਨ ਲਈ ਸਰਬ–ਪਾਰਟੀ ਬੈਠਕ ਕੀਤੀ, ਭਾਰਤ ਵਿੱਚ ਤਿੰਨ ਦੇਸੀ ਸਮੇਤ ਅੱਠ ਸੰਭਾਵਿਤ ਵੈਕਸੀਨਾਂ ਪਰੀਖਣ ਦੇ ਵੱਖੋ–ਵੱਖਰੇ ਪੜਾਵਾਂ ’ਤੇ ਹਨ।
#Unite2FightCorona
#IndiaFightsCorona
ਭਾਰਤ ਵਿੱਚ ਐਕਟਿਵ ਕੇਸਾਂ ਦੀ ਦਰ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ ਮੁਕਾਬਲੇ ਘਟ ਕੇ 4.35 ਫੀਸਦੀ ਰਹਿ, ਪਿਛਲੇ 7 ਦਿਨਾਂ ਤੋਂ ਰੋਜ਼ਾਨਾ ਰਿਕਵਰੀਆਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋ ਰਹੀਆਂ ਹਨ, 0.9 ਕਰੋੜ ਤੋਂ ਵੱਧ ਕੁੱਲ ਰਿਕਵਰੀਆਂ ਰਜਿਸਟਰਡ ਕੀਤੀਆਂ ਗਈਆਂ
ਭਾਰਤ ਵਿੱਚ ਐਕਟਿਵ ਕੇਸਾਂ ਦੀ ਦਰ ਅੱਜ ਘਟ ਕੇ 4.35 ਫੀਸਦੀ ਰਹਿ ਗਈ ਹੈ ਜਿਹੜੀ ਬੀਤੇ ਕੱਲ੍ਹ 4.44 ਫੀਸਦੀ ਸੀ। ਪਿਛਲੇ 7 ਦਿਨਾਂ ਦੇ ਰੁਝਾਨ ਨੂੰ ਜਾਰੀ ਰੱਖਦਿਆਂ ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀਆਂ ਦੀ ਰਿਪੋਰਟ ਕੀਤੀ ਹੈ। ਰੋਜ਼ਾਨਾ ਦੇ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਰੋਜ਼ਾਨਾ ਵਧੇਰੇ ਰਿਕਵਰੀ ਦੇ ਰੁਝਾਨ ਨੇ ਭਾਰਤ ਦੇ ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਜਾਰੀ ਰੱਖੀ ਹੈ। ਅੱਜ ਭਾਰਤ ਵਿੱਚ ਐਕਟਿਵ ਕੇਸ 4,16,082 ਰਹਿ ਗਏ ਹਨ। ਭਾਰਤ ਵਿੱਚ ਜਿੱਥੇ 36,595 ਵਿਅਕਤੀ ਕੋਵਿਡ ਤੋਂ ਸੰਕਰਮਿਤ ਹੋਏ ਹਨ ਉੱਥੇ ਇਸੇ ਅਰਸੇ ਦੌਰਾਨ 42,916 ਨਵੀਆਂ ਰਿਕਵਰੀਆਂ ਦਰਜ ਹੋਈਆਂ ਹਨ। ਪਿਛਲੇ 24 ਘੰਟਿਆਂ ਚ ਨਵੀਆਂ ਰਿਕਵਰੀਆਂ ਅਤੇ ਨਵੇਂ ਮਾਮਲਿਆਂ ਦੇ ਫ਼ਰਕ ਸਦਕਾ ਕੁੱਲ ਐਕਟਿਵ ਕੇਸਾਂ ਵਿੱਚ 6,861 ਦੀ ਕਮੀ ਦਰਜ ਕੀਤੀ ਗਈ ਹੈ ਜਿਹੜੀ ਕਿ ਇੱਕ ਦਿਨ ਪਹਿਲਾਂ 6,321 ਸੀ। ਭਾਰਤ ਵਿੱਚ ਅਜੇ ਵੀ 10 ਲੱਖ ਦੀ ਆਬਾਦੀ ਮਗਰ ਦੁਨੀਆ ਭਰ ਵਿੱਚ ਸਭ ਤੋਂ ਘੱਟ ਕੇਸ (6,936) ਦਰਜ ਕੀਤੇ ਜਾ ਰਹੇ ਹਨ। ਵੈਸਟਨ ਹੇਮੀਸਫੇਅਰ ਦੇ ਹੋਰਨਾਂ ਦੇਸ਼ਾਂ ਨਾਲੋਂ ਇਹ ਬਹੁਤ ਘੱਟ ਹੈ। ਕੁੱਲ ਰਿਕਵਰੀ ਦੀ ਦਰ ਅੱਜ ਸੁਧਰ ਕੇ 94.2 ਫੀਸਦੀ ਹੋ ਗਈ ਹੈ। ਕੁੱਲ ਰਿਕਵਰ ਹੋਏ ਕੇਸਾਂ ਦੀ ਗਿਣਤੀ 90,16,289 ਹੋ ਗਈ ਹੈ। ਕੁੱਲ ਸਿਹਤਯਾਬੀ ਦੇ ਮਾਮਲਿਆਂ ਅਤੇ ਐਕਟਿਵ ਕੇਸਾਂ ਵਿਚਲਾ ਫ਼ਰਕ ਵੱਧ ਕੇ 86,00,207 ਤੇ ਪੁੱਜ ਗਿਆ ਹੈ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚ 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ 80.19 ਫੀਸਦੀ ਦਾ ਯੋਗਦਾਨ ਦੱਸਿਆ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਕੋਵਿਡ ਤੋਂ 8,066 ਵਿਅਕਤੀ ਰਿਕਵਰ ਹੋਏ ਹਨ ਜਦਕਿ ਕੇਰਲ ਵਿੱਚ 5,590 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ ਦਿੱਲੀ ਨੇ ਰੋਜ਼ਾਨਾ ਰਿਕਵਰੀ ਤਹਿਤ 4,834 ਮਾਮਲੇ ਦਰਜ ਕੀਤੇ ਹਨ। 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ 75.76 ਫੀਸਦੀ ਦਾ ਯੋਗਦਾਨ ਪਾਇਆ ਗਿਆ ਹੈ। ਕੇਰਲ ਵਿਚੋਂ ਪਿਛਲੇ 24 ਘੰਟਿਆਂ ਦੌਰਾਨ 5,376 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮਹਾਰਾਸ਼ਟਰ ਵਿੱਚ ਕੱਲ੍ਹ 5,182 ਨਵੇਂ ਮਾਮਲੇ ਦਰਜ ਹੋਏ ਜਦਕਿ ਦਿੱਲੀ ਵਿੱਚ 3,734 ਨਵੇਂ ਕੇਸ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 540 ਮਾਮਲਿਆਂ ਵਿੱਚ ਮੌਤਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਯੋਗਦਾਨ 77.78 ਫੀਸਦੀ ਦੱਸਿਆ ਜਾ ਰਿਹਾ ਹੈ। 21.29 ਫੀਸਦੀ ਨਵੀਆਂ ਮੌਤਾਂ ਨਾਲ ਸੰਬੰਧਤ ਮਾਮਲੇ ਮਹਾਰਾਸ਼ਟਰ ਚੋਂ ਸਾਹਮਣੇ ਆਏ ਹਨ ਜਿੱਥੇ 115 ਮੌਤਾਂ ਹੋਈਆਂ ਹਨ। ਦਿੱਲੀ ਵਿੱਚ ਮੌਤਾਂ ਦੀ ਗਿਣਤੀ 82 ਰਿਪੋਰਟ ਕੀਤੀ ਗਈ ਜਦਕਿ ਪੱਛਮੀ ਬੰਗਾਲ ਵਿੱਚ 49 ਮੌਤਾਂ ਹੋਈਆਂ। ਜਦੋਂ ਵਿਸ਼ਵ ਪੱਧਰ ਤੇ ਤੁਲਨਾ ਕੀਤੀ ਜਾਵੇ ਤਾਂ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ (101) ਮਗਰ ਸਭ ਤੋਂ ਘੱਟ ਮੌਤਾਂ ਹੋਈਆਂ ਹਨ।
https://pib.gov.in/PressReleseDetail.aspx?PRID=1678219
ਪ੍ਰਧਾਨ ਮੰਤਰੀ ਨੇ ਕੋਵਿਡ–19 ਟੀਕਾਕਰਣ ਰਣਨੀਤੀ ਬਾਰੇ ਵਿਚਾਰ ਕਰਨ ਲਈ ਸਰਬ–ਪਾਰਟੀ ਬੈਠਕ ਕੀਤੀ; ਭਾਰਤ ਵਿੱਚ ਤਿੰਨ ਦੇਸੀ ਸਮੇਤ ਅੱਠ ਸੰਭਾਵਿਤ ਵੈਕਸੀਨਾਂ ਪਰੀਖਣ ਦੇ ਵੱਖੋ–ਵੱਖਰੇ ਪੜਾਵਾਂ ’ਤੇ ਹਨ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ’ਚ ਕੋਵਿਡ–19 ਟੀਕਾਕਰਣ ਰਣਨੀਤੀ ਬਾਰੇ ਵਿਚਾਰ–ਵਟਾਂਦਰਾ ਕਰਨ ਲਈ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਰਬ–ਪਾਰਟੀ ਬੈਠਕ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇੱਕ ਵਿਆਪਕ ਟੀਕਾਕਰਣ ਰਣਨੀਤੀ ਵਿਕਸਿਤ ਕਰ ਰਹੀ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਵਿਸ਼ਵ ਇੱਕ ਸੁਰੱਖਿਅਤ ਅਤੇ ਕਿਫ਼ਾਇਤੀ ਵੈਕਸੀਨ ਦੇ ਵਿਕਾਸ ਲਈ ਭਾਰਤ ਵੱਲ ਵੇਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅਹਿਮਦਾਬਾਦ, ਪੁਣੇ ਅਤੇ ਹੈਦਰਾਬਾਦ ਸਥਿਤ ਵੈਕਸੀਨ ਨਿਰਮਾਣ ਸੁਵਿਧਾਵਾਂ ਦੇ ਆਪਣੇ ਦੌਰੇ ਦੇ ਅਨੁਭਵ ਸਾਂਝੇ ਕਰਦਿਆਂ ਸੂਚਿਤ ਕੀਤਾ ਕਿ ਇਸ ਵੇਲੇ ਅੱਠ ਸੰਭਾਵੀ ਵੈਕਸੀਨਾਂ ਪਰੀਖਣ ਦੇ ਵੱਖੋ–ਵੱਖਰੇ ਪੜਾਵਾਂ ’ਤੇ ਹਨ, ਇਨ੍ਹਾਂ ਦਾ ਨਿਰਮਾਣ ਭਾਰਤ ’ਚ ਕੀਤਾ ਜਾਵੇਗਾ, ਜਿਨ੍ਹਾਂ ਵਿੱਚੋਂ ਤਿੰਨ ਦੇਸ਼ ਵਿੱਚ ਹੀ ਤਿਆਰ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵੈਕਸੀਨ ਦੇ ਆਉਂਦੇ ਕੁਝ ਹਫ਼ਤਿਆਂ ’ਚ ਉਪਲਬਧ ਹੋਣ ਦੀ ਸੰਭਾਵਨਾ ਹੈ। ਵਿਗਿਆਨੀਆਂ ਦੁਆਰਾ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਟੀਕਾਕਰਣ ਦੀ ਮੁਹਿੰਮ ਭਾਰਤ ਵਿੱਚ ਉਦੋਂ ਤੁਰੰਤ ਸ਼ੁਰੂ ਕਰ ਦਿੱਤੀ ਜਾਵੇਗੀ। ਕੇਂਦਰ ਸਰਕਾਰ ਰਾਜ ਸਰਕਾਰਾਂ ਦੇ ਨੇੜਲੇ ਤਾਲਮੇਲ ਨਾਲ ਇਸ ਮੁੱਦੇ ’ਤੇ ਕੰਮ ਕਰ ਰਹੀ ਹੈ ਕਿ ਟੀਕਾਕਰਣ ਲਈ ਪਹਿਲ ਕਿਹੜੇ ਸਮੂਹਾਂ ਨੂੰ ਦੇਣੀ ਹੈ। ਭਾਰਤ ਦੀ ਵੈਕਸੀਨ ਵੰਡ ਮੁਹਾਰਤ, ਸਮਰੱਥਾ ਤੇ ਟੀਕਾਕਰਣ ਲਈ ਇੱਕ ਤਜਰਬੇਕਾਰ ਤੇ ਵਿਸ਼ਾਲ ਨੈੱਟਵਰਕ ਦੀ ਮੌਜੂਦਗੀ ਉੱਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਕੋਵਿਡ ਟੀਕਾਕਰਣ ਨੂੰ ਸਰਲ ਅਤੇ ਕਾਰਗਰ ਬਣਾਉਣ ਵਿੱਚ ਸਾਨੂੰ ਮਦਦ ਮਿਲੇਗੀ। ਹੋਰ ਵਾਧੂ ਕੋਲਡ ਚੇਨ ਉਪਕਰਣ ਸਥਾਪਤ ਕਰਨ ਅਤੇ ਅਜਿਹੀਆਂ ਹੋਰ ਲੌਜਿਸਟੀਕਲ ਜ਼ਰੂਰਤਾਂ ਦੀ ਪੂਰਤੀ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਕਾਇਮ ਕੀਤਾ ਜਾਵੇਗਾ।
https://pib.gov.in/PressReleseDetail.aspx?PRID=1678303
ਸਰਬ ਪਾਰਟੀ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਦੀਆਂ ਸਮਾਪਨ ਟਿੱਪਣੀਆਂ ਦਾ ਮੂਲ-ਪਾਠ
https://pib.gov.in/PressReleseDetail.aspx?PRID=1678278
ਉਪ ਰਾਸ਼ਟਰਪਤੀ ਨੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਆਈ ਕੇ ਗੁਜਰਾਲ ਦੇ ਸਨਮਾਨ ਵਿੱਚ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਆਈ ਕੇ ਗੁਜਰਾਲ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਗੁਜਰਾਲ ਇੱਕ ਵਿਦਵਾਨ ਸ਼ਖ਼ਸੀਅਤ, ਨਰਮ ਬੋਲਣ ਵਾਲੇ ਅਤੇ ਇੱਕ “ਭੱਦਰ ਪੁਰਸ਼-ਸਿਆਸਤਦਾਨ” ਸਨ, ਜਿਨ੍ਹਾਂ ਨੇ ਕਦੇ ਵੀ ਚੁਣੌਤੀਆਂ ਜਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣੀਆਂ ਕਦਰਾਂ ਕੀਮਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, '' ਇੱਕ ਮਿਲਣਸਾਰ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਦੇ ਹੋਏ, ਉਹ ਇੱਕ ਗਲਤੀ ਪ੍ਰਤੀ ਸੁਹਿਰਦ ਸਨ ਅਤੇ ਰਾਜਨੀਤਕ ਖੇਤਰ ਦੇ ਦਾਇਰੇ ਵਿੱਚ ਦੋਸਤ ਬਣਾਉਂਦੇ ਸਨ।’’ ਸ਼੍ਰੀ ਨਾਇਡੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਨੂੰ ਨਾ ਘਟਾਉਣ ਅਤੇ ਮਾਸਕ ਪਹਿਨਣ, ਹੱਥ ਸੈਨੇਟਾਈਜ਼ ਅਤੇ ਹੱਥ ਧੋਣ ਅਤੇ ਸੁਰੱਖਿਅਤ ਦੂਰੀ ਬਣਾਈ ਰੱਖਣ ਵਰਗੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਕੇ ਸਾਰੀਆਂ ਸਾਵਧਾਨੀਆਂ ਵਰਤਣਾ ਜਾਰੀ ਰੱਖਣ।
https://pib.gov.in/PressReleseDetail.aspx?PRID=1678260
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਅਸਾਮ: ਅਸਾਮ ਵਿੱਚ ਕਰਵਾਏ ਗਏ 28,008 ਟੈਸਟਾਂ ਵਿੱਚੋਂ 0.59% ਦੀ ਪੌਜੇਟਿਵ ਦਰ ਦੇ ਨਾਲ 165 ਕੇਸਾਂ ਦੀ ਪੁਸ਼ਟੀ ਹੋਈ, ਜਦੋਂ ਕਿ 177 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਰਾਜ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ - ਕੁੱਲ ਕੇਸ- 2,13,336, ਜਿਨ੍ਹਾਂ ਵਿਚੋਂ 97.89% ਸਿਹਤਯਾਬ ਅਤੇ 1.64% ਕਿਰਿਆਸ਼ੀਲ ਕੇਸ ਹਨ।
-
ਮਣੀਪੁਰ: ਕੋਵਿਡ -19 ਨਾਲ 3 ਹੋਰ ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 296 ਹੋ ਗਈ ਹੈ, ਅਜੇ ਤੱਕ ਦੋ ਮੌਤਾਂ ਦਾ ਅਧਿਕਾਰਤ ਤੌਰ 'ਤੇ ਜ਼ਿਕਰ ਨਹੀਂ ਕੀਤਾ ਗਿਆ।
-
ਮੇਘਾਲਿਆ: ਪਿਛਲੇ 24 ਘੰਟਿਆਂ ਦੌਰਾਨ ਮੇਘਾਲਿਆ ਵਿੱਚ ਕੋਵਿਡ -19 ਕਾਰਨ ਹੋਈਆਂ ਦੋ ਹੋਰ ਮੌਤਾਂ ਦੇ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 116 ਹੋ ਗਈ ਜਦੋਂ ਕਿ ਇਸ ਦੌਰਾਨ ਰਾਜ ਵਿੱਚ 52 ਨਵੇਂ ਪਾਜ਼ੇਟਿਵ ਕੇਸ ਪਾਏ ਗਏ। ਅੱਜ ਤੱਕ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 648 ਹੈ।
-
ਸਿੱਕਮ: 27 ਨਵੇਂ ਕੇਸਾਂ ਦੇ ਨਾਲ, ਸਿੱਕਮ ਵਿੱਚ ਕੋਵਿਡ -19 ਦੇ 320 ਐਕਟਿਵ ਕੇਸ ਹਨ।
-
ਮਹਾਰਾਸ਼ਟਰ: ਬ੍ਰਿਹਨ ਮੁੰਬਾਈ ਮਿਊਂਸਪਲ ਕਾਰਪੋਰੇਸ਼ਨ ਵੈਕਸੀਨ ਦੇ ਤਿਆਰ ਹੋਣ ਉਪਰੰਤ ਇੱਕ ਮਹੀਨੇ ਵਿੱਚ ਤਕਰੀਬਨ 1 ਕਰੋੜ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਕਮਰ ਕੱਸ ਰਹੀ ਹੈ। ਇਸ ਦੇ ਲਈ, ਨਾਗਰਿਕ ਸੰਸਥਾ ਨੇ ਟੀਕਾਕਰਣ ਪ੍ਰਕਿਰਿਆ ਦੀ ਇੱਕ ਝਲਕ ਬਣਾਈ ਹੈ ਅਤੇ ਉਹ ਮੁੰਬਈਕਰਾਂ ਨੂੰ ਪਹਿਲਾਂ ਟੀਕਾ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਨਾਗਰਿਕ ਸੰਸਥਾ ਦੇ ਮੈਡੀਕਲ ਸਟਾਫ, ਠੋਸ ਕੂੜਾ ਪ੍ਰਬੰਧਨ ਸਟਾਫ, ਪੁਲਿਸ ਫੋਰਸ ਅਤੇ 50 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਟੀਕਾਕਰਨ ਦੀ ਪਹਿਲ ਸੂਚੀ ਵਿੱਚ ਸ਼ਾਮਲ ਕਰਨ ਦੀ ਯੋਜਨਾ ਵੀ ਹੈ।
-
ਗੁਜਰਾਤ: ਪਿਛਲੇ 24 ਘੰਟਿਆਂ ਵਿੱਚ ਗੁਜਰਾਤ ਵਿੱਚ ਕਰੋਨਾਵਾਇਰਸ ਦੇ 1,540 ਤਾਜ਼ਾ ਮਾਮਲੇ ਦਰਜ ਕੀਤੇ ਗਏ ਅਤੇ 13 ਮੌਤਾਂ ਹੋਈਆਂ। ਇਸ ਤਰ੍ਹਾਂ ਰਾਜ ਵਿੱਚ ਕੇਸਾਂ ਦੀ ਗਿਣਤੀ ਵਧ ਕੇ 2,14,309 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 4,031 ਹੋ ਗਈ। 1427 ਮਰੀਜਾਂ ਨੂੰ ਛੁੱਟੀ ਵੀ ਦਿੱਤੀ ਗਈ। ਇਸ ਦੌਰਾਨ, ਗੁਜਰਾਤ ਹਾਈਕੋਰਟ ਨੇ ਮਾਸਕ ਨਾ ਪਹਿਨਣ ਵਾਲਿਆਂ ਲਈ ਕੋਵਿਡ ਸੈਂਟਰ ਵਿਖੇ ਲਾਜ਼ਮੀ ਸਮਾਜ ਸੇਵਾ ਦੇ ਹੁਕਮ 'ਤੇ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ। ਗੁਜਰਾਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 14,913 ਹੈ।
-
ਰਾਜਸਥਾਨ: ਰਾਜਸਥਾਨ ਵਿੱਚ ਵੀਰਵਾਰ ਨੂੰ 2,086 ਤਾਜ਼ਾ ਕੋਰੋਨਾ ਵਾਇਰਸ ਦੇ ਕੇਸ ਦਰਜ ਕੀਤੇ ਗਏ ਅਤੇ 20 ਮੌਤਾਂ ਹੋਈਆਂ, ਜਿਸ ਨਾਲ ਸੰਕਰਮਣ ਦੀ ਗਿਣਤੀ 2,74,486 ਹੋ ਗਈ ਅਤੇ ਮਹਾਂਮਾਰੀ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 2,370 ਹੋ ਗਈ ਹੈ। ਜੈਪੁਰ ਤੋਂ ਸਭ ਤੋਂ ਵੱਧ 590 ਤਾਜ਼ਾ ਮਾਮਲੇ ਸਾਹਮਣੇ ਆਏ, ਉਸ ਤੋਂ ਬਾਅਦ ਜੋਧਪੁਰ ਵਿੱਚ 201 ਅਤੇ ਕੋਟਾ ਵਿੱਚ 149 ਮਾਮਲੇ ਦਰਜ ਕੀਤੇ ਗਏ। ਦੀਵਾਲੀ ਤੋਂ ਬਾਅਦ ਰਾਜ ਵਿੱਚ ਐਕਟਿਵ ਮਾਮਲੇ 25,544 ਹੋ ਗਏ ਹਨ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ 'ਚ ਵੀਰਵਾਰ ਨੂੰ 1,450 ਨਵੇਂ ਕੋਵਿਡ ਕੇਸ ਦਰਜ ਹੋਏ, ਜਿਸ ਨਾਲ ਕੇਸਾਂ ਦੀ ਗਿਣਤੀ 2,10,374 ਹੋ ਗਈ। 13 ਹੋਰ ਵਿਅਕਤੀਆਂ ਦੇ ਦਮ ਤੋੜ ਜਾਣ ਨਾਲ ਮਹਾਂਮਾਰੀ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,300 ਹੋ ਗਈ। 1,450 ਨਵੇਂ ਮਾਮਲਿਆਂ ਵਿੱਚੋਂ, ਇੰਦੌਰ ਜ਼ਿਲ੍ਹੇ ਵਿੱਚ 560 ਅਤੇ ਭੋਪਾਲ ਵਿੱਚ 375 ਦਰਜ ਕੀਤੇ ਗਏ।
-
ਕੇਰਲ: ਕੇਰਲ ਦੇ ਖੱਬੇ ਪੱਖੀ ਸੰਸਦ ਮੈਂਬਰ ਜੋ ਅੱਜ ਦੀ ਪ੍ਰਧਾਨ ਮੰਤਰੀ ਵੱਲੋਂ ਸੱਦੀ ਗਈ ਸਰਬ ਪਾਰਟੀ ਬੈਠਕ ਵਿੱਚ ਸ਼ਾਮਲ ਹੋਏ, ਨੇ ਅਪੀਲ ਕੀਤੀ ਹੈ ਕਿ ਕੋਵਿਡ ਵੈਕਸੀਨ ਮੁਫਤ ਵਿੱਚ ਵੰਡੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪ੍ਰਤੀ ਖੁਰਾਕ 2500 ਰੁਪਏ ਦੀ ਤਜਵੀਜ਼ਤ ਕੀਮਤ ਆਮ ਲੋਕਾਂ ਲਈ ਸਸਤੀ ਨਹੀਂ ਹੈ। ਇਸ ਦੌਰਾਨ ਰਾਜ ਵਿੱਚ ਕੱਲ੍ਹ ਸਭ ਤੋਂ ਵੱਧ ਇੱਕ ਦਿਨ ਵਿੱਚ ਮੌਤਾਂ ਦੀ ਗਿਣਤੀ ਰਿਕਾਰਡ ਕੀਤੀ ਗਈ, ਜਿਸ ਤੋਂ ਬਾਅਦ ਕੋਵਿਡ -19 ਨਾਲ 31 ਮੌਤਾਂ ਦੀ ਪੁਸ਼ਟੀ ਹੋਈ। ਰਾਜ ਵਿੱਚ 5,376 ਤਾਜ਼ਾ ਮਾਮਲੇ ਦਰਜ ਕੀਤੇ ਗਏ।ਟੈਸਟ ਦੀ ਰੋਜ਼ਾਨਾ ਪੌਜੇਟਿਵ ਦਰ 8.89% 'ਤੇ ਆ ਗਈ ਹੈ। ਇਸ ਦੇ ਨਾਲ ਹੀ, ਮਹਾਂਮਾਰੀ ਨੂੰ ਬਿਹਤਰ ਢੰਗ ਨਾਲ ਨਿਯੰਤਰਤ ਅਤੇ ਪ੍ਰਬੰਧਨ ਦੇ ਹਿੱਸੇ ਵਜੋਂ, ਕੇਰਲ ਦੇ ਮਾਰਕੀਟ ਸਥਾਨਾਂ 'ਤੇ ਆਪਣੇ ਦਖਲ ਦੇ ਪ੍ਰੋਗਰਾਮਾਂ ਵਿੱਚ ਸੋਧ ਕਰਨ ਦੀ ਸੰਭਾਵਨਾ ਹੈ। ਇਸਦੇ ਅਨੁਸਾਰ, ਕੇਂਦਰ ਦੁਆਰਾ ਜਾਰੀ ਕੀਤੀ ਗਈ ਐਸਓਪੀ ਵਿੱਚ ਸਿਫਾਰਸ਼ ਕੀਤੇ ਅਨੁਸਾਰ ਕੋਵਿਡ-ਉਚਿਤ ਵਿਵਹਾਰ ਦੇ ਲਾਗੂ ਕਰਨ ਵਿੱਚ ਸਹਾਇਤਾ ਅਤੇ ਨਿਗਰਾਨੀ ਲਈ ਹਰੇਕ ਬਾਜ਼ਾਰ ਵਿੱਚ ਇੱਕ ਸਬ-ਕਮੇਟੀ ਦਾ ਗਠਨ ਕੀਤਾ ਜਾਵੇਗਾ।
-
ਤਮਿਲ ਨਾਡੂ: ਤਮਿਲ ਨਾਡੂ ਦੇ ਦੱਖਣੀ ਜ਼ਿਲ੍ਹਿਆਂ ਵਿੱਚ ਚੱਕਰਵਾਤ ਬੁਰੇਵੀ ਕਾਰਨ ਉਮੀਦ ਨਾਲੋਂ ਘੱਟ ਬਾਰਸ਼ ਹੋਈ। ਮੁੱਖ ਮੰਤਰੀ ਈਕੇ ਪਲਾਨੀਸਵਾਮੀ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨ ਤਮਿਲ ਨਾਡੂ ਦੇ ਕਿਸਾਨਾਂ ਨੂੰ ਪ੍ਰਭਾਵਤ ਨਹੀਂ ਕਰਨਗੇ ਬਲਕਿ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਉਣਗੇ। ਹਸਥਾਮਪੱਟੀ ਦੇ ਸਰਕਟ ਹਾਊਸ ਵਿਖੇ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਤੋਂ ਬਾਅਦ, ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ, ‘ਵਾਧੂ ਸਪਲਾਈ ਖੇਤੀ ਉਤਪਾਦਾਂ ਦੀ ਮਾਰਕੀਟ ਕੀਮਤ ਨੂੰ ਘਟਾਏਗੀ। ਨਵੇਂ ਕਾਨੂੰਨ ਉਤਪਾਦਾਂ ਲਈ ਪਹਿਲਾਂ ਤੋਂ ਸਹਿਮਤੀ ਵਾਲੀ ਕੀਮਤ ਨੂੰ ਯਕੀਨੀ ਬਣਾਉਂਦੇ ਹਨ ’।
-
ਕਰਨਾਟਕ: ਕਰਨਾਟਕ ਦੇ ਮੰਤਰੀਆਂ ਨੇ ਇਸ਼ਾਰਾ ਕੀਤਾ ਕਿ ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਕੋਈ ਰਾਤ ਦਾ ਕਰਫਿਊ ਨਹੀਂ ਹੋਵੇਗਾ; ਸਿਹਤ ਮੰਤਰੀ ਡਾ. ਕੇ ਸੁਧਾਕਰ ਨੇ ਸਹਿਮਤੀ ਜਤਾਈ ਕਿ ਕਰਫਿਊ ਜ਼ਰੂਰੀ ਨਹੀਂ ਹੋ ਸਕਦਾ, ਪਰ ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਜਸ਼ਨਾਂ ਦੀ ਜ਼ਰੂਰਤ 'ਤੇ ਸਵਾਲ ਉਠਾਇਆ। ਗ੍ਰਹਿ ਮੰਤਰੀ ਬਸਵਰਾਜ ਬੋੱਮਈ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਸਰਕਾਰ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ‘ਨਾਈਟ ਕਰਫਿਊ’ ਲਾਉਣ ਤੋਂ ਇਲਾਵਾ ਹੋਰ ਵਿਕਲਪਾਂ ’ਤੇ ਵਿਚਾਰ ਕਰ ਰਹੀ ਹੈ। ਕਈ ਪੋਸ਼ਣ ਮਾਹਿਰ, ਡਾਕਟਰਾਂ ਅਤੇ ਕਾਰਕੁਨਾਂ ਨੇ ਮੁੱਖ ਮੰਤਰੀ ਨੂੰ ਕਸ਼ੀਰਾ ਭਾਗਿਆ ਨੂੰ ਦੁਬਾਰਾ ਚਾਲੂ ਕਰਨ ਲਈ ਪੱਤਰ ਲਿਖਿਆ, ਜਿਸ ਨਾਲ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਦੁੱਧ ਦਿੱਤਾ ਜਾਂਦਾ ਹੈ।
-
ਆਂਧਰ ਪ੍ਰਦੇਸ਼: ਪੂਰਬੀ ਨੇਵਲ ਕਮਾਂਡ ਅਤੇ ਇਸ ਦੇ ਬੇੜੇ ਵਲੋਂ ਹਰ ਸਾਲ ਵਿਸ਼ਾਖਾਪਟਨਮ ਵਿਖੇ ਨੌਸੇਨਾ ਦਿਵਸ ਦੇ ਅਭਿਆਸ ਕੀਤੇ ਜਾਂਦੇ ਹਨ। ਪਰ ਇਸ ਸਾਲ ਕੋਵਿਡ ਨਿਯਮਾਂ ਦੇ ਮੱਦੇਨਜ਼ਰ ਕੋਈ ਅਭਿਆਸ ਨਹੀਂ ਕੀਤੇ ਗਏ। ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਟੀਡੀਪੀ ਗਣਨਵਰਮ ਵਿਧਾਨ ਸਭਾ ਹਲਕੇ ਦੇ ਇੰਚਾਰਜ ਬਤਚੁਲਾ ਅਰਜੁਨੁਦੂ ਦਾ ਦੂਜੀ ਵਾਰ ਕੋਰੋਨਾ ਵਾਇਰਸ ਟੈਸਟ ਪੌਜੇਟਿਵ ਪਾਇਆ ਗਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਹੈਦਰਾਬਾਦ ਭੇਜਿਆ ਗਿਆ ਹੈ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 631 ਨਵੇਂ ਕੇਸ, 802 ਸਿਹਤਯਾਬ ਅਤੇ 2 ਮੌਤਾਂ ਹੋਈਆਂ; ਕੁੱਲ ਕੇਸ: 2,72,123; ਐਕਟਿਵ ਕੇਸ: 8,826; ਮੌਤਾਂ: 1467; ਡਿਸਚਾਰਜ: 2,61,830; 96.21 ਫੀਸਦੀ ਸਿਹਤਯਾਬੀ ਦਰ ਦੇ ਨਾਲ, ਜਦਕਿ ਦੇਸ਼ ਵਿਆਪੀ ਰਿਕਵਰੀ ਦੀ ਦਰ 94.2 ਫ਼ੀਸਦ ਹੈ।
ਫੈਕਟਚੈੱਕ
*******
ਵਾਈਬੀ
(Release ID: 1678486)
Visitor Counter : 170