ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰੋਜ਼ਾਨਾ ਸਿਹਤਯਾਬੀ ਦੇ ਮਾਮਲੇ ਵਧਣ ਅਤੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ ਦਰਜ ਕੀਤੀ ਜਾ ਰਹੀ ਗਿਰਾਵਟ ਨਾਲ ਐਕਟਿਵ ਕੇਸਾਂ ‘ਚ ਲਗਾਤਾਰ ਕਮੀ ਦਰਜ ਹੋ ਰਹੀ ਹੈ
ਐਕਟਿਵ ਕੇਸਾਂ ਦੀ ਦਰ ਪੁਸ਼ਟੀ ਵਾਲੇ ਕੁੱਲ ਕੇਸਾਂ ਦੇ ਮੁਕਾਬਲੇ 4.5 ਫੀਸਦ ਤੋਂ ਹੇਠਾਂ ਰਹਿ ਗਈ ਹੈ
Posted On:
03 DEC 2020 11:25AM by PIB Chandigarh
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੇ ਮੁਕਾਬਲੇ ਵਧੇਰੇ ਰੋਜ਼ਾਨਾ ਰਿਕਵਰੀ ਦੇ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ । ਭਾਰਤ ਵਿੱਚ ਜਿਥੇ ਪਿਛਲੇ 24 ਘੰਟਿਆਂ ਦੌਰਾਨ 35,551 ਵਿਅਕਤੀ ਕੋਵਿਡ ਨਾਲ ਸੰਕਰਮਿਤ ਪਾਏ ਗਏ ਹਨ ਉਥੇ ਇਸੇ ਸਮੇਂ ਦੌਰਾਨ ਦੇਸ਼ ਵਿੱਚ 40,726 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ । ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਕੇਸਾਂ ਵਿੱਚ 5,701 ਮਾਮਲਿਆਂ ਦੀ ਕਮੀ ਦਰਜ ਕੀਤੀ ਗਈ ਹੈ ।
ਨਵੀਆਂ ਰਿਕਵਰੀਆਂ ਪਿਛਲੇ 6 ਦਿਨਾਂ ਤੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਲਗਾਤਾਰ ਵੱਧ ਦਰਜ ਹੋ ਰਹੀਆਂ ਹਨ ।
ਭਾਰਤ ਵਿੱਚ ਐਕਟਿਵ ਕੇਸਾਂ ਦੀ ਦਰ ਘੱਟ ਕੇ ਅੱਜ 4.5 ਫੀਸਦ ਤੇ ਆ ਗਈ ਹੈ ।
ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੇ ਰੁਝਾਨ ਨੇ ਭਾਰਤ ਵਿੱਚ ਐਕਟਿਵ ਕੇਸਾਂ ਦੇ ਭਾਰ ਨੂੰ ਲਗਾਤਾਰ ਘੱਟ ਕਰ ਦਿੱਤਾ ਹੈ । ਭਾਰਤ ਵਿੱਚ ਮੌਜੂਦਾ ਸਮੇਂ ਚ ਐਕਟਿਵ ਕੇਸ 4,22,943 ਰਹਿ ਗਏ ਹਨ ਜਿਸ ਨਾਲ ਇਹ ਯਕੀਨੀ ਹੋ ਗਿਆ ਹੈ ਕਿ ਭਾਰਤ ਵਿੱਚ ਇਸ ਵੇਲੇ ਐਕਟਿਵ ਕੇਸ ਕੁੱਲ ਪੁਸ਼ਟੀ ਵਾਲੇ ਕੇਸਾਂ ਦਾ ਸਿਰਫ਼ 4.44 ਫੀਸਦ ਰਹਿ ਗਏ ਹਨ ।
ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਕਿਤੇ ਵੱਧ ਰਿਕਵਰੀ ਨੇ ਵੀ ਅੱਜ ਰਿਕਵਰੀ ਦਰ ਨੂੰ ਵਧਾ ਕੇ 94.11 ਫੀਸਦ ਕਰ ਦਿੱਤਾ ਹੈ । ਕੁੱਲ ਰਿਕਵਰੀ ਦੇ ਮਾਮਲੇ ਅੱਜ 89,73,373 ਤੇ ਖੜ੍ਹੇ ਹਨ । ਰਿਕਵਰ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਇਹ 85,50,430 ਹੋ ਗਿਆ ਹੈ ।
ਨਵੇਂ ਰਿਕਵਰ ਹੋਏ ਕੇਸਾਂ ਵਿੱਚ 10 ਸੂਬਿਆਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ 77.64 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।
ਕੋਵਿਡ ਤੋਂ 5,924 ਵਿਅਕਤੀਆਂ ਦੇ ਰਿਕਵਰ ਹੋਣ ਨਾਲ ਕੇਰਲ ਵਿੱਚ ਰੋਜ਼ਾਨਾ ਸਭ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ ਹੈ । ਦਿੱਲੀ ਦੀ ਰੋਜ਼ਾਨਾ ਰਿਕਵਰੀ 5,329 ਦਰਜ ਹੋਈ ਹੈ ਜਦਕਿ ਮਹਾਰਾਸ਼ਟਰ ਵਿੱਚ ਸਿਹਤਯਾਬੀ ਦੇ 3,796 ਮਾਮਲੇ ਦਰਜ ਹੋਏ ਹਨ ।
10 ਸੂਬਿਆਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ 75.5 ਫੀਸਦ ਦਾ ਯੋਗਦਾਨ ਪਾਇਆ ਹੈ ।
ਕੇਰਲ ਵਿੱਚ ਪਿਛਲੇ 24 ਘੰਟਿਆਂ ਦੌਰਾਨ 6,316 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ ਵਿੱਚ 3,944 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ ਮਹਾਰਾਸ਼ਟਰ ਵਿੱਚ ਕੱਲ੍ਹ 3,350 ਨਵੇਂ ਕੇਸ ਦਰਜ ਕੀਤੇ ਗਏ ਹਨ ।
ਪਿਛਲੇ 24 ਘੰਟਿਆਂ ਦੌਰਾਨ ਹੋਈਆਂ 526 ਮੌਤਾਂ ਵਿਚੋਂ 79.28 ਫੀਸਦ ਮਾਮਲੇ 10 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ ।
ਨਵੀਆਂ ਰਿਪੋਰਟ ਹੋਈਆਂ ਮੌਤਾਂ ਚੋਂ 21.10 ਫੀਸਦ ਮੌਤਾਂ ਮਹਾਰਾਸ਼ਟਰ ਨਾਲ ਸੰਬੰਧਤ ਨੇ ਜਿਥੇ 111 ਮੌਤਾਂ ਹੋਈਆਂ ਹਨ । ਦਿੱਲੀ ਵਿੱਚ ਮੌਤਾਂ ਦੀ ਗਿਣਤੀ 82 ਰਹੀ ਹੈ ਜਦਿਕ ਪੱਛਮੀ ਬੰਗਾਲ ਵਿੱਚ 51 ਮੌਤਾਂ ਰਿਪੋਰਟ ਹੋਈਆਂ ਹਨ ।
****
ਐਮ ਵੀ/ਐਸ ਜੇ
(Release ID: 1677993)
Visitor Counter : 219
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam